ਕੇਜਰੀਵਾਲ ਸਰਕਾਰ ਨੇ ਮੋਇਲੀ ਤੇ ਅੰਬਾਨੀ ਖਿਲਾਫ ਵੀ ਮੋਰਚਾ ਖੋਲ੍ਹਿਆ

ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੋਸ਼ ਲਾਇਆ ਕਿ ਰਿਲਾਇੰਸ ਇੰਡਸਟਰੀਜ਼ ਨੇ ਜਾਣ-ਬੁੱਝ ਕੇ ਗੈਸ ਦਾ ਘੱਟ ਉਤਪਾਦਨ ਕੀਤਾ ਜਿਸ ਨਾਲ ਦੇਸ਼ ਅੰਦਰ ਗੈਸ ਦੀ ਨਕਲੀ ਥੁੜ੍ਹ ਪੈਦਾ ਕੀਤੀ ਗਈ ਤੇ ਭਾਅ ਵਧਾਏ ਗਏ। ਉਨ੍ਹਾਂ ਮੁਤਾਬਕ ਉਨ੍ਹਾਂ ਨੂੰ ਦੇਸ਼ ਦੀਆਂ ਚਾਰ ਸ਼ਖਸੀਅਤਾਂ ਵੱਲੋਂ ਲਿਖਤੀ ਸ਼ਿਕਾਇਤ ਕੀਤੀ ਗਈ ਹੈ ਤੇ ਮੁੱਖ ਮੰਤਰੀ ਨੇ ਦਿੱਲੀ ਦੀ ਭ੍ਰਿਸ਼ਟਾਚਾਰ ਵਿਰੋਧੀ ਸ਼ਾਖਾ ਨੂੰ ਪੈਟਰੋਲੀਅਮ ਮੰਤਰੀ ਵੀਰੱਪਾ ਮੋਇਲੀ, ਸਾਬਕਾ ਕੇਂਦਰੀ ਮੁਰਲੀ ਦਿਓੜਾ, ਰਿਲਾਇੰਸ ਦੇ ਮੁਖੀ ਮੁਕੇਸ਼ ਅੰਬਾਨੀ ਅਤੇ ਰਿਲਾਇੰਸ ਦੇ ਕੁਝ ਅਧਿਕਾਰੀਆਂ ਖਿਲਾਫ ਕੇਸ ਦਰਜ ਕਰਨ ਦਾ ਹੁਕਮ ਦਿੱਤਾ ਹੈ। ਮੁੱਖ ਮੰਤਰੀ ਨੇ ਇਸ ਬਾਬਤ ਪ੍ਰਧਾਨ ਮੰਤਰੀ ਡਾæ ਮਨਮੋਹਨ ਸਿੰਘ ਨੂੰ ਵੀ ਚਿੱਠੀ ਲਿਖਣ ਬਾਰੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਵਿਰੋਧੀ ਧਿਰ ‘ਤੇ ਵੀ ਨਿਸ਼ਾਨਾ ਲਾਇਆ ਕਿ ਉਹ ਵੀ ਇਸ ਮੁੱਦੇ ‘ਤੇ ਚੁੱਪ ਹੀ ਰਹੇ ਹਨ। ਨਾਲ ਹੀ ਕੁਝ ਮੀਡੀਆ ਘਰਾਣਿਆਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਕਿ ਇਨ੍ਹਾਂ ਦੇ ਕੁਝ ਚੈਨਲਾਂ ‘ਚ ਅੰਬਾਨੀ ਦਾ ਪੈਸਾ ਲੱਗਾ ਹੋਇਆ ਹੈ।
ਸ੍ਰੀ ਕੇਜਰੀਵਾਲ ਨੇ ਦਿੱਲੀ ਸਕੱਤਰੇਤ ਦੇ ਮੀਡੀਆ ਹਾਲ ‘ਚ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਦੇਸ਼ ਦੀਆਂ ਚਾਰ ਸ਼ਖਸੀਅਤਾਂ ਐਡਮਰਿਲ ਆਰæਐਚæ ਤਹਿਲਯਾਨੀ, ਸਾਬਕਾ ਕੈਬਨਿਟ ਸਕੱਤਰ ਟੀæਐਸ਼ਆਰæ ਸੁਬਰਾਮਨੀਅਮ, ਸੀਨੀਅਰ ਵਕੀਲ ਕਾਮਿਨੀ ਜੈਸਵਾਲ ਅਤੇ ਈæਏæਐਸ਼ ਸ਼ਰਮਾ ਨੇ ਰਿਲਾਇੰਸ ਖਿਲਾਫ ਸ਼ਿਕਾਇਤ ਕੀਤੀ ਹੈ। ਇਨ੍ਹਾਂ ਨੇ ਸ਼ਿਕਾਇਤ ਕੀਤੀ ਕਿ ਕੰਪਨੀ ਇਕ ਡਾਲਰ ‘ਚ ਗੈਸ ਨੂੰ 8 ਡਾਲਰ ‘ਚ ਵੇਚਣ ਦੀ ਤਿਆਰੀ ‘ਚ ਹੈ। ਇਸ ‘ਚ ਕੇਂਦਰ ਸਰਕਾਰ ਦੇ ਕੁਝ ਮੰਤਰੀਆਂ ਦੀ ਕਥਿਤ ਮਿਲੀਭੁਗਤ ਸੀ। ਉਨ੍ਹਾਂ ਸ਼ਿਕਾਇਤ ਦੇ ਹਵਾਲੇ ਨਾਲ ਖੁਲਾਸਾ ਕੀਤਾ ਕਿ ਰਿਲਾਇੰਸ ਨੂੰ ਜਦੋਂ ਗੈਸ ਦੇ ਖੂਹ ਉਤਪਾਦਨ ਲਈ ਦਿੱਤੇ ਗਏ ਸਨ, ਉਦੋਂ ਲਾਗਤ ਇਕ ਡਾਲਰ ਆ ਰਹੀ ਸੀ। ਪ੍ਰਤੀ ਯੂਨਿਟ ਇਕ ਡਾਲਰ ਨਾਲ ਤਿਆਰ ਗੈਸ ‘ਤੇ 17 ਸਾਲ ਲਈ 2æ3 ਡਾਲਰ ਦੀ ਦਰ ਨਾਲ ਰਿਲਾਇੰਸ ਨਾਲ ਗੈਸ ਸਪਲਾਈ ਦਾ ਸੌਦਾ ਕੀਤਾ ਸੀ ਪਰ ਕੁਝ ਸਮੇਂ ਪਿੱਛੋਂ ਨੀਅਤ ਬਦਲ ਗਈ ਤੇ ਕੇਂਦਰੀ ਮੰਤਰੀਆਂ ਨਾਲ ਮਿਲ ਕੇ ਦਰ 4 ਡਾਲਰ ਪ੍ਰਤੀ ਯੂਨਿਟ ਵਧਾ ਦਿੱਤੀ ਗਈ।
ਉਨ੍ਹਾਂ ਕਿਹਾ ਕਿ ਕੈਗ ਨੇ ਵੀ ਮਈ 2012 ‘ਚ ਆਪਣੀ ਰਿਪੋਰਟ ਵਿਚ ਇਸ ਮੁੱਦੇ ‘ਤੇ ਉਂਗਲੀ ਰੱਖੀ ਸੀ। ਉਨ੍ਹਾਂ ਤਰਕ ਦਿੱਤਾ ਕਿ ਗੈਸ ਦਾ ਉਤਪਾਦਨ ਦੇਸ਼ ਦੇ ਅੰਦਰ ਹੋ ਰਿਹਾ ਹੈ ਤੇ ਭਾਅ ਡਾਲਰ ਰਾਹੀਂ ਤੈਅ ਕੀਤੇ ਜਾ ਰਹੇ ਹਨ। ਇਸੇ ਦੌਰਾਨ ਮੁੱਖ ਮੰਤਰੀ ਨੇ ਦੇਸ਼ ਦੇ ਹੋਰ ਸੂਬਿਆਂ ਦੇ ਇਮਾਨਦਾਰ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਚਾਹੁਣ ਤਾਂ ਦਿੱਲੀ ਸਰਕਾਰ ਨਾਲ ਕੰਮ ਕਰਨ ਲਈ ਆ ਸਕਦੇ ਹਨ ਤੇ ਉਨ੍ਹਾਂ ਇਸ ਲਈ ਸਭ ਨੂੰ ਮਿਲ ਕੇ ਭ੍ਰਿਸ਼ਟਾਚਾਰ ਨਾਲ ਲੜਨ ਦਾ ਸੱਦਾ ਵੀ ਦਿੱਤਾ ਹੈ।
ਉਧਰ, ਗੈਸ ਕੀਮਤਾਂ ਵਧਾਉਣ ਦੇ ਮੁੱਦੇ ‘ਤੇ ਸ੍ਰੀ ਕੇਜਰੀਵਾਲ ਵੱਲੋਂ ਲਾਏ ਦੋਸ਼ ਰੱਦ ਕਰਦਿਆਂ ਪੈਟਰੋਲੀਅਮ ਮੰਤਰੀ ਮੋਇਲੀ ਨੇ ਆਖਿਆ ਕਿ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਤੈਅ ਕਰਨ ਬਾਰੇ ਫੈਸਲਾ ਮਾਹਿਰਾਂ ਦੀ ਰਾਏ ‘ਤੇ ਲਿਆ ਗਿਆ ਸੀ। ਉਂਝ ਵੀ ਸ੍ਰੀ ਕੇਜਰੀਵਾਲ ਨੂੰ ਪਤਾ ਹੋਣਾ ਚਾਹੀਦਾ ਕਿ ਸਰਕਾਰ ਕਿਵੇਂ ਚਲਦੀ ਹੈ ਅਤੇ ਕੰਮ ਕਿਵੇਂ ਹੁੰਦਾ ਹੈ। ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੇ ਮੁਖੀ ਮੁਕੇਸ਼ ਅੰਬਾਨੀ ਨੇ ਦਿੱਲੀ ਸਰਕਾਰ ਦੇ ਫੈਸਲੇ ‘ਤੇ ਕੋਈ ਟਿੱਪਣੀ ਕਰਨ ਤੋਂ ਨਾਂਹ ਕਰ ਦਿੱਤੀ।

Be the first to comment

Leave a Reply

Your email address will not be published.