‘ਪੰਜਾਬ ਟਾਈਮਜ਼’ ਦੇ 10 ਨਵੰਬਰ ਦੇ ਅੰਕ ਵਿਚ ਭੈਣ ਗੁਰਨਾਮ ਕੌਰ ਦੀਆਂ ਮੇਰੇ ਬਾਰੇ ਲਿਖੀਆਂ ਕੁੱਝ ਟਿੱਪਣੀਆਂ ਪੜ੍ਹੀਆਂ। ਕੁੱਝ ਪੁਰਾਣੀਆਂ ਗੱਲਾਂ ਯਾਦ ਆਈਆਂ। ਜਿਸ ਵਿਦਵਾਨ ਦੀ ਇਕ ਪੰਕਤੀ ਹਿੰਦੂਆਂ ਦੇ ਹੱਕ ਵਿਚ ਲਿਖਣ ਕਾਰਨ ਵਿਵਾਦ ਪੈਦਾ ਹੋਇਆ ਸੀ, ਉਹ ਡਾæ ਬਲਕਾਰ ਸਿੰਘ ਹਨ। ਇਹ ਘਟਨਾ 30 ਕੁ ਸਾਲ ਪਹਿਲਾਂ, 1981-82 ਦੀ ਹੈ। ਉਦੋਂ ਮੈਂ ਗੁਰਮਤਿ ਕਾਲਜ ‘ਚੋਂ ਪੜ੍ਹਾਈ ਖਤਮ ਕਰ ਚੁੱਕਾ ਸਾਂ ਪਰ ਕਾਲਜ ਦੇ ਹੋਸਟਲ ਵਿਚ ਮੇਰਾ ਜਾਣ-ਆਉਣ ਸੀ। ਸ਼ ਕਰਮਜੀਤ ਸਿੰਘ (ਪੰਜਾਬੀ ਟ੍ਰਿਬਿਊਨ) ਤੇ ਮਾਸਟਰ ਸੁਖਬੀਰ ਸਿੰਘ ਸਾਡੇ ਹੋਸਟਲ ਵਿਚ ਆਏ ਤੇ ਡਾæ ਬਲਕਾਰ ਸਿੰਘ ਵੱਲੋਂ ਲਿਖੀ ਕਿਤਾਬ ‘ਹਿੰਦ ਦੀ ਚਾਦਰ’ ਸਾਨੂੰ ਦੇ ਕੇ ਪੜ੍ਹਨ ਲਈ ਕਿਹਾ। ਉਨ੍ਹਾਂ ਨੇ ਕੁੱਝ ਥਾਂਵਾਂ ‘ਤੇ ਨਿਸ਼ਾਨੀਆਂ ਵੀ ਲਾਈਆਂ ਹੋਈਆਂ ਸਨ। ਇਨ੍ਹਾਂ ਪੰਕਤੀਆਂ ਤੋਂ ਇਉਂ ਪ੍ਰਤੀਤ ਹੁੰਦਾ ਸੀ ਕਿ ਗੁਰੂ ਤੇਗ ਬਹਾਦਰ ਨੇ ਸ਼ਹਾਦਤ ਕਿਉਂਕਿ ਹਿੰਦੂ ਧਰਮ ਨੂੰ ਬਚਾਉਣ ਲਈ ਦਿੱਤੀ ਸੀ, ਇਸ ਕਰਕੇ ਸਿੱਖ ਨੌਜਵਾਨ ਮੋਟਰਸਾਈਕਲ ਸਵਾਰਾਂ ਵੱਲੋਂ ਗੋਲੀਆਂ ਚਲਾ ਕੇ ਬੇਗੁਨਾਹ ਹਿੰਦੂਆਂ ਨੂੰ ਮਾਰਨ ਦੀ ਕੋਈ ਤੁਕ ਨਹੀਂ। ਇਕ ਵਾਕ ਕੁਝ ਇਸ ਤਰ੍ਹਾਂ ਦਾ ਸੀ, “ਜੋ ਲੋਕ ਅਜਿਹੇ ਰਾਹ ਪਏ ਹੋਏ ਹਨ, ਉਨ੍ਹਾਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੋਂ ਸਬਕ ਸਿਖਣਾ ਚਾਹੀਦਾ ਹੈ।”
ਕਿਰਪਾ ਕਰਕੇ ਇਹ ਪੰਕਤੀਆਂ ਬਚਿਤ੍ਰ ਨਾਟਕ ਵਿਚੋਂ ਪੜ੍ਹੋ,
ਤਿਲਕ ਜੰਝੂ ਰਾਖਾ ਪ੍ਰਭ ਤਾਕਾ।
ਕੀਨੋ ਬਡੋ ਕਲੂ ਮਹਿ ਸਾਕਾ।
ਧਰਮ ਹੇਤੁ ਸੀਸ ਜਿਨ ਦੀਆ।
ਸੀਸ ਦੀਆ ਪਰ ਸਿਰਰ ਨ ਦੀਆ।
ਦਸਮ ਪਾਤਸ਼ਾਹ ਦੀਆਂ ਉਕਤ ਪੰਕਤੀਆਂ ਦਾ ਅਰਥ ਇਹ ਹੈ ਕਿ ਤਿਲਕ ਅਤੇ ਜਨੇਊ ਦੀ ਰਾਖੀ ਕਰਨ ਵਾਲਾ ਪਰਮੇਸਰ ਆਪ ਹੈ। ਗੁਰੂ ਤੇਗ ਬਹਾਦਰ ਸਾਹਿਬ ਨੇ ਧਰਮ ਹੇਤੁ ਸੀਸ ਦਿੱਤਾ। ਇਥੇ ਧਰਮ ਲਫਜ਼ ਦਾ ਅਰਥ ਹੈ ਸ਼ਰਣ ਆਏ ਦੀ ਫਰਿਆਦ ਸੁਣਨਾ।
ਜੇ ਕਿਤੇ ਗੁਰੂ ਕਾਲ ਵਿਚ ਭਾਰਤ ਇਸਲਾਮਿਕ ਸਟੇਟ ਦੀ ਥਾਂ ਹਿੰਦੂ ਸਟੇਟ ਹੁੰਦਾ ਤੇ ਮੁਸਲਮਾਨ, ਹਿੰਦੂ ਸਟੇਟ ਵਿਰੁਧ ਕੋਈ ਫਰਿਆਦ ਲੈ ਕੇ ਗੁਰੂ ਮਹਾਰਾਜ ਪਾਸ ਆਉਂਦੇ ਤਦ ਗੁਰੂ ਜੀ ਨੇ ਮੁਸਲਮਾਨਾਂ ਦੇ ਹਿਤ ਸੁਰੱਖਿਅਤ ਰੱਖਣ ਵਾਸਤੇ ਕੁਰਬਾਨੀ ਦੇ ਦੇਣੀ ਸੀ। ਮੈਂ ਉਨ੍ਹਾਂ ਸਿੱਖ ਪ੍ਰਚਾਰਕਾਂ ਨਾਲ ਸਹਿਮਤ ਨਹੀਂ ਜਿਹੜੇ ਉਚੇ ਸੁਰਾਂ ਵਿਚ ਮਾਈਕ ਤੋਂ ਐਲਾਨ ਕਰਦੇ ਹਨ, “ਗੁਰੂ ਤੇਗ ਬਹਾਦਰ ਸਾਹਿਬ ਉਹ ਪਹਿਲੇ ਪੈਗੰਬਰ ਹਨ ਜਿਨ੍ਹਾਂ ਨੇ ਦੂਜੇ ਧਰਮ ਵਾਸਤੇ ਸ਼ਹਾਦਤ ਦਿਤੀ।” ਗੁਰੂ ਮਹਾਰਾਜ ਵਾਸਤੇ ਹਿੰਦੂ ਦੂਜੇ ਤੇ ਮੁਸਲਮਾਨ ਤੀਜੇ ਨਹੀਂ ਸਨ। ਸਾਰਾ ਸੰਸਾਰ ਉਨ੍ਹਾਂ ਦਾ ਪਰਿਵਾਰ ਸੀ। ਤਲਵੰਡੀ ਪਿੰਡ ਵਿਚੋਂ ਮਾਪਿਆਂ ਨੇ ਭਾਈ ਮਰਦਾਨਾ ਜੀ ਨੂੰ ਸੁਲਤਾਨਪੁਰ ਸੁਨੇਹਾ ਦੇ ਕੇ ਭੇਜਿਆ ਕਿ (ਗੁਰੂ) ਨਾਨਕ ਨੂੰ ਕਹੋ, ਪਰਿਵਾਰ ਯਾਦ ਕਰਦਾ ਹੈ, ਮਿਲ ਜਾਣ। ਸੁਨੇਹਾ ਸੁਣ ਕੇ ਮਹਾਰਾਜ ਨੇ ਫੁਰਮਾਇਆ, “ਭਾਈ ਚੰਗਾ ਹੋਇਆ ਤੁਸੀਂ ਆ ਗਏ। ਆਪਣਾ ਪਰਿਵਾਰ ਬੜਾ ਵੱਡਾ ਹੈ ਤੇ ਮਿਲਣਾ ਜਰੂਰੀ ਹੈ। ਚਲੋ ਆਪਾਂ ਸੰਸਾਰ ਨੂੰ ਮਿਲਣ ਚੱਲੀਏ।”
ਗੁਰਨਾਮ ਕੌਰ ਭੈਣ ਦੀਆਂ ਟਿੱਪਣੀਆਂ ਚੰਗੀਆਂ ਲੱਗੀਆਂ ਕਿਉਂਕਿ ਉਨ੍ਹਾਂ ਨੇ ਇਕ ਪੁਰਾਣੀ ਕਹਾਣੀ ਯਾਦ ਕਰਵਾ ਦਿਤੀ। ਪਾਠਕਾਂ ਦੀ ਦਿਲਚਸਪੀ ਵਾਸਤੇ ਉਹ ਪ੍ਰਸੰਗ ਲਿਖਣਾ ਠੀਕ ਰਹੇਗਾ। ਗੁਰਮਤਿ ਕਾਲਜ ਵਿਚ ਪੁਰਾਣੇ ਵਿਦਿਆਰਥੀਆਂ ਦਾ ਪਟਿਆਲੇ ਇੱਕਠ ਸੱਦਿਆ ਗਿਆ ਸੀ। ਕਰਮਜੀਤ ਸਿੰਘ ਅਤੇ ਸੁਖਬੀਰ ਸਿੰਘ (ਹੈਡਮਾਸਟਰ, ‘ਗੁਰੁਦੀਪਕੁ’ ਪਰਚੇ ਦੇ ਸੰਪਾਦਕ) ਗੁਰਮਤਿ ਕਾਲਜ ਦੇ ਪੁਰਾਣੇ ਵਿਦਿਆਰਥੀ ਹਨ। ਇਹ ਦੋਵੇਂ ਹਫਤਾ ਪਹਿਲਾਂ ਡਾæ ਬਲਕਾਰ ਸਿੰਘ ਦੀ ਕਿਤਾਬ ਦੇ ਕੇ ਗਏ ਸਨ। ਸੌ ਕੁ ਪੰਨਿਆਂ ਦੀ ਇਹ ਕਿਤਾਬ ਸਾਰੇ ਵਿਦਿਆਰਥੀਆਂ ਨੇ ਪੜ੍ਹ ਲਈ। ਇਹ ਦੋਵੇਂ ਗੁਰਦਿਆਲ ਬਲ ਦੇ ਨਿੱਘੇ ਮਿੱਤਰ ਸਨ। ਹੈਡਮਾਸਟਰ ਸੁਖਬੀਰ ਸਿੰਘ ਨੂੰ ਡਾæ ਬਲਕਾਰ ਸਿੰਘ ਦੀ ਪੁਸਤਕ ਵਿਚੋਂ ਸਿੱਖੀ ਦੇ ਵੇਦਾਂਤੀਕਰਨ ਦੀ ਜਿਹੜੀ ਕੋਸ਼ਿਸ਼ ਨਜ਼ਰ ਆਈ ਸੋ ਆਈ, ਉਸ ਦਾ ਇਹ ਪੱਕਾ ਵਿਸ਼ਵਾਸ ਸੀ ਕਿ ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਦੇ ਸਿੱਖ ਧਰਮ ਅਧਿਐਨ ਨਾਲ ਸਬੰਧਤ ਵਿਭਾਗ ਕੇਂਦਰ ਦੀ ਹਿੰਦੂ ਸਰਕਾਰ ਦੀ ਬਾਕਾਇਦਾ ਸਾਜ਼ਿਸ਼ ਤਹਿਤ ਸਿੱਖ ਧਰਮ ਦੇ ਵੇਦਾਂਤੀਕਰਨ ਵਿਚ ਰੁੱਝੇ ਹੋਏ ਸਨ। ਵੇਦਾਂਤੀਕਰਨ ਦੀ ਸਾਜ਼ਿਸ਼ ਵਿਰੁਧ ਮੁਹਿੰਮ ਦੀ ਸ਼ੁਰੂਆਤ ਉਹ ਡਾæ ਬਲਕਾਰ ਸਿੰਘ ਦੀ ਪੁਸਤਕ ਖਿਲਾਫ ਮੋਰਚਾ ਖੋਲ੍ਹ ਕੇ ਸ਼ੁਰੂ ਕਰਨਾ ਚਾਹੁੰਦੇ ਸਨ। ਸਿਤਮ ਦੀ ਹੱਦ ਦੇਖੋ, ਹੈਡਮਾਸਟਰ ਸਾਹਿਬ ਨੇ ਇਸੇ ਉਦੇਸ਼ ਤਹਿਤ ਆਪਣੇ ਤੇਜਪੂਜਕਾਂ ਦੇ ਦੇਸ਼ ਵਿਚ ‘ਤੇਜਪੂਜਕ ਗੁਰੂ ਖਾਲਸਾ ਪੰਥ’ ਨਾਂ ਦੀ ਜੋ ਪੁਸਤਕ ਉਦੋਂ ਚਾਰ ਕੁ ਸਾਲ ਪਹਿਲਾਂ (ਜਨਵਰੀ 1986 ਵਿਚ) ਲਿਖੀ ਸੀ, ਉਸ ਦੀ 12 ਸਫਿਆਂ ਦੀ ਲੰਮੀ ਭੂਮਿਕਾ ਡਾæ ਬਲਕਾਰ ਸਿੰਘ ਕੋਲੋਂ ਲਿਖਵਾਈ ਸੀ। ਡਾæ ਬਲਕਾਰ ਸਿੰਘ ਨੇ ਮੈਨੂੰ ਦੋ ਕੁ ਸਾਲ ਪਹਿਲਾਂ ਦੱਸਿਆ ਸੀ ਕਿ ਉਹ ਭੂਮਿਕਾ ਬਲ ਨੇ ਮੇਰੇ ਕੋਲੋਂ ਪੂਰੀ ਸਿਫਾਰਸ਼ ਕਰ ਕੇ ਲਿਖਵਾਈ ਸੀ। ਹੈਡਮਾਸਟਰ ਜੀ ਇਹ ਕਿਤਾਬ ਬਲ, ਯਾਨਿ ਗੁਰਨਾਮ ਕੌਰ ਦੇ ਘਰੋਂ ਹੀ ਲੈ ਕੇ ਆਏ ਸਨ। ਡਾæ ਬਲਕਾਰ ਸਿੰਘ ਨੇ ਇਹ ਕਿਤਾਬ ਗੁਰਨਾਮ ਕੌਰ ਨੂੰ ਸੁਗਾਤ ਵਜੋਂ ਦਸਤਖਤ ਕਰਕੇ ਭੇਟ ਕੀਤੀ ਹੋਈ ਸੀ।
ਗੁਰਮਤੀਆਂ ਦੇ ਇਸ ਇੱਕਠ ਵਿਚ ਡਾæ ਬਲਕਾਰ ਸਿੰਘ ਨੇ ਪਰਚਾ ਪੜ੍ਹਨਾ ਸੀ। ਜਦੋਂ ਉਨ੍ਹਾਂ ਨੇ ਪਰਚਾ ਪੜ੍ਹਨਾ ਸ਼ੁਰੂ ਕੀਤਾ ਤਾਂ ਸਰੋਤਿਆਂ ਵਿਚੋਂ ਕੁਝ ਜੁਆਨ ਉਠ ਕੇ ਰੌਲਾ ਪਾਉਣ ਲੱਗੇ ਕਿ ਬਲਕਾਰ ਸਿੰਘ ਨੇ ਆਪਣੀ ਕਿਤਾਬ ਵਿਚ ਜੋ ਕੁਝ ਲਿਖਿਆ ਹੈ, ਉਸ ਕਾਰਨ ਉਹ ਇਸ ਸਟੇਜ ਤੋਂ ਬੋਲਣ ਦੇ ਹੱਕਦਾਰ ਨਹੀਂ। ਬਲਕਾਰ ਸਿੰਘ ਨੇ ਕਿਹਾ, “ਮੈਨੂੰ ਉਹ ਪ੍ਰਸੰਗ ਪੜ੍ਹ ਕੇ ਸੁਣਾਉ ਜੋ ਇਤਰਾਜ਼ਯੋਗ ਹੈ।” ਇਕ ਵਿਦਿਆਰਥੀ ਨੇ ਕਿਤਾਬ ਦੇ ਅਖੀਰ ਵਿਚ ਨਿਸ਼ਾਨੀ ਲਾਈਆਂ ਹੋਈਆਂ ਦੋ ਪੰਕਤੀਆਂ ਪੜ੍ਹ ਕੇ ਸੁਣਾ ਦਿੱਤੀਆਂ। ਖਾਲਸਾ ਕਾਲਜ ਅੰਮ੍ਰਿਤਸਰ ਦੇ ਉਦੋਂ ਲੈਕਚਰਰ ਸੂਬਾ ਸਿੰਘ ਇਸ ਸੈਸ਼ਨ ਦੀ ਪ੍ਰਧਾਨਗੀ ਕਰ ਰਹੇ ਸਨ। ਉਨ੍ਹਾਂ ਨੇ ਪ੍ਰਧਾਨ ਦੀ ਹੈਸੀਅਤ ਵਿਚ ਮਾਈਕ ਅੱਗੇ ਜਾ ਕੇ ਐਲਾਨ ਕਰ ਦਿਤਾ, ”ਬਲਕਾਰ ਸਿੰਘ ਇਸ ਕਾਨਫਰੰਸ ਵਿਚ ਪੇਪਰ ਪੜ੍ਹੇ, ਇਹ ਯੋਗ ਨਹੀਂ। ਉਨ੍ਹਾਂ ਨੂੰ ਚਲੇ ਜਾਣਾ ਚਾਹੀਦਾ ਹੈ।” ਡਾæ ਬਲਕਾਰ ਸਿੰਘ ਚੁੱਪਚਾਪ ਉਠ ਕੇ ਚਲੇ ਗਏ ਅਤੇ ਉਨ੍ਹਾਂ ਨੂੰ ਹੈਡਮਾਸਟਰ ਅਤੇ ਕਰਮਜੀਤ ਸਿੰਘ ਵੱਲੋਂ ਕਰਵਾਏ ਗਏ ਇਸ ਨਾਟਕ ਪਿੱਛੇ ਮੇਰਾ ਹੱਥ ਹੋਣ ਦਾ ਸ਼ੱਕ ਹੋ ਗਿਆ।
ਵੀਹ ਸਾਲ ਮੈਂ ਅਤੇ ਸੁਖਦਿਆਲ ਸਿੰਘ ਡਾæ ਬਲਕਾਰ ਸਿੰਘ ਨਾਲ ਨਹੀਂ ਬੋਲੇ। ਅਸੀਂ ਦੋਵੇਂ ਯੂਨੀਵਰਸਿਟੀ ਵਿਚ ਲੈਕਚਰਾਰ ਨਿਯੁਕਤ ਹੋ ਗਏ। ਸਾਡੀ ਡਾæ ਬਲਕਾਰ ਸਿੰਘ ਨਾਲ ਫੈਕਲਟੀ ਸਾਂਝੀ ਹੋਣ ਕਰਕੇ ਅਕਸਰ ਉਨ੍ਹਾਂ ਨਾਲ ਵਿਭਾਗੀ ਮੀਟਿੰਗਾਂ ਕਰਨੀਆਂ ਪੈਂਦੀਆਂ। ਇਕ ਦਿਨ ਮੈਂ ਉਨ੍ਹਾਂ ਦੇ ਦਫਤਰ ਚਲਾ ਗਿਆ ਤੇ ਉਨ੍ਹਾਂ ਨੂੰ ਫਤਿਹ ਬੁਲਾ ਦਿਤੀ। ਉਨ੍ਹਾਂ ਨੇ ਚਾਹ ਮੰਗਵਾ ਲਈ। ਮੈਂ ਕਿਹਾ, “ਪ੍ਰੋਫੈਸਰ ਸਾਹਿਬ ਵਿਚਾਰਾਂ ਦਾ ਜਵਾਬ ਵਿਚਾਰਾਂ ਨਾਲ ਦੇਣਾ ਚਾਹੀਦਾ ਸੀ। ਉਦੋਂ ਵੀ ਹੁਣ ਵੀ, ਮੈਂ ਤੁਹਾਡੇ ਨਾਲ ਕਈ ਮੁੱਦਿਆਂ ਉਪਰ ਸਹਿਮਤ ਨਹੀਂ, ਪਰ ਤਾਂ ਵੀ ਇਸ ਅਸਹਿਮਤੀ ਕਾਰਨ ਦੁਸ਼ਮਣੀ ਨਹੀਂ ਪੈਣੀ ਚਾਹੀਦੀ ਸੀ।” ਉਹ ਉਮਰ ਵਿਚ ਮੇਰੇ ਤੋਂ ਵੱਡੇ ਹਨ, ਉਨ੍ਹਾਂ ਨੇ ਕਿਹਾ, ਚਲ ਪੰਨੂ ਜੋ ਹੋ ਗਿਆ ਸੋ ਹੋ ਗਿਆ, ਮੇਰੇ ਮਨ ਵਿਚ ਤੇਰੇ ਲਈ ਪਿਆਰ ਹੈ। ਮੈਂ ਸੁਖਦਿਆਲ ਕੋਲ ਗਿਆ ਤੇ ਕਿਹਾ, ਚੰਗਾ ਨਾ ਹੋਵੇ ਜੇ ਬਲਕਾਰ ਸਿੰਘ ਨਾਲ ਹੈਲੋ ਹੋ ਜਾਵੇ? ਉਹ ਕਹਿਣ ਲੱਗਾ, ਮੈਂ ਤਾਂ ਨੀਂ ਉਸ ਕੋਲ ਜਾਂਦਾ। ਮੈਂ ਕਿਹਾ, ਜੇ ਉਹ ਤੇਰੇ ਕੋਲ ਆ ਜਾਣ? ਸੁਖਦਿਆਲ ਨੇ ਕਿਹਾ, ਫੇਰ ਠੀਕ ਹੈ। ਮੈਂ ਬਲਕਾਰ ਸਿੰਘ ਨੂੰ ਸੁਖਦਿਆਲ ਦੇ ਘਰ ਲੈ ਗਿਆ। ਹੱਥ ਮਿਲਾਏ ਚਾਹ ਪੀਤੀ, ਪਿਛਲੇ ਸਮੇਂ ਨੂੰ ਯਾਦ ਕੀਤਾ ਤੇ ਬੋਲਚਾਲ ਸ਼ੁਰੂ ਹੋ ਗਈ।
ਮੈਂ ਆਰæਐਸ਼ਐਸ਼ ਦੇ ਸਾਬਕਾ ਮੁਖੀ ਸ਼੍ਰੀ ਸੁਦਰਸ਼ਨ ਨੂੰ ਇਕ ਵਾਰ ਮਿਲਿਆ ਸਾਂ ਤੇ ਸਿੱਖਾਂ ਬਾਰੇ ਜਿਸ ਤਰ੍ਹਾਂ ਦੀਆਂ ਉਹ ਟਿੱਪਣੀਆਂ ਦਿੰਦੇ ਸਨ, ਉਹ ਠੀਕ ਨਹੀਂ ਇਹ ਦੱਸਣ ਗਿਆ ਸਾਂ। ਸਾਡਾ ਉਸ ਤਰ੍ਹਾਂ ਦਾ ਸੰਵਾਦ ਨਹੀਂ ਹੋਇਆ ਜਿਵੇਂ ਗਿਆਨੀ ਦਿੱਤ ਸਿੰਘ ਦਾ ਆਰੀਆ ਸਮਾਜ ਦੇ ਮੁਖੀ ਦਇਆ ਨੰਦ ਨਾਲ ਹੋਇਆ ਸੀ। ਇਕ ਦੂਜੇ ਨੂੰ ਹਰਾਉਣ ਦੀ ਥਾਂ ਸਮਝਣ-ਸਮਝਾਉਣ ਦੀ ਇੱਛਾ ਸੀ। ਸਾਡੀ ਗੱਲਬਾਤ ਦੌਰਾਨ ਰਾਸ਼ਟਰੀ ਸਿੱਖ ਸੰਗਤ ਦੇ ਦੋ ਸੌ ਸ਼ਖਸ ਹਾਲ ਵਿਚ ਮੌਜੂਦ ਸਨ। ਉਨ੍ਹਾਂ ਕਿਹਾ, “ਮੁਝੇ ਯੂੰ ਲਗਤਾ ਹੈ ਪੰਨੂ ਭਾਈ, ਸ਼੍ਰੀ ਗੁਰੂ ਖਾਲਸਾ ਪੰਥ ਹਿੰਦੂ ਧਰਮ ਔਰ ਹਿੰਦੁਸਤਾਨ ਕੋ ਬਚਾਨੇ ਕੇ ਲਿਏ ਪੈਦਾ ਹੂਆ ਥਾ। ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਤਿਲਕ ਔਰ ਜੰਜੂ ਕੀ ਲਾਜ ਰੱਖੀ ਥੀ।”
ਮੈਂ ਉਤਰ ਦਿੱਤਾ ਸੀ, “ਸੁਦਰਸ਼ਨ ਭਾਈ ਖਾਲਸਾ ਪੰਥ ਨਯਾ ਧਰਮ ਹੈ, ਕੋਈ ਗਰੋਹ ਨਹੀਂ। ਆਪ ਕੀ ਸਟੇਟਮੈਂਟ ਮੈਂ ਥੋੜੀ ਦਰੁਸਤ ਕਰ ਦੇਤਾ ਹੂੰ। ਖਾਲਸਾ ਪੰਥ ਕਾ ਪ੍ਰਕਾਸ਼ ਹੂਆ ਔਰ ਸ਼੍ਰੀ ਗੁਰੂ ਖਾਲਸਾ ਪੰਥ ਕੀ ਕਿਰਪਾ ਸੇ ਹਿੰਦੂ ਧਰਮ ਔਰ ਹਿੰਦੁਸਤਾਨ ਬਚ ਗਏ। ਗੁਰੂ ਤੇਗ ਬਹਾਦਰ ਸਾਹਿਬ ਨੇ ਤਿਲਕ ਜੰਜੂ ਬਚਾਨੇ ਕੇ ਲੀਏ ਸ਼ਹਾਦਤ ਦੀ, ਇਸ ਬਾਤ ਕਾ ਜ਼ਿਕਰ ਸਿਖੋਂ ਕੋ ਕਮ ਔਰ ਹਿੰਦੂਓਂ ਕੋ ਜ਼ਿਆਦਾ ਕਰਨਾ ਚਾਹੀਏ।”
ਡਾæ ਗੁਰਨਾਮ ਕੌਰ ਦਾ ਪਹਿਲੇ ਪੈਰੇ ਵਿਚ ਸੰਕੇਤ ਹੈ ਜਿਵੇਂ ਮੇਰੇ ਉਪਰ ਹੁਣ ਆਰæਐਸ਼ਐਸ਼ ਦਾ ਅਸਰ ਹੋਵੇ। ਸੁਦਰਸ਼ਨ ਜੀ ਨੂੰ ਮਿਲਣ ਦੀ ਖਬਰ ਮੈਂ ਖੁਦ ਆਪਣੀ ਲਿਖਤ ਰਾਹੀਂ ਪਾਠਕਾਂ ਨੂੰ ਦੱਸੀ ਸੀ। ਹੁਣ ਤੱਕ ਮੇਰੀਆਂ ਅੱਠ ਕਿਤਾਬਾਂ ਛਪ ਚੁੱਕੀਆਂ ਹਨ। ਮੈਂ ਪੰਥਕ ਸਟੇਜਾਂ ਉਪਰ ਅਕਸਰ ਸੰਗਤ ਨੂੰ ਸੰਬੋਧਨ ਕਰਦਾ ਹਾਂ। ਡਾæ ਗੁਰਨਾਮ ਕੌਰ ਮੇਰੀ ਲਿਖਤ/ਸਪੀਚ ਵਿਚੋਂ ਇਕ ਵੀ ਪੰਕਤੀ ਅਜਿਹੀ ਲੱਭ ਕੇ ਦਿਖਾਉਣ ਜਿਹੜੀ ਆਰæਐਸ਼ਐਸ਼ ਤੋਂ ਪ੍ਰਭਾਵਿਤ ਹੋਵੇ। ਮੈਂ ਸਿੱਖ ਸਟੱਡੀਜ਼ ਦਾ ਪ੍ਰੋਫੈਸਰ ਅਤੇ ਧਰਮ ਅਧਿਐਨ ਵਿਭਾਗ ਦਾ ਚੇਅਰਮੈਨ ਹਾਂ। ਵੱਖ ਵੱਖ ਧਰਮਾਂ ਦੇ ਅਹਿਮ ਬੰਦਿਆਂ ਨੂੰ ਮੈਂ ਨਹੀਂ ਮਿਲਾਂਗਾ ਤਾਂ ਕੌਣ ਮਿਲੇਗਾ? ਔਰੰਗਜ਼ੇਬ ਨਾਲੋਂ ਵੱਡਾ ਖੂੰਖਾਰ ਬਾਦਸ਼ਾਹ ਹੋਰ ਕੌਣ ਹੋਵੇਗਾ ਜਿਸ ਨੇ ਦਸਮ ਪਾਤਸ਼ਾਹ ਦਾ ਸਾਰਾ ਖਾਨਦਾਨ ਖਤਮ ਕਰ ਦਿਤਾ ਸੀ? ਮਹਾਰਾਜ ਵਲੋਂ ਭੇਜਿਆ ਜ਼ਫਰਨਾਮਾ ਪੜ੍ਹ ਕੇ ਉਸ ਨੂੰ ਆਪਣੇ ਗੁਨਾਹਾਂ ਦਾ ਅਹਿਸਾਸ ਹੋਇਆ, ਸੁਨੇਹਾ ਦਿਤਾ, “ਮੈਂ ਬਿਰਧ ਹੋ ਗਿਆ ਹਾਂ, ਬਿਮਾਰ ਹਾਂ, ਕਮਜ਼ੋਰ ਹਾਂ। ਤਕੜਾ ਹੁੰਦਾ ਤਾਂ ਪੰਜਾਬ ਆ ਕੇ ਆਪ ਦੇ ਦੀਦਾਰ ਕਰਦਾ। ਹੁਣ ਤੁਸੀਂ ਕਿਰਪਾ ਕਰਕੇ ਇਥੇ ਆ ਜਾਉ।” ਮਹਾਰਾਜ ਉਸ ਨੂੰ ਮਿਲਣ ਲਈ ਦੱਖਣ ਵੱਲ ਰਵਾਨਾ ਹੋ ਗਏ ਸਨ।
ਸਾਨੂੰ ਆਰæਐਸ਼ਐਸ਼ ਦੇ ਪ੍ਰੇਤ ਤੋਂ ਭੈਅ-ਭੀਤ ਹੋਣ ਦੀ ਲੋੜ ਨਹੀਂ। ਮੈਂ ਜਿਸ ਕਿਸੇ ਨੂੰ ਮਿਲਾਂਗਾ, ਦਸ਼ਮੇਸ਼ ਪਿਤਾ ਦਾ ਪੁੱਤਰ ਹੋਣ ਦੀ ਹੈਸੀਅਤ ਵਿਚ ਮਿਲਾਂਗਾ। ਆਮੀਨ।
-ਹਰਪਾਲ ਸਿੰਘ ਪੰਨੂੰ (ਪ੍ਰੋæ)
????????????⚔️????ਵਾਹਿਗੁਰੂ ਜੀ ਕਾ ਖਾਲਸਾ ????ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ????????⚔️????ਆਪ ਜੀ ਦਾ ਬਹੁਤ ਬਹੁਤ ਹਿਰਦੇ ਦੀਆ ਡੂੰਗਿਆਈਆਂ ਤੋ ਬਹੁਤ ਬਹੁਤ ਵਾਰ ਵਾਰ ਧੰਨਵਾਦ ਜੀ ????ਆਪ ਜੀ ਨੇ ਅਗਿਆਨਤਾ ਦਾ ਪੜਦਾ ਫਾੜ ਦਿੱਤਾ ????ਆਪਜੀ ਦਾ ਬਹੁਤ ਬਹੁਤ ਧੰਨਵਾਦ ਆਪ ਜੀ ਦੇ ਕੀਮਤੇਸਮੇ ਦਾ ਜੋ ਆਪ ਜੀ ਨੇ ਪੰਥ ਖਾਲਸਾ ਜੀ ਨੂੰ ਅਰਪਨ ਕੀਤੀ ????(ਇਹ ਸ਼ਾਮਾਂ ਆਪਜੀ ਮਾਇਆ ਇਕੱਠੀ ਕਰਨ ਲਈ ਵੀ ਬਰਬਾਦ ਕਰਿ ਸਕਦੇ ਸੀ )????ਪਰ ਆਪਜੀ ਦੇ ਪੂਰਬਲੇ ਕਰਮ ਬਹੁਤ ਉੱਤਮ ਹਨ ਜੀ (ਕਿਉ ਅਤੇ ਕਿਵੇ)ਇਹਨਾ ਹਿੰਦੂਆਂ (ਗੁਲਾਮ+ਹਿੰਦੂ) ਨੇ ਸਿੱਖ ਧਰਮ ਨੂੰ ਖਤਮ ਕਰਨ ਤੇ ਹੀ ਪੂਰਾ ਜ਼ੋਰ ਲਿਗਾਇਆ ਹੋਇਆ ਹੈ.ਇਹਨਾ ਦੇ ੫੨ਹਿੰਦੂ ਰਾਜਿਆਂ ਦੀਆ ਪਾਪੀ ਕਰਤੂਤਾਂ ਗੰਗੂ ਚੰਦੂ ਦੀਆ ਕਰਤੂਤਾ ????ਜਲਿਆਂ ਵਾਲੇ ਬਾਗ ਦੀਆਂ ਗੰਦੀਆਂ ਪਾਪੀ ਕਰਤੂਤਾਂ ੧੯੪੭ 1947ਦੀਆ ਕਰਤੂਤਾ ਗੁਰੂ ਤੇਗਬਹਾਦਰ ਸਾਹਿਬ ਜੀ ਕੇ ਪੰਜਾਬ ਦੇ ਦੋ ਟੁੱਕੜੇ ????????????????????1984 ਵਿੱਚ ਸਿੱਖਾਂ ਕੇਹੜਾ ਹਿੰਦੂਆਂ ਦੀ ਪਾਰਲੀਮਿੰਨਟ ਢਾਹ ਦਿੱਤੀ ਸੀ ????????????ਜੋ ਇਹਨਾ Indian ????????Hindhu government is (Human-Sikhs)????blood hungery ????number one in the world ????.ਇਹਨਾ ਸ੍ਰੀ ਹਰਿਮੰਦਿਰ ਸਾਹਿਬ ਸ੍ਰੀ ਅਕਾਲਤਖਤ ਸਾਹਿਬ ਤੇ ਹਮਲਾ ਕੀਤਾ ੧੦੦੦੦੦ਸਿੱਖਾ ਗੋਲੀਆ ਬੰਬਾਂ ਟੈਂਕਾ ਤੋਪਾਂ ਜਹਾਜ਼ਾਂ ਨਾਲ ਸ਼ਹੀਦ ਕਰਿ ਦਿੱਤੇ ਅਨਭੋਲ ਦਰਸ਼ਨ ਕਰਨ ਆਇ ????ਦਿੱਲੀ ਅਤੇ ਅਨੇਕਾਂ ਸ਼ਹਿਰਾਂ ਵਿੱਚ ਸਿੱਖਾਂ ਨੂੰ ਸੜਕਾ ਤੇ ਤੁਰੇ ਜਾਂਦਿਆਂ ਨੂੰ ਦਿੱਲੀ ਪੁਲੀਸ ਦੇ ਸਾਹਮਣੇ ਰਾੜਾਂ ਮਾਰ ਮਾਰ ਅੰਗ ਤੋੜ ਕਰਿ ਤੇਲ ਪਾ ਕਰਿ ਅੱਗਾ ਲਾ ਲਾ ਕਰਿ ਗਲਾਂ ਵਿੱਚ ਟੈਰ ਪਾ ਪਾ ਕਰਿ ਸਾੜ ਦਿੱਤੇ ਦਿੱਲੀ ਪੁਲੀਸ ਸੜਕਾਂ ਤੇ ਖੜੀ ਦੇ ਸਾਹਮਣੇ ????ਦਿੱਲੀ ਦੇ ਗੰਦੇ ਨਾਲੇ ਤੇ ਸਿੱਖਾਂ ਦੀਆ ਧੀਆਂ ਭੈਣਾ ਦੀ ਬੇਪਤੀ ਕੀਤੀ ਦਿੱਲੀ ਦੇ ਗੰਦੇ ਨਾਲ ਤੇ ਲਿਜਾ ਰਾਤ ਨੂੰ (ਇੱਕ ਦਿੱਲੀ ਦੇ ਸਿੱਖ ਨੇ ਦੱਸ ਸਾਲ ੧੯੮੪ ਤੋ ਲੈ ਕਰਿ Facebook ਤੇ ਪਾਉਂਦਾ ਰਿਹਾ ਕਿ ਮੇਰੇ ਦਾੜੀ ਹੈ ਮੇਰੇ ਪੱਗ ਬੰਨੀ ਸੀ ਮੈ ਰਾਤ ਨੂੰ ਗੰਦੇ ਨਾਲੇ ਕੋਲੇ ਬੈਠੇ ਕਰਿ -ਹਿੰਦੂ ਸਿੱਖਾਂ ਦੇ ਖ਼ੂਨ ਦੇ ਪਿਆਸੇ -ਕਾਤਲਾਂ ਤੋ ਡਰਦੇ ਨੇ ਜਾਨ ਬਚਾਉਣ ਲਈ ਪੁੱਲ ਥੱਲੇ ਬੈਠ ਕਰਿ ਜਾਨ ਬਚਾਈ ਸੀ -ਪੁੱਲ ਥੱਲੇ ਬੈਠਾ ਸਿੱਖ ਧੀਆ ਦੀਆ ਚੀਕਾ ਸੁਨ ਰਿਹਾ ਸੀ ????????????????????ਜੋ ਚੀਕਾ ਮਾਰ ਰਹੀਆ ਸੀ ਕਹਿ ਰਹੀਆ ਸਨ ????ਬਾਈ ਸਾਹਿਬ ਹਮ ਕੋ ਛੋੜ ਦਿਓ ਹਮ ਤੁਮਾਹਰੀ ਬਹਿਣ ਜੈਸੀ ਹੈ ਹੇ ਰੱਬਾ ਬਚਾ ਲੈ ਮਾਂ ਮਾਂ ਬਚਾ ਲੈ ਲੈ ਇਹਨਾ ਹਿੰਦੂਆਂ ਪਾਪੀਆਂ????????????????????????????????????☠️???????????????????????? ਤੋ ਬਚਾਓ ????????????ਪਰ ਮੈ ਕੱਲਾ ਹੀ ਸੀ ਬੱਸ ਚੀਕਾ ਹੀ ਸੁਨਦਾ ਰਿਹਾ????????ਮੈ Facebook ਹੀ ਬੰਦ ਕਰਿ ਦਿੱਤੀ ਸੀ ਮੇਰੇ ਕੋਲ਼ੋਂ ਦੇਖਿਆ ਸੁਨਿਆ ਨਹੀਂ ਸੀ ਜਾਂਦਾ????????????????????ਦਾਸ ਪੰਜਾਬ ਤੋ ਓੜੀਸਾ ਮਹਾਰਾਸ਼ਟਰ ਰਿਹਾ ਟਰੱਕਿੰਗ ਕੰਪਨੀ ਸੀ ਮਾਪਿਆ ਸਿੱਖਾਂ ਦੀ ਦਾਸ ਦੇਖਦਾ ਸੀ ਓੜੀਸਾ ਮਹਾਰਾਸ਼ਟਰ ਛੱਤੀਸਗੜ ਦੀਆ ਲੇਬਰਾਂ ਟਰੱਕ ਲੋਡ ਕਰਦੀਆ ਨਦੀਆਂ ਵਿੱਚੋਂ ਰੇਤਾ ਚੱਕਨ ਵਾਲੀਆਂ ਓੜੀਆ ਮਰਾਠੀ ਆਪਣੀਆ ਬੋਲੀ ਵੀ ਬੋਲਦੀਆਂ ਇੰਗਲਿਸ਼ ਵੀ ਬੋਲਦੀਆਂ ਲਿਖਦੀਆਂ ਪੜਦੀਆਂ ਸਨ ????????ਜਦਿ ਪੰਜਾਬ ਨੂੰ ਦੇਖਦਾ ਮੇਰੇ ਪਿੰਡ ਨਾਨਕੇ ਸਾਰੇ ਪੰਜਾਬ ਦੇ ੮੦%ਅਨਪੜ ਸੀ ????????⚔️ਜਿੰਨਹਾ ਨੂੰ ਆਪਣਾ ਨਾਮ ਨਹੀਂ ਸੀ ਲਿਖਣਾ ਆਉਂਦਾ ਅਤੇ ਜੋ ਗਰੰਥੀ ਸਿੰਘ ਸੀ ਓਹੋ ਦਾਸ ਨੂੰ ਦੱਸਦੇ ਸਨ ਕਿ ਸਾਨੂੰ ਗੁਰਦਬਾਰਾ ਸਾਹਿਬ ਜੀ ਦੇ ਗਰੰਥੀ ਸਾਹਿਬ ਜੀ ਨੇ ਧਰਤੀ ਤੇ ਮਿੱਟੀ ਤੇ ਓ ਅ ਏ ਆ ਸ ਹ ਲਿਖ ਕਰਿ ਸਿਖਾਇਆ ਤੇ ਅਸੀ ਪਾਠ ਕਰਨਾ ਸਿੱਖ ਗਏ ????????????????????????ਸਕੇ ਇੰਗਲੈਂਡ ਦੇ ਗੋਰਿਆ ਨੇ ਸਿੱਖਾਂ ਨੂੰ ਅਨਪੜ ਰੱਖਣਾ ਚਾਹਿਆ ਕਿ ਕਿਤੇ ਪੜ ਨਾ ਜਾਣ ਆਪਣੀ ਬਾਣੀ ਗੁਰਇਤਹਾਸ ਸਿੱਖਇਤਹਾਸ ਪੜ ਨ ਲੈਣ ਆਪਣੇ ਕਾਰੋਬਾਰ ਨਾ ਚਲਾ ਲੈਣ ਬੱਸ ਖੇਤਾਂ ਵਿੱਚ ਹੱਲ ਵਾਹੀ ਜਾਣ ਜ਼ਿੰਦਗੀ ਗੁਜ਼ਾਰੀ ਜਾਣ ????????????????ਵਾਹਿਗੁਰੂ ਵਾਹਿਗੁਰੂ ????ਧੰਨਵਾਦ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲ਼ਿਆ ਦਾ ਸਰਦਾਰ ਸਬੇਗ ਸਿੰਘ ਜੀ ਦਾ ਅਮਰੀਕ ਸਿੰਘ ਸਭਨਾ ਸਿੰਘਾ ਖਾਲਿਸਿਆਂ ਖਾੜਕੂਆ ਝਾਜਰੂਆਂ ਸੁੰਘਾਂ ਸਿੰਘਣੀਆਂ ਭੁੰਝਗੀਆਂ ਭੁੰਝਗਣਾਂ ਦਾ ????????????????????????????????ਜਿੰਨਾ ਇਹਨਾ ਦਿੱਲੀ ਦੇ ਜਰਵਾਣਿਆਂ ਜੋ ਬੰਬ ਬਰੂਦ ਚੀਨ ਪਾਕਿਸਤਾਨ ਤੇ????????ਨਹੀਂ ਵਰਤ ਸਕੇ ????????????????????????☠️????????ਇਹ ਸ੍ਰੀ ਅਕਾਲਤਖਤ ਤੇ ਵਰਤ ਰਹੈ ਸੀ ਅੱਗ ਵਰਾ ਰਹੈ ਸੀ। ਇਹਨਾਂ ਦੇ ਮਾਰ ਮਾਰ ਗੁੰਡੇ ਭਰ ਦਿੱਲੀ ਭੇਜ ਦਿੱਤੀ ਹਿੰਦੂ ਖ਼ੂਨ ਦੇ ਪਿਆਸਿਆਂ ਕੋਲੇ ਦਿੱਲੀ ????????ਉਸਤੋ ਬਾਦ ਇਹਨਾ ਅਮਰੀਕਾ ਨੂੰ ਖ਼ਬਰਾਂ ਦਿੱਤੀਆਂ ਕਿ ਸਿੱਖ ਖੂਨੀ ਹਨ ਅਮਰੀਕਨ ਲੋਕ ਸਾਨੂੰ ਇਹਨਾ ਦੀਆ ਏਝੂਠੀਆ ਖ਼ਬਰਾਂ ਸੁਨ ਕਰਿ ਕਹਿੰਦੇ ਸਨ ਦੁੱਖਾਂ ਕਰਦੇ ਸਨ ਕਿ Sikh are blood ???? hungry ਪਰ????????????????????ਧੰਨਵਾਦ ਹੈ ???????? American Govt .find out Sikhs not a blood hungry ????????Hindhu Indian Govt is Sikhs and Human blood ???? Hungry????????????????????Sikhs are proud of ???????? usa. ?by ????????usa saved Sikhs ????????????????????????❤️❤️❤️❤️❤️opend wide door for Sikhs ❤️you America ????ਆਪ ਜੀ ਦਾ ਬਹੁਤ ਧੰਨਵਾਦ ਫਿਰ ਬਾਰ ਬਾਰ ਆਪਜੀ ਸਿੱਖਾਂ ਨੂੰ ਅਗਿਆਨਤਾ ਤੋ ਪਿਆਰ ਸਹਿਤ ਬਚਾ ਰਹੈ ਹੋ ਜੀ ????❤️????????????ਗੁਰੂ ਤੇਗਬਹਾਦਰ ਸਾਹਿਬ ਜੀ ਕੀ ਸ਼ਹੀਦੀ ❤️????????ਗੁਰੂ ਗੋਬਿੰਦ ਸਿੰਘ ਸਾਹਿਬ ਜੀ ਗੁਰਬਾਣੀ ਗੁਰਦਸਮ ਗਰੰਥ ਸਾਹਿਬ ਸਤਿਗੁਰਾ ਦੇ ਸਰਬੰਸ ਸ਼ਹੀਦੀ ਨੂੰ ਉਜਾਗਰ ਕਰਨਾ ਗੁਰੂ ਤੇਗਬਹਾਦਰ ਜੀ ਕੀਸਹੀਦਤ ਨੂੰ ????????????????ਹਿੰਦੂ ਕਿਵੇ ਬਿਸਾਰ ਰਹੈ ਹਨ ਸਿੱਖੀ ਤੇ ਔਰੰਗਜੇਬ ਜੈਸੇ ਹਮਲੇ ਕਰਿ ਰਹੈ ਹਨ ਜਿੰਨਾ ਤੋ????❤️⚔️????????ਤੇਗਬਹਾਦਰ ਸਾਹਿਬ ਮਹਾਰਾਜ ਜੀ ਨੇ ਇਹਨਾ ਨੂੰ ਤੇ ਇਹਨਾ ਦੇ ਧਰਮ ਜਨੇਊ ਤਿਲਕ ਮੰਦਿਰ ਸਾੜੀਆਂ ਮੰਗਲ-ਸੂਤਰਾਂ ਕਿਸਨ ਬਿਸ਼ਨ ਸੱਪਾਂ ਦੀ ਮਾਲਾ ਵਾਲ਼ਿਆ ਨੂੰ ਸ਼ਹੀਦੀ ਦੇ ਕਰਿ ਬਚਾਇਆ ????????????????????⚔️⚔️⚔️⚔️⚔️????????????????????????ਸਿੱਖ ਰਾਜ ਖਾਲਿਸਤਾਨ ਸਦਾ ਚੜਦੀ ਕਲਾ ਵਿੱਚ ਰਹੈ ਪੰਥ ਖਾਲਸਾ ਤੁਸੀ ਗੁਰਸਿੱਖ ਸਦਾ ਚੜਦੀ ਕਲਾ ਵਿੱਚ ਰਹੈ ਸੰਸਾਰ ਤੋ ਦਿੱਖ ਦੂਰ ਕਰਿ ਸਭਨਾ ਨੂੰ ਪ੍ਰੇਮ ਪਿਆਰ ਕਰਨਾ ਸਿਖਾਉਂਦੇ ਰਹੋ ????????❤️ਤਾਂ ਕਿ ਸੰਸਾਰ ਦਾ ਬੱਚਾ ਬਜ਼ੁਰਗ ਮਾਤਾ ਧੀ ਭੈਣਾ ਸਦੀ ਸੁੱਖੀ ਰਹਿਣ ????????????⚔️????????????ਵਾਹਿਗੁਰੂ ਜੀ ਕਾ ਖਾਲਸਾ ????????????⚔️❤️????ਵਾਹਿਗੁਰੂ ਜੀ ਕੀ ਫਤਿਹ ਹੈ ਜੀ