ਉਮੀਦਵਾਰਾਂ ਦੀ ਚੋਣ ਬਾਰੇ ਪੰਜਾਬ ਕਾਂਗਰਸ ਵਿਚ ਭੰਬਲਭੂਸਾ

ਚੰਡੀਗੜ੍ਹ: ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਭਾਵੇਂ ਲੋਕ ਸਭਾ ਚੋਣਾਂ ਲਈ ਪੰਜਾਬ ਵਿਚ ਉਮੀਦਵਾਰਾਂ ਦਾ ਐਲਾਨ ਇਸੇ ਮਹੀਨੇ ਕਰਨ ਦੇ ਸੰਕੇਤ ਦਿੱਤੇ ਸਨ ਪਰ ਮੌਜੂਦਾ ਹਾਲਾਤ ਵਿਚ ਇਹ ਸੰਭਵ ਨਹੀਂ ਜਾਪਦਾ। ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਵੱਲੋਂ ਸਿਫਾਰਸ਼ ਕੀਤੇ ਉਮੀਦਵਾਰਾਂ ਬਾਰੇ ਹਾਈਕਮਾਂਡ ਵੀ ਚਰਚਾ ਕਰ ਚੁੱਕੀ ਹੈ।
ਹਾਈਕਮਾਂਡ ਵੱਲੋਂ ਪੰਜਾਬ ਕਾਂਗਰਸ ਲਈ ਥੋਕ ਵਿਚ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਤੋਂ ਖਫ਼ਾ ਕਾਂਗਰਸੀ ਆਗੂਆਂ ਨੂੰ ਸੁਣਨ ਲਈ ਜਲੰਧਰ ਦੇ ਸੰਸਦ ਮੈਂਬਰ ਤੇ ਕਾਂਗਰਸ ਵਰਕਿੰਗ ਕਮੇਟੀ ਮੈਂਬਰ ਮਹਿੰਦਰ ਸਿੰਘ ਕੇæਪੀ ਦੀ ਅਗਵਾਈ ਹੇਠ ਬਣਾਈ ਚਾਰ ਮੈਂਬਰੀ ਕਮੇਟੀ ਵੱਲੋਂ ਹਾਲੇ ਮੁਢਲੀ ਕਾਰਵਾਈ ਹੀ ਸ਼ੁਰੂ ਕੀਤੀ ਗਈ ਹੈ। ਇਸ ਤੋਂ ਸੰਕੇਤ ਮਿਲੇ ਹਨ ਕਿ ਇਹ ਕਮੇਟੀ ਛੇਤੀ ਆਪਣੀ ਰਿਪੋਰਟ ਤਿਆਰ ਕਰਨ ਦੇ ਸਮਰੱਥ ਨਹੀਂ।
ਹਾਈਕਮਾਂਡ ਵੱਲੋਂ ਸੱਤ ਜਨਵਰੀ ਨੂੰ ਬਣਾਈ ਇਸ ਕਮੇਟੀ ਨੂੰ ਇਕ ਮਹੀਨੇ ਵਿਚ ਰਾਜ ਦੇ ਸੀਨੀਅਰ ਲੀਡਰਾਂ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਆਪਣੀ ਰਿਪੋਰਟ ਭੇਜਣ ਲਈ ਕਿਹਾ ਗਿਆ ਸੀ। ਉਧਰ ਕਮੇਟੀ ਦੇ ਮੁਖੀ ਮਹਿੰਦਰ ਕੇæਪੀ ਦਾ ਕਹਿਣਾ ਹੈ ਕਿ ਉਹ ਸਿਰਫ ਅਹੁਦੇਦਾਰਾਂ ਦੀ ਸੂਚੀ ਵਿਰੁੱਧ ਇਤਰਾਜ਼ ਉਠਾਉਣ ਵਾਲੇ ਲੀਡਰਾਂ ਤੱਕ ਹੀ ਆਪਣੀ ਵਿਚਾਰ-ਚਰਚਾ ਸੀਮਤ ਨਹੀਂ ਰੱਖਣਗੇ ਸਗੋਂ ਹਰੇਕ ਅਹਿਮ ਲੀਡਰ ਨੂੰ ਸੁਣ ਕੇ ਉਨ੍ਹਾਂ ਦੇ ਸੁਝਾਵਾਂ ਤੇ ਸ਼ਿਕਾਇਤਾਂ ਦੇ ਆਧਾਰ ‘ਤੇ ਹੀ ਰਿਪੋਰਟ ਤਿਆਰ ਹੋਵੇਗੀ।
ਇਸ ਤੋਂ ਲੱਗਦਾ ਹੈ ਕਿ ਰਿਪੋਰਟ ਨੂੰ ਕਾਫੀ ਸਮਾਂ ਲੱਗ ਸਕਦਾ ਹੈ ਤੇ ਹਾਈਕਮਾਂਡ ਇਸ ਰੋਸ ਨੂੰ ਠੰਢਾ ਕਰਨ ਤੋਂ ਪਹਿਲਾਂ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ ਕਰਨ ਦਾ ਖਤਰਾ ਨਹੀਂ ਸਹੇੜੇਗੀ। ਹਾਈਕਮਾਂਡ ਨੇ ਨਾਟਕੀ ਢੰਗ ਨਾਲ ਅਹੁਦੇਦਾਰਾਂ ਦੀ ਸੂਚੀ ਵਿਰੁੱਧ ਉਠੀ ਬਗਾਵਤ ਨੂੰ ਠੱਲ੍ਹਣ ਲਈ ਬਣਾਈ ਕਮੇਟੀ ਵਿਚ ਇਤਰਾਜ਼ ਉਠਾਉਣ ਵਾਲੇ ਆਗੂਆਂ ਨੂੰ ਹੀ ਸ਼ਾਮਲ ਕਰ ਲਿਆ ਹੈ। ਇਸ ਕਮੇਟੀ ਦੇ ਮੁੱਖੀ ਮਹਿੰਦਰ ਕੇæਪੀ ਨੇ ਵੀ ਇਸ ਸੂਚੀ ‘ਤੇ ਇਤਰਾਜ਼ ਉਠਾਏ ਸਨ।
ਇਸੇ ਤਰ੍ਹਾਂ ਕਮੇਟੀ ਵਿਚ ਸ਼ਾਮਲ ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਦੀ ਪ੍ਰਧਾਨ ਡਾਕਟਰ ਮਾਲਤੀ ਥਾਪਰ ਵੀ ਅਹੁਦੇਦਾਰਾਂ ਦੀ ਸੂਚੀ ‘ਤੇ ਇਤਰਾਜ਼ ਕਰਨ ਵਾਲਿਆਂ ਵਿਚ ਮੋਹਰੀ ਸੀ। ਸਾਬਕਾ ਵਿਧਾਇਕ ਗੋਪਾਲ ਕ੍ਰਿਸ਼ਨ ਚਤਰਥ ਦੀ ਅਗਵਾਈ ਹੇਠ ਬਣਾਈ ਅਨੁਸ਼ਾਸਨੀ ਕਮੇਟੀ ਵਿਚ ਪੰਜਾਬ ਦੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੀ ਧੀ ਤੇ ਸਾਬਕਾ ਮੰਤਰੀ ਗੁਲਕੰਵਲ ਕੌਰ ਵੀ ਸ਼ਾਮਲ ਹਨ। ਉਨ੍ਹਾਂ ਨੇ ਵੀ ਇਸ ਮਾਮਲੇ ਵਿਚ ਜਨਤਕ ਤੌਰ ‘ਤੇ ਸ਼ ਬਾਜਵਾ ਵਿਰੁੱਧ ਦੋਸ਼ ਲਾਏ ਸਨ। ਹਾਈਕਮਾਂਡ ਵੱਲੋਂ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਚੋਣ ਲਈ ਬਣਾਈ ਗਈ ਸਕਰੀਨਿੰਗ ਕਮੇਟੀ ਵਿਚ ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਬੀਬੀ ਰਜਿੰਦਰ ਕੌਰ ਭੱਠਲ ਤੋਂ ਇਲਾਵਾ ਜਗਮੀਤ ਸਿੰਘ ਬਰਾੜ ਨੂੰ ਸ਼ਾਮਲ ਨਾ ਕਰਨ ਕਰਕੇ ਭਾਵੇਂ ਜਨਤਕ ਤੌਰ ‘ਤੇ ਕੋਈ ਨਹੀਂ ਬੋਲਿਆ ਪਰ ਸੂਤਰ ਦੱਸਦੇ ਹਨ ਕਿ ਅੰਦਰ ਖਾਤੇ ਕੁਝ ਧਿਰਾਂ ਨੂੰ ਇਹ ਕਮੇਟੀ ਹਜ਼ਮ ਨਹੀਂ ਹੋ ਰਹੀ।
________________________________________
ਕਾਂਗਰਸ ਨੇ ਪੰਜਾਬ ਲਈ ਬਣਾਈ 29 ਮੈਂਬਰੀ ਚੋਣ ਕਮੇਟੀ
ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਨੇ ਆ ਰਹੀਆਂ ਲੋਕ ਸਭਾ ਚੋਣਾਂ ਲਈ ਪਾਰਟੀ ਦੇ ਚੋਣ ਮੁਹਿੰਮ ਮੁਖੀ ਰਾਹੁਲ ਗਾਂਧੀ ਦੀ ਸਲਾਹ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਚੋਣ ਕਮੇਟੀ ਦੀ 29 ਮੈਂਬਰੀ ਟੀਮ ਬਣਾ ਦਿੱਤੀ ਹੈ। ਕਮੇਟੀ ਵਿਚ ਸੰਗਰੂਰ ਤੋਂ ਲੋਕ ਸਭਾ ਮੈਂਬਰ ਵਿਜੈਇੰਦਰ ਸਿੰਗਲਾ ਤੇ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੂੰ ਵੀ ਲਿਆ ਗਿਆ ਹੈ। ਇਹ ਕਮੇਟੀ ਅਗਾਮੀ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੇ ਨਾਂ ਹਾਈ ਕਮਾਨ ਨੂੰ ਭੇਜੇਗੀ। ਪੰਜਾਬ ਪ੍ਰਦੇਸ਼ ਚੋਣ ਕਮੇਟੀ ਵਿਚ ਚੌਧਰੀ ਜਗਜੀਤ ਸਿੰਘ, ਈਸਾਈ ਭਾਈਚਾਰੇ ਦੇ ਆਗੂ ਗੁਰਦਾਸਪੁਰ ਤੋਂ ਸਲਾਮਤ ਮਸੀਹ, ਰਾਜ ਕਾਂਗਰਸ ਕਮੇਟੀ ਦੇ ਉਪ ਪ੍ਰਧਾਨ ਸਰਦੂਲ ਸਿੰਘ, ਰਾਜ ਮਹਿਲਾ ਕਾਂਗਰਸ ਦੀ ਨੇਤਾ ਮਾਲਤੀ ਥਾਪਰ, ਯੂਥ ਕਾਂਗਰਸ ਦੇ ਵਿਕਰਮ ਸਿੰਘ ਤੇ ਐਨæ ਐਸ਼ ਯੂæ ਆਈæ ਤੋਂ ਦਮਨ ਬਾਜਵਾ ਸ਼ਾਮਲ ਹਨ। ਇਸ ਕਮੇਟੀ ਦੀ ਖਾਸੀਅਤ ਇਹ ਹੈ ਕਿ ਸ੍ਰੀ ਗਾਂਧੀ ਨੇ ਯੂਥ ਬ੍ਰਿਗੇਡ ਸਣੇ ਹਰ ਵਰਗ ਨੂੰ ਪ੍ਰਤੀਨਿਧਤਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਕਮੇਟੀ ਵਿਚ ਸੂਬਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ, ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਸੁਨੀਲ ਜਾਖੜ, ਕੁੱਲ ਹਿੰਦ ਕਾਂਗਰਸ ਕਮੇਟੀ ਮੈਂਬਰ ਅੰਬਿਕਾ ਸੋਨੀ, ਪ੍ਰਨੀਤ ਕੌਰ, ਮਨੀਸ਼ ਤਿਵਾੜੀ ਤੇ ਸੰਤੋਸ਼ ਚੌਧਰੀ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਰਾਜਿੰਦਰ ਕੌਰ ਭੱਠਲ, ਐਚæਐਸ ਹੰਸਪਾਲ, ਲਾਲ ਸਿੰਘ, ਦਰਬਾਰੀ ਲਾਲ, ਬ੍ਰਹਮ ਮਹਿੰਦਰਾ, ਰਜ਼ੀਆ ਸੁਲਤਾਨਾ ਤੇ ਮਹਿੰਦਰ ਸਿੰਘ ਕੇਪੀ, ਸਾਬਕਾ ਕੇਂਦਰੀ ਮੰਤਰੀ ਅਸ਼ਵਨੀ ਕੁਮਾਰ, ਵਿਧਾਇਕ ਕੁਲਜੀਤ ਸਿੰਘ ਨਾਗਰਾ ਤੇ ਅਸ਼ਵਨੀ ਸੇਖੜੀ, ਲੋਕ ਸਭਾ ਮੈਂਬਰ ਸੁਖਦੇਵ ਸਿੰਘ ਲਿਬੜਾ ਅਤੇ ਕੁੱਲ ਹਿੰਦ ਕਾਂਗਰਸ ਕਮੇਟੀ ਦੇ ਸਕੱਤਰ ਕੇæਐਲ਼ ਸ਼ਰਮਾ ਸ਼ਾਮਲ ਹਨ। ਯਾਦ ਰਹੇ ਕਿ ਪੰਜਾਬ ਵਿਚ ਕਾਂਗਰਸ ਦੀ ਪਾਟੋ-ਧਾੜ ਕੇਂਦਰੀ ਲੀਡਰਾਂ ਲਈ ਸਿਰਦਰਦੀ ਬਣੀ ਹੋਈ ਹੈ। ਕੇਂਦਰੀ ਲੀਡਰ ਡਰੇ ਹੋਏ ਹਨ ਕਿ ਲੋਕ ਸਭਾ ਦੌਰਾਨ ਵੀ ਕਿਤੇ ਵਿਧਾਨ ਸਭਾ ਚੋਣਾਂ ਵਾਲਾ ਹਾਲ ਨਾ ਹੋਵੇ। ਉਦੋਂ ਪਾਰਟੀ ਜਿੱਤਦੀ ਜਿੱਤਦੀ ਹਾਰ ਗਈ ਸੀ।

Be the first to comment

Leave a Reply

Your email address will not be published.