ਦਿੱਲੀ ਤਖਤ ਲਈ ਭਖੀ ਏ ਰਾਜਨੀਤੀ, ਰੋਜ਼ ਨਵੀਆਂ ਨੀਤੀਆਂ ਘੜਨ ਲੱਗੇ।
ਮੋਦੀ ਚਾਹ ਕੱਪਾਂ ਦੀ ਲਾਈ ਝੜੀ ਐਸੀ, ਵੈਰੀ ਦੇਖ ਕੇ ਕੇਤਲੀਆਂ ਸੜਨ ਲੱਗੇ।
ਰਾਹੁਲ ਨੇ ਵੀ ਕੀਤੀ ਫਿਰ ਚਾਹ-ਨੀਤੀ, ਕਹਿੰਦਾ ਵਿਚ ਭੁਲੇਖੇ ਨਾ ਆ ਜਾਇਓ,
ਹੱਟੀ ਖੋਲ੍ਹ ਕੇ ਮੋਦੀ ਦੀ ਚਾਹ ਵਾਲੀ, ਫਿਰਕੂ ਸੋਚ ਨਾਲ ਲੜੀਆਂ ਨਾ ਜੋੜ ਜਾਇਓ।
ਦੋਵੇਂ ਸਮਝਦੇ ਲੋਕੀ ਸ਼ਰੀਫ ਬਹੁਤੇ, ਜੋ ਵੀ ਕਹਾਂਗੇ ਮੰਨੀ ਤਾਂ ਜਾਣਗੇ ਹੀ,
ਇਹ ਨਹੀਂ ਜਾਣਦੇ ਉਤਲੀ ਜਦ ਹੇਠ ਹੁੰਦੀ, ਲੋਕ ਕਿਸੇ ਨੂੰ ਫਿਰ ਪਛਾਣਦੇ ਨਹੀਂ।
ਪੁੱਛੋ ਦਿੱਲੀ ਦੇ ਲੋਕਾਂ ਨੂੰ ਕਿੰਜ ਕਰ ਕੇ, ਸ਼ੀਲਾ ਤੋਰ ਦਿੱਤੀ ਘਰ ਦੇ ਰਾਹ ਮੀਆਂ,
ਲੋਕਾਂ ਲੀਡਰਾਂ ਨੂੰ ਇਉਂ ਦਰਸਾ ਦਿੱਤਾ, ਪੈਂਦਾ ਹੁੰਦਾ ਏ ਸੋਟਾ ਠਾਹ ਮੀਆਂ।
Leave a Reply