ਨਵੀਂ ਦਿੱਲੀ: ਦਿੱਲੀ ਦੀ ਸਿਆਸਤ ਵਿਚ ਨਵਾਂ ਅਧਿਆਏ ਲਿਖਣ ਵਾਲੀ ਆਮ ਆਦਮੀ ਪਾਰਟੀ (ਆਪ) ਦੇ ਆਗੂ ਅਰਵਿੰਦਰ ਕੇਜਰੀਵਾਲ ਨੇ ਭ੍ਰਿਸ਼ਟਾਚਾਰ ਮੁਕਤ ਵੀæਆਈæਪੀæ ਕਲਚਰ ਰਹਿਤ ਤੇ ਨਵੇਂ ਢੰਗ ਦਾ ਸ਼ਾਸਨ ਦੇਣ ਦੇ ਵਾਅਦੇ ਨਾਲ ਦਿੱਲੀ ਦੇ ਮੁੱਖ ਮੰਤਰੀ ਵਜੋਂ ਹਲਫ਼ ਲਿਆ। ਮਾਲ ਵਿਭਾਗ ਦੇ ਸਾਬਕਾ ਅਧਿਕਾਰੀ ਕੇਜਰੀਵਾਲ ਨੇ ਦਿੱਲੀ ਵਿਧਾਨ ਸਭਾ ਦੀਆਂ 70 ਵਿਚੋਂ 28 ਸੀਟਾਂ ਜਿੱਤ ਕੇ ਸਿਆਸਤ ਵਿਚ ਪੈਰ ਧਰਿਆ।
ਦੋ ਸਾਲ ਪਹਿਲਾਂ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦਾ ਅਖਾੜਾ ਬਣੇ ਰਾਮ ਲੀਲਾ ਮੈਦਾਨ ਵਿਚ ਉਨ੍ਹਾਂ ਨੇ ਅਹੁਦੇ ਦੇ ਭੇਤ ਗੁਪਤ ਰੱਖਣ ਦੀ ਸਹੁੰ ਚੁੱਕੀ। ਦਿੱਲੀ ਦੇ ਉਪ ਰਾਜਪਾਲ ਨਜੀਬ ਜੰਗ ਨੇ ਸ੍ਰੀ ਕੇਜਰੀਵਾਲ ਤੋਂ ਇਲਾਵਾ ਮਨੀਸ਼ ਸਸੋਦੀਆ, ਗਿਰੀਸ਼ ਸੋਨੀ, ਰਾਖੀ ਬਿਰਲਾ, ਸਤੇਂਦਰ ਜੈਨ, ਸੌਰਭ ਭਾਰਦਵਾਜ ਤੇ ਸੋਮਨਾਥ ਭਾਰਤੀ ਨੂੰ ਮੰਤਰੀਆਂ ਵਜੋਂ ਸਹੁੰ ਚੁਕਾਈ। ਦਿੱਲੀ ਦੇ ਨਵੇਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਵੱਡੀ ਜ਼ਿੰਮੇਵਾਰੀ ਦੇ ਮੋਢਿਆਂ ‘ਤੇ ਆ ਜਾਣ ਕਾਰਨ ਉਨ੍ਹਾਂ ਦੇ ਮਨ ਵਿਚ ਡਰ ਪੈਦਾ ਹੋ ਗਿਆ ਹੈ।
ਉਨ੍ਹਾਂ ਕਿਹਾ ਕਿ ਉਹ ਸਾਰੀਆਂ ਸਮੱਸਿਆਵਾਂ ਦੇ ਹੱਲ ਲਈ ਜਾਦੂ ਦੀ ਛੜੀ ਹੋਣ ਦਾ ਦਾਅਵਾ ਨਹੀਂ ਕਰਦੇ ਪਰ ਜੇਕਰ ਦਿੱਲੀ ਦੇ 1æ5 ਕਰੋੜ ਲੋਕ ਉਨ੍ਹਾਂ ਨਾਲ ਜੁੜ ਜਾਣ ਤਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਕੱਢਿਆ ਜਾ ਸਕਦਾ ਹੈ। ਉਨ੍ਹਾਂ ਨੇ ਮੰਤਰੀਆਂ ਨੂੰ ਰਾਜ ਨਹੀਂ ਸੇਵਾ ਦਾ ਏਜੰਡਾ ਲੈ ਕੇ ਚੱਲਣ ਤੇ ਸੱਤਾ ਦੇ ਨਸ਼ੇ ਤੋਂ ਪਰ੍ਹੇ ਰਹਿਣ ਲਈ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਉਹ ਬਾਕੀ ਵੱਡੀਆਂ ਪਾਰਟੀਆਂ ਦਾ ਘਮੰਡ ਤੋੜਨ ਲਈ ਖੜ੍ਹੇ ਹੋਏ ਹਨ।
ਭ੍ਰਿਸ਼ਟਾਚਾਰ ਮੁਕਤ ਰਾਜ ਦੇਣ ਦਾ ਹੋਕਾ ਦਿੰਦਿਆਂ ਸ੍ਰੀ ਕੇਜਰੀਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਫਸਰਾਂ ਤੇ ਕਰਮਚਾਰੀਆਂ ਨੂੰ ਰਿਸ਼ਵਤ ਦੇਣ ਦੀ ਬਜਾਏ ਉਨ੍ਹਾਂ ਨੂੰ ਰੰਗੇ ਹੱਥੀਂ ਕਾਬੂ ਕਰਵਾਉਣ ਵਿਚ ਮਦਦ ਦੇਣ।
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਗ੍ਰਹਿ, ਵਿੱਤ, ਬਿਜਲੀ ਤੇ ਖੁਫ਼ੀਆ ਵਿਭਾਗ ਆਪਣੇ ਕੋਲ ਰੱਖ ਕੇ ਬਾਕੀ ਵਿਭਾਗ ਆਪਣੇ ਸਾਥੀ ਛੇ ਕੈਬਨਿਟ ਮੰਤਰੀਆਂ ਨੂੰ ਵੰਡ ਦਿੱਤੇ ਹਨ। ਮਨੀਸ਼ ਸਸੋਦੀਆ ਨੂੰ ਮਾਲ, ਪੀæਡਬਲਿਊæਡੀ, ਸ਼ਹਿਰੀ ਵਿਕਾਸ, ਸਿੱਖਿਆ, ਉਚੇਰੀ ਸਿੱਖਿਆ, ਸਥਾਨਕ ਸਰਕਾਰਾਂ ਤੇ ਭੂਮੀ ਤੇ ਇਮਾਰਤ ਬਾਰੇ ਵਿਭਾਗ ਸੌਂਪੇ ਗਏ ਹਨ। ਆਈæਆਈæਟੀæ ਦਿੱਲੀ ਤੋਂ ਪੋਸਟਗੈਜੂਏਟ ਸੋਮਨਾਥ ਭਾਰਤੀ ਨੂੰ ਪ੍ਰਸ਼ਾਸਨਿਕ ਸੁਧਾਰਾਂ, ਕਾਨੂੰਨ, ਸੈਰ-ਸਪਾਟਾ ਤੇ ਸਭਿਆਚਾਰ ਵਿਭਾਗਾਂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਮੰਤਰੀ ਮੰਡਲ ਵਿਚ ਸਭ ਤੋਂ ਛੋਟੀ ਉਮਰ ਦੀ ਰਾਖੀ ਬਿਰਲਾ ਨੂੰ ਸਮਾਜਿਕ ਭਲਾਈ ਤੇ ਬੱਚਿਆਂ ਤੇ ਔਰਤਾਂ ਦੇ ਵਿਕਾਸ ਬਾਰੇ ਵਿਭਾਗਾਂ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।
ਉਨ੍ਹਾਂ ਨੂੰ ਔਰਤਾਂ ਦੀ ਸੁਰੱਖਿਆ ਵਧਾਉਣ ਲਈ ਕਦਮ ਚੁੱਕੇ ਜਾਣ ਬਾਰੇ ਵਾਧੂ ਚਾਰਜ ਦਿੱਤਾ ਗਿਆ ਹੈ। ਗਿਰੀਸ਼ ਸੋਨੀ ਨੂੰ ਕਿਰਤ, ਹੁਨਰ ਵਿਕਾਸ ਤੇ ਐਸਸੀ/ਐਸਟੀ ਵਿਭਾਗਾਂ ਦਾ ਚਾਰਜ ਦਿੱਤਾ ਗਿਆ ਹੈ। ਸਤੇਂਦਰ ਜੈਨ ਨੂੰ ਸਿਹਤ, ਸਨਅਤਾਂ ਤੇ ਗੁਰਦੁਆਰਾ ਚੋਣਾਂ ਦਾ ਚਾਰਜ ਦਿੱਤਾ ਗਿਆ ਹੈ। ਮੁੱਖ ਮੰਤਰੀ ਯੋਜਨਾ ਤੇ ਸੇਵਾਵਾਂ ਤੋਂ ਹੋਰ ਬਾਕੀ ਰਹਿੰਦੇ ਵਿਭਾਗਾਂ ਦੀ ਵੀ ਦੇਖਭਾਲ ਕਰਨਗੇ। ਦਿੱਲੀ ਸਰਕਾਰ ਆਪਣੇ ਵਾਅਦੇ ਮੁਤਾਬਕ ਹਰ ਪਰਿਵਾਰ ਨੂੰ 700 ਲਿਟਰ ਮੁਫ਼ਤ ਪਾਣੀ ਦੇਣ ਤੇ ਬਿਜਲੀ ਦਰਾਂ ਵਿੱਚ ਕਟੌਤੀ ਬਾਰੇ ਫ਼ੈਸਲਾ ਅਗਲੇ ਹਫ਼ਤੇ ਕਰੇਗੀ। ਮੁਫ਼ਤ ਪਾਣੀ ਸਪਲਾਈ ਦੇ ਵਾਅਦੇ ਬਾਰੇ ਸ੍ਰੀ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਅਧਿਕਾਰੀਆਂ ਨਾਲ ਇਸ ਬਾਰੇ ਵਿਚਾਰ ਕੀਤਾ ਹੈ ਤੇ ਇਸ ਬਾਰੇ ਜਾਣਕਾਰੀ ਦੇਣ ਲਈ ਕਿਹਾ ਹੈ।
Leave a Reply