ਕਹਾਣੀ ḔਦੂਲੋḔ ਅਤੇ Ḕਕਿਉਂ ਚੀਜ਼ ਫਾਲਤੂ ਲੱਗਣ ਲੱਗ ਪਏ ਬੁੱਢੜੇ ਮਾਪੇ ਵੇḔ

ਪੰਜਾਬ ਟਾਈਮਜ਼ ਵਿਚ ਪਿਛਲੇ ਹਫਤੇ ਛਪੀ ਹਿੰਦੀ ਤੇ ਉਰਦੂ ਕਹਾਣੀਕਾਰ ਉਪਿੰਦਰ ਨਾਥ ਅਸ਼ਕ ਦੀ ਕਹਾਣੀ ḔਦੂਲੋḔ ਪੜ੍ਹੀ ਜਿਸ ਦਾ ਤਰਜ਼ਮਾ ਸੁਰਜੀਤ ਸਿੰਘ ਪੰਛੀ ਨੇ ਕੀਤਾ ਹੈ। ਪੜ੍ਹ ਕੇ ਇਉਂ ਜਾਪਿਆ ਜਿਦਾਂ ਇਹ ਕਹਾਣੀ ਮੇਰੇ ਇਕ ਬਹੁਤ ਹੀ ਕਰੀਬੀ ਦੋਸਤ ਦੀ ਹਡਬੀਤੀ ਹੋਵੇ। ਮੇਰੇ ਇਸ ਦੋਸਤ ਨੇ ਦੂਲੋ ਵਾਂਗ ਹੀ ਪੁੱਤਰ ਮੋਹ ਵਿਚ ਆ ਕੇ ਆਪਣੀ ਸਾਰੀ ਜਾਇਦਾਦ ਆਪਣੇ ਦੋ ਪੁੱਤਰਾਂ ਦੇ ਨਾਂ ਕਰ ਦਿਤੀ ਅਤੇ ਹੁਣ ਵਿਚਾਰੇ ਦੋਵੇਂ ਜੀਅ ਸੱਚ ਜਾਣਿਓਂ ਰੱਬ ਤਰਸੀ Ḕਤੇ ਹੀ ਬਸ ਦਿਨ ਕਟੀ ਕਰ ਰਹੇ ਹਨ। ਕਈ ਵਾਰ ਉਹ ਸਤ ਕੇ ਗੁਰਦੁਆਰੇ ਵੀ ਜਾ ਬੈਠੇ ਪਰ ਉਥੇ ਵੀ ਕਿਹੜਾ ਕੋਈ ਬਜ਼ੁਰਗਾਂ ਦੀ ਸਾਰ ਲੈਣ ਵਾਲਾ ਹੁੰਦਾ ਹੈ। ਪ੍ਰਬੰਧਕਾਂ ਨੂੰ ਤਾਂ ਆਪਣੀਆਂ ਚੌਧਰ ਦੀਆਂ ਲੜਾਈਆਂ ਤੋਂ ਹੀ ਵਿਹਲ ਨਹੀਂ ਮਿਲਦੀ। ਉਂਜ ਵੀ ਚੌਥੇ ਦਿਨ ਉਨ੍ਹਾਂ ਨੂੰ ਸੁਣਾ ਦਿਤਾ ਜਾਂਦਾ ਹੈ, ਗੁਰਦੁਆਰਾ ਰੈਣ ਬਸੇਰਾ ਨਹੀਂ। ਫਿਰ ਹੁੰਦਾ ਇਹ ਹੈ ਕਿ ਉਨ੍ਹਾਂ ਦੇ ਦੋਹਾਂ ਪੁਤਰਾਂ ਵਿਚੋਂ ਕੋਈ ਦੁਨੀਆਂ ਦੀ ਸ਼ਰਮ ਦਾ ਮਾਰਿਆ ਉਨ੍ਹਾਂ ਨੂੰ ਘਰ ਲੈ ਜਾਂਦਾ ਹੈ ਪਰ ਹਾਲ ਉਹੀ ਰਹਿੰਦਾ ਹੈ। ਵੈਸੇ ਇੰਡੀਆ ਰਹਿੰਦੇ ਮੇਰੇ ਆਪਣੇ ਇਕ ਭਰਾ ਦਾ ਇਹੋ ਹਾਲ ਹੈ। ਕਈ ਵਾਰ ਮਨ ਵਿਚ ਆਉਂਦਾ ਹੈ, ਕਿਤੇ ਰੱਬ ਸੱਚਾ ਹੀ ਗੁਰਦੁਆਰਾ ਪ੍ਰਬੰਧਕਾਂ ਜਾਂ ਫਿਰ ਇਥੇ ਖੇਡ ਮੇਲੇ ਕਰਵਾਉਣ ਵਾਲਿਆਂ ਨੂੰ ਸੁਮੱਤ ਦੇ ਦੇਵੇ ਅਤੇ ਉਹ ਕੋਰਟ-ਕਚਹਿਰੀਆਂ ਦੇ ਲੇਖੇ ਲਾਉਣ ਜਾਂ ਵਡੀਆਂ ਵਡੀਆਂ ਇਮਾਰਤਾਂ ਉਸਾਰਨ ਤੇ ਫੋਕੀ ਚੌਧਰ ਲਈ ਮੇਲੇ ਕਰਵਾ ਕੇ ਪੈਸੇ ਉਜਾੜਨ ਦੀ ਥਾਂ ਧੀਆਂ-ਪੁੱਤਰਾਂ ਵਲੋਂ ਦੁਰਕਾਰੇ ਗਏ ਬਜ਼ੁਰਗਾਂ ਲਈ ਕੋਈ ਰੈਣ-ਬਸੇਰਾ ਹੀ ਬਣਾ ਛਡਣ। ਕਹਾਣੀ ḔਦੂਲੋḔ ਦੇ ਨਾਲ ਛਾਪੀ ਗਈ ਬਲਬੀਰ ਸੂਫੀ ਦੀ ਕਵਿਤਾ Ḕਕਿਉਂ ਚੀਜ਼ ਫਾਲਤੂ ਲੱਗਣ ਲੱਗ ਪਏ ਬੁੱਢੜੇ ਮਾਪੇ ਵੇḔ ਵੀ ਅਜਿਹੇ ਹੀ ਬਜ਼ੁਰਗਾਂ ਦੇ ਦਿਲ ਦੀ ਹੂਕ ਹੈ। ਮਾਪਿਆਂ ਦੇ ਦਿਲ ਦੀ ਸੁਣੋ, ਜੋ ਇਸ ਸਭ ਦੇ ਬਾਵਜੂਦ ਆਪਣੇ ਬੱਚਿਆਂ ਦੀ ਸੁਖ ਮੰਗਦਾ ਹੈ।
ਪੰਜਾਬ ਟਾਈਮਜ਼ ਅਖਬਾਰ ਦਾ ਸ਼ੁਕਰੀਆ, ਜਿਸਨੇ ਇਹੋ ਜਿਹੀ ਕਾਲਜੇ ਨੂੰ ਧੂ ਪਾਉਣ ਵਾਲੀ ਕਹਾਣੀ ਛਾਪੀ। ਵੈਸੇ ਝੂਠ ਨਾ ਜਾਣਿਓ, ਪੰਜਾਬ ਟਾਈਮਜ਼ ਦਾ ਮੈਂ ਪਿਛਲੇ 12 ਸਾਲਾਂ ਤੋਂ ਪੱਕਾ ਪਾਠਕ ਹਾਂ। ਇਹ ਮੇਰੀ ਰੂਹ ਦੀ ਖੁਰਾਕ ਹੈ, ਹਰ ਹਫਤੇ ਜਦੋਂ ਤਕ ਪੜ੍ਹ ਨਾ ਲਵਾਂ, ਮਨ ਨੂੰ ਤਸੱਲੀ ਜਿਹੀ ਨਹੀਂ ਹੁੰਦੀ। ਮੇਰੀ ਉਮਰ ਇਸ ਵੇਲੇ 76 ਸਾਲ ਹੈ। ਮੈਨੂੰ ਜਾਪਦਾ ਹੈ, ਮੇਰੀ ਉਮਰ ਦੇ ਬਹੁਤੇ ਲੋਕਾਂ ਦਾ ਵੀ ਸ਼ਾਇਦ ਇਹੋ ਹਾਲ ਹੈ। ਇਹ ਗੱਲ ਮੈਂ ਇਸ ਕਰਕੇ ਆਖ ਰਿਹਾ ਹਾਂ ਕਿ ਮੇਰੇ ਕਈ ਦੋਸਤਾਂ ਨਾਲ ਗੱਲ ਹੁੰਦੀ ਰਹਿੰਦੀ ਹੈ ਅਤੇ ਉਨ੍ਹਾਂ ਦੀ ਵੀ ਅਖਬਾਰ ਬਾਰੇ ਇਹੋ ਰਾਇ ਹੈ। ਅਮੋਲਕ ਸਿੰਘ ਤੇਰੀ ਸਿਹਤ ਖਰਾਬ ਹੋਣ ਬਾਰੇ ਪਤਾ ਲੱਗਾ ਤਾਂ ਮਨ ਨੂੰ ਬਹੁਤ ਦੁਖ ਹੋਇਆ। ਵਾਹਿਗੁਰੂ ਤੈਨੂੰ ਤੰਦਰੁਸਤੀ ਬਖਸ਼ੇ।
ਤੇਰਾ ਸ਼ੁਭਚਿੰਤਕ, ਸੋਹਨ ਸਿੰਘ, ਫਰਿਜ਼ਨੋ

Be the first to comment

Leave a Reply

Your email address will not be published.