ਮੁੱਖ ਮੰਤਰੀਆਂ ‘ਚੋਂ ਬਾਦਲ ਦੀ ਤਨਖਾਹ ਸਭ ਤੋਂ ਵੱਧ

ਚੰਡੀਗੜ੍ਹ: ਪੇਅ-ਚੈੱਕ ਇੰਡੀਆ ਵੱਲੋਂ ਜਾਰੀ ਮੁੱਖ ਮੰਤਰੀਆਂ ਦੀ ਤਨਖਾਹ ਵੇਰਵਿਆਂ ਦੇ ਆਧਾਰ ‘ਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਭ ਤੋਂ ਅਮੀਰ ਮੁੱਖ ਮੰਤਰੀ ਹਨ ਜਦੋਂਕਿ ਮਮਤਾ ਬੈਨਰਜੀ ਦੇਸ਼ ਦੀ ਸਭ ਤੋਂ ਗਰੀਬ ਮੁੱਖ ਮੰਤਰੀ ਹੈ। ਆਈæਆਈæਐਸ਼ ਅਹਿਮਦਾਬਾਦ ਦੇ ਰਿਸਰਚ ਇਨੀਸ਼ਿਏਟਿਵ ਪੇਅ-ਚੈੱਕ ਇੰਡੀਆ ਦੇ ਅਨੁਸਾਰ ਮਮਤਾ ਬੈਨਰਜੀ ਦਾ ਵੇਤਨ ਸਾਲਾਨਾ 96 ਹਜ਼ਾਰ ਹੈ ਜਦਕਿ ਪ੍ਰਕਾਸ਼ ਸਿੰਘ ਬਾਦਲ 12 ਲੱਖ ਸਾਲਾਨਾ ਵੇਤਨ ਦੇ ਨਾਲ ਸੂਚੀ ਵਿਚ ਸਭ ਤੋਂ ਉਪਰ ਹਨ। ਇਹੀ ਨਹੀਂ ਤਾਮਿਲਨਾਡੂ ਦੀ ਮੁੱਖ ਮੰਤਰੀ ਜੈਲਲਿਤਾ ਸਿਰਫ ਇਕ ਰੁਪਏ ਤਨਖਾਹ ਘਰ ਲੈ ਕੇ ਜਾਂਦੇ ਹਨ। ਇਸ ਖੋਜ ਦੇ ਮੁੱਖ ਆਈæਆਈæਐਮæ ਅਹਿਮਦਾਬਾਦ ਦੇ ਫੈਕਿਲਟੀ ਮੈਂਬਰ ਬਿਜੂ ਵਰਕੇ ਹਨ ਜਦਕਿ ਇਸ ਦਾ ਟੈਕਨੀਕਲ ਇੰਫਰਾਸਟਰੱਕਚਰ ਐਮਸਟਰਡਮ ਦੀ ਐਨæਜੀæਓæ ਵੇਜਇੰਡੀਕੇਟਰ ਫਾਊਂਡੇਸ਼ਨ ਦੀ ਦੇਖ ਰੇਖ ਵਿਚ ਹੈ। ਇਸ ਸੂਚੀ ਵਿਚ ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨਬਮ ਤੁਕੀ, ਕੇਰਲ ਦੇ ਓਮਾਨ ਚਾਂਡੀ, ਓਡੀਸ਼ਾ ਦੇ ਨਵੀਨ ਪਟਨਾਇਕ, ਯੂæਪੀæ ਦੇ ਅਖਿਲੇਸ਼ ਯਾਦਵ ਤੇ ਉਤਰਾਖੰਡ ਦੇ ਮੁੱਖ ਮੰਤਰੀ ਵਿਜੈ ਬਹੁਗੁਣਾ ਦੇ ਵੇਤਨ ਦੀ ਜਾਣਕਾਰੀ ਨਹੀਂ ਹੈ।
ਹਾਸਲ ਜਾਣਕਾਰੀ ਅਨੁਸਾਰ ਪ੍ਰਕਾਸ਼ ਸਿੰਘ ਬਾਦਲ (ਪੰਜਾਬ) 12,00,000 ਰੁਪਏ, ਨਿਤੀਸ਼ ਕੁਮਾਰ (ਬਿਹਾਰ) 11,94,000 ਰੁਪਏ, ਤਰੁਣ ਗੋਗੋਈ (ਅਸਮ) 9,96,000 ਰੁਪਏ, ਉਮਰ ਅਬਦੁੱਲਾ (ਜੰਮੂ-ਕਸ਼ਮੀਰ) 8,40,000 ਰੁਪਏ, ਲਾਲ ਥਾਨਹਾਵਲਾ (ਮਿਜ਼ੋਰਮ) 8,40,000 ਰੁਪਏ, ਵੀਰਭੱਦਰ ਸਿੰਘ (ਹਿਮਾਚਲ ਪ੍ਰਦੇਸ਼) 7,80,000 ਰੁਪਏ, ਨਰਿੰਦਰ ਮੋਦੀ (ਗੁਜਰਾਤ) 7,02,260 ਰੁਪਏ, ਪ੍ਰਿਥਵੀ ਰਾਜ ਚਵਾਣ (ਮੁੰਬਈ) 6,84,000 ਰੁਪਏ, ਸ਼ਿਵਰਾਜ ਸਿੰਘ ਚੌਹਾਨ (ਮੱਧ ਪ੍ਰਦੇਸ਼) 6,00,000 ਰੁਪਏ, ਭੁਪਿੰਦਰ ਸਿੰਘ ਹੁੱਡਾ (ਹਰਿਆਣਾ) 6,00,000 ਰੁਪਏ ਤਨਖਾਹ ਲੈ ਰਹੇ ਹਨ।
ਇਸ ਤੋਂ ਇਲਾਵਾ ਪਵਨ ਕੁਮਾਰ ਚਾਮਲਿੰਗ (ਸਿੱਕਮ) ਛੇ ਲੱਖ ਰੁਪਏ, ਸਿੱਧਰਮੱਈਆ (ਕਰਨਾਟਕ) 3,60,000 ਰੁਪਏ, ਮੁਕੂਲ ਸੰਗਮਾ (ਮੇਘਾਲਿਆ) 2,76,000 ਰੁਪਏ, ਓਕਰਮ ਇਬੋਬੀ ਸਿੰਘ (ਮਨੀਪੁਰ) 2, 76,000 ਰੁਪਏ, ਨੇਇਫਓ ਰਿਓ (ਨਾਗਾਲੈਂਡ) 2,64,000 ਰੁਪਏ, ਮਨੋਹਰ ਪਾਰੀਕਰ (ਗੋਆ) 2,40,000 ਰੁਪਏ, ਅਰਵਿੰਦ ਕੇਜਰੀਵਾਲ (ਨਵੀਂ ਦਿੱਲੀ) 2,40,000 ਰੁਪਏ, ਕਿਰਨ ਕੁਮਾਰ ਰੇਡੀ (ਆਂਧਰਾ ਪ੍ਰਦੇਸ਼) 1,92,000 ਰੁਪਏ ਤਨਖਾਹ ਲੈਨਦੇ ਹਨ।

Be the first to comment

Leave a Reply

Your email address will not be published.