ਕਾਂਗਰਸ ਬਣੇਗੀ ਅਕਾਲੀਆਂ ਲਈ ਵੰਗਾਰ
ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਦੇਸ਼ ਦੀ 16ਵੀਂ ਲੋਕ ਸਭਾ ਦੀਆਂ 2014 ਵਿਚ ਹੋਣ ਵਾਲੀਆਂ ਆਮ ਚੋਣਾਂ ਦੀਆਂ ਪੂਰੇ ਦੇਸ਼ ਵਾਂਗ ਪੰਜਾਬ ਵਿਚ ਅਕਾਲੀ ਦਲ, ਭਾਜਪਾ ਤੇ ਕਾਂਗਰਸ ਵੱਲੋਂ ਤਿਆਰੀਆਂ ਵਿੱਢ ਦਿੱਤੀਆਂ ਗਈਆਂ ਹਨ। ਦੇਸ਼ ਵਿਚ ਭਾਵੇਂ ਕਾਂਗਰਸ ਦੇ ਹੱਕ ਵਿਚ ਕੋਈ ਖਾਸ ਹਵਾ ਨਹੀਂ ਬਣੀ ਲੱਗਦੀ ਪਰ ਪੰਜਾਬ ਵਿਚ ਕਾਂਗਰਸ ਨੂੰ ਲਾਹਾ ਜ਼ਰੂਰ ਹੋ ਸਕਦਾ ਹੈ। ਇਸ ਦਾ ਕਾਰਨ ਇਹ ਹੈ ਕਿ ਦੂਜੀ ਵਾਰ ਸੱਤਾ ‘ਤੇ ਕਾਬਜ਼ ਹੋਈ ਅਕਾਲੀ-ਭਾਜਪਾ ਸਰਕਾਰ ਲੋਕਾਂ ਨੂੰ ਖੁਸ਼ ਨਹੀਂ ਕਰ ਸਕੀ ਤੇ ਇਸ ਸੱਤਾ ਵਿਰੋਧੀ ਹਵਾ ਦਾ ਕਾਂਗਰਸ ਨੂੰ ਜ਼ਰੂਰ ਲਾਭ ਹੋ ਸਕਦਾ ਹੈ।
ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਨੂੰ 40æ09 ਫੀਸਦੀ 55 ਲੱਖ 72 ਹਜ਼ਾਰ 643 ਵੋਟਾਂ, ਅਕਾਲੀ ਦਲ ਨੂੰ 34æ73 ਪ੍ਰਤੀਸ਼ਤ 48 ਲੱਖ 28 ਹਜ਼ਾਰ 612 ਵੋਟਾਂ, ਭਾਜਪਾ ਨੂੰ 7æ18 ਫੀਸਦੀ ਨੌਂ ਲੱਖ 98 ਹਜ਼ਾਰ 98 ਵੋਟਾਂ, ਪੀæਪੀæਪੀ ਨੂੰ 5æ16 ਫੀਸਦੀ 7 ਲੱਖ 17 ਹਜ਼ਾਰ 684 ਵੋਟਾਂ, ਬਸਪਾ ਨੂੰ 4æ29 ਫੀਸਦੀ 5 ਲੱਖ 97 ਹਜ਼ਾਰ 20 ਵੋਟਾਂ ਤੇ ਆਜ਼ਾਦ ਉਮੀਦਵਾਰਾਂ ਨੂੰ 6æ75 ਫੀਸਦੀ 9 ਲੱਖ 38 ਹਜ਼ਾਰ 770 ਵੋਟਾਂ ਪ੍ਰਾਪਤ ਹੋਈਆਂ।
ਇਨ੍ਹਾਂ ਅੰਕੜਿਆਂ ਦੇ ਹਿਸਾਬ ਨਾਲ ਕਾਂਗਰਸ, ਅਕਾਲੀ ਦਲ ਤੇ ਭਾਜਪਾ ਤੋਂ ਬਾਅਦ ਆਜ਼ਾਦ ਉਮੀਦਵਾਰ ਜ਼ਿਆਦਾ ਫੀਸਦੀ ਵਿਚ ਵੋਟਾਂ ਪ੍ਰਾਪਤ ਕਰਨ ਵਿਚ ਕਾਮਯਾਬ ਹੋਏ। ਵਿਧਾਨ ਸਭਾ ਚੋਣਾਂ ਦੇ ਰੁਝਾਨ ਦੇ ਹਿਸਾਬ ਨਾਲ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਕਿਸੇ ਵੀ ਪਾਰਟੀ ਲਈ ਜਿੱਤ ਦਾ ਰਸਤਾ ਅਸਾਨ ਨਹੀਂ ਹੋਵੇਗਾ ਪਰ ਜੇਕਰ ਕਾਂਗਰਸ ਬੀਤੇ ਤੋਂ ਸਬਕ ਲੈ ਕੇ ਮੈਦਾਨ ਵਿਚ ਉਤਰਦੀ ਹੈ ਤਾਂ ਇਸ ਦਾ ਲਾਹਾ ਜ਼ਰੂਰ ਲੈ ਸਕਦੀ ਹੈ। ਜੇਕਰ 2009 ਦੀਆਂ ਲੋਕ ਸਭਾ ਚੋਣਾਂ ਦਾ ਲੇਖਾ-ਜੋਖਾ ਕੀਤਾ ਜਾਵੇ ਤਾਂ ਅਕਾਲੀ ਦਲ ਨੇ 10 ਹਲਕਿਆਂ ਤੋਂ ਚੋਣ ਲੜ ਕੇ ਚਾਰ ਸੀਟਾਂ, ਭਾਜਪਾ ਨੇ ਤਿੰਨ ਹਲਕਿਆਂ ਤੋਂ ਚੋਣ ਲੜ ਕੇ ਇਕ ਸੀਟ ਤੇ ਕਾਂਗਰਸ ਨੇ 13 ਹਲਕਿਆਂ ਤੋਂ ਚੋਣ ਲੜ ਕੇ ਅੱਠ ਸੀਟਾਂ ‘ਤੇ ਜਿੱਤ ਪ੍ਰਾਪਤ ਕੀਤੀ ਸੀ।
ਪੰਜਾਬ ਅੰਦਰ ਕਾਂਗਰਸ ਵੱਲੋਂ ਅਜੇ ਕਿਸੇ ਹੋਰ ਪਾਰਟੀ ਨਾਲ ਸਮਝੌਤਾ ਕਰਨ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਪਰ ਅਕਾਲੀ ਦਲ ਤੇ ਭਾਜਪਾ ਦਰਮਿਆਨ ਸੀਟਾਂ ਦੀ ਅਦਲਾ-ਬਦਲੀ ਦੇ ਅਸਾਰ ਜ਼ਰੂਰ ਮੱਧਮ ਨਜ਼ਰ ਆ ਰਹੇ ਹਨ। ਅਕਾਲੀ ਦਲ ਵੱਲੋਂ ਆਪਣੀ ਭਾਈਵਾਲ ਪਾਰਟੀ ਭਾਜਪਾ ਦੇ ਨਾਲ ਲੁਧਿਆਣਾ, ਪਟਿਆਲਾ, ਅੰਮ੍ਰਿਤਸਰ ਤੇ ਹੁਸ਼ਿਆਰਪੁਰ ਸੀਟਾਂ ਦੀ ਅਦਲਾ-ਬਦਲੀ ਦੀਆਂ ਜੋ ਅਫ਼ਵਾਹਾਂ ਪੰਜਾਬ ਅੰਦਰ ਫ਼ੈਲੀਆਂ ਹੋਈਆਂ ਹਨ, ਉਨ੍ਹਾਂ ਵਿਚ ਕੋਈ ਸੱਚਾਈ ਨਜ਼ਰ ਨਹੀਂ ਆ ਰਹੀ। ਲੋਕ ਸਭਾ ਹਲਕਾ ਲੁਧਿਆਣਾ ਦੇ ਨੌਂ ਵਿਧਾਨ ਸਭਾ ਹਲਕਿਆਂ ਵਿਚੋਂ ਭਾਜਪਾ ਨੇ ਤਿੰਨ ਹਲਕਿਆਂ ਤੋਂ ਚੋਣ ਲੜੀ ਸੀ ਤੇ ਉਹ ਤਿੰਨ ਸੀਟਾਂ ਹੀ ਹਾਰ ਗਈ ਸੀ। ਜਦਕਿ ਅਕਾਲੀ ਦਲ ਨੇ ਛੇ ਸੀਟਾਂ ਤੋਂ ਚੋਣ ਲੜ ਕੇ ਚਾਰ ਸੀਟਾਂ ‘ਤੇ ਜਿੱਤ ਪ੍ਰਾਪਤ ਕੀਤੀ। ਅਕਾਲੀ ਦਲ ਤੋਂ ਬਾਗੀ ਹੋ ਕੇ ਚੋਣ ਲੜੇ ਦੋ ਆਜ਼ਾਦ ਵਿਧਾਇਕ ਬੈਂਸ ਭਰਾ ਵੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ ਹਨ। ਲੋਕ ਸਭਾ ਹਲਕਾ ਪਟਿਆਲਾ ਦੇ ਨੌਂ ਹਲਕਿਆਂ ਵਿਚੋਂ ਅਕਾਲੀ ਦਲ ਨੇ ਚਾਰ ਤੇ ਕਾਂਗਰਸ ਨੇ ਪੰਜ ਸੀਟਾਂ ‘ਤੇ ਜਿੱਤ ਪ੍ਰਾਪਤ ਕੀਤੀ।
ਹੁਸ਼ਿਆਰਪੁਰ ਲੋਕ ਸਭਾ ਦੇ ਨੌਂ ਹਲਕਿਆਂ ਵਿਚੋਂ ਅਕਾਲੀ ਦਲ ਨੇ ਚਾਰ, ਭਾਜਪਾ ਨੇ ਦੋ, ਕਾਂਗਰਸ ਨੇ ਦੋ ਤੇ ਆਜ਼ਾਦ ਤੌਰ ‘ਤੇ ਇਕ ਵਿਅਕਤੀ ਨੇ ਜਿੱਤ ਪ੍ਰਾਪਤ ਕੀਤੀ ਸੀ। ਅੰਮ੍ਰਿਤਸਰ ਲੋਕ ਸਭਾ ਦੇ ਨੌਂ ਹਲਕਿਆਂ ਵਿਚੋਂ ਅਕਾਲੀ ਦਲ ਚਾਰ, ਭਾਜਪਾ ਦੋ ਤੇ ਕਾਂਗਰਸ ਤਿੰਨ ਸੀਟਾਂ ‘ਤੇ ਜਿੱਤੀ। ਲੋਕ ਸਭਾ ਹਲਕਾ ਲੁਧਿਆਣਾ, ਅੰਮ੍ਰਿਤਸਰ, ਹੁਸ਼ਿਆਰਪੁਰ, ਬਠਿੰਡਾ, ਫ਼ਰੀਦਕੋਟ, ਖਡੂਰ ਸਾਹਿਬ ਤੇ ਜਲੰਧਰ ਵਿਚ ਅਕਾਲੀ ਦਲ ਅਤੇ ਪਟਿਆਲਾ, ਸੰਗਰੂਰ, ਫ਼ਤਿਹਗੜ੍ਹ ਸਾਹਿਬ, ਗੁਰਦਾਸਪੁਰ ਤੇ ਅਨੰਦਪੁਰ ਸਾਹਿਬ ਵਿਚ ਕਾਂਗਰਸ ਪਾਰਟੀ ਦੇ ਵਿਧਾਇਕਾਂ ਦੀ ਗਿਣਤੀ ਜ਼ਿਆਦਾ ਹੈ। ਫ਼ਿਰੋਜ਼ਪੁਰ ਵਿਚ ਅਕਾਲੀ ਦਲ ਤੇ ਕਾਂਗਰਸ ਬਰਾਬਰ ਹਨ।
ਇਨ੍ਹਾਂ ਸੀਟਾਂ ਦੇ ਹਿਸਾਬ ਨਾਲ ਸੀਟਾਂ ਦੇ ਲੈਣ ਦੇਣ ਦੀ ਗੱਲ ਕੀਤੀ ਜਾਵੇ ਤਾਂ ਭਾਜਪਾ ਦਾ ਆਪਣੇ ਕਿਸੇ ਵੀ ਲੋਕ ਸਭਾ ਖੇਤਰ ਵਿਚ ਆਧਾਰ ਨਹੀਂ ਹੈ। ਪੰਜਾਬ ਦੀਆਂ 13 ਲੋਕ ਸਭਾ ਸੀਟਾਂ ‘ਤੇ ਪੰਛੀ ਛਾਤ ਪਾਉਣ ਲਈ ਜੇਕਰ 2012 ਦੀਆਂ ਵਿਧਾਨ ਸਭਾ ਚੋਣਾ ਦੀ ਗੱਲ ਕਰੀਏ ਤਾਂ ਇਨ੍ਹਾਂ ਚੋਣਾਂ ਵਿਚ ਅਕਾਲੀ ਦਲ ਨੇ 94 ਵਿਧਾਨ ਸਭਾ ਹਲਕਿਆਂ ਤੋਂ ਆਪਣੇ ਉਮੀਦਵਾਰ ਉਤਾਰੇ ਸਨ ਜਿਨ੍ਹਾਂ ਵਿਚੋਂ ਉਸ ਨੂੰ 56 ਹਲਕਿਆਂ ਤੋਂ ਜਿੱਤ ਪ੍ਰਾਪਤ ਹੋਈ ਸੀ। ਭਾਜਪਾ ਨੇ 23 ਹਲਕਿਆਂ ਤੋਂ ਆਪਣੇ ਉਮੀਦਵਾਰ ਉਤਾਰੇ ਸਨ ਜਿਨ੍ਹਾਂ ਵਿਚੋਂ 12 ਉਮੀਦਵਾਰ ਹੀ ਵਿਧਾਨ ਸਭਾ ਪਹੁੰਚਣ ਵਿਚ ਕਾਮਯਾਬ ਹੋਏ। ਜਦਕਿ ਕਾਂਗਰਸ ਪਾਰਟੀ ਨੇ 117 ਹਲਕਿਆਂ ਤੋਂ ਚੋਣ ਲੜ ਕੇ ਸਿਰਫ਼ 46 ਹਲਕਿਆਂ ਤੋਂ ਜਿੱਤ ਪ੍ਰਾਪਤ ਕੀਤੀ ਸੀ। ਇਸੇ ਤਰ੍ਹਾਂ ਤਿੰਨ ਆਜ਼ਾਦ ਉਮੀਦਵਾਰ ਵੀ ਵਿਧਾਨ ਸਭਾ ਚੋਣ ਜਿੱਤਣ ਵਿਚ ਕਾਮਯਾਬ ਰਹੇ ਸਨ।
Leave a Reply