ਫਿਲੌਰ: ਮਹਾਰਾਜਾ ਰਣਜੀਤ ਸਿੰਘ ਦੇ ਕਿਲ੍ਹੇ ‘ਤੇ ਹੁਣ ਪੰਜਾਬ ਪੁਲਿਸ ਹੀ ਕਾਬਜ਼ ਰਹੇਗੀ। ਇਸ ਤੋਂ ਪਹਿਲਾਂ ਭਾਰਤ ਦੇ ਪੁਰਾਤਤਵ ਵਿਭਾਗ (ਏæਐਸ਼ਆਈæ) ਨੇ ਇਸ ਕਿਲ੍ਹੇ ਨੂੰ ਇਤਿਹਾਸਕ ਵਿਰਾਸਤ ਦੱਸਦਿਆਂ ਪੰਜਾਬ ਪੁਲਿਸ ਨੂੰ ਕਿਲ੍ਹਾ ਖਾਲੀ ਕਰਨ ਲਈ ਕਹਿ ਦਿੱਤਾ ਸੀ। ਇਸ ‘ਤੇ ਪੰਜਾਬ ਸਰਕਾਰ ਨੇ ਇਤਰਾਜ਼ ਜਤਾਉਂਦਿਆਂ ਕਿਹਾ ਸੀ ਕਿ ਇਹ ਕਿਲ੍ਹਾ 1891 ਤੋਂ ਪੁਲਿਸ ਕੋਲ ਹੈ ਤੇ ਇਥੇ ਦੇਸ਼ ਦਾ ਸਭ ਤੋਂ ਪੁਰਾਣਾ ਤੇ ਵੱਡਾ ਪੁਲਿਸ ਟਰੇਨਿੰਗ ਸਕੂਲ ਚੱਲਦਾ ਹੈ।
ਇਸ ਸਕੂਲ ਨੂੰ ਇਥੋਂ ਕਿਸੇ ਹੋਰ ਥਾਂ ਲੈ ਕੇ ਜਾਣਾ ਬਹੁਤ ਮੁਸ਼ਕਲ ਹੋਵੇਗਾ। ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਪੰਜਾਬ ਸਰਕਾਰ ਤੇ ਭਾਰਤ ਦੇ ਪੁਰਾਤਤਵ ਵਿਭਾਗ ਵਿਚਾਲੇ ਹੋਏ ਸਮਝੌਤਾ ਹੋਇਆ ਹੈ ਕਿ ਕਿਲ੍ਹਾ ਪੰਜਾਬ ਪੁਲਿਸ ਕੋਲ ਹੀ ਰਹੇਗਾ ਤੇ ਏæਐਸ਼ਆਈæ ਇਸ ਦੀ ਦੇਖਰੇਖ ਕਰੇਗਾ। ਇਸ ਕਰਾਰ ਦੇ ਅਦਾਲਤ ਵਿਚ ਦਾਖਲ ਹੋਣ ਮਗਰੋਂ ਪੰਜਾਬ ਪੁਲਿਸ ਨੇ ਸੁੱਖ ਦਾ ਸਾਹ ਲਿਆ ਹੈ।
ਪੰਜਾਬ ਪੁਲਿਸ ਅਕੈਡਮੀ ਦੇ ਜੁਆਇੰਟ ਡਾਇਰੈਕਟਰ ਕਮ ਡੀæਆਈæਜੀæ ਸ੍ਰੀ ਐਸ਼ਪੀæਐਸ਼ ਪਰਮਾਰ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਹਾਈਕੋਰਟ ਵਿਚ ਪਟੀਸ਼ਨ ਦਾਖ਼ਲ ਕੀਤੀ ਗਈ ਸੀ ਜਿਸ ‘ਤੇ ਫੈਸਲਾ ਆਇਆ ਹੈ ਕਿ ਇਹ ਕਿਲ੍ਹਾ ਪੰਜਾਬ ਪੁਲਿਸ ਕੋਲ ਹੀ ਰਹੇਗਾ। ਉਨ੍ਹਾਂ ਦੱਸਿਆ ਕਿ 200 ਗਜ ਦੇ ਅੰਦਰ ਕਿਸੇ ਵੀ ਤਰ੍ਹਾਂ ਦੀ ਕੋਈ ਉਸਾਰੀ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਪੁਲਿਸ ਕਿਲ੍ਹੇ ਦੇ ਕਿਸੇ ਵੀ ਹਿੱਸੇ ਵਿਚ ਕੋਈ ਤਬਦੀਲੀ ਨਹੀਂ ਕਰ ਸਕਦੀ ਤੇ ਪੁਲਿਸ ਦੀ ਕਿਸੇ ਵੇਲੇ ਬਣਨ ਵਾਲੀ ਯੂਨੀਵਰਸਿਟੀ ਕਿਲ੍ਹੇ ਦੀ ਹਦੂਦ ਤੋਂ 200 ਗਜ ਤੋਂ ਬਾਹਰ ਕਿਤੇ ਵੀ ਬਣਾਈ ਜਾ ਸਕਦੀ ਹੈ।
ਇਸ ਕਿਲ੍ਹੇ ਵਿਚ ਜਿਥੇ ਸ਼ਾਨਦਾਰ ਅਜਾਇਬ ਘਰ ਹੈ ਤੇ ਨੇੜੇ ਹੀ ਪੀਰ ਬਾਬਾ ਅਬਦੁੱਲਾ ਸ਼ਾਹ ਦੀ ਮਜਾਰ ਵੀ ਹੈ। ਇਸ ਕਿਲ੍ਹੇ ਵਿਚ ਦੇਸ਼ ਦਾ ਦੂਸਰਾ ਪੁਰਾਣਾ ਫਿੰਗਰ ਪ੍ਰਿੰਟ ਬਿਊਰੋ, ਪੁਲਿਸ ਟਰੇਨਿੰਗ ਅਕੈਡਮੀ ਵੀ ਸਥਿਤ ਹੈ। ਕਿਲ੍ਹੇ ਦੀ ਦੇਖਭਾਲ ਦਾ ਸਾਰਾ ਕੰਮ ਪੰਜਾਬ ਸਰਕਾਰ ਤੇ ਪੁਲਿਸ ਵੱਲੋਂ ਹੀ ਕੀਤਾ ਜਾ ਰਿਹਾ ਸੀ। ਕਿਲ੍ਹੇ ਵਿਚ ਲਹੌਰੀ ਗੇਟ, ਦਿੱਲੀ ਗੇਟ ਜਿਹੇ ਵਿਸ਼ਾਲ ਦਰਵਾਜ਼ੇ ਲੱਗੇ ਹੋਏ ਹਨ। ਹੁਣ ਨਵੇਂ ਕਰਾਰ ਮੁਤਾਬਕ ਇਸ ਕਿਲ੍ਹੇ ਦੀ ਸਾਂਭ ਸੰਭਾਲ ਭਾਰਤ ਦੇ ਪੁਰਾਤਤਵ ਵਿਭਾਗ ਵੱਲੋਂ ਕੀਤੀ ਜਾਵੇਗੀ।
ਏæਐਸ਼ਆਈæ ਵੱਲੋਂ 7 ਸਤੰਬਰ, 2011 ਨੂੰ ਨੋਟੀਫਿਕੇਸ਼ਨ ਜਾਰੀ ਕਰਕੇ ਇਸ ਨੂੰ ਇਤਿਹਾਸਕ ਵਿਰਾਸਤ ਦੱਸਿਆ ਸੀ ਤੇ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਨੂੰ ਜਲਦ ਤੋਂ ਜਲਦ ਇਹ ਕਿਲ੍ਹਾ ਪੁਲਿਸ ਤੋਂ ਖਾਲੀ ਕਰਵਾ ਕੇ ਏæਐਸ਼ਆਈæ ਨੂੰ ਸੌਂਪਣ ਲਈ ਕਿਹਾ ਗਿਆ ਸੀ ਤਾਂ ਜੋ ਇਸ ਦੀ ਸੁੰਦਰਤਾ ਨੂੰ ਹੋਰ ਸੰਵਾਰਿਆ ਜਾ ਸਕੇ। ਇਸ ਮਾਮਲੇ ‘ਤੇ ਪੰਜਾਬ ਪੁਲਿਸ ਨੇ ਇਤਰਾਜ਼ ਜਤਾਉਂਦਿਆਂ ਹਾਈ ਕੋਰਟ ਵਿਚ ਕਿਹਾ ਕਿ ਜੇਕਰ ਇਹ ਕਿਲ੍ਹਾ ਏæਐਸ਼ਆਈæ ਵੱਲੋਂ ਲੈ ਲਿਆ ਜਾਂਦਾ ਹੈ ਤਾਂ ਇਥੇ ਪੁਲਿਸ ਦੀ ਟ੍ਰੇਨਿੰਗ ਵਿਚ ਵੱਡੀ ਮੁਸ਼ਕਲ ਪੈਦਾ ਹੋ ਜਾਵੇਗੀ ਤੇ ਕਿਲ੍ਹੇ ਦੀ ਸੁਰੱਖਿਆ ਨੂੰ ਵੀ ਖ਼ਤਰਾ ਪੈਦਾ ਹੋ ਸਕਦਾ ਹੈ ਕਿਉਂਕਿ ਇਸ ਸਮੇਂ ਪੰਜਾਬ ਪੁਲਿਸ ਦਾ ਕਿਲ੍ਹੇ ‘ਤੇ ਪਹਿਰਾ ਹੈ।
Leave a Reply