ਪਾਈਆਂ ਐਸੀਆਂ ਕੌਡੀਆਂ ਮੈਦਾਨ ਅੰਦਰ, ਚਾਅ ਲੋਕਾਂ ਦਾ ਚੌਗੁਣਾ ਕਰ ਛੱਡਿਆ।
ਤੱਕ ਤੱਕ ਕੇ ਭਿੜਦੇ ਜੁੱਸਿਆਂ ਨੂੰ, ਜੋਸ਼ ਦਿਲਾਂ ਵਿਚ ਡਾਢਾ ਭਰ ਛੱਡਿਆ।
ਇੱਦਾਂ ਬੱਝਿਆ ਰੰਗ ਕਬੱਡੀਆਂ ਦਾ, ਚਾਰੇ ਪਾਸੇ ਹੀ ਚਰਚਾ ਭੌਣ ਲੱਗ ਪਈ।
ਲੋਕ ਦੇਖ ਕੇ ਅਤਿ ਪ੍ਰਸੰਨ ਹੋ ਗਏ, ਨੱਪ ਨੱਪ ਖਿਡਾਰੀਆ ਹੋਣ ਲੱਗ ਪਈ।
ਦੂਜੇ ਬੰਨੇ ਦੇਖੋ ਰੰਗ ਅਫਸਰਾਂ ਦੇ, ਕੋਈ ਮਿਲੇ ਨਾ ਦਫਤਰੀਂ ਭਾਲਿਆਂ ਵੀ।
ਕਹਿਣ ਅਸੀਂ ਹੀ ਕਰਨੇ ਪ੍ਰਬੰਧ ਸਾਰੇ, ਤੇ ਹੋਣਾ ਸਭ ਇਹ ਜਫਰ ਦੇ ਜਾਲ਼ਿਆਂ ਹੀ।
Leave a Reply