ਘੋਲ ਭਖਿਆ ਐਸਾ ਗੁਰੂ ਘਰ ਅੰਦਰ, ਸੰਗਤ ਆਈ ਜਾਂਦੀ ਲੋਕ ਜਾਈ ਜਾਂਦੇ।
ਜਿਹੜੇ ਘੋਲਾਂ ਦੇ ਨਾਂ ਤੋਂ ਵੀ ਤ੍ਰਹਿਕਦੇ ਸੀ, ਉਹ ਵੀ ਆਣ ਕੇ ਹਾਜ਼ਰੀ ਲੁਆਈ ਜਾਂਦੇ।
ਕੁਝ ਖੱਟਣੇ ਨੂੰ ਖੱਟੀਆਂ ਇਸ ਮਾਮਲੇ ਤੋਂ, ਦਰੀਆਂ ਉਤੇ ਸਨ ਲੱਤਾਂ ਵਿਛਾਈ ਜਾਂਦੇ।
ਰੱਖੀਂ ਮਿਹਰ ਤੂੰ ਮੇਰੇ ਖਾਲਸਾ ਜੀਉ, ਇਹ ਤਾਂ ਇੰਜ ਹੀ ਛੁਰੀਆਂ ਚਲਾਂਵਦੇ ਨੇ।
ਮੋਢਾ ਕਿਸੇ ਦਾ ਕਿਸੇ ਦੀ ਬੰਦੂਕ ਲੈ ਕੇ, ਸਦਾ ਆਪਣੀਆਂ ਚੌਧਰਾਂ ਚਮਕਾਂਵਦੇ ਨੇ।
Leave a Reply