ਬਲਜੀਤ ਬਾਸੀ
ਭਾਸ਼ਾ ਵਿਚ ਅਸੀਂ ਸਿਰਫ ਭਲੀ ਭਾਂਤ ਪਰਿਭਾਸ਼ਿਤ ਸ਼ਬਦਾਂ ਦੀ ਹੀ ਵਰਤੋਂ ਨਹੀਂ ਕਰਦੇ ਸਗੋਂ ਕਈ ਅਜਿਹੀਆਂ ਜੁਗਤਾਂ ਵੀ ਵਰਤਦੇ ਹਾਂ ਜਿਨ੍ਹਾਂ ਨੂੰ ਅਸੀਂ ਆਮ ਤੌਰ ‘ਤੇ ਗੌਲਦੇ ਹੀ ਨਹੀਂ। ਇਨ੍ਹਾਂ ਵਿਚੋਂ ਇਕ ਦੈਹਿਕ ਭਾਸ਼ਾ ਵੀ ਹੈ ਜਿਵੇ ਗੱਲਾਂ ਕਰਦੇ ਸਮੇਂ ਅੱਖਾਂ, ਦੰਦ, ਹੱਥ ਜਾਂ ਸਰੀਰ ਦੇ ਕੋਈ ਹੋਰ ਅੰਗਾਂ ਦੀਆਂ ਸੈਣਤਾਂ। ਇਸ ਬਾਰੇ ਪਹਿਲਾਂ ਦੋ ਤਿੰਨ ਲੇਖ ਲਿਖੇ ਜਾ ਚੁੱਕੇ ਹਨ। ਇਕ ਹੋਰ ਜੁਗਤ ਹੈ ਜਿਸ ਵਿਚ ਅਸੀਂ ਕਿਸੇ ਇਕ ਸ਼ਬਦ ਦੇ ਪੂਰਨ, ਅਪੂਰਨ ਨਾਲ ਮਿਲਦੇ ਜੁਲਦੇ ਜਾਂ ਉਸੇ ਅਰਥ ਦੇ ਘੇਰੇ ਵਿਚ ਆਉਂਦੇ ਸ਼ਬਦਾਂ ਦੀ ਵਰਤੋਂ ਕਰਦੇ ਹਾਂ।
ਸ਼ਬਦ ਵਰਤਣ ਦੀ ਅਜਿਹੀ ਪ੍ਰਕ੍ਰਿਆ ਨੂੰ ਦੁਰੁਕਤੀ ਕਿਹਾ ਜਾ ਸਕਦਾ ਹੈ ਭਾਵੇਂ ਕਿ ਵਿਵਿਹਾਰ ਵਿਚ ਦੋ ਤੋਂ ਵਧ ਵਾਰ ਦੁਹਰਾਈ ਵੀ ਹੋ ਸਕਦੀ ਹੈ। ਕੁਝ ਇਕ ਪ੍ਰਸੰਗਾਂ ਵਿਚ ਹੂਬਹੂ ਉਸੇ ਸ਼ਬਦ ਦੀ ਦੁਹਰਾਈ ਹੁੰਦੀ ਹੈ ਜਿਵੇਂ ਹੌਲੀ-ਹੌਲੀ, ਚਲਦੇ-ਚਲਦੇ, ਹਸਦੇ-ਹਸਦੇ, ਮੋਟਾ-ਠੁਲ੍ਹਾ ਆਦਿ। ਸ਼ਬਦ-ਜੁੱਟ ਦੀ ਅਜਿਹੀ ਦੁਰੁਕਤੀ ਅਸਲ ਵਿਚ ਇਸ ਦੀ ਵਿਸ਼ੇਸ਼ਣੀ ਵਰਤੋਂ ਹੈ। ਉਹ ਹੌਲੀ ਚਲਦਾ ਹੈ ਤੇ ਉਹ ਹੌਲੀ-ਹੌਲੀ ਚਲਦਾ ਹੈ ਵਿਚ ਸੂਖਮ ਅੰਤਰ ਹੈ। ‘ਉਹ ਹੌਲੀ ਚਲਦਾ ਹੈ’ ਇਕ ਸਾਧਾਰਨ ਬਿਆਨ ਹੈ ਪਰ ‘ਉਹ ਹੌਲੀ-ਹੌਲੀ ਚੱਲਦਾ ਹੈ’ ਫਿਕਰੇ ਵਿਚ ਹੌਲੀ ਸ਼ਬਦ ਦੀ ਦੋ ਵਾਰ ਵਰਤੋਂ ਕਰਕੇ ਉਸ ਦੇ ਹੌਲੀ ਚੱਲਣ ਵੱਲ ਵਿਸ਼ੇਸ਼ ਧਿਆਨ ਦਵਾਇਆ ਗਿਆ ਹੈ। ‘ਬਹੁਤੀ-ਬਹੁਤੀ ਮਾਇਆ ਚੱਲੀ ਆਵਈ’ ਜਿਹੀ ਕਾਵਿ ਟੁਕੜੀ ਵਿਚ ਅਜਿਹੀ ਦੁਰੁਕਤੀ ਦੀ ਪ੍ਰਭਾਵਕਤਾ ਦੇਖੀ ਜਾ ਸਕਦੀ ਹੈ।
ਕੋਈ ਵੀ ਕ੍ਰਿਆ ਖੜੋਤ ਤੋਂ ਉਲਟ ਹੈ, ਇਸ ਵਿਚ ਕਰਮ ਦੀ ਲਗਾਤਾਰਤਾ ਦਾ ਭਾਵ ਹੁੰਦਾ ਹੈ; ਇਸ ਲਈ ਇਸ ਦੀ ਅਜਿਹੀ ਵਿਸ਼ੇਸ਼ਤਾ ਦਰਸਾਉਣ ਲਈ ਵਿਸ਼ੇਸ਼ਣੀ ਸ਼ਬਦ ਨੂੰ ਇਕ ਤੋਂ ਵਧ ਵਾਰੀ ਦੁਹਰਾਇਆ ਜਾਂਦਾ ਹੈ। ਦੁਰੁਕਤੀ ਦਾ ਇਕ ਦੂਜਾ ਢੰਗ ਹੈ ਉਲਟਭਾਵੀ ਸ਼ਬਦ ਜੋੜੇ ਵਰਤਣਾ ਜਿਵੇਂ ਮਾੜਾ-ਮੋਟਾ, ਥੋੜਾ-ਬਹੁਤਾ, ਆਦਿ। ਅਜਿਹੇ ਸ਼ਬਦ ਜੁੱਟਾਂ ਵਿਚ ਆਮ ਤੌਰ ‘ਤੇ ਤਾਂ ਪਹਿਲੇ ਸ਼ਬਦ ਦੇ ਭਾਵਾਂ ਨੂੰ ਹੀ ਤੀਬਰਤਾ ਸਹਿਤ ਪ੍ਰਗਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜਿਵੇਂ ‘ਮਾੜਾ-ਮੋਟਾ ਕੰਮ’ ਦਾ ਭਾਵ ਬਹੁਤਾ ਮਾੜਾ ਕੰਮ ਹੈ ਤੇ ਫਿਰ ਇਸ ਮੁਰਾਦ ਨੂੰ ਨਿਸਚੇ ਨਾਲ ਦਰਸਾਇਆ ਗਿਆ ਹੈ। ਪਰ ਊਚ ਨੀਚ ਜਿਹੇ ਸ਼ਬਦ ਜੋੜੇ ਨੂੰ ਅਸੀਂ ਇਸ ਕੋਟੀ ਵਿਚ ਨਹੀਂ ਰੱਖਾਂਗੇ ਕਿਉਂਕਿ ਇਸ ਵਿਚ ਦੋਵੇਂ ਸ਼ਬਦ ਸੁਤੰਤਰ ਤੌਰ ‘ਤੇ ਆਪਣੇ ਟਕਰਾਵੇਂ ਅਰਥ ਦੇ ਰਹੇ ਹਨ। ਇਕ ਹੋਰ ਤਰ੍ਹਾਂ ਦੀ ਦੁਰੁਕਤੀ ਹੈ ਜਿਸ ਵਿਚ ਇਕੋ ਸਰਗਰਮੀ ਜਾਂ ਵਰਤਾਰੇ ਨਾਲ ਸਬੰਧਤ ਇਕ ਤੋਂ ਵਧ ਸ਼ਬਦ ਵਰਤੇ ਜਾਂਦੇ ਹਨ ਤੇ ਉਸ ਤੋਂ ਇਕ ਹੋਰ ਸ਼ਬਦ ਦਾ ਨਿਰਮਾਣ ਹੋ ਜਾਂਦਾ ਹੈ ਜਿਵੇਂ ਬੋਰੀਆ-ਬਿਸਤਰਾ, ਰੋਟੀ-ਪਾਣੀ, ਟਿੰਡ-ਫਾਹੁੜੀ ਆਦਿ। ਸਪਸ਼ਟ ਹੈ ਕਿ ਅਜਿਹੇ ਜੁੱਟਾਂ ਵਿਚੋਂ ਕੋਈ ਵੀ ਇਕ ਸ਼ਬਦ ਸੁਤੰਤਰ ਤੌਰ ‘ਤੇ ਉਹ ਅਰਥ ਨਹੀਂ ਦਿੰਦਾ ਜੋ ਮਿਲ ਕੇ ਦਿੰਦੇ ਹਨ। ਪਰ ਜਾਣ-ਪਛਾਣ, ਕਰਤਾ-ਧਰਤਾ, ਹੇਠ-ਉਤੇ, ਲੜਨਾ-ਭਿੜਨਾ ਜਿਹੇ ਸ਼ਬਦ ਜੁੱਟਾਂ ਦੇ ਦੋਵੇਂ ਸ਼ਬਦ ਪਰਸਪਰ ਨੇੜਲੇ ਅਰਥ ਦਿੰਦੇ ਹਨ। ਇਕ ਹੋਰ ਤਰ੍ਹਾਂ ਦੀ ਦੁਰੁਕਤੀ ਹੈ ਜਿਸ ਵਿਚ ਪਹਿਲੇ ਸ਼ਬਦ ਦਾ ਹੀ ਸਮਾਨਅਰਥਕ ਦੂਜਾ ਸ਼ਬਦ ਨਰੜਿਆ ਜਾਂਦਾ ਹੈ ਜਿਵੇਂ ਚਿੱਟਾ-ਸੁਰਖ, ਬੱਗਾ-ਪੂਣੀ, ਉਚਾ-ਲੰਮਾ ਆਦਿ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਅਰਥਾਂ ਨੂੰ ਵਿਆਪਕ ਅਤੇ ਅਰਥਭਰਪੂਰ ਬਣਾਉਣ ਲਈ ਦੁਰੁਕਤੀ ਇਕ ਆਮ ਭਾਸ਼ਾਈ ਵਰਤਾਰਾ ਹੈ।
ਆਪਣੇ ਆਪ ਨੂੰ ਵਿਅਕਤ ਕਰਨ ਲਈ ਮਨੁਖ ਜਿਹੜੇ ਵੀ ਸ਼ਬਦ ਵਰਤਦਾ ਹੈ ਉਹ ਕਦੇ ਨਿਰਾਰਥਕ ਨਹੀਂ ਹੋ ਸਕਦੇ ਕਿਉਂਕਿ ਭਾਸ਼ਾ ਸਿਰਫ ਸਥੂਲ ਭਾਵਾਂ ਦਾ ਹੀ ਸੰਚਾਰ ਨਹੀਂ ਬਲਕਿ ਇਸ ਰਾਹੀਂ ਅਸੀਂ ਆਪਣੇ ਰੌਂਅ, ਰਵੱਈਏ ਆਦਿ ਦਾ ਵੀ ਪ੍ਰਗਟਾਵਾ ਕਰਦੇ ਹਾਂ। ਇਹ ਸਾਰਾ ਕੁਝ ਅਸੀਂ ਆਪਣੇ ਬੋਲਾਂ ਦੇ ਸੁਰ, ਸ਼ਬਦਾਂ ਤੇ ਬਲ ਤੇ ਤਨ ਦੀ ਭਾਸ਼ਾ ਰਾਹੀਂ ਵੀ ਵਿਅਕਤ ਕਰਦੇ ਹਾਂ। ਸੱਚੀ ਗੱਲ ਤਾਂ ਇਹ ਹੈ ਕਿ ਵਿਅਕਤੀ ਸ਼ਬਦ ਦਾ ਅਰਥ ਹੀ ‘ਉਹ ਹੈ ਜੋ ਵਿਅਕਤ ਹੈ’ ਜਾਂ ਕਹਿ ਲਵੋ ਪ੍ਰਗਟ ਹੈ, ਦੂਜੇ ਸ਼ਬਦਾਂ ਵਿਚ ਮਨੁਖ ਪ੍ਰਗਟ ਸਿੰਘ ਹੀ ਹੈ! ਪਰ ਕੁਝ ਖੁਦ ਰੌ ਜਿਹੇ ਅਜਿਹੇ ਸ਼ਬਦਾਂ ਦੀ ਵੀ ਅਸੀਂ ਗਾਹੇ ਬਗਾਹੇ ਵਰਤੋਂ ਕਰਦੇ ਰਹਿੰਦੇ ਹਾਂ ਜਿਨ੍ਹਾਂ ਨੂੰ ਰਵਾਇਤੀ ਵਿਆਕਰਣ ਅਨੁਸਾਰ ਨਿਰਾਰਥਕ ਸ਼ਬਦਾਂ ਦੀ ਸੰਗਿਆ ਦਿੱਤੀ ਗਈ ਹੈ। ਮਿਸਾਲ ਵਜੋਂ ਰੋਟੀ-ਰਾਟੀ, ਚਾਹ-ਸ਼ਾਹ, ਪਾਣੀ-ਧਾਣੀ ਵਿਚ ਰਾਟੀ, ਸ਼ਾਹ, ਧਾਣੀ ਨਿਰਾਰਥਕ ਕਹੇ ਜਾਂਦੇ ਹਨ। ਭਦਰ ਪੁਰਸ਼ ਇਨ੍ਹਾਂ ਦੀ ਵਰਤੋਂ ਤੋਂ ਗੁਰੇਜ਼ ਕਰਦੇ ਹਨ, ਸਾਹਿਤਕ ਭਾਸ਼ਾ ਵਿਚ ਇਹ ਵਾੜੇ ਨਹੀਂ ਜਾਂਦੇ, ਕਿਸੇ ਕੋਸ਼ ਵਿਚ ਵੀ ਇਨ੍ਹਾਂ ਨੂੰ ਢੋਈ ਨਹੀਂ ਮਿਲਦੀ। ਇਸ ਦਾ ਇਕ ਕਾਰਨ ਤਾਂ ਇਹ ਹੈ ਕਿ ਆਮ ਤੌਰ ‘ਤੇ ਇਨ੍ਹਾਂ ਦੀ ਸੁਤੰਤਰ ਹੈਸੀਅਤ ਨਹੀਂ। ਇਹ ਇਕ ਤਰ੍ਹਾਂ ਦੂਜੇ ਸ਼ਬਦ ਦਾ ਸਾਥ ਦੇਣ ਜਾਂ ਨਿਭਾਉਣ ਲਈ ਹੀ ਆਉਂਦੇ ਹਨ।
ਉਪਰ ਦਿੱਤੇ ਗਏ ਅਜਿਹੇ ਸ਼ਬਦ ਜੁੱਟਾਂ ਵਿਚਲੇ ਸ਼ਬਦ ਰਾਟੀ, ਸ਼ਾਹ, ਧਾਣੀ ਆਪਣੀ ਹੋਂਦ ਆਪਣੇ ਸਾਥੀਆਂ ਦੀ ਸ਼ਾਨ ਵਧਾਉਣ ਲਈ ਕਾਇਮ ਰਖਦੇ ਹਨ। ਪਰ ਤੁਸੀਂ ਆਪ ਹੀ ਸੋਚੋ, ‘ਰੋਟੀ ਖਾ ਲਓ’ ਤੇ ‘ਰੋਟੀ-ਰਾਟੀ ਖਾ ਲਓ’ ਵਿਚ ਕਿੰਨਾ ਅੰਤਰ ਹੈ। ਸ਼ਾਇਦ ਅਸੀਂ ‘ਰੋਟੀ ਖਾ ਲਓ’ ਅਭਿਵਿਅੰਜਨਾ ਰਾਹੀਂ ਸਿਰਫ ਰੋਟੀ ਖਾਣ ਦੀ ਹੀ ਸੁਲਹ ਮਾਰ ਰਹੇ ਹਾਂ ਜਦ ਕਿ ਰੋਟੀ-ਰਾਟੀ ਵਾਲੇ ਵਾਕ ਵਿਚ ‘ਰੋਟੀ ਵਗੈਰਾ’ ਦਾ ਭਾਵ ਹੈ। ਉਂਜ ਤਾਂ ਰੋਟੀ ਵਿਚ ਵੀ ਕਿਹੜਾ ਸਿਰਫ ਫੁਲਕੇ ਦਾ ਹੀ ਭਾਵ ਹੁੰਦਾ ਹੈ, ਇਸ ਵਿਚ ਦਾਲ, ਸਬਜ਼ੀ, ਮੀਟ, ਸਲਾਦ, ਪਾਣੀ ਆਦਿ ਵੀ ਪਰੋਸੇ ਜਾਂਦੇ ਹਨ। ਦਰਅਸਲ ਅਜਿਹੇ ਸ਼ਬਦ ਜੋੜਿਆਂ ਦੀ ਵਰਤੋਂ ਤੋਂ ਵਕਤਾ ਦੀ ਲਾਪਰਵਾਹੀ, ਕ੍ਰੋਧ, ਘਿਰਣਾ, ਬੇਰੁਖੀ, ਆਲਸਪੁਣਾ ਆਦਿ ਹੀ ਝਲਕਦੇ ਹੁੰਦੇ ਹਨ।
ਦਿਲਚਸਪ ਗੱਲ ਹੈ ਕਿ ਪੰਜਾਬੀ ਵਿਚ ਅਜਿਹੀ ਦੁਰੁਕਤੀ ਦੀਆਂ ਕਈ ਕਿਸਮਾਂ ਹਨ। ਇਕ ਕਿਸਮ ਹੈ ਜਿਵੇਂ ਕਿਤਾਬ-ਕਤੂਬ, ਕਚਹਿਰੀ-ਕਚੂਹਰੀ, ਜਮੀਨ-ਜਮੂਨ, ਰੋਟੀ-ਰੂਟੀ, ਪਾਣੀ-ਪੂਣੀ, ਮਕਾਨ-ਮਕੂਨ ਆਦਿ। ਇਕ ਹੋਰ ਵਿਚ ਰੋਟੀ-ਸ਼ੋਟੀ, ਚਾਹ-ਸ਼ਾਹ, ਪੈਗ-ਸ਼ੈਗ ਆਦਿ। ਇਕ ਹੋਰ ਕਿਸਮ ਹੈ ਜਿਸ ਵਿਚ ਅਸੀਂ ਕਥਿਤ ਨਿਰਾਰਥਕ ਸ਼ਬਦ ਕਿਸੇ ਦੁਰੁਕਤੀ ਤੋਂ ਪਹਿਲਾਂ ਲਾਉਂਦੇ ਹਾਂ ਜਿਵੇਂ ਉਪਰੋਕਤ ਸ਼ਬਦਾਂ ਨੂੰ ਇਸ ਤਰ੍ਹਾਂ ਵੀ ਕਿਹਾ ਜਾਂਦਾ ਹੈ ਕੜੀ-ਕਚਹਿਰੀ, ਜੜੀ-ਜਮੀਨ, ਰੜੀ-ਰੋਟੀ, ਪੜਾ-ਪਾਣੀ, ਮੜਾ-ਮਕਾਨ। ਇਹ ਕ੍ਰਿਆ ਅਤੇ ਭਾਵਵਾਚਕ ਸ਼ਬਦਾਂ ਅੱਗੇ ਵੀ ਲੱਗ ਸਕਦਾ ਹੈ ਜਿਵੇਂ ਮੈਂ ਨਹੀਂ ਉਸ ਦੀ ਪੜੀ ਪਰਵਾਹ ਕਰਦਾ। ਪੰਜਾਬੀ ਤਾਂ ਕਿਸੇ ਭਲੇਮਾਣਸ ਦੇ ਨਾਂ ਅੱਗੇ ਵੀ ਅਜਿਹਾ ਕਲੰਕ ਲਾ ਦਿੰਦੇ ਹਨ, ‘ਲੜੇ ਲਛਮਣ ਸਿੰਘ ਨੂੰ ਕਹਿਣਾ ਮੈਨੂੰ ਦੜਾ ਦੁੱਧ ਦਿੰਦਾ ਜਾਵੇ।’ ਅਸੀਂ ਤਾਂ ਇਨ੍ਹਾਂ ਦੋਹਾਂ ਕਿਸਮਾਂ ਨੂੰ ਰਲਾ ਕੇ ਵੀ ਇਕ ਤਰ੍ਹਾਂ ਦੀ ਤਿਰੁਕਤੀ ਬਣਾ ਲੈਂਦੇ ਹਾਂ। ਮਸਲਨ ‘ਮੈਂ ਨਹੀਂ ਪੜ੍ਹਨੀ ਤੇਰੀ ਕੜੀ ਕਿਤਾਬ ਕਤੂਬ।’ ਇਥੇ ਪ੍ਰਸੰਗਵਸ ਦੱਸ ਦੇਵਾਂ ਕਿ ਦੁਰੁਕਤੀ ਦੀ ਪਰਿਵਿਰਤੀ ਦੁਨੀਆਂ ਦੀਆਂ ਲਗਭਗ ਸਾਰੀਆਂ ਬੋਲੀਆਂ ਵਿਚ ਵਿਆਪਕ ਹੈ। ਅੰਗਰੇਜ਼ੀ ਵਿਚ ਕੁਝ ਮਿਸਾਲਾਂ ਦੇਖੋ ਬੇe-ਬੇe, ਚਹੋ-ਚਹੋ, ਨਗਿਹਟ ਨਗਿਹਟ, ਨੋ-ਨੋ, ਪee-ਪee, ਪੋ-ਪੋ। ਬਰਚਿ-ਅ-ਬਰਅਚ, ਚਹਟਿ-ਚਹਅਟ, ਚਰਸਿਸ-ਚਰੋਸਸ, ਕਟਿਟੇ-ਚਅਟ, ਕਨਚਿਕ-ਕਨਅਚਕ, ਜਬਿਬeਰ-ਜਅਬਬeਰ, ਸਪਲਸਿਹ-ਸਪਲਅਸਹ, ਡਗਿ-ਡਅਗ, ਸਨਿਗ-ਸੋਨਗ, ਚਲਅਪ-ਟਰਅਪ, ਹੋਕਏ-ਪੋਕਏ, ਹੋਨਏ-ਬੁਨਨੇ, ਰਅਡਡਲe-ਦਅਡਡਲe, ਸਲਮਿ-ਜਮਿ, ਸੁਪeਰ-ਦੁਪeਰ, ਟeeਨੇ-ੱeeਨੇ, ੱਨਿਗ-ਦਨਿਗ, ਕੋਈ ਅੰਤ ਨਹੀਂ। ਪੰਜਾਬੀ ਦੀ ਰੜੀ-ਰੋਟੀ ਵਾਲੀਆਂ ਮਿਸਾਲਾਂ ਕੈਨੇਡਾ ਦੀ ਇਕ ਆਦਿਵਾਸੀ ਭਾਸ਼ਾ ਪਲੇਨਜ਼ ਕਰੀ ਵਿਚ ਵੀ ਮਿਲ ਜਾਂਦੀਆਂ ਹਨ ਜਿਵੇਂ ਹਸਿਟੋਰੇ-ਸਚਹਮਸਿਟੋਰੇ, ਲਅਨਗੁਅਗe-ਸਚਹਮਅਨਗੁਅਗe! ਹਿੰਦੀ ਦੀ ਇਕ ਉਪਭਾਸ਼ਾ ਮਗਹੀ ਵਿਚ ਵੀ ਪੰਜਾਬੀ ਵਾਂਗ ਹੀ ਸ਼ਬਦ ਤੋਂ ਪਹਿਲਾਂ ਇਹ ਨਜ਼ਰਵੱਟੂ ਲਾਏ ਜਾਂਦੇ ਹਨ। ਪੰਜਾਬੀ ਵਿਚ ਦਿੱਤੀਆਂ ਉਪਰੋਕਤ ਮਿਸਾਲਾਂ ਮਗਹੀ ਵਿਚ ਲੈਂਦੇ ਹਾਂ, ਕਰ-ਕਿਤਾਬ, ਕਰ-ਕਚਹਿਰੀ, ਜਰ-ਜਮੀਨ, ਪਰ-ਪਾਨੀ। ਭੋਜਪੁਰੀ ਵਿਚ ਵੀ ਅਜਿਹਾ ਹੀ ਹੈ।
ਦੁਰੁਕਤੀ ਦੀਆਂ ਅਜੇ ਹੋਰ ਬਹੁਤ ਕਿਸਮਾਂ ਹਨ ਪਰ ਮੈਂ ਗੱਲ ਨੂੰ ਬਹੁਤ ਵਧਾਉਣਾ ਨਹੀਂ ਚਾਹੁੰਦਾ। ਪਾਠਕ ਖੁਦ ਦਿਮਾਗ ਦੇ ਸ਼ਿਕੰਜੇ ਕੱਸਣ। ਮੈਂ ਕੁਝ ਸਮੇਂ ਤੋਂ ਅਜਿਹੇ ਸ਼ਬਦਾਂ ਦੀ ਸਾਰਥਕਤਾ ਬਾਰੇ ਸੋਚ ਰਿਹਾ ਹਾਂ। ਕਹਿਣ ਦਾ ਭਾਵ ਹੈ ਕਿ ਜੋੜੇ ਜਾਂਦੇ ਅਜਿਹੇ ਕਈ ਵਧੇਤਰਾਂ ਦੇ ਕੋਈ ਕੋਸ਼ਕੀ ਅਰਥ ਵੀ ਹੋ ਸਕਦੇ ਹਨ? ਮੇਰਾ ਕੰਮ ਅਜੇ ਚੱਲ ਰਿਹਾ ਹੈ ਪਰ ਇਕ ਮਿਸਾਲ ਜ਼ਰੂਰ ਦੇਣੀ ਚਾਹੁੰਦਾ ਹਾਂ ਜਿਸ ਦੀ ਮੈਂ ਕੁਝ ਖੋਜ ਕਰ ਸਕਿਆ ਹਾਂ। ਅਸੀਂ ਕੁਝ ਇਸ ਤਰ੍ਹਾਂ ਦੇ ਸ਼ਬਦ ਅਕਸਰ ਹੀ ਬੋਲਦੇ ਹਾਂ, ਕਸ਼ਮਕਸ਼, ਖਾਹਮਖਾਹ, ਟਾਲਮਟੋਲ, ਧਕਮਧੱਕਾ, ਗੁਥਮਗੁੱਥਾ, ਖੁਲਮ੍ਹਖੁਲ੍ਹਾ ਅਦਿ। ਪਾਠਕ ਗੌਰ ਕਰਨ ਕਿ ਅਜਿਹੇ ਸਾਰੇ ਸ਼ਬਦਾਂ ਦੇ ਸ਼ੁਰੂ ਵਿਚ ਇਕ ਸ਼ਬਦ ਆਉਂਦਾ ਹੈ ਜਿਸ ਦੇ ਅੱਗੇ ‘ਮ’ ਧੁਨੀ ਲਾ ਕੇ ਉਸੇ ਨੂੰ ਦੁਹਰਾਇਆ ਜਾਂਦਾ ਹੈ। ਅਜਿਹੇ ਸ਼ਬਦਾਂ ਵਿਚ ‘ਮ’ ਦੀ ਬਾਕਾਇਦਾ ਧੁਨੀ ਕਿਉਂ ਆਉਂਦੀ ਹੈ? ਇਥੇ ਇਹ ਦੱਸਣਾ ਯੋਗ ਹੋਵੇਗਾ ਕਿ ਖਾਹਮਖਾਹ ਤੇ ਕਸ਼ਮਕਸ਼ ਫਾਰਸੀ ਦੇ ਲਫਜ਼ ਹਨ। ਫਾਰਸੀ ਦੇ ਅਜਿਹੇ ਸ਼ਬਦਾਂ ਵਿਚ ‘ਮ’ ‘ਨਾ’ ਵਾਂਗ ਨਾਂਹਵਾਚਕ ਅਰਥ ਦਿੰਦਾ ਹੈ। ਇਸ ਤੋਂ ਸਿੱਟਾ ਨਿਕਲਦਾ ਹੈ ਕਿ ਕਸ਼ਮਕਸ਼ ਸ਼ਬਦ ਦਾ ਅਰਥ ਬਣਿਆ ਖਿਚ ਅਤੇ ਧੱਕ (ਨਾਖਿਚ) ਫਾਰਸੀ ਵਿਚ ‘ਮਗ’ ਦਾ ਮਤਲਬ ਹੁੰਦਾ ਹੈ, ਮਤ ਕਹਿ ਅਤੇ ਦਿਲਚਸਪ ਗੱਲ ਹੈ ਕਿ ਸੰਸਕ੍ਰਿਤ ਵਲੋਂ ਆਇਆ ‘ਮਤ’ ਸ਼ਬਦ ਇਸ ਦਾ ਸੁਜਾਤੀ ਹੈ, ‘ਮਤੁ ਦੇਖ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ’ -ਗੁਰੂ ਨਾਨਕ ਦੇਵ। ‘ਮਭੈਅ’ ਦਾ ਅਰਥ ਹੁੰਦਾ ਹੈ ਨਾ ਡਰ, ‘ਮਾਭਯ ਮਾਭਯ ਸ਼ੰਕ ਨ ਰੰਚਕ, ਕਰੋਂ ਤ੍ਰਾਣ ਤਵ ਮੇਕ ਘਰੀ।’ ਸੰਸਕ੍ਰਿਤ ਵਿਚ ਇਸ ਦੀ ਵਰਤੋਂ ਦੀਆਂ ਬਹੁਤ ਮਿਸਾਲਾਂ ਮਿਲਦੀਆਂ ਹਨ ਪਰ ਪੰਜਾਬੀ ਵਿਚ ਇਹ ਜਾਂ ਤਾਂ ਅਲੋਪ ਹੋ ਗਿਆ ਹੈ ਜਾਂ ਕਿਸੇ ਉਪਭਾਸ਼ਾ ਵਿਚ ਅਜੇ ਵੀ ਕਾਇਮ ਹੋਵੇਗਾ।
ਸੰਸਕ੍ਰਿਤ ‘ਮਾ ਸਮ ਗਮ’ ਦਾ ਮਤਲਬ ਹੈ ਨਾ ਜਾਹ ਤੇ ‘ਮਾ ਸਮ ਕਰੋਤ’ ਦਾ, ਉਸ ਨੂੰ ਇਹ ਨਾ ਕਰਨ ਦਿਉ। ਪੰਜਾਬੀ ਵਿਚ ਇਕ ਸ਼ਬਦ ਮਚਾਂਗਵਾਂ ਮਿਲਦਾ ਹੈ ਜਿਸ ਦੀ ਵਰਤੋਂ ਬਾਬਾ ਸ਼ੇਖ ਫਰੀਦ ਨੇ ਕੀਤੀ ਹੈ, ‘ਸਭਨਾ ਮਨ ਮਾਣਿਕ ਠਾਹਣ ਮੂਲਿ ਮਚਾਂਗਵਾ’ ਅਰਥਾਤ ਸਭ ਲੋਕਾਂ ਦਾ ਮਨ ਮਣੀ ਦੀ ਤਰ੍ਹਾਂ ਕੀਮਤੀ ਹੈ ਇਸ ਨੂੰ ਤੋੜਨਾ ਚੰਗਾ ਨਹੀਂ। ਇਥੇ ਮਚਾਂਗਵਾ ਸ਼ਬਦ ‘ਚੰਗਾ’ ਦੇ ਅੱਗੇ ‘ਮ’ ਧੁਨੀ ਲਾ ਕੇ ਬਣਾਇਆ ਗਿਆ ਹੈ ਜਿਸ ਦਾ ਅਰਥ ਉਲਟ ਗਿਆ ਯਾਨਿ ਨਾਚੰਗਾ। ਮਖੱਟੂ ਸ਼ਬਦ ਤੋਂ ਪਹਿਲਾਂ ਲੱਗਾ ‘ਮ’ ਵੀ ਨਾਂਹਸੂਚਕ ਹੈ। ਗਰੀਕ ਭਾਰੋਪੀ ਭਾਸ਼ਾ ਹੈ ਇਸ ਵਿਚ ਕੀਤੇ ਬਾਈਬਲ ਅਨੁਵਾਦ ਵਿਚ ਇਕ ਸ਼ਬਦ ਲਭਦਾ ਹੈ ਜੋ ਇਸ ਦਾ ਸੁਜਾਤੀ ਮੰਨਿਆ ਜਾਂਦਾ ਹੈ। ਉਹ ਸ਼ਬਦ ਹੈ ਮeਟe (ਮਹਟe)। ਇਹ ਵੀ ਨਾਂਹਸੂਚਕ ਭਾਵਾਂ ਵਿਚ ਵਰਤਿਆ ਜਾਂਦਾ ਹੈ। ਇਸ ਤਰ੍ਹਾਂ ਇਸ ਕਥਿਤ ਭਾਸ਼ਾਈ ਨਿਰਾਰਥਕ ਵਰਤਾਰੇ ਦੀਆਂ ਜੜ੍ਹਾਂ ਲੱਭਣ ਦੀ ਲੋੜ ਹੈ।
It’s a useless answer