ਸੰਗਤ ਦਰਸ਼ਨਾਂ ਦਾ ਕਾਰੋਬਾਰ ਚੱਲਿਆ, ਬਾਬਾ ਚੰਮ ਦੀਆਂ ਦੇਖੋ ਚਲਾਈ ਜਾਂਦਾ।
ਕਹਿੰਦਾ ਆਇਆ ਹਾਂ ਸੁਣਨ ਲਈ ਗੱਲ ਥੋਡੀ, ਗੱਲ ਆਪਣੀ ਹੀ ਸਾਰੀ ਸੁਣਾਈ ਜਾਂਦਾ।
ਨਾਹੀਂ ਕਿਸੇ ਦਾ ਕੋਈ ਲਿਹਾਜ ਕਰਦਾ, ਠਿੱਬੀ ਸਭ ਨੂੰ ਵਾਰੋ-ਵਾਰੀ ਲਾਈ ਜਾਂਦਾ।
ਵੰਡਣ ਚੱਲਿਆ ਭਰੀਆਂ ਨੇ ਦੋਏ ਮੁੱਠਾਂ, ਝੋਲੀ ਆਪਣੀ ਵਿਚ ਹੀ ਪਾਈ ਜਾਂਦਾ।
ਕੋਈ ਆਣ ਕੇ ਕਰੋ ਇਨਸਾਫ ਸੰਗਤੇ, ਭਾਰ ਕੂੜ ਦਾ ਹੋ ਗਿਆ ਬਹੁਤ ਭਾਰਾ।
ਜੇਕਰ ਹੁਣ ਵੀ ਨਾ ਕੋਈ ਸਵਾਲ ਕੀਤਾ, ਉਡ ਜਾਣਾ ਪੰਜਾਬ ਤੋਂ ਭੌਰ ਸਾਰਾ।
Leave a Reply