ਪਰਵਾਸੀਆਂ ਦੇ ਮਸਲਿਆਂ ਬਾਰੇ ਸਖ਼ਤ ਹੋਇਆ ਐਨæਆਰæਆਈ ਕਮਿਸ਼ਨ

ਚੰਡੀਗੜ੍ਹ: ਪੰਜਾਬ ਐਨæਆਰæਆਈ ਐਕਟ 2011 ਅਧੀਨ ਗਠਿਤ ਕੀਤੇ ਗਏ ਰਾਜ ਪਰਵਾਸੀ ਭਾਰਤੀ ਕਮਿਸ਼ਨ ਵੱਲੋਂ ਆਪਣੇ ਘੇਰੇ ਵਿਚ ਆਉਂਦੇ ਮੁੱਦਿਆਂ ਨੂੰ ਲੈ ਕੇ ਸੂਬੇ ਦੇ ਪੁਲਿਸ ਤੇ ਪ੍ਰਸ਼ਾਸਨਿਕ ਢਾਂਚੇ ਦੇ ਨਾਲ-ਨਾਲ ਕੇਂਦਰ ਸਰਕਾਰ ਨਾਲ ਵੀ ਰਾਬਤਾ ਕਾਇਮ ਕਰਦਿਆਂ ਕਾਰਵਾਈ ਹਿੱਤ ਜ਼ੋਰ ਪਾਉਣਾ ਸ਼ੁਰੂ ਕਰ ਦਿੱਤਾ ਹੈ। ਪਰਵਾਸੀ ਭਾਰਤੀਆਂ ਖ਼ਾਸਕਰ ਪੰਜਾਬੀ ਨੌਜਵਾਨਾਂ ਨੂੰ ਦੇਸ਼-ਵਿਦੇਸ਼ ਵਿਚ ਦਰਪੇਸ਼ ਦਿੱਕਤਾਂ ਬਾਰੇ ਕੇਂਦਰੀ ਮੰਤਰਾਲੇ, ਮਨਿਸਟਰੀ ਫ਼ਾਰ ਓਵਰਸੀਜ਼ ਇੰਡੀਅਨ ਅਫੈਰਸ ਤੇ ਬਿਊਰੋ ਆਫ਼ ਇਮੀਗ੍ਰੇਸ਼ਨ ਨਾਲ ਰਾਬਤਾ ਕਾਇਮ ਕੀਤਾ ਜਾ ਚੁੱਕਾ ਹੈ।
ਕਮਿਸ਼ਨ ਨੇ ਪਰਵਾਸੀ ਭਾਰਤੀ ਔਰਤ ਵੱਲੋਂ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪੁਲਿਸ ਤੇ ਹਵਾਈ ਅੱਡੇ ਦੇ ਅਧਿਕਾਰੀਆਂ ਵੱਲੋਂ ਗੈਰ ਮਾਨਵੀ ਵਿਵਹਾਰ ਤੇ ਗ਼ਲਤ ਭਾਸ਼ਾ ਦੀ ਵਰਤੋਂ ਕਰਨ ਦੀ ਘਟਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਕੇਂਦਰੀ ਵਿਦੇਸ਼ ਮੰਤਰਾਲੇ ਤੇ ਬਿਊਰੋ ਆਫ਼ ਇਮੀਗ੍ਰੇਸ਼ਨ ਨੂੰ ਕਾਰਵਾਈ ਕਰਨ ਲਈ ਕਿਹਾ ਹੈ। ਜ਼ਿਕਰਯੋਗ ਹੈ ਕਿ ਰੁਪਿੰਦਰ ਕੌਰ ਨਾਮੀ ਇਕ ਪਰਵਾਸੀ ਭਾਰਤੀ ਔਰਤ ਵੱਲੋਂ ਕਮਿਸ਼ਨ ਨੂੰ ਭੇਜੀ ਸ਼ਿਕਾਇਤ ਵਿਚ ਦੋਸ਼ ੨ਲਾਇਆ ਸੀ ਕਿ 29 ਸਤੰਬਰ, 2013 ਨੂੰ ਉਹ ਆਪਣੇ ਦੋਸਤ ਡਾæ ਹਰਮਨਦੀਪ ਰਾਏ ਸਮੇਤ ਨਵੀਂ ਦਿੱਲੀ ਅੰਤਰਰਾਸ਼ਟਰੀ ਹਵਾਈ ‘ਤੇ ਉੱਤਰੀ ਤਾਂ ਪੁਲਿਸ ਤੇ ਹਵਾਈ ਅੱਡੇ ਦੇ ਅਧਿਕਾਰੀਆਂ ਵੱਲੋਂ ਉਸ ਨੂੰ ਹਵਾਈ ਅੱਡੇ ‘ਤੇ ਹੀ ਇਕ ਕਮਰੇ ਵਿਚ ਬੰਦ ਕਰ ਦਿੱਤਾ ਗਿਆ ਜਿਥੇ ਕੋਈ ਮਹਿਲਾ ਪੁਲਿਸ ਕਰਮਚਾਰੀ ਮੌਜੂਦ ਨਹੀਂ ਸੀ।
ਉਸ ਕੋਲੋਂ ਮੰਦੀ ਭਾਸ਼ਾ ਵਿਚ ਬੇਲੋੜੇ ਸਵਾਲ ਪੁੱਛੇ ਗਏ ਤੇ ਗੈਰ ਮਾਨਵੀ ਵਿਵਹਾਰ ਕੀਤਾ ਗਿਆ। ਜਦ ਉਸ ਦੇ ਦੋਸਤ ਡਾæ ਹਰਮਨਦੀਪ ਰਾਏ ਵੱਲੋਂ ਤਿੰਨ ਘੰਟੇ ਇੰਤਜ਼ਾਰ ਕਰਨ ਤੋਂ ਬਾਅਦ ਮੇਰੇ ਬਾਰੇ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਦੀ ਖਿੱਚਧੂਹ ਕੀਤੀ ਗਈ ਤੇ ਸਰਕਾਰੀ ਡਿਊਟੀ ਵਿਚ ਵਿਘਨ ਪਾਉਣ ਤੇ ਸ਼ਰਾਬ ਪੀਤੀ ਹੋਣ ਦਾ ਝੂਠਾ ਕੇਸ ਦਰਜ ਕਰ ਦਿੱਤਾ ਗਿਆ ਜਦਕਿ ਉਨ੍ਹਾਂ ਦੇ ਮੈਡੀਕਲ ਵਿਚ ਸਪਸ਼ਟ ਪਾਇਆ ਗਿਆ ਕਿ ਉਨ੍ਹਾਂ ਨਾਲ ਕੁੱਟਮਾਰ ਕੀਤੀ ਗਈ।
ਇਸ ਤੋਂ ਇਲਾਵਾ ਕਮਿਸ਼ਨ ਵੱਲੋਂ ਯੂæਏæਈ ਦੀ ਆਬੂ ਧਾਬੀ ਜੇਲ੍ਹ ਵਿਚ ਦੋ ਮਹੀਨਿਆਂ ਤੋਂ ਵੀ ਵਧ ਸਮੇਂ ਤੋਂ ਡੱਕੇ ਹੋਏ 15 ਪੰਜਾਬੀ ਨੌਜਵਾਨਾਂ ਦੀ ਸਥਿਤੀ ਜਾਣਨ ਤੇ ਰਿਹਾਈ ਸੰਭਵ ਬਣਾਉਣ ਹਿਤ ਕੇਂਦਰ ਸਰਕਾਰ ਨਾਲ ਰਾਬਤਾ ਕਾਇਮ ਕੀਤਾ ਗਿਆ। ਏæਡੀæਜੀæਪੀ-ਕਮ-ਮੈਂਬਰ ਐਨæਆਰæਆਈ ਕਮਿਸ਼ਨ ਐਸ਼ ਚਟੋਪਾਧਿਆਏ ਨੇ ਦੱਸਿਆ ਕਿ ਇਸ ਬਾਰੇ ਸੰਯੁਕਤ ਅਰਬ ਅਮੀਰਾਤ ਸਥਿਤ ਭਾਰਤੀ ਦੂਤਾਵਾਸ ਤੇ ਉਸ ਦੇਸ਼ ਦੇ ਸਬੰਧਤ ਅਧਿਕਾਰੀਆਂ ਕੋਲ ਛੇਤੀ ਤੋਂ ਛੇਤੀ ਇਹ ਮੁੱਦਾ ਚੁੱਕਣ ਲਈ ਪੱਤਰ ਭੇਜੇ ਗਏ ਹਨ।
ਕਮਿਸ਼ਨ ਵੱਲੋਂ ਕੇਂਦਰੀ ਮੰਤਰਾਲੇ ਨੂੰ ਸਾਰੇ ਮਾਮਲੇ ਬਾਰੇ ਕਾਰਵਾਈ ਬਾਰੇ ਸੱਤ ਫਰਵਰੀ ਤੱਕ ਜਾਣਕਾਰੀ ਦੇਣ ਨੂੰ ਕਿਹਾ ਹੈ। ਕਮਿਸ਼ਨ ਨੇ 15 ਪੰਜਾਬੀ ਨੌਜਵਾਨਾਂ ਬਾਰੇ ਛਪੀਆਂ ਖ਼ਬਰਾਂ ‘ਤੇ ਸੂਓ ਮਾਟੋ ਐਕਸ਼ਨ ਲੈਂਦਿਆਾ ਇਹ ਹੁਕਮ ਦਿੱਤੇ ਹਨ। ਕਮਿਸ਼ਨ ਨੇ ਇਸ ਬਾਰੇ ਜਲੰਧਰ, ਨਵਾਂ ਸ਼ਹਿਰ, ਹੁਸ਼ਿਆਰਪੁਰ ਤੇ ਤਰਨਤਾਰਨ ਜ਼ਿਲ੍ਹਿਆਂ ਦੇ ਐਸ਼ਐਸ਼ਪੀਜ਼ ਨੂੰ ਉਕਤ ਪੰਜਾਬੀ ਨੌਜਵਾਨਾਂ ਦੇ ਪੀੜਤ ਪਰਿਵਾਰਾਂ ਨਾਲ ਸੰਪਰਕ ਕਰਕੇ 14 ਜਨਵਰੀ ਤੱਕ ਰਿਪੋਰਟ ਸੌਂਪਣ ਦੇ ਹੁਕਮ ਕੀਤੇ ਜਾ ਚੁੱਕੇ ਹਨ।

______________________________________
ਪਰਵਾਸੀ ਪੰਜਾਬੀ ਮੀਡੀਆ ਦੀ ਮਜ਼ਬੂਤੀ ਲਈ ਹੋਕਾ
ਚੰਡੀਗੜ੍ਹ: ਪੰਜਾਬ ਕਲਾ ਭਵਨ ਵਿਚ ਵਰਲਡ ਪੰਜਾਬੀ ਟੈਲੀਵਿਜ਼ਨ ਤੇ ਰੇਡੀਓ ਅਕੈਡਮੀ ਵੱਲੋਂ ਕਰਵਾਈ ‘ਦੂਜੀ ਵਿਸ਼ਵ ਪੰਜਾਬੀ ਮੀਡੀਆ ਕਾਨਫਰੰਸ’ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਅੱਜ ਵੀ ਪਰਵਾਸੀ ਪੰਜਾਬੀ ਮੀਡੀਆ ਆਰਥਿਕ ਤੌਰ ‘ਤੇ ਮਜ਼ਬੂਤ ਨਾ ਹੋਣ ਕਾਰਨ ਦੇਸ਼-ਵਿਦੇਸ਼ ਦੇ ਪੰਜਾਬੀਆਂ ਵਿਚ ਪੁਲ ਦੀ ਭੂਮਿਕਾ ਨਿਭਾਉਣ ਤੋਂ ਅਸਮਰੱਥ ਹੈ।
ਪੰਜਾਬ ਕਲਾ ਪ੍ਰੀਸ਼ਦ ਦੇ ਸਹਿਯੋਗ ਨਾਲ ਕਰਵਾਈ ਗਈ ਕਾਨਫਰੰਸ ਵਿਚ ਇਹ ਗੱਲ ਉੱਭਰੀ ਕਿ ਪਰਵਾਸੀ ਪੰਜਾਬੀ ਮੀਡੀਆ ਮੁਫ਼ਤ ਦਾ ਮੀਡੀਆ (ਮੁਫ਼ਤ ਅਖ਼ਬਾਰਾਂ ਵੰਡਣ) ਹੈ ਤੇ ਇਸ ਦੇ ਬਲਬੂਤੇ ‘ਤੇ ਰੋਜ਼ੀ-ਰੋਟੀ ਸੰਭਵ ਨਹੀਂ ਹੈ।ਪੰਜਾਬੀ ਅਖ਼ਬਾਰਾਂ ਗੋਰਿਆਂ ਦੀਆਂ ਪ੍ਰੈਸਾਂ ਵਿਚੋਂ ਹੀ ਪ੍ਰਿੰਟ ਹੋ ਰਹੀਆਂ ਹਨ ਤੇ ਵਿਦੇਸ਼ਾਂ ਵਿਚ ਪੰਜਾਬੀ ਪੱਤਰਕਾਰਾਂ ਨੂੰ ਆਰਥਿਕ ਤੇ ਕਾਨੂੰਨੀ ਪੱਖੋਂ ਮਜਬੂਤ ਹੋਣ ਲਈ ਬਹੁਤ ਜੱਦੋ-ਜਹਿਦ ਕਰਨੀ ਪੈਂਦੀ ਹੈ। ਉਂਜ ਪੰਜਾਬੀ ਮੀਡੀਆ ਵਿਦੇਸ਼ਾਂ ਵਿਚਲੇ ਲੱਖਾਂ ਪਰਵਾਸੀ ਪੰਜਾਬੀਆਂ ਨੂੰ ਆਪਣੀ ਮਾਂ ਬੋਲੀ, ਵਿਰਸੇ ਅਤੇ ਧਰਮਾਂ ਨਾਲ ਜੋੜਨ ਲਈ ਵੱਡੀ ਭੂਮਿਕਾ ਨਿਭਾ ਰਿਹਾ ਹੈ। ਵਿਦੇਸ਼ਾਂ ਵਿਚ ਬੈਠੇ ਪੰਜਾਬੀ ਹੁਣ ਪੂਰੀ ਤਰ੍ਹਾਂ ਪੰਜਾਬੀ ਅਖ਼ਬਾਰਾਂ ਤੇ ਟੀæਵੀ ਚੈਨਲਾਂ ਨਾਲ ਜੁੜ ਚੁੱਕੇ ਹਨ। ਇਸ ਕਾਰਨ ਸਿਆਸੀ, ਆਰਥਿਕ ਤੇ ਸਮਾਜਿਕ ਖੇਤਰ ਵਿਚ ਵੀ ਪੰਜਾਬੀ ਮੀਡੀਆ ਦੀ ਵਧੀਆ ਪਛਾਣ ਬਣ ਰਹੀ ਹੈ।
ਪੰਜਾਬੀ ਮੇਲ (ਕੈਲੀਫੋਰਨੀਆ) ਯੂæਐਸ਼ਏ ਦੇ ਮੁੱਖ ਸੰਪਾਦਕ ਗੁਰਜਤਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਵਿਦੇਸ਼ਾਂ ਵਿਚ ਪੰਜਾਬੀ ਪੱਤਰਕਾਰੀ ਨਾਲ ਰੋਟੀ ਦਾ ਜੁਗਾੜ ਬਣਾਉਣਾ ਹਾਲੇ ਸੰਭਵ ਨਹੀਂ ਹੈ। ਟੋਰਾਂਟੋ (ਕੈਨੇਡਾ) ਤੋਂ ਆਏ ‘ਵਤਨੋਂ ਪਾਰ’ ਪੰਜਾਬੀ ਨਿਊਜ਼ ਦੇ ਮੁੱਖ ਸੰਪਾਦਕ ਕੰਵਲਜੀਤ ਸਿੰਘ ਕੰਵਲ ਨੇ ਕਿਹਾ ਕਿ ਪੰਜਾਬੀ ਪੱਤਰਕਾਰੀ ਦੀ ਤਰਾਸਦੀ ਵੱਲ ਕਿਸੇ ਨੇ ਵੀ ਅੱਜ ਤੱਕ ਧਿਆਨ ਨਹੀਂ ਦਿੱਤਾ। ਕਾਨਫਰੰਸ ਦੌਰਾਨ ਪੰਜਾਬੀ ਮੀਡੀਆ, ਪੰਜਾਬੀ ਭਾਸ਼ਾ, ਆਨਲਾਈਨ ਪੰਜਾਬੀ ਮੀਡੀਆ ਆਦਿ ਵਿਸ਼ਿਆਂ ‘ਤੇ ਚਰਚਾ ਕੀਤੀ ਗਈ। ਇਸ ਮੌਕੇ ਪੰਜਾਬ ਕਲਾ ਪ੍ਰੀਸ਼ਦ ਦੀ ਚੇਅਰਪਰਸਨ ਹਰਜਿੰਦਰ ਕੌਰ ਨੇ ਪੰਜਾਬੀ ਮੀਡੀਆ ਦੀ ਹੋਂਦ ਵਿਸ਼ਾਲ ਕਰਨ ਲਈ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਦੁਬਈ ਵਾਲੇ ਐਸ਼ਪੀæਐਸ ਓਬਰਾਏ ਨੇ ਕਿਹਾ ਕਿ ਹੁਣ ਪੰਜਾਬੀ ਭਾਸ਼ਾ ਤਾਂ ਪੰਜਾਬ ਵਿਚੋਂ ਹੀ ਲੋਪ ਹੁੰਦੀ ਜਾ ਰਹੀ ਹੈ। ਉਹ ਦੁਬਈ ਵਿਚ ਪੰਜਾਬੀ ਬੱਚਿਆਂ ਨੂੰ ਮਾਂ ਬੋਲੀ ਤੇ ਗੁਰਬਾਣੀ ਦੀ ਸਿੱਖਿਆ ਮੁਹੱਈਆ ਕਰਾਉਣ ਦੀ ਮੁਹਿੰਮ ਚਲਾ ਰਹੇ ਹਨ। ਵਰਲਡ ਪੰਜਾਬੀ ਟੈਲੀਵਿਜ਼ਨ ਤੇ ਰੇਡੀਓ ਅਕੈਡਮੀ ਦੇ ਚੇਅਰਮੈਨ ਪ੍ਰੋਫੈਸਰ ਕਲਬੀਰ ਸਿੰਘ ਨੇ ਕਿਹਾ ਕਿ ਉਹ ਅਜਿਹੀਆਂ ਕਾਨਫਰੰਸਾਂ ਰਾਹੀਂ ਪਰਵਾਸੀ ਮੀਡੀਆ ਨੂੰ ਸਵੈ-ਪੜਚੋਲ ਲਈ ਸਾਂਝਾ ਥੜ੍ਹਾ ਦੇਣ ਦਾ ਯਤਨ ਕਰ ਰਹੇ ਹਨ ਤਾਂ ਜੋ ਦਰਪੇਸ਼ ਚੁਣੌਤੀਆਂ ਦਾ ਮੁਕਾਬਲਾ ਕੀਤਾ ਜਾ ਸਕੇ।

Be the first to comment

Leave a Reply

Your email address will not be published.