ਆਪ ਨੇ ਹਰ ਪਾਰਟੀ ‘ਤੇ ਫੇਰਿਆ ਝਾੜੂ

ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਅਗਾਮੀ ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੀ ਸਿਆਸਤ ਵਿਚ ਹਲਚਲ ਸ਼ੁਰੂ ਹੋ ਗਈ ਹੈ। ਸ਼੍ਰੋਮਣੀ ਅਕਾਲੀ ਦਲ ਨੇ ਭਾਵੇਂ ਸਭ ਤੋਂ ਪਹਿਲਾਂ ਉਮੀਦਵਾਰਾਂ ਦਾ ਐਲਾਨ ਕਰ ਕੇ ਬਾਜ਼ੀ ਮਾਰ ਲਈ ਹੈ ਪਰ ਆਮ ਆਦਮੀ ਪਾਰਟੀ (ਆਪ) ਦੀ ਜ਼ਬਰਦਸਤ ਦਸਤਕ ਨੇ ਸੱਤਾ ਧਿਰ ਅਕਾਲੀ-ਭਾਜਪਾ ਅਤੇ ਵਿਰੋਧੀ ਧਿਰ ਕਾਂਗਰਸ ਦੇ ਸਾਹ ਸੂਤੇ ਹੋਏ ਹਨ। ਸ਼ਾਇਦ ਇਸੇ ਕਰ ਕੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਸਾਂਝੇ ਮੋਰਚੇ ਨਾਲ ਗੱਠਜੋੜ ਦੀਆਂ ਸੰਭਾਵਨਾਵਾਂ ਤਲਾਸ਼ ਰਹੀ ਹੈ।
ਸਿਆਸੀ ਹਲਕਿਆਂ ਵਿਚ ਇਹ ਚਰਚਾ ਵੀ ਹੈ ਕਿ ਗੱਠਜੋੜ ਹੋਣ ‘ਤੇ ਕਾਂਗਰਸ, ਪੀਪਲਜ਼ ਪਾਰਟੀ ਦੇ ਮੁਖੀ ਮਨਪ੍ਰੀਤ ਸਿੰਘ ਬਾਦਲ ਨੂੰ ਬਠਿੰਡਾ ਸੀਟ ਦੇ ਸਕਦੀ ਹੈ। ਇਸ ਸੀਟ ਤੋਂ ਮੁੱਖ ਮੰਤਰੀ ਦੀ ਨੂੰਹ ਅਤੇ ਮਨਪ੍ਰੀਤ ਦੀ ਭਰਜਾਈ ਹਰਸਿਮਰਤ ਕੌਰ ਬਾਦਲ ਸੰਸਦ ਮੈਂਬਰ ਹਨ ਅਤੇ ਉਨ੍ਹਾਂ ਨੂੰ ਆ ਰਹੀਆਂ ਲੋਕ ਸਭਾ ਚੋਣਾਂ ਲਈ ਉਮੀਦਵਾਰ ਬਣਾਇਆ ਗਿਆ ਹੈ। ਰਿਪੋਰਟਾਂ ਹਨ ਕਿ ਮਨਪ੍ਰੀਤ ਸਿੰਘ ਬਾਦਲ ਕਾਂਗਰਸ ਦੀ ਪੇਸ਼ਕਸ਼ ‘ਤੇ ਵਿਚਾਰ ਕਰ ਰਹੇ ਹਨ। ਸੂਤਰਾਂ ਅਨੁਸਾਰ ਕਾਂਗਰਸ, ਚੋਣਾਂ ਤੋਂ ਪਹਿਲਾਂ ਪੀਪਲਜ਼ ਪਾਰਟੀ ਨੂੰ ਆਪਣੇ ਵਿਚ ਰਲਾਉਣਾ ਚਾਹੁੰਦੀ ਹੈ ਪਰ ਮਨਪ੍ਰੀਤ ਇਸ ਲਈ ਰਾਜ਼ੀ ਨਹੀਂ ਹਨ। ਪੀਪਲਜ਼ ਪਾਰਟੀ ਆਫ ਪੰਜਾਬ ਨੇ ਦੋ ਲੋਕ ਸਭਾ ਸੀਟਾਂ ਦੀ ਮੰਗ ਕੀਤੀ ਹੈ ਪਰ ਕਾਂਗਰਸ ਉਸ ਨੂੰ ਇਕ ਸੀਟ ਹੀ ਦੇਣੀ ਚਾਹੁੰਦੀ ਹੈ।
ਅਸਲ ਵਿਚ ਆਮ ਪਾਰਟੀ ਦੇ ਉਭਾਰ ਨਾਲ ਪੰਜਾਬ ਦੀ ਸਿਆਸਤ ਵੀ ਪ੍ਰਭਾਵਿਤ ਹੋਈ ਹੈ। ਸਿਰਫ ਇਕ ਸਾਲ ਦੀ ਸਰਗਰਮੀ ਤੋਂ ਬਾਅਦ ਦਿੱਲੀ ਫਤਿਹ ਕਰ ਕੇ ‘ਆਪ’ ਨੇ ਪੂਰੇ ਦੇਸ਼ ਦਾ ਧਿਆਨ ਖਿੱਚਿਆ ਹੈ। ‘ਆਪ’ ਨੇ ਜੋ ਕੁਝ 49 ਦਿਨਾਂ ਦੇ ਕਾਰਜਕਾਲ ਵਿਚ ਕਰ ਵਿਖਾਇਆ, ਰਵਾਇਤੀ ਪਾਰਟੀਆਂ ਉਹ ਕਈ-ਕਈ ਦਹਾਕੇ ਵੀ ਨਾ ਕਰ ਸਕੀਆਂ। ਦਿੱਲੀ ਤੋਂ ਬਾਅਦ ਪੰਜਾਬ ਵਿਚ ਵੀ ਆਮ ਆਦਮੀ ਪਾਰਟੀ (ਆਪ) ਤੋਂ ਲੋਕ ਖਾਸ ਕਰ ਨੌਜਵਾਨ ਤਬਕਾ ਕਾਫ਼ੀ ਪ੍ਰਭਾਵਿਤ ਹੈ ਅਤੇ ਸਿਆਸੀ ਹਲਕਿਆਂ ਵਿਚ ਹਲਚਲ ਹੈ। ਆਮ ਲੋਕ ਹੀ ਨਹੀਂ, ਸਗੋਂ ਰਵਾਇਤੀ ਸਿਆਸੀ ਪਾਰਟੀਆਂ ਦੇ ਜਿਥੇ ਚਾਰ ਆਗੂ ਮਿਲ ਕੇ ਬੈਠਦੇ ਹਨ, ਉਥੇ ਚਰਚਾ ਦਾ ਕੇਂਦਰ ਬਿੰਦੂ ‘ਆਪ’ ਹੀ ਹੁੰਦਾ ਹੈ। ‘ਆਪ’ ਵੱਲੋਂ ਪੰਜਾਬ ਦੀਆਂ ਕੁਲ 13 ਸੀਟਾਂ ਤੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਗਿਆ ਹੈ ਤੇ ਉਮੀਦਵਾਰਾਂ ਦੀ ਚੋਣ ਲਈ ਸਕਰੀਨਿੰਗ ਕਮੇਟੀ ਵੀ ਕਾਇਮ ਕਰ ਦਿੱਤੀ ਗਈ ਹੈ।
ਪੰਜਾਬ ਵਿਚ ਲੁਧਿਆਣਾ ਤੋਂ ‘ਆਪ’ ਦੇ ਉਮੀਦਵਾਰ ਐਲਾਨੇ ਗਏ ਦਿੱਲੀ ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ 30 ਸਾਲ ਤੋਂ ਅਦਾਲਤਾਂ ਵਿਚ ਨਿਸ਼ਕਾਮ ਕੇਸ ਲੜਦੇ ਆ ਰਹੇ ਉਘੇ ਵਕੀਲ ਐਚæਐਸ਼ ਫੂਲਕਾ ਨੇ ਦੱਸਿਆ ਕਿ ਪੰਜਾਬ ਵਿਚ ਇਸ ਸਮੇਂ ‘ਆਪ’ ਦੀ ਮੈਂਬਰਸ਼ਿਪ ਤਿੰਨ ਲੱਖ ਤੋਂ ਵਧ ਹੈ। ਪਟਿਆਲਾ, ਲੁਧਿਆਣਾ ਤੇ ਸੰਗਰੂਰ ਤਿੰਨ ਜ਼ਿਲ੍ਹੇ ਅਜਿਹੇ ਹਨ ਜਿਥੇ ‘ਆਪ’ ਦੀ ਮੈਂਬਰਸ਼ਿਪ 50-50 ਹਜ਼ਾਰ ਤੋਂ ਵੱਧ ਹੈ। ਸ਼ ਫੂਲਕਾ ਨੇ ਦੱਸਿਆ ਕਿ ਸਮੁੱਚੇ ਪੰਜਾਬ ਅੰਦਰ ‘ਝਾੜੂ ਚਲਾਓ ਯਾਤਰਾ’ ਆਰੰਭ ਦਿੱਤੀ ਗਈ ਹੈ ਤੇ ਆਉਂਦੇ ਦਿਨਾਂ ਵਿਚ ਹਰ ਕਸਬੇ, ਸ਼ਹਿਰ ਤੇ ਪਿੰਡ ਵਿਚ ਇਹ ਯਾਤਰਾ ਕੀਤੀ ਜਾਵੇਗੀ।
2009 ਦੀਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ 45æ23 ਫ਼ੀਸਦੀ ਵੋਟ ਹਾਸਲ ਕਰ ਕੇ 8 ਸੀਟਾਂ ਜਿੱਤਣ ਵਿਚ ਕਾਮਯਾਬ ਰਹੀ ਸੀ। ਅਕਾਲੀ ਦਲ ਨੂੰ ਚਾਰ ਅਤੇ ਭਾਜਪਾ ਨੂੰ ਸਿਰਫ਼ ਇਕ ਸੀਟ ਹੀ ਮਿਲੀ ਸੀ। ਮਾਲਵਾ ਖੇਤਰ ਵਿਚ ਅਕਾਲੀ ਦਲ ਨੂੰ ਬਠਿੰਡਾ, ਫ਼ਰੀਦਕੋਟ ਤੇ ਫ਼ਿਰੋਜ਼ਪੁਰ ਸੀਟਾਂ ਹੀ ਮਿਲੀਆਂ ਸਨ। ਚੋਣ ਨਤੀਜਿਆਂ ਦੇ ਆਧਾਰ ‘ਤੇ ਮਾਲਵਾ ਖੇਤਰ ਵਿਚ ਕੈਪਟਨ ਦੀ ਪੈਂਠ ਦਾ ਮੁੜ ਸਬੂਤ ਮਿਲਿਆ ਸੀ ਪਰ 2012 ਵਿਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਇਹ ਰੰਗ ਫਿੱਕਾ ਪੈ ਗਿਆ।
ਪੰਜਾਬ ਵਿਚ ਇਸ ਵੇਲੇ ਸ੍ਰੀ ਦਰਬਾਰ ਸਾਹਿਬ ‘ਤੇ ਹਮਲੇ ਅਤੇ ਸਿੱਖ ਕਤਲੇਆਮ ਦਾ ਮਾਮਲਾ ਭਖਿਆ ਹੋਇਆ ਹੈ। ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਦੀ ਸਿੱਖ ਕਤਲੇਆਮ ਵਿਚ ਕਾਂਗਰਸੀ ਆਗੂਆਂ ਦੀ ਸ਼ਮੂਲੀਅਤ ਬਾਰੇ ਟਿੱਪਣੀ ਅਤੇ ਸਾਕਾ ਨੀਲਾ ਤਾਰਾ ਵਿਚ ਬਰਤਾਨਵੀ ਸਲਾਹ ਦੇ ਮੁੱਦਿਆਂ ਨੇ ਪੰਜਾਬ ਦੀ ਸਿਆਸੀ ਫਿਜ਼ਾ ਨੂੰ ਹੋਰ ਭਖਾ ਦਿੱਤਾ ਹੈ। ਦਿੱਲੀ ਵਿਚ ਕੇਜਰੀਵਾਲ ਸਰਕਾਰ ਵਲੋਂ ਸਿੱਖ ਕਤਲੇਆਮ ਦੇ ਦੋਸ਼ੀਆਂ ਵਿਰੁੱਧ ਕਾਰਵਾਈ ਲਈ ਵਿਸ਼ੇਸ਼ ਜਾਂਚ ਟੀਮ ਬਣਾਉਣ ਅਤੇ ਪ੍ਰੋæ ਦਵਿੰਦਰਪਾਲ ਸਿੰਘ ਭੁੱਲਰ ਦੀ ਫ਼ਾਂਸੀ ਦੀ ਸਜ਼ਾ ਉਮਰ ਕੈਦ ਵਿਚ ਤਬਦੀਲ ਕਰਨ ਦੇ ਕੀਤੇ ਫ਼ੈਸਲੇ ਨੇ ਸਿੱਖਾਂ ਲਈ ਇਨ੍ਹਾਂ ਭਾਵੁਕ ਮਸਲਿਆਂ ਵਿਚ ਵੀ ਆਪਣੀ ਹਾਜ਼ਰੀ ਲਵਾਈ ਹੈ।
ਅਸਲ ਵਿਚ ਅਕਾਲੀ ਦਲ ਅਤੇ ਕਾਂਗਰਸ ਦੇ ਆਗੂ ‘ਆਪ’ ਦੇ ਪ੍ਰਭਾਵ ਨੂੰ ਕਬੂਲਣ ਲੱਗੇ ਹਨ ਤੇ ਉਮੀਦਵਾਰਾਂ ਦੀ ਚੋਣ ਕਰਨ ਤੇ ਰਾਜਸੀ ਮੁੱਦੇ ਉਠਾਉਣ ਸਮੇਂ ਉਨ੍ਹਾਂ ਦਾ ਕੇਂਦਰ ਬਿੰਦੂ ‘ਆਪ’ ਬਣਨ ਲੱਗੀ ਹੈ। ‘ਆਪ’ ਦੇ ਆਗੂਆਂ ਦਾ ਮੰਨਣਾ ਹੈ ਕਿ ਘੱਟੋ-ਘੱਟ ਪੰਜ ਲੋਕ ਸਭਾ ਹਲਕਿਆਂ ਵਿਚ ਉਨ੍ਹਾਂ ਦੇ ਉਮੀਦਵਾਰਾਂ ਕਾਰਨ ਤਿਕੋਣੀ ਟੱਕਰ ਹੋਵੇਗੀ ਤੇ ਜਿੱਤ-ਹਾਰ ਦਾ ਫਰਕ ਬਹੁਤਾ ਨਹੀਂ ਹੋਵੇਗਾ। ਉੱਘੇ ਵਕੀਲ ਐਚæਐਸ਼ ਫੂਲਕਾ, ਸਾਬਕਾ ਆਈæਏæਐਸ਼ ਅਧਿਕਾਰੀ ਹਰਕੇਸ਼ ਸਿੰਘ ਸਿੱਧੂ, ਡਾæ ਧਰਮਵੀਰ ਗਾਂਧੀ ਸਮੇਤ ਦੋ ਦਰਜਨ ਨਾਮੀ ਸ਼ਖ਼ਸੀਅਤਾਂ ਦੇ ‘ਆਪ’ ਵਿਚ ਸ਼ਾਮਲ ਹੋਣ ਨਾਲ ਪਾਰਟੀ ਨੂੰ ਪੰਜਾਬ ਵਿਚ ਸ਼ਕਤੀ ਮਿਲੀ ਹੈ।
‘ਆਪ’ ਨੇ ਅਜੇ ਮਾਲਵਾ ਖੇਤਰ ਵਿਚ ਵੱਧ ਪੈਰ ਜਮਾਏ ਹਨ। ਸਭ ਤੋਂ ਵਧੇਰੇ ਮੈਂਬਰਸ਼ਿਪ ਵਾਲੇ ਪਟਿਆਲਾ, ਲੁਧਿਆਣਾ ਤੇ ਸੰਗਰੂਰ ਮਾਲਵਾ ਖੇਤਰ ਵਿਚ ਹਨ। ਇਸ ਤੋਂ ਅੱਗੇ ਬਠਿੰਡਾ ਤੇ ਫ਼ਰੀਦਕੋਟ ‘ਆਪ’ ਨੂੰ ਹੁੰਗਾਰਾ ਦੇਣ ਵਾਲੇ ਜ਼ਿਲ੍ਹੇ ਹਨ, ਜਦਕਿ ਦੋਆਬਾ ਖੇਤਰ ਦੇ ਜਲੰਧਰ ਜ਼ਿਲ੍ਹੇ ਵਿਚ ਆਪ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ ਤੇ ਉਥੇ ਮੈਂਬਰਸ਼ਿਪ 30 ਹਜ਼ਾਰ ਦੇ ਨੇੜੇ ਦੱਸੀ ਜਾਂਦੀ ਹੈ। ਸਿਆਸੀ ਹਲਕਿਆਂ ਵਿਚ ਆਮ ਰਾਏ ਹੈ ਕਿ 80 ਹਜ਼ਾਰ ਵੋਟ ਲਿਜਾਣ ਨਾਲ ਹਲਕੇ ਵਿਚ ਵੋਟ ਤਵਾਜ਼ਨ ਬਦਲ ਜਾਂਦੇ ਹਨ।
ਆਮ ਆਦਮੀ ਪਾਰਟੀ (ਆਪ) ਨੇ 20 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਸੂਚੀ ਵਿਚ ਰਾਹੁਲ ਗਾਂਧੀ ਦੀ ਅਮੇਠੀ ਸੀਟ ਤੋਂ ਕੁਮਾਰ ਵਿਸ਼ਵਾਸ, ਕਪਿਲ ਸਿੱਬਲ ਦੇ ਹਲਕੇ ਚਾਂਦਨੀ ਚੌਕ ਤੋਂ ਪੱਤਰਕਾਰ ਆਸ਼ੂਤੋਸ਼, ਮਨੀਸ਼ ਤਿਵਾੜੀ ਦੇ ਹਲਕੇ ਲੁਧਿਆਣਾ ਤੋਂ ਐਚæਐਸ਼ ਫੂਲਕਾ ਤੇ ਸਮਾਜਿਕ ਕਾਰਕੁਨ ਮੇਧਾ ਪਾਟਕਰ ਨੂੰ ਉੱਤਰ ਪੂਰਬ ਮੁੰਬਈ ਤੋਂ ਚੋਣ ਲੜਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਸੂਚੀ ਵਿਚ ਦਿੱਲੀ ਦੀਆਂ ਦੋ, ਉੱਤਰ ਪ੍ਰਦੇਸ਼ ਦੀਆਂ 7, ਮਹਾਰਾਸ਼ਟਰ ਦੀਆਂ 6, ਪੰਜਾਬ, ਹਰਿਆਣਾ, ਉੜੀਸਾ, ਮੱਧ ਪ੍ਰਦੇਸ਼ ਤੇ ਅਰੁਣਾਚਲ ਪ੍ਰਦੇਸ਼ ਤੋਂ ਇਕ-ਇਕ ਸੀਟ ਤੋਂ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਸਾਲ 2009 ਦੀਆਂ ਲੋਕ ਸਭਾ ਚੋਣਾਂ ਦੌਰਾਨ ਵਿੱਤ ਮੰਤਰੀ ਪੀæ ਚਿਦੰਬਰਮ ਵੱਲ ਜੁੱਤੀ ਵਗਾਹ ਕੇ ਮਾਰਨ ਵਾਲੇ ਪੱਤਰਕਾਰ ਜਰਨੈਲ ਸਿੰਘ ਨੂੰ ਆਮ ਆਦਮੀ ਪਾਰਟੀ ਨੇ ਪੱਛਮੀ ਦਿੱਲੀ ਲੋਕ ਸਭਾ ਹਲਕੇ ਤੋਂ ਉਮੀਦਵਾਰ ਐਲਾਨਿਆ ਹੈ।

Be the first to comment

Leave a Reply

Your email address will not be published.