ਪੰਜਾਬ ਸਰਕਾਰ ਨੇ ਬੇਰੁਜ਼ਗਾਰੀ ਦਾ ਵੀ ਲਾਹਾ ਲਿਆ

ਬਠਿੰਡਾ: ਮਾਲੀ ਸੰਕਟ ਨਾਲ ਦੋ-ਦੋ ਹੱਥ ਕਰ ਰਹੀ ਪੰਜਾਬ ਸਰਕਾਰ ਸੂਬੇ ਦੇ ਬੇਰੁਜ਼ਗਾਰਾਂ ਦੀਆਂ ਜੇਬਾਂ ਵਿਚੋਂ ਵੀ ਪੈਸਾ ਕਢਵਾਉਣ ਵਿਚ ਸਫਲ ਰਹੀ ਹੈ। ਸਰਕਾਰ ਨੇ ਨੌਕਰੀ ਖਾਤਰ ਤਰਲੇ ਮਾਰਨ ਵਾਲੇ ਬੇਰੁਜ਼ਗਾਰ ਨੌਜਵਾਨਾਂ ਤੋਂ 8æ18 ਕਰੋੜ ਰੁਪਏ ਕਮਾ ਲਏ ਹਨ। ਇਸ ਤੋਂ ਵੀ ਵੱਧ ਹਨ੍ਹੇਰਗਰਦੀ ਵਾਲੀ ਗੱਲ ਇਹ ਹੈ ਕਿ ਸਰਕਾਰ ਦੀ ਗਲਤ ਨੀਤੀ ਕਾਰਨ ਜ਼ਿਆਦਾਤਰ ਭਰਤੀਆਂ ਦੇ ਮਾਮਲੇ ਸਟੇਅ ਕਾਰਨ ਅਦਾਲਤ ਵਿਚ ਲਟਕੇ ਹੋਏ ਹਨ ਜਿਸ ਕਾਰਨ ਨੌਕਰੀ ਲਈ ਚੋਣ ਦੇ ਬਾਵਜੂਦ ਨੌਜਵਾਨਾਂ ਨੂੰ ਬੇਕਾਰ ਬੈਠਣਾ ਪੈ ਰਿਹਾ ਹੈ।
ਐਸ਼ਐਸ਼ਐਸ ਬੋਰਡ ਨੂੰ ਤਿੰਨ ਵਰ੍ਹਿਆਂ ਵਿਚ ਵੱਖ-ਵੱਖ ਅਸਾਮੀਆਂ ਲਈ ਅਪਲਾਈ ਕਰਨ ਵਾਲੇ ਹਜ਼ਾਰਾਂ ਨੌਜਵਾਨਾਂ ਕੋਲੋਂ ਅਪਲਾਈ ਫੀਸ ਵਜੋਂ 8æ18 ਕਰੋੜ ਰੁਪਏ ਪ੍ਰਾਪਤ ਹੋਏ ਹਨ ਜੋ ਬੋਰਡ ਨੇ ਸਰਕਾਰੀ ਖ਼ਜ਼ਾਨੇ ਵਿਚ ਜਮ੍ਹਾਂ ਕਰਾ ਦਿੱਤੇ ਹਨ।
ਐਸ਼ਐਸ਼ਐਸ ਬੋਰਡ ਵੱਲੋਂ ਆਰæਟੀæਆਈ ਤਹਿਤ ਦਿੱਤੀ ਸੂਚਨਾ ਮੁਤਾਬਕ ਬੋਰਡ ਨੇ ਇਨ੍ਹਾਂ ਤਿੰਨ ਵਰ੍ਹਿਆਂ ਦੌਰਾਨ 25 ਤਰ੍ਹਾਂ ਦੀਆਂ ਅਸਾਮੀਆਂ ਤਹਿਤ 823 ਨੌਜਵਾਨਾਂ ਨੂੰ ਭਰਤੀ ਕੀਤਾ ਹੈ ਜਦੋਂ ਕਿ ਭਰਤੀ ਦੇ ਕੁਝ ਮਾਮਲੇ ਅਦਾਲਤਾਂ ਵਿਚ ਲਟਕੇ ਹੋਏ ਹਨ। ਪੰਜਾਬ ਸਰਕਾਰ ਨੇ 15 ਦਸੰਬਰ 2009 ਨੂੰ ਐਸ਼ਐਸ਼ਐਸ ਬੋਰਡ ਦਾ ਗਠਨ ਕੀਤਾ ਸੀ ਤੇ ਇਸ ਵੇਲੇ ਚੇਅਰਮੈਨ ਤੋਂ ਇਲਾਵਾ ਬੋਰਡ ਦੇ 12 ਮੈਂਬਰ ਹਨ। ਜਾਣਕਾਰੀ ਮੁਤਾਬਕ ਬੋਰਡ ਨੇ ਅਪਲਾਈ ਫੀਸ ਦੇ ਰੂਪ ਵਿਚ ਸਾਲ 2010 11 ਵਿਚ 46 ਲੱਖ ਰੁਪਏ, ਸਾਲ 2011 12 ਵਿਚ 2æ93 ਕਰੋੜ ਰੁਪਏ, 2012 13 ਵਿਚ 2æ68 ਕਰੋੜ ਰੁਪਏ ਤੇ ਸਾਲ 2013 14 (ਸਤੰਬਰ ਤੱਕ) ਵਿਚ 2æ11 ਕਰੋੜ ਰੁਪਏ ਕਮਾਏ ਹਨ। ਸਾਲ 2011 ਵਿਚ ਆਬਕਾਰੀ ਤੇ ਕਰ ਨਿਰੀਖਕਾਂ ਦੀਆਂ ਅਸਾਮੀਆਂ ਵਾਸਤੇ ਅਪਲਾਈ ਕਰਨ ਵਾਲਿਆਂ ਤੋਂ ਬੋਰਡ ਨੂੰ 1æ26 ਕਰੋੜ ਰੁਪਏ ਅਪਲਾਈ ਫੀਸ ਦੇ ਰੂਪ ਵਿਚ ਪ੍ਰਾਪਤ ਹੋਏ ਸਨ। ਇਨ੍ਹਾਂ ਅਸਾਮੀਆਂ ਲਈ ਜਨਰਲ ਕੈਟਾਗਰੀ ਦੇ 19450 ਉਮੀਦਵਾਰਾਂ ਨੇ ਅਪਲਾਈ ਕੀਤਾ ਸੀ ਜਿਨ੍ਹਾਂ ਨੂੰ ਪ੍ਰਤੀ ਉਮੀਦਵਾਰ 600 ਰੁਪਏ ਅਪਲਾਈ ਫੀਸ ਵਜੋਂ ਦੇਣੇ ਪਏ ਸਨ।
ਸਰਕਾਰ ਨੇ ਜਨਰਲ ਕੈਟਾਗਰੀ ਦੇ ਉਮੀਦਵਾਰਾਂ ਲਈ 600 ਰੁਪਏ, ਐਸ਼ਸੀ ਤੇ ਬੀæਸੀ ਉਮੀਦਵਾਰਾਂ ਲਈ ਡੇਢ-ਡੇਢ ਸੌ ਰੁਪਏ ਅਪਲਾਈ ਫੀਸ ਦੇ ਰੱਖੇ ਹੋਏ ਹਨ। ਸਾਲ 2011 ਵਿਚ ਕਲਰਕਾਂ ਦੀਆਂ ਅਸਾਮੀਆਂ ਲਈ 31564 ਉਮੀਦਵਾਰਾਂ ਨੇ ਅਪਲਾਈ ਕੀਤਾ ਸੀ ਜਿਨ੍ਹਾਂ ਕੋਲੋਂ ਅਪਲਾਈ ਫੀਸ ਦੇ ਰੂਪ ਵਿਚ 1æ46 ਕਰੋੜ ਰੁਪਏ ਪ੍ਰਾਪਤ ਹੋਏ ਸਨ। ਬੋਰਡ ਨੂੰ ਇਸੇ ਸਾਲ ਸਟੈਨੋਗ੍ਰਾਫਰ ਤੇ ਜੂਨੀਅਰ ਸਕੇਲ ਸਟੈਨੋਗਰਾਫਰਾਂ ਦੀ ਭਰਤੀ ਲਈ ਅਪਲਾਈ ਕਰਨ ਵਾਲਿਆਂ ਕੋਲੋਂ 4,85,850 ਰੁਪਏ ਪ੍ਰਾਪਤ ਹੋਏ ਸਨ। ਜੂਨੀਅਰ ਕੋਚਾਂ ਦੀ ਭਰਤੀ ਲਈ 454 ਉਮੀਦਵਾਰਾਂ ਨੇ ਅਪਲਾਈ ਕੀਤਾ ਸੀ ਜਿਨ੍ਹਾਂ ਕੋਲੋਂ ਅਪਲਾਈ ਫੀਸ ਦੇ 2æ09 ਲੱਖ ਰੁਪਏ ਪ੍ਰਾਪਤ ਹੋਏ ਸਨ।
ਉਪ ਵੈਦ ਦੀ ਅਸਾਮੀ ਲਈ ਅਪਲਾਈ ਕਰਨ ਵਾਲੇ 682 ਨੌਜਵਾਨਾਂ ਕੋਲੋਂ ਬੋਰਡ ਨੂੰ 2æ74 ਲੱਖ ਰੁਪਏ ਪ੍ਰਾਪਤ ਹੋਏ ਸਨ। ਦੂਜੇ ਪਾਸੇ ਐਸ਼ਐਸ਼ਪੀ ਬੋਰਡ ਵਿਚ ਕਾਫ਼ੀ ਲੋਕਾਂ ਨੂੰ ਰੁਜ਼ਗਾਰ ਮਿਲਿਆ ਹੋਇਆ ਹੈ। ਸਰਕਾਰ ਹੁਣ ਬਹੁਤੀਆਂ ਅਸਾਮੀਆਂ ਦੀ ਭਰਤੀ ਬੋਰਡ ਤੋਂ ਬਾਹਰ ਹੀ ਕਰ ਰਹੀ ਹੈ। ਤਿੰਨ ਵਰ੍ਹਿਆਂ ਦੌਰਾਨ ਸਰਕਾਰ ਨੇ ਬੋਰਡ ਦੇ ਚੇਅਰਮੈਨ ਤੇ ਮੈਂਬਰਾਂ ਨੂੰ ਤਨਖਾਹ ਅਤੇ ਭੱਤਿਆਂ ਦੇ ਰੂਪ ਵਿਚ 1æ72 ਕਰੋੜ ਰੁਪਏ ਦਿੱਤੇ ਹਨ। ਬੋਰਡ ਦੇ ਚੇਅਰਮੈਨ ਨੂੰ ਤਨਖਾਹ ਤੇ ਭੱਤਿਆਂ ਦੇ ਰੂਪ ਵਿਚ ਪ੍ਰਤੀ ਮਹੀਨਾ ਤਕਰੀਬਨ 38620 ਰੁਪਏ ਤੇ ਹਰ ਮੈਂਬਰ ਨੂੰ 31370 ਰੁਪਏ ਮਿਲਦੇ ਹਨ।
ਐਸ਼ਐਸ਼ਐਸ ਬੋਰਡ ਦੇ ਚੇਅਰਮੈਨ ਸੰਤਾ ਸਿੰਘ ਉਮੈਦਪੁਰ ਦਾ ਕਹਿਣਾ ਹੈ ਕਿ ਸਰਕਾਰ ਨੇ ਅਪਲਾਈ ਫੀਸ ਤੈਅ ਕੀਤੀ ਹੋਈ ਹੈ। ਅਸਾਮੀਆਂ ਨਾ ਭਰੇ ਜਾਣ ਦੀ ਸੂਰਤ ਵਿਚ ਅਪਲਾਈ ਫੀਸ ਰਿਫੰਡ ਵੀ ਕੀਤੀ ਜਾ ਸਕਦੀ ਹੈ ਪਰ ਇਸ ਤਰ੍ਹਾਂ ਦੀ ਨੌਬਤ ਕਦੇ ਆਈ ਨਹੀਂ ਹੈ।

Be the first to comment

Leave a Reply

Your email address will not be published.