ਮੇਲੇ ਲੱਗਣ ਵਿਚ ਪੰਜਾਬ ਦੇ ਬਈ, ਚਾਰੇ ਪਾਸੇ ਹੀ ਬਾਦਲ ਈ ਛਾਈ ਜਾਂਦਾ।
ਕਿਤੇ ਮਾਘੀ ‘ਚ ਛਿਲੇ ਵਿਰੋਧੀਆਂ ਨੂੰ, ਕਿਤੇ ਪਰਵਾਸੀਆਂ ਨੂੰ ਲਾਰੇ ਲਾਈ ਜਾਂਦਾ।
ਕਦੇ ਆਖਦਾ ਅਸੀਂ ਜੇਲ੍ਹਾਂ ਕੱਟ ਕੱਟ ਕੇ, ਮਸਾਂ ਪੁੱਜੇ ਹਾਂ ਹੁਣ ਵਾਲੇ ਮੁਕਾਮ ਉਤੇ,
ਕਦੇ ਆਖਦਾ ਆਪਦੇ ਕੋੜਮੇ ਨੂੰ, ਚੜ੍ਹੇ ਰਹੋ ਤੁਸੀਂ ਭਾਈ ਜੀ ਲਾਮ ਉਤੇ।
ਹਾਲ ਹਰ ਪਾਸੇ ਮਾੜਾ ਹੀ ਹੋਈ ਜਾਂਦਾ, ਕਿਹਨੂੰ ਫਿਕਰ ਹੈ ਆਮ ਆਵਾਮ ਵਾਲਾ।
ਲੋਕੀਂ ਦੇਖਦੇ ਰਹਿਣ ਰਾਹਾਂ ਵਿਚ ਹੀ, ਲਾਭ ਲੈ ਗਏ ਪੁੱਤ ਅਤੇ ਉਹਦਾ ਸਾਲਾ।
Leave a Reply