ਹਫੀ-ਹੁੱਟੀ ਪਈ ਕਾਂਗਰਸ ਪਾਰਟੀ ਨੇ, ਰਾਹੁਲ ਗਾਂਧੀ ਨੂੰ ਖੂਬ ਸ਼ਿੰਗਾਰਿਆ ਈ।
ਚੋਣ ਮੁਹਿੰਮ ਦਾ ਮੁਖੀਆ ਥਾਪ ਕੇ, ਤੇ ਵਿਚ ਰੜੇ ਮੈਦਾਨ ਉਤਾਰਿਆ ਈ।
ਬਾਲ ਕੱਲ੍ਹ ਦਾ ਕਰੂ ਕੀ ਪਾਰ ਬੇੜਾ, ਇਹਦੀ ਝੋਲੀ ਤਾਂ ਖਾਲੀ ਪਈ ਖੜਕਦੀ ਏ।
ਨ੍ਹੇਰੀ ਊਜਾਂ ਦੀ ਨਿਤ ਦਿਨ ਚੜ੍ਹੀ ਆਵੇ, ਬਿਜਲੀ ਸਿਆਸਤ ਦੀ ਉਪਰੋਂ ਪਈ ਕੜਕਦੀ ਏ।
ਬੇੜੀ ਵਿਚ ਮੰਝਧਾਰ ਦੇ ਫਸੀ ਯਾਰੋ, ਚੱਪੂ ‘ਮਨਮੋਹਨਾ’ ਟੁੱਟ ਕੇ ਰੁੜ੍ਹ ਚੱਲਿਆ।
ਦਸਾਂ ਸਾਲਾਂ ‘ਚ ਉਤਲੀ ਹੇਠ ਹੋ ਗਈ, ‘ਇਮਾਨਦਾਰ’ ਨਾਲ ‘ਬੇਈਮਾਨ’ ਜੁੜ ਚੱਲਿਆ।
ਪਹਿਲਾਂ ਮੋਦੀ ਨੇ ਪਾਇਆ ਸੀ ਵਖਤ ਭਾਰੀ, ਕੇਜਰੀਵਾਲ ਹੁਣ ਸਿਰ ‘ਤੇ ਚੜ੍ਹ ਆਇਆ,
ਪੈਰਾਂ ਥੱਲਿਉਂ ਨਿਕਲ ਜ਼ਮੀਨ ਜਾਣੀ, ਤੀਜੇ ਮੋਰਚੇ ਦਾ ਕੇਰਾਂ ਜੇ ਹੜ੍ਹ ਆਇਆ।
Leave a Reply