ਸਹਿਮ ਗਈ ਸੀ ਇੰਦਰਾ ਵੀ æææ

‘ਆਂਧੀ’ ਵਾਲੀ ਸੁਚਿਤਰਾ ਸੇਨ ਦਾ ਦੇਹਾਂਤ
ਹਿੰਦੀ ਫਿਲਮ ḔਆਂਧੀḔ ਨਾਲ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੀ ਸਹਿਮ ਗਈ ਸੀ। ਇਹ ਫਿਲਮ 1975 ਵਿਚ ਫਿਲਮਸਾਜ਼-ਗੀਤਕਾਰ ਗੁਲਜ਼ਾਰ ਨੇ ਬਣਾਈ ਸੀ। ਇਸ ਫਿਲਮ ਦਾ ਖਿਆਲ ਨਿਰੋਲ ਸਿਆਸੀ ਸੀ ਅਤੇ ਕਿਹਾ ਜਾਂਦਾ ਹੈ ਕਿ ਇਹ ਇੰਦਰਾ ਗਾਂਧੀ ਦੇ ਜੀਵਨ ਉਤੇ ਹੀ ਆਧਾਰਤ ਹੈ। ਉਦੋਂ ਐਮਰਜੈਂਸੀ ਦੌਰਾਨ ਇਸ ਫਿਲਮ ਉਤੇ ਪਾਬੰਦੀ ਲਾ ਦਿੱਤੀ ਗਈ ਸੀ ਅਤੇ ਐਮਰਜੈਂਸੀ ਟੁੱਟਣ ਤੋਂ ਬਾਅਦ ਜਦੋਂ ਜਨਤਾ ਸਰਕਾਰ ਬਣੀ ਤਾਂ ਇਸ ਫਿਲਮ ਤੋਂ ਪਾਬੰਦੀ ਹਟਾਈ ਗਈ, ਤੇ ਇਹ ਫਿਲਮ ਫਿਰ ਦੂਰਦਰਸ਼ਨ ਤੋਂ ਦਿਖਾਈ ਗਈ। ਇਸ ਫਿਲਮ ਵਿਚ ਇੰਦਰਾ ਵਾਲਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਸੁਚਿਤਰਾ ਸੇਨ ਸੀ। ਫਿਲਮ ਦੇਖ ਕੇ ਪਤਾ ਲੱਗ ਜਾਂਦਾ ਹੈ ਕਿ ਸੁਚਿਤਰਾ ਕਿਸ ਕਿਸਮ ਦੀ ਅਦਾਕਾਰਾ ਸੀ।
ਸੁਚਿਤਰਾ ਸੇਨ (6 ਅਪਰੈਲ 1931-17 ਜਨਵਰੀ 2014) ਪਹਿਲੀ ਬੰਗਲਾ ਅਦਾਕਾਰਾ ਸੀ ਜਿਸ ਨੇ 1963 ਵਿਚ ਪਹਿਲਾ ਕੌਮਾਂਤਰੀ ਫਿਲਮ ਪੁਰਸਕਾਰ ਹਾਸਲ ਕੀਤਾ। ਸਰਵੋਤਮ ਅਦਾਕਾਰਾ ਦਾ ਇਹ ਪੁਰਸਕਾਰ ਮਾਸਕੋ ਫਿਲਮ ਮੇਲੇ ਵਿਚ ਉਸ ਨੂੰ ਫਿਲਮ Ḕਸਾਤ ਪਾਕੇ ਬਾਂਧਾḔ ਲਈ ਮਿਲਿਆ। ਬੰਗਲਾ ਫਿਲਮਾਂ ਵਿਚ ਉਤਮ ਕੁਮਾਰ ਨਾਲ ਉਸ ਦੀ ਜੋੜੀ ਬੜੀ ਹਿੱਟ ਰਹੀ। ਦੋਹਾਂ ਨੇ 30 ਤੋਂ ਵੀ ਵੱਧ ਫਿਲਮਾਂ ਵਿਚ ਕੰਮ ਕੀਤਾ। ਫਿਲਮਸਾਜ਼ ਸੱਤਿਆਜੀਤ ਰੇਅ ਨੇ ਆਪਣੀ ਫਿਲਮ ḔਚੌਧਰਾਨੀḔ ਲਈ ਉਸ ਨੂੰ ਸਾਈਨ ਕਰਨਾ ਚਾਹਿਆ ਪਰ ਰੁਝੇਵਿਆਂ ਕਾਰਨ ਸੁਚਿਤਰਾ ਨੂੰ ਇਨਕਾਰ ਕਰਨਾ ਪੈ ਗਿਆ। ਸੱਤਿਆਜੀਤ ਰੇਅ ਨੇ ਫਿਰ ਇਹ ਫਿਲਮ ਬਣਾਈ ਹੀ ਨਹੀਂ। ḔਦੇਵਦਾਸḔ ਉਸ ਦੀ ਪਹਿਲੀ ਹਿੰਦੀ ਫਿਲਮ ਸੀ। ਬੰਗਲਾ ਲੇਖਕ ਸ਼ਰਤ ਚੰਦਰ ਚੱਟੋਪਾਧਿਆਇ ਦੇ 1917 ਵਿਚ ਛਪੇ ਨਾਵਲ ḔਦੇਵਦਾਸḔ ਉਤੇ ਹੁਣ ਤੱਕ 16 ਫਿਲਮਾਂ ਬਣ ਚੁੱਕੀਆਂ ਹਨ। ਪਹਿਲੀ ਹਿੰਦੀ ਫਿਲਮ ਪੀæਸੀæ ਬਰੂਆ ਨੇ 1936 ਵਿਚ ਕੇæਐਲ਼ ਸਹਿਗਲ ਤੇ ਰਾਜਕੁਮਾਰੀ ਨੂੰ ਲੈ ਕੇ ਬਣਾਈ ਸੀ। ਇਸ ਤੋਂ ਬਾਅਦ 1955 ਵਿਚ ਫਿਲਮਸਾਜ਼ ਬਿਮਲ ਰਾਏ ਨੇ ਦਿਲੀਪ ਕੁਮਾਰ, ਸੁਚਿਤਰਾ ਸੇਨ ਤੇ ਵੈਯੰਤੀ ਮਾਲਾ ਨਾਲ ਇਹ ਫਿਲਮ ਬਣਾਈ। ਇਸ ਵਿਚ ਸੁਚਿਤਰਾ ਨੇ ਪਾਰੋ ਦਾ ਕਿਰਦਾਰ ਨਿਭਾਇਆ ਸੀ। ਫਿਲਮੀ ਦਰਸ਼ਕ ਆਪਣੀ ਇਸ ਪਾਰੋ ਨੂੰ ਅੱਜ ਤਕ ਵੀ ਭੁੱਲ ਨਹੀਂ ਸਕੇ ਹਨ।
ਸੁਚਿਤਰਾ ਦੀ ਬੜੀ ਯਾਦਗਾਰੀ ਫਿਲਮ ਹੈ Ḕਦੀਪ ਜਵੇਲੇ ਜਾਈḔ ਹੈ ਜੋ 1959 ਵਿਚ ਆਈ ਸੀ। ਇਸ ਫਿਲਮ ਵਿਚ ਉਸ ਨੇ ਨਰਸ ਦਾ ਕਿਰਦਾਰ ਨਿਭਾਇਆ ਸੀ। ਫਿਲਮ ਵਿਚ ਉਹ ਮਾਨਸਿਕ ਰੋਗੀ ਬਣ ਚੁੱਕੇ ਨਾਇਕ ਨੂੰ ਤਾਂ ਠੀਕ ਕਰ ਦਿੰਦੀ ਹੈ ਪਰ ਖੁਦ ਬਿਮਾਰ ਹੋ ਜਾਂਦੀ ਹੈ। ਮਗਰੋਂ ਇਸ ਫਿਲਮ ਦੇ ਆਧਾਰ ਉਤੇ ਅਸਿਤ ਸੇਨ ਨੇ ਫਿਲਮ Ḕਖਾਮੋਸ਼ੀḔ ਬਣਾਈ। ਇਸ ਫਿਲਮ ਵਿਚ ਸੁਚਿਤਰਾ ਵਾਲਾ ਕਿਰਦਾਰ ਵਹੀਦਾ ਰਹਿਮਾਨ ਨੇ ਨਿਭਾਇਆ ਸੀ। ਸੁਚਿਤਰਾ ਦੀ ਇਕ ਹੋਰ ਫਿਲਮ Ḕਉਤਰ ਫਾਲਗੁਨੀḔ ਦੀ ਵੀ ਬਹੁਤ ਚਰਚਾ ਹੋਈ। ਇਹ ਫਿਲਮ 1963 ਵਿਚ ਬਣੀ ਸੀ ਅਤੇ ਉਸ ਨੇ ਇਸ ਫਿਲਮ ਵਿਚ ਨੌਕਰਾਣੀ ਪੰਨਾਬਾਈ ਦਾ ਕਿਰਦਾਰ ਅਦਾ ਕੀਤਾ ਹੈ। ਇਸ ਫਿਲਮ ਵਿਚ ਉਸ ਨੇ ਆਪਣੀ ਅਦਾਕਾਰੀ ਦਾ ਜੋ ਜਲੌਅ ਪੇਸ਼ ਕੀਤਾ ਹੈ, ਉਸ ਨਾਲ ਸਾਰਿਆਂ ਨੂੰ ਦੰਗ ਹੀ ਕਰ ਦਿੱਤਾ।
ਸੁਚਿਤਰਾ ਸੇਨ ਦਾ ਅਸਲੀ ਨਾਂ ਰਮਾ ਦਾਸਗੁਪਤਾ ਸੀ। ਉਹਦੀ ਪਹਿਲੀ ਫਿਲਮ Ḕਸ਼ੇਸ਼ ਕੋਠੇḔ (ਬੰਗਲਾ) 1952 ਵਿਚ ਆਈ ਸੀ ਅਤੇ ਬੇਹੱਦ ਹਿੱਟ ਰਹੀ। ਫਿਰ ਤਾਂ ਚੱਲ ਸੋ ਚੱਲ। ਉਹਦਾ ਦਾ ਵਿਆਹ 1947 ਵਿਚ ਬੰਗਾਲ ਦੇ ਧਨਾਢ ਸਨਅਤਕਾਰ ਆਦੀਨਾਥ ਸੇਨ ਦੇ ਪੁੱਤਰ ਦੀਬਾਨਾਥ ਸੇਨ ਨਾਲ ਹੋਇਆ ਸੀ। ਦੀਬਾਨਾਥ ਨੇ ਸੁਚਿਤਰਾ ਦਾ ਕਰੀਅਰ ਚਮਕਾਉਣ ਲਈ ਹਰ ਸੰਭਵ ਸਹਿਯੋਗ ਦਿੱਤਾ ਅਤੇ ਪੈਸਾ ਵੀ ਖਰਚਿਆ। ਸੁਚਿਤਰਾ ਆਪਣੇ ਪਤੀ ਦੀ ਇਸ ਅਦਾ ਤੋਂ ਵਾਰੇ-ਵਾਰੇ ਜਾਂਦੀ ਸੀ। ਦੀਬਾਨਾਥ ਦੀ ਮਦਦ ਮਿਲਣ ਕਰ ਕੇ ਹੀ ਉਸ ਨੇ ਫਿਲਮਾਂ ਵਿਚ ਪੈਰ ਧਰਿਆ ਅਤੇ ਫਿਰ ਫਿਲਮੀ ਦੁਨੀਆਂ ਵਿਚ ਪੂਰਾ ਡੰਕਾ ਵਜਾਇਆ। ਇਸ ਜੋੜੀ ਦੇ ਘਰ ਇਕ ਧੀ ਮੁਨਮੁਨ ਸੇਨ ਨੇ ਜਨਮ ਲਿਆ। ਮੁਨਮੁਨ ਨੇ ਵੀ ਫਿਲਮੀ ਦੁਨੀਆਂ ਵਿਚ ਪੈਰ ਰੱਖਿਆ ਅਤੇ ਆਪਣੀ ਮਾਂ ਵਾਂਗ ਬੰਗਲਾ ਫਿਲਮਾਂ ਤੋਂ ਇਲਾਵਾ ਹਿੰਦੀ, ਤਾਮਿਲ, ਕੰਨੜ, ਮਲਿਆਲਮ ਅਤੇ ਤੈਲਗੂ ਫਿਲਮਾਂ ਵਿਚ ਕੰਮ ਕੀਤਾ ਪਰ ਉਸ ਨੂੰ ਆਪਣੀ ਮਾਂ ਜਿੰਨੀ ਪ੍ਰਸਿੱਧੀ ਨਾ ਮਿਲ ਸਕੀ। ਮੁਨਮੁਨ ਸੇਨ ਦੀਆਂ ਅਗਾਂਹ ਦੋ ਧੀਆਂ ਰਾਈਮਾ ਸੇਨ ਤੇ ਰੀਆ ਸੇਨ ਹਨ।
ਸੁਚਿਤਰਾ ਦੀ ਆਖਰੀ ਫਿਲਮ Ḕਪ੍ਰਣਾਏ ਪਾਸ਼ਾḔ (ਬੰਗਲਾ) 1978 ਵਿਚ ਆਈ ਸੀ। ਇਸ ਤੋਂ ਬਾਅਦ ਉਹਨੇ ਫਿਲਮੀ ਦੁਨੀਆਂ ਤੋਂ ਕਿਨਾਰਾ ਹੀ ਕਰ ਲਿਆ। ਇਥੋਂ ਤਕ ਕਿ 2005 ਵਿਚ ਦਾਦਾ ਸਾਹਿਬ ਫਾਲਕੇ ਪੁਰਸਕਾਰ ਲੈਣ ਤੋਂ ਵੀ ਇਨਕਾਰ ਕਰ ਦਿੱਤਾ। ਉਂਜ 2012 ਵਿਚ ਪੱਛਮੀ ਬੰਗਾਲ ਦੀ ਸਰਕਾਰ ਨੇ ਆਪਣਾ ਸਭ ਤੋਂ ਵੱਡਾ ਖ਼ਿਤਾਬ Ḕਬੰਗਾ ਬਿਭੂਸ਼ਨḔ ਸੁਚਿੱਤਰਾ ਸੇਨ ਨੂੰ ਭੇਟ ਕੀਤਾ। ਫੇਫੜਿਆਂ ਦੀ ਇਨਫੈਕਸ਼ਨ ਕਾਰਨ ਉਸ ਨੂੰ 24 ਦਸੰਬਰ 2013 ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਉਸ ਦੀ ਬਿਮਾਰੀ ਨੂੰ ਪਹਿਲਾਂ ਇਕ ਵਾਰ ਮੋੜਾ ਪੈ ਗਿਆ ਸੀ ਪਰ 17 ਜਨਵਰੀ ਨੂੰ ਸਵੇਰੇ ਇਹ ਮਿਸਾਲੀ ਅਦਾਕਾਰਾ ਦਿਲ ਦੇ ਦੌਰੇ ਕਾਰਨ ਸਭਨਾਂ ਤੋਂ ਵਿਛੜ ਗਈ।

Be the first to comment

Leave a Reply

Your email address will not be published.