ਸਾਲ ਲਾ ਕੇ ਕੇਜਰੀਵਾਲ ਕੇਰਾਂ, ਸਣੇ ਤਖਤ ਦੇ ਦਿੱਲੀ ਹਿਲਾ ਦਿੱਤੀ।
ਪਹਿਲਾਂ ਦਿਲ ਜਿੱਤੇ ਫਿਰ ਚੋਣ ਜਿੱਤੀ, ਆਮ ਆਦਮੀ ਦੀ ਕੀਮਤ ਪਵਾ ਦਿੱਤੀ।
ਲੋਕ ਨਾਲ ਲਾ ਕੇ, ਦਿਲਾਂ ਚ ਸੇਕ ਭਰਿਆ, ਫੇਰ ਫੇਰਿਆ ਝਾੜੂ ਸੀ ਇੰਜ ਯਾਰੋ,
ਨਾਕਾ ਲੱਗਿਆ ਕਾਂਗਰਸ ਤੇ ਭਾਜਪਾ ਨੂੰ, ਪਿੱਠ ਦੋਹਾਂ ਦੀ ‘ਕੱਲੇ ਨੇ ਲਾ ਦਿੱਤੀ।
ਆਪਣਾ ਮਨਮੋਹਨਾ ਦਸ ਸਾਲ ਮਗਰੋਂ, ਹਾਰ-ਹੁੱਟ ਕੇ ਦੇਖੋ ਤਾਂ ਬੈਠ ਚੱਲਿਆ।
ਫੜ੍ਹਾਂ ਮਾਰਦੇ ਦਾ ਸੁੱਕਿਆ ਗਲਾ ਇੱਦਾਂ, ਜਿੱਦਾਂ ਹਲਟ ਦਾ ਟੁੱਟ ਨਿਕਾਲ ਚੱਲਿਆ।
ਆਵੇ ਕੋਈ ਜਵਾਬ ਨਾ ਲੋਕ ਪੁੱਛਦੇ, ਕਿਹੜੇ ਕੰਮ ਤੂੰ ਸਿਰੇ ਚੜ੍ਹਾਏ ਅੱਜ ਤੱਕ,
ਤੇਰੀ ਅਕਲ ਨਾਲ ਸਾਨੂੰ ਕੀ ਭਾਅ ਮਿੱਤਰਾ, ਲੋਕੀਂ ਹਾਲੋਂ-ਬੇਹਾਲ ਤੂੰ ਕਰ ਚੱਲਿਆ।
Leave a Reply