ਪ੍ਰਾਹੁਣਿਆਂ ਦੀ ਖਾਤਰਦਾਰੀ ‘ਤੇ 5æ31 ਕਰੋੜ ਹੜ੍ਹਾਏ

ਬਠਿੰਡਾ: ਅਕਾਲੀ-ਭਾਜਪਾ ਸਰਕਾਰ ਆਰਥਿਕ ਤੰਗੀ ਦੇ ਦਿਨਾਂ ਵਿਚ ਵੀ ਸਰਕਾਰੀ ਪ੍ਰਾਹੁਣਿਆਂ ਦੀ ਆਓ-ਭਗਤ ‘ਤੇ ਖੁੱਲ੍ਹ ਕੇ ਪੈਸਾ ਵਰ੍ਹਾ ਰਹੀ ਹੈ। ਸਰਕਾਰ ਨੇ ਪਿਛਲੇ ਛੇ ਵਰ੍ਹਿਆਂ ਵਿਚ ਇਸ ਕੰਮ ‘ਤੇ ਤਕਰੀਬਨ 5æ31 ਕਰੋੜ ਰੁਪਏ ਖਰਚ ਦਿੱਤੇ ਹਨ।ਇਹ ਖਰਚ ਹਰ ਸਟੇਟ ਗੈਸਟ ਔਸਤਨ 84,432 ਰੁਪਏ ਬਣਦਾ ਹੈ। ਸਾਲ 2011-12 ਵਿਚ ਤਾਂ ਸਰਕਾਰ ਨੇ ਪ੍ਰਤੀ ਸਟੇਟ ਗੈਸਟ 2æ28 ਲੱਖ ਰੁਪਏ ਖਰਚ ਕੀਤੇ ਹਨ ਜਦਕਿ 2008-09 ਵਿਚ ਹਰ ਸਰਕਾਰੀ ਪ੍ਰਾਹੁਣਾ ਸਰਕਾਰ ਨੂੰ 1æ34 ਲੱਖ ਰੁਪਏ ਵਿਚ ਪਿਆ। ਇਹ ਚੋਣਾਂ ਵਾਲੇ ਵਰ੍ਹੇ ਸਨ। ਇਸੇ ਤਰ੍ਹਾਂ ਪੰਜਾਬ ਭਵਨ, ਚੰਡੀਗੜ੍ਹ ਵਿਚ ਜੋ ਪ੍ਰਾਹੁਣੇ ਠਹਿਰਾਏ ਗਏ, ਉਨ੍ਹਾਂ ‘ਤੇ ਵੀ ਇਨ੍ਹਾਂ ਵਰ੍ਹਿਆਂ ਵਿਚ 2æ74 ਕਰੋੜ ਰੁਪਏ ਖਰਚ ਕੀਤੇ ਗਏ ਹਨ।
ਪ੍ਰਾਹੁਣਚਾਰੀ ਵਿਭਾਗ ਪੰਜਾਬ ਵੱਲੋਂ ਆਰæਟੀæਆਈ ਤਹਿਤ ਦਿੱਤੇ ਵੇਰਵਿਆਂ ਮੁਤਾਬਕ 2007-08 ਤੋਂ 2012-13 ਤੱਕ ਪੰਜਾਬ ਸਰਕਾਰ ਵੱਲੋਂ 630 ਸਰਕਾਰੀ ਪ੍ਰਾਹੁਣਿਆਂ ਦੀ ਖ਼ਾਤਰਦਾਰੀ ਕੀਤੀ ਗਈ ਹੈ। ਇਨ੍ਹਾਂ ਦੀ ਠਹਿਰ, ਆਵਾਜਾਈ, ਖਾਣਾ ਤੇ ਤੋਹਫ਼ਿਆਂ ‘ਤੇ ਸਰਕਾਰ ਨੇ 5,31,92,735 ਰੁਪਏ ਖਰਚ ਕੀਤੇ ਹਨ। ਚੋਣਾਂ ਵਾਲੇ ਵਰ੍ਹੇ ਸਾਲ 2007-08 ਵਿਚ ਸਭ ਤੋਂ ਵੱਧ 180 ਪ੍ਰਾਹੁਣਿਆਂ ਦੀ ਪ੍ਰਾਹੁਣਚਾਰੀ ਕੀਤੀ ਗਈ ਤੇ ਇਸ ‘ਤੇ 56æ07 ਲੱਖ ਰੁਪਏ ਖਰਚ ਕੀਤੇ ਗਏ। ਇਸ ਤੋਂ ਅਗਲੇ ਵਿੱਤੀ ਵਰ੍ਹੇ 95 ਸਰਕਾਰੀ ਪ੍ਰਾਹੁਣਿਆਂ ‘ਤੇ 1æ28 ਕਰੋੜ ਰੁਪਏ ਖਰਚੇ ਗਏ। ਫਿਰ 2010-11 ਵਿਚ 119 ਸਰਕਾਰੀ ਪ੍ਰਾਹੁਣੇ ਪੰਜਾਬ ਵਿਚ ਠਹਿਰੇ, ਜਿਨ੍ਹਾਂ ‘ਤੇ 45æ68 ਲੱਖ ਰੁਪਏ ਖ਼ਰਚਾ ਆਇਆ। 2011-12 ਵਿਚ ਸਿਰਫ 61 ਮਹਿਮਾਨਾਂ ‘ਤੇ 1æ39 ਕਰੋੜ ਰੁਪਏ ਦਾ ਖਰਚ ਕੀਤਾ ਗਿਆ। ਫਿਰ ਚੋਣਾਂ ਦੇ ਵਰ੍ਹੇ 2012-13 ਵਿਚ 92 ਸਰਕਾਰੀ ਪ੍ਰਾਹੁਣਿਆਂ ਦੀ ਖ਼ਾਤਰਦਾਰੀ ‘ਤੇ 99æ71 ਲੱਖ ਰੁਪਏ ਖ਼ਰਚੇ ਗਏ।
ਇਸ ਸਮੇਂ ਦੌਰਾਨ ਬਜਟ ਦੀ ਕੋਈ ਘਾਟ ਨਹੀਂ ਰਹੀ ਹੈ ਕਿਉਂਕਿ ਸਰਕਾਰ ਨੇ ਖ਼ਾਤਰਦਾਰੀ ‘ਤੇ ਕੀਤੇ ਖ਼ਰਚ ਨਾਲੋਂ ਵਧੇਰੇ ਬਜਟ ਪ੍ਰਾਹੁਣਚਾਰੀ ਵਿਭਾਗ ਨੂੰ ਦਿੱਤਾ। ਇਸ ਤੋਂ ਇਲਾਵਾ ਪੰਜਾਬ ਭਵਨ ਵਿਚ 2007-08 ਤੋਂ 2012-13 ਦੌਰਾਨ 8563 ਪੇਇੰਗ ਗੈਸਟ ਠਹਿਰੇ ਹਨ, ਜਿਨ੍ਹਾਂ ‘ਤੇ ਸਰਕਾਰ ਨੇ 2,74,53,850 ਰੁਪਏ ਦਾ ਖ਼ਰਚਾ ਕੀਤਾ ਹੈ। ਪਿਛਲੇ ਵਿੱਤੀ ਵਰ੍ਹੇ 1783 ਪੇਇੰਗ ਗੈਸਟ ਠਹਿਰੇ, ਜਿਨ੍ਹਾਂ ‘ਤੇ 50æ51 ਲੱਖ ਰੁਪਏ ਖਰਚ ਕੀਤੇ ਗਏ ਤੇ 2011-12 ਦੌਰਾਨ ਵੀ 1783 ਪੇਇੰਗ ਗੈਸਟ ਠਹਿਰੇ, ਜਿਨ੍ਹਾਂ ਦੀ ਸੇਵਾ ‘ਤੇ 46æ59 ਲੱਖ ਰੁਪਏ ਦਾ ਖਰਚਾ ਆਇਆ।
ਦਿਲਚਸਪ ਤੱਥ ਹਨ ਕਿ ਪੰਜਾਬ ਭਵਨ ਵਿਚ ਇਨ੍ਹਾਂ ਵਰ੍ਹਿਆਂ ਦੌਰਾਨ 19æ19 ਲੱਖ ਰੁਪਏ ਚਿਕਨ, ਮਟਨ ਅਤੇ ਅੰਡਿਆਂ ‘ਤੇ ਖਰਚ ਕੀਤਾ ਗਿਆ ਹੈ ਜਦਕਿ 12æ23 ਲੱਖ ਰੁਪਏ ਇਕੱਲੇ ਪੀਣ ਵਾਲੇ ਪਾਣੀ ‘ਤੇ ਖਰਚ ਹੋਇਆ ਹੈ। ਮਹਿਮਾਨਾਂ ਨੂੰ 5æ60 ਲੱਖ ਰੁਪਏ ਦਾ ਜੂਸ ਤੇ 3æ53 ਲੱਖ ਰੁਪਏ ਦੇ ਕੋਲਡ ਡਰਿੰਕਸ ਪਿਲਾਏ ਗਏ। ਖਰੀਦ ਕੀਤੇ ਗਏ ਇਸ ਸਾਮਾਨ ਦੇ ਤਕਰੀਬਨ 22 ਕੰਪਨੀਆਂ ਤੇ ਦਫ਼ਤਰਾਂ ਦੇ ਬਕਾਏ ਸਰਕਾਰ ਵੱਲ ਖੜ੍ਹੇ ਹਨ, ਜਿਨ੍ਹਾਂ ਵਿਚ ਮੀਟ ਮੱਛੀ ਦੀ ਦੁਕਾਨ ਦੇ 29,804 ਰੁਪਏ, ਫੁੱਲਾਂ ਦੀ ਦੁਕਾਨ ਦੇ 10 ਹਜ਼ਾਰ ਰੁਪਏ, ਡੀæਸੀ ਹੁਸ਼ਿਆਰਪੁਰ ਦੇ 5æ11 ਲੱਖ, ਪਨਸਪ ਦੇ 3æ80 ਲੱਖ ਰੁਪਏ ਦੇ ਬਕਾਏ ਸ਼ਾਮਲ ਹਨ।
_____________________________________
ਇਕੱਲੇ ਮੈਗਾ ਨਿਵੇਸ਼ਕ ਸੰਮੇਲਨ ‘ਤੇ ਦੋ ਕਰੋੜ ਖਰਚੇ
ਪੰਜਾਬ ਸਰਕਾਰ ਨੂੰ ਮੈਗਾ ਨਿਵੇਸ਼ਕ ਸੰਮੇਲਨ ਤਕਰੀਬਨ ਦੋ ਕਰੋੜ ਰੁਪਏ ਵਿਚ ਪਿਆ ਹੈ। ਇਸ ਵਿਚੋਂ ਵੱਡਾ ਖਰਚਾ ਪ੍ਰਾਹੁਣਚਾਰੀ ‘ਤੇ ਕਰਨਾ ਪਿਆ। ਦੋ ਰੋਜ਼ਾ ਸੰਮੇਲਨ ਵਿਚ ਤਕਰੀਬਨ ਇਕ ਹਜ਼ਾਰ ਸਨਅਤੀ ਮਹਿਮਾਨ ਪੁੱਜੇ ਸਨ, ਜਿਨ੍ਹਾਂ ਦੇ ਦੁਪਹਿਰ ਤੇ ਰਾਤ ਦੇ ਖਾਣੇ ‘ਤੇ ਸਰਕਾਰ ਨੇ 55 ਲੱਖ ਰੁਪਏ ਖਰਚ ਕੀਤੇ। ਇਨ੍ਹਾਂ ਮਹਿਮਾਨਾਂ ਨੂੰ ਸਰਕਾਰ ਨੇ 7æ48 ਲੱਖ ਰੁਪਏ ਦੇ ਤੋਹਫ਼ੇ ਵੀ ਦਿੱਤੇ ਹਨ। ਇਥੋਂ ਤੱਕ ਕਿ ਸਰਕਾਰ ਵੱਲੋਂ ਮੈਗਾ ਸੰਮੇਲਨ ਲਈ ਜੋ ਅੱਧੀ ਦਰਜਨ ਸਪੀਕਰ ਬੁਲਾਏ ਗਏ ਸਨ, ਉਨ੍ਹਾਂ ਨੂੰ ਹਵਾਈ ਟਿਕਟ ਦਾ 2æ15 ਲੱਖ ਰੁਪਏ ਦਾ ਖਰਚਾ ਵੀ ਦਿੱਤਾ ਗਿਆ ਹੈ।

Be the first to comment

Leave a Reply

Your email address will not be published.