ਪੰਜਾਬ ਦੇ ਪੰਜ ਲੋਕ ਸਭਾ ਹਲਕਿਆਂ ‘ਤੇ ਰਹੇਗੀ ਖਾਸ ਨਜ਼ਰ

ਚੰਡੀਗੜ੍ਹ: ਚੋਣ ਕਮਿਸ਼ਨ ਵੱਲੋਂ ਪੰਜਾਬ ਦੇ ਪੰਜ ਲੋਕ ਸਭਾ ਹਲਕਿਆਂ ਨੂੰ ਚੋਣ ਖਰਚ ਪੱਖੋਂ ਸੰਵੇਸ਼ਨਸ਼ੀਲ ਸਮਝਿਆ ਗਿਆ ਹੈ। ਇਨ੍ਹਾਂ ਹਲਕਿਆਂ ਦੇ ਉਮੀਦਵਾਰਾਂ ਨੇ ਲੋਕ ਸਭਾ ਚੋਣਾਂ 2009 ਵਿਚ ਮਾਮੂਲੀ ਚੋਣ ਖ਼ਰਚ ਦਿਖਾਇਆ ਸੀ। ਹਾਲਾਂਕਿ ਇਨ੍ਹਾਂ ਹਲਕਿਆਂ ਵਿਚ ਕਰੋੜਾਂ ਰੁਪਏ ਪਾਣੀ ਵਾਂਗ ਵਹਾਏ ਗਏ ਸਨ ਪਰ ਉਮੀਦਵਾਰਾਂ ਨੇ ਕਾਗ਼ਜ਼ਾਂ ਵਿਚ ਖਰਚ ਮਾਮੂਲੀ ਦਿਖਾਇਆ ਸੀ। ਚੋਣ ਕਮਿਸ਼ਨ ਵੱਲੋਂ ਐਤਕੀਂ ਚੋਣ ਖਰਚ ਦੇ ਪੱਖੋਂ ਬਠਿੰਡਾ, ਪਟਿਆਲਾ, ਫ਼ਿਰੋਜ਼ਪੁਰ, ਅੰਮ੍ਰਿਤਸਰ ਤੇ ਗੁਰਦਾਸਪੁਰ ਨੂੰ ਸੰਵੇਦਨਸ਼ੀਲ ਮੰਨਿਆ ਜਾ ਰਿਹਾ ਹੈ ਜਿਸ ਕਰਕੇ ਇਨ੍ਹਾਂ ਹਲਕਿਆਂ ‘ਤੇ ਖਾਸ ਨਜ਼ਰ ਰੱਖੀ ਜਾਣੀ ਹੈ।
ਲੋਕ ਸਭਾ ਲਈ ਚੋਣ ਖਰਚ ਦੀ ਸੀਮਾ ਇਸ ਵੇਲੇ 25 ਲੱਖ ਰੁਪਏ ਤੈਅ ਕੀਤੀ ਹੋਈ ਹੈ। ਚੋਣ ਕਮਿਸ਼ਨ ਵੱਲੋਂ ਇਸ ਖਰਚ ਸੀਮਾ ਵਿਚ ਵਾਧਾ ਕੀਤੇ ਜਾਣ ਦਾ ਮਾਮਲਾ ਵਿਚਾਰਅਧੀਨ ਹੈ। ਪੰਜਾਬ ਦੇ 13 ਲੋਕ ਸਭਾ ਹਲਕਿਆਂ ਦੇ ਜੇਤੂ ਉਮੀਦਵਾਰਾਂ ਨੇ 2009 ਦੀਆਂ ਚੋਣਾਂ ਵਿਚ ਆਪਣਾ ਚੋਣ ਖਰਚ 1æ74 ਕਰੋੜ ਰੁਪਏ ਦਿਖਾਇਆ ਸੀ। ਇਨ੍ਹਾਂ ਉਮੀਦਵਾਰਾਂ ਨੇ ਚੋਣ ਕਮਿਸ਼ਨ ਨੂੰ ਜੋ ਵੇਰਵੇ ਭੇਜੇ ਸਨ, ਉਨ੍ਹਾਂ ਮੁਤਾਬਕ ਸੰਸਦੀ ਹਲਕਾ ਬਠਿੰਡਾ ਤੋਂ ਐਮæਪੀæ ਹਰਸਿਮਰਤ ਕੌਰ ਬਾਦਲ ਨੇ ਆਪਣਾ ਚੋਣ ਖਰਚ ਸਿਰਫ਼ 11 ਲੱਖ ਰੁਪਏ ਦੱਸਿਆ ਸੀ ਜਦਕਿ ਉਨ੍ਹਾਂ ਤੋਂ ਹਾਰੇ ਉਮੀਦਵਾਰ ਰਣਇੰਦਰ ਸਿੰਘ ਨੇ 12æ23 ਲੱਖ ਰੁਪਏ ਚੋਣਾਂ ‘ਤੇ ਖਰਚ ਹੋਣ ਦੇ ਵੇਰਵੇ ਦਿੱਤੇ ਸਨ।
ਅਕਾਲੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ 2009 ਦੀ ਚੋਣ ਵਿਚ ਵਾਹਨਾਂ ਤੇ ਤੇਲ ‘ਤੇ 3æ79 ਲੱਖ ਰੁਪਏ, ਪਬਲਿਕ ਮੀਟਿੰਗਾਂ ਤੇ ਜਲਸਿਆਂ ‘ਤੇ 3æ2 ਲੱਖ ਰੁਪਏ ਤੇ ਚੋਣ ਸਮੱਗਰੀ ‘ਤੇ 1æ26 ਲੱਖ ਰੁਪਏ ਖਰਚ ਕੀਤੇ ਦਿਖਾਏ ਸਨ। ਪੰਜਾਬ ਵਿਚੋਂ ਸਭ ਤੋਂ ਵੱਧ ਚੋਣ ਖਰਚਾ ਹਲਕਾ ਲੁਧਿਆਣਾ ਤੋਂ ਜੇਤੂ ਰਹੇ ਕਾਂਗਰਸੀ ਉਮੀਦਵਾਰ ਮੁਨੀਸ਼ ਤਿਵਾੜੀ ਨੇ ਦਿਖਾਇਆ ਸੀ। ਉਨ੍ਹਾਂ ਨੇ ਚੋਣ ‘ਤੇ 18æ47 ਲੱਖ ਰੁਪਏ ਖਰਚ ਕੀਤਾ ਸੀ।
ਪਟਿਆਲਾ ਤੋਂ ਪਰਨੀਤ ਕੌਰ ਨੇ 2009 ਵਿਚ ਆਪਣੀ ਚੋਣ 14æ38 ਲੱਖ ਰੁਪਏ ਵਿਚ ਜਿੱਤੀ ਸੀ ਜਦਕਿ ਭਾਜਪਾ ਦੇ ਅੰਮ੍ਰਿਤਸਰ ਤੋਂ ਜੇਤੂ ਉਮੀਦਵਾਰ ਨਵਜੋਤ ਸਿੰਘ ਸਿੱਧੂ ਨੇ ਚੋਣ ‘ਤੇ 17æ03 ਲੱਖ ਰੁਪਏ ਖਰਚੇ ਸਨ। ਕਾਂਗਰਸ ਦੇ ਮੌਜੂਦਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਗੁਰਦਾਸਪੁਰ ਤੋਂ ਬਤੌਰ ਉਮੀਦਵਾਰ ਚੋਣਾਂ ‘ਤੇ 11æ60 ਲੱਖ ਰੁਪਏ ਖਰਚ ਕੀਤੇ ਸਨ। ਪੰਜਾਬ ਵਿਚ ਸਭ ਤੋਂ ਘੱਟ ਚੋਣ ਖਰਚ ਸੰਗਰੂਰ ਦੇ ਐਮæਪੀæ ਵਿਜੇਇੰਦਰ ਸਿੰਗਲਾ ਵੱਲੋਂ ਦਿਖਾਇਆ ਗਿਆ ਸੀ। ਉਨ੍ਹਾਂ ਨੇ ਚੋਣਾਂ ‘ਤੇ 7æ24 ਲੱਖ ਰੁਪਏ ਖਰਚ ਕੀਤੇ ਸਨ।
ਫਤਹਿਗੜ੍ਹ ਸਾਹਿਬ ਤੋਂ ਜੇਤੂ ਰਹੇ ਸੁਖਦੇਵ ਸਿੰਘ ਲਿਬੜਾ ਨੇ ਆਪਣਾ ਚੋਣ ਖਰਚ 8æ55 ਲੱਖ ਰੁਪਏ ਦਿਖਾਇਆ ਸੀ। ਖਡੂਰ ਸਾਹਿਬ ਤੋਂ ਜੇਤੂ ਰਹੇ ਡਾæ ਰਤਨ ਸਿੰਘ ਅਜਨਾਲਾ ਨੇ 12æ32 ਲੱਖ ਰੁਪਏ, ਜਲੰਧਰ ਤੋਂ ਮਹਿੰਦਰ ਸਿੰਘ ਕੇæਪੀ ਨੇ 15æ83 ਲੱਖ ਰੁਪਏ, ਹੁਸ਼ਿਆਰਪੁਰ ਤੋਂ ਸੰਤੋਸ਼ ਚੌਧਰੀ ਨੇ 12æ45 ਲੱਖ ਰੁਪਏ, ਸ੍ਰੀ ਆਨੰਦਪੁਰ ਸਾਹਿਬ ਤੋਂ ਰਵਨੀਤ ਸਿੰਘ ਬਿੱਟੂ ਨੇ 17æ50 ਲੱਖ ਰੁਪਏ, ਫਰੀਦਕੋਟ ਤੋਂ ਪਰਮਜੀਤ ਕੌਰ ਗੁਲਸ਼ਨ ਨੇ 11æ47 ਲੱਖ ਰੁਪਏ ਤੇ ਫ਼ਿਰੋਜ਼ਪੁਰ ਤੋਂ ਸ਼ੇਰ ਸਿੰਘ ਘੁਬਾਇਆ ਨੇ 16æ82 ਲੱਖ ਰੁਪਏ ਚੋਣ ਖਰਚ ਦਿਖਾਇਆ ਸੀ।

Be the first to comment

Leave a Reply

Your email address will not be published.