ਕਿਤਿਉਂ ਆਸ ਦੀ ਕਿਰਨ ਨਾ ਨਜ਼ਰ ਆਵੇ, ਸਾਡਾ ਦੇਸ਼ ਹਨੇਰਾ ਹੀ ਢੋ ਰਿਹਾ ਏ।
ਨਵੇਂ ਮੰਤਰੀ ‘ਮੋਹਨ ਜੀ’ ਥਾਪ ਕੇ ਤੇ, ਲੱਗੇ ਹੋਏ ਕਲੰਕਾਂ ਨੂੰ ਧੋ ਰਿਹਾ ਏ।
ਸਾਂਭ ਲਏ ‘ਸਟੇਟ’ ਸਭ ਟੱਬਰਾਂ ਨੇ, ਲੋਕ ਰਾਜ ਵਿਸ਼ਵਾਸ ਹੀ ਖੋ ਰਿਹਾ ਏ।
ਅੰਨਾ ਟੀਮ ਵੀ ਹੋਈ ਦੋਫਾੜ ਛੇਤੀ, ਚੱਕੀ ਆਪਣੀ ‘ਕੇਜਰੀ’ ਝੋ ਰਿਹਾ ਏ।
ਤੀਜੇ ਮੋਰਚੇ ਬਾਰੇ ਨਾ ਪਤਾ ਲੱਗੇ, ਅੰਦਰ ਖਾਤੇ ਉਹ ਬੀਜ ਕੀ ਬੋ ਰਿਹਾ ਏ।
ਭ੍ਰਿਸ਼ਟਾਚਾਰ ‘ਚ ਲਿਬੜਿਆ ‘ਹੱਥ-ਪੰਜਾ’ ‘ਫੁੱਲ ਕਮਲ’ ਵੀ ਖੱਖੜੀਆਂ ਹੋ ਰਿਹਾ ਏ?
Leave a Reply