ਭਾਰਤ ਵਿਚ ਹਰ ਸਾਲ ਕੈਂਸਰ ਨਾਲ ਸੱਤ ਲੱਖ ਮੌਤਾਂ

ਚੰਡੀਗੜ੍ਹ: ਭਾਰਤ ਵਾਸੀ ਦਿਨ-ਬ-ਦਿਨ ਬਿਮਾਰੀਆਂ ਦੇ ਮੂੰਹ ਵਿਚ ਜਾ ਰਹੇ ਹਨ ਤੇ ਹਰ ਸਾਲ ਬਿਮਾਰੀਆਂ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ ਕਾਫ਼ੀ ਜ਼ਿਆਦਾ ਹੈ। ਵਿਸ਼ਵ ਸਿਹਤ ਸੰਸਥਾਵਾਂ ਦੇ ਅੰਕੜਿਆਂ ਅਨੁਸਾਰ ਹਰ ਸਾਲ ਸੱਤ ਲੱਖ ਭਾਰਤੀ ਕੈਂਸਰ ਦੀ ਬਿਮਾਰੀ ਕਾਰਨ ਮੌਤ ਦੇ ਮੂੰਹ ਵਿਚ ਜਾ ਰਹੇ ਹਨ। ਅੰਕੜਿਆਂ ਅਨੁਸਾਰ ਸਾਲ 2012 ਵਿਚ ਭਾਰਤ ਦੇ 3æ56 ਲੱਖ ਪੁਰਸ਼ ਤੇ 3æ26 ਲੱਖ ਔਰਤਾਂ ਕੈਂਸਰ ਦੀ ਬਿਮਾਰੀ ਕਾਰਨ ਮਰ ਗਏ। ਸੰਸਥਾ ਅਨੁਸਾਰ 10 ਵਿਚੋਂ ਇਕ ਭਾਰਤੀ ਨੂੰ ਕੈਂਸਰ ਹੋਣ ਦਾ ਡਰ ਬਣਿਆ ਰਹਿੰਦਾ ਹੈ।
ਭਾਰਤੀਆਂ ਵਿਚ ਫੇਫੜਿਆਂ, ਬੁੱਲਾਂ, ਪੇਟ ਤੇ ਆਹਾਰ ਨਾਲੀ ਸਬੰਧੀ ਕੈਂਸਰ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਅੰਕੜਿਆਂ ਅਨੁਸਾਰ ਪਿਛਲੇ ਪੰਜ ਸਾਲਾਂ ਦੌਰਾਨ 32æ6 ਕਰੋੜ ਭਾਰਤੀ ਕੈਂਸਰ ਦੀ ਚਪੇਟ ਵਿਚ ਆਏ ਪਰ ਇਲਾਜ ਮਗਰੋਂ ਠੀਕ ਹੋਣ ਵਾਲਿਆਂ ਦੀ ਗਿਣਤੀ ਵੀ ਬਹੁਤੀ ਨਹੀਂ ਰਹੀ। ਫੋਰਟਿਸ ਹਸਪਤਾਲ ਦੇ ਡਾæ ਆਰæਕੇæ ਜਮਵਾਲ ਅਨੁਸਾਰ ਭਾਰਤ ਵਿਚ ਹੋਣ ਵਾਲੀ ਹਰ ਤੀਜੀ ਮੌਤ ਦਿਲ ਦੀ ਬਿਮਾਰੀ ਕਾਰਨ ਹੋ ਰਹੀ ਹੈ ਤੇ ਭਾਰਤ ਵਿਚ ਦਿਲ ਦੇ ਰੋਗਾਂ ਕਾਰਨ ਹਰ ਸਾਲ ਮਰਨ ਵਾਲੇ ਲੋਕਾਂ ਦੀ ਗਿਣਤੀ ਕੁਦਰਤੀ ਮੌਤਾਂ ਦਾ 35 ਫੀਸਦੀ ਹੈ।
ਦਿਲ ਦੇ ਰੋਗਾਂ ਨਾਲ ਮਰਨ ਵਾਲੇ ਮਰੀਜਾਂ ਵਿਚੋਂ 25 ਫੀਸਦੀ 25 ਤੋਂ 60 ਸਾਲ ਉਮਰ ਵਰਗ ਨਾਲ ਸਬੰਧਤ ਹੁੰਦੇ ਹਨ ਤੇ ਕੁੱਲ ਮੌਤਾਂ ਵਿਚ 32æ8 ਫੀਸਦੀ ਮੌਤਾਂ ਸ਼ਹਿਰੀ ਖੇਤਰ ਨਾਲ ਸਬੰਧਤ ਮਰੀਜਾਂ ਤੇ 22æ9 ਮੌਤਾਂ ਪੇਂਡੂ ਖੇਤਰਾਂ ਨਾਲ ਮਰੀਜਾਂ ਦੀਆਂ ਹੋ ਰਹੀਆਂ ਹਨ। ਇਸੇ ਤਰ੍ਹਾਂ ਟੀæਬੀæ ਦੀ ਬਿਮਾਰੀ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ ਵੀ ਕਾਫ਼ੀ ਜ਼ਿਆਦਾ ਹੈ। ਹਰ ਸਾਲ ਕੁਲ ਮੌਤਾਂ ਵਿਚੋਂ 10æ7 ਫੀਸਦੀ ਟੀæਬੀæ ਦੀ ਬਿਮਾਰੀ ਨਾਲ, 10æ2 ਫੀਸਦੀ ਅਸਥਮਾ, 9 ਫੀਸਦੀ ਟਿਊਮਰ ਹੋ ਜਾਣ ‘ਤੇ, 5 ਫੀਸਦੀ ਮੌਤਾਂ ਡਾਇਰੀਆ ਦੀ ਬਿਮਾਰੀ ਕਾਰਨ ਹੋ ਰਹੀਆਂ ਹਨ।
ਹਰ ਸਾਲ ਲੱਖਾਂ ਭਾਰਤੀ ਲੀਵਰ ਸਬੰਧੀ ਬਿਮਾਰੀਆਂ ਕਾਰਨ ਮਰ ਰਹੇ ਹਨ। ਲੀਵਰ ਟਰਾਂਸਪਲਾਂਟ ਲਈ ਦਾਨੀ ਨਾ ਮਿਲਣ ਕਾਰਨ ਵੀ ਇਸ ਬਿਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਪੀæਜੀæਆਈæ ਦੇ ਹੈਪਾਟਾਲੋਜੀ ਵਿਭਾਗ ਤੋਂ ਮਿਲੇ ਅੰਕੜਿਆਂ ਅਨੁਸਾਰ ਹਰ ਸਾਲ 2 ਲੱਖ ਭਾਰਤੀ ਲੀਵਰ ਫੇਲ੍ਹ ਹੋਣ ਕਾਰਨ ਮਰ ਰਹੇ ਹਨ। ਇਸੇ ਤਰ੍ਹਾਂ ਭਾਰਤੀ ਔਰਤਾਂ ਵਿਚ ਛਾਤੀ ਦੇ ਕੈਂਸਰ ਦੀ ਬਿਮਾਰੀ ਵਧਦੀ ਜਾ ਰਹੀ ਹੈ। ਸੈਕਟਰ 32 ਦੇ ਸਰਕਾਰੀ ਹਸਪਤਾਲ ਦੀ ਡਾæ ਸੋਨੀਆ ਅਨੁਸਾਰ 20 ਤੋਂ 30 ਸਾਲ ਦੀਆਂ ਲੜਕੀਆਂ ਤੇ ਔਰਤਾਂ ਵਿਚ ਛਾਤੀ ਦੇ ਕੈਂਸਰ ਦੀ ਬਿਮਾਰੀ ਫੈਲ ਰਹੀ ਹੈ ਤੇ ਭਾਰਤ ਵਿਚ ਅੱਠ ਵਿਚੋਂ ਇਕ ਔਰਤ ਇਸ ਦਾ ਸ਼ਿਕਾਰ ਹੈ। ਡਾਕਟਰਾਂ ਅਨੁਸਾਰ ਔਰਤਾਂ ਵੱਲੋਂ ਅਪਣਾਏ ਜਾ ਰਹੇ ਪੱਛਮੀ ਸਾਧਨਾਂ ਤੇ ਸਟਾਈਲ ਕਾਰਨ ਇਹ ਬਿਮਾਰੀ ਵਧ ਰਹੀ ਹੈ ਤੇ ਸਾਲ 2025 ਤੱਕ ਛਾਤੀ ਦੇ ਕੈਂਸਰ ਦੇ ਭਾਰਤੀ ਮਰੀਜ਼ਾਂ ਦੀ ਗਿਣਤੀ ਦੁਗਣੀ ਹੋਣ ਦੀ ਸੰਭਾਵਨਾ ਹੈ।
___________________________________________________
ਪੰਜਾਬ ਵਿਚ ਰੁਕ ਨਹੀਂ ਰਿਹਾ ਕੈਂਸਰ ਦਾ ਕਹਿਰ
ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਪੰਜਾਬ ਵਾਸੀਆਂ ‘ਤੇ ਕੈਂਸਰ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ ਤੇ ਪਿਛਲੇ ਤਿੰਨ ਸਾਲਾਂ ਦੌਰਾਨ ਕੈਂਸਰ ਦੇ ਮਰੀਜਾਂ ਦੀ ਗਿਣਤੀ ਵਿਚ ਵੱਡਾ ਵਾਧਾ ਹੋਇਆ ਹੈ। ਸਾਲ 2013 ਦੌਰਾਨ ਪੰਜਾਬ ਵਿਚੋਂ ਕੈਂਸਰ ਰਾਹਤ ਫੰਡ ਵਿਚੋਂ ਸਹਾਇਤਾ ਲੈਣ ਲਈ 5565 ਲੋਕਾਂ ਨੇ ਅਰਜ਼ੀਆਂ ਦਿੱਤੀਆਂ। ਸਿਰਫ ਮਾਲਵਾ ਖੇਤਰ ਹੀ ਨਹੀਂ ਬਲਕਿ ਸਮੁੱਚਾ ਪੰਜਾਬ ਇਸ ਨਾਮੁਰਾਦ ਬਿਮਾਰੀ ਨਾਲ ਜੂਝ ਰਿਹਾ ਹੈ। ਸਰਕਾਰੀ ਅੰਕੜਿਆਂ ਮੁਤਾਬਕ ਸਾਲ 2013 ਦੌਰਾਨ ਪੰਜਾਬ ਦਾ ਅੰਮ੍ਰਿਤਸਰ ਜ਼ਿਲ੍ਹਾ ਕੈਂਸਰ ਦੇ ਮਰੀਜਾਂ ਪੱਖੋਂ ਸਭ ਤੋਂ ਅੱਗੇ ਹੈ। ਮੁੱਖ ਮੰਤਰੀ ਕੈਂਸਰ ਰਾਹਤ ਫੰਡ ਲਈ ਅੰਮ੍ਰਿਤਸਰ ਜ਼ਿਲ੍ਹੇ ਤੋਂ ਸੂਬੇ ਦੀਆਂ ਸਭ ਤੋਂ ਵੱਧ 634 ਮਰੀਜਾਂ ਦੀਆਂ ਦਰਖਾਸਤਾਂ ਸਰਕਾਰ ਨੂੰ ਪ੍ਰਾਪਤ ਹੋਈਆਂ ਜਦੋਂਕਿ ਸਾਲ 2012 ਵਿਚ ਸ੍ਰੀ ਅੰਮ੍ਰਿਤਸਰ ਜ਼ਿਲ੍ਹੇ ਵਿਚ ਰਾਹਤ ਪ੍ਰਾਪਤ ਕਰਨ ਵਾਲੇ ਮਰੀਜਾਂ ਦੀ ਗਿਣਤੀ 593 ਸੀ।
ਸਾਲ 2013 ਵਿਚ ਰਾਹਤ ਪ੍ਰਾਪਤ ਕਰਨ ਲਈ ਸਭ ਤੋਂ ਘੱਟ 75 ਅਰਜ਼ੀਆਂ ਪਠਾਨਕੋਟ ਤੋਂ ਪ੍ਰਾਪਤ ਹੋਈਆਂ ਜਦੋਂਕਿ ਦੂਜੇ ਨੰਬਰ ‘ਤੇ 520 ਮਰੀਜ ਲੁਧਿਆਣਾ ਜ਼ਿਲ੍ਹੇ ਵਿਚੋਂ ਰਾਹਤ ਫੰਡ ਲਈ ਮਿਲੇ, ਜਦੋਂਕਿ ਸਾਲ 2012 ਵਿਚ ਲੁਧਿਆਣਾ ਜ਼ਿਲ੍ਹਾ ਕੈਂਸਰ ਰਾਹਤ ਲੈਣ ਲਈ ਇਕ ਨੰਬਰ ‘ਤੇ ਸੀ ਤੇ ਇਸ ਲਈ 622 ਦਰਖਾਸਤਾਂ ਪ੍ਰਾਪਤ ਹੋਈਆਂ ਸਨ।
ਜਲੰਧਰ ਜ਼ਿਲ੍ਹੇ ਵਿਚ 451, ਪਟਿਆਲਾ ਵਿਚ 397, ਬਠਿੰਡਾ ਵਿਚ 371, ਗੁਰਦਾਸਪੁਰ ਵਿਚ 350, ਸੰਗਰੂਰ 334, ਹੁਸ਼ਿਆਰਪੁਰ 243, ਸ੍ਰੀ ਮੁਕਤਸਰ ਸਾਹਿਬ 241, ਤਰਨਤਾਰਨ 231, ਮਾਨਸਾ 227, ਫ਼ਿਰੋਜ਼ਪੁਰ 219, ਮੋਗਾ 193, ਕਪੂਰਥਲਾ 179, ਫ਼ਾਜ਼ਿਲਕਾ 177, ਬਰਨਾਲਾ 154, ਫ਼ਰੀਦਕੋਟ 153, ਸ਼ਹੀਦ ਭਗਤ ਸਿੰਘ ਨਗਰ 120, ਰੂਪਨਗਰ 104, ਸਾਹਿਬਜ਼ਾਦਾ ਅਜੀਤ ਸਿੰਘ ਨਗਰ 97, ਫ਼ਤਿਹਗੜ੍ਹ ਸਾਹਿਬ 95 ਕੈਂਸਰ ਪੀੜਤਾਂ ਨੇ ਰਾਹਤ ਫੰਡ ਲਈ ਅਰਜ਼ੀਆਂ ਦਿੱਤੀਆਂ ਹਨ। ਡਾਕਟਰੀ ਮਾਹਿਰਾਂ ਮੁਤਾਬਕ ਕਈ ਅਜਿਹੇ ਮਰੀਜ ਵੀ ਹਨ ਜੋ ਸਰਕਾਰ ਤੱਕ ਪਹੁੰਚ ਹੀ ਨਹੀਂ ਕਰਦੇ।

Be the first to comment

Leave a Reply

Your email address will not be published.