ਹਰਬੀਰ ਸਿੰਘ ਭੰਵਰ
ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਧਾਰਮਿਕ ਤੇ ਸਿਆਸੀ ਜਥੇਬੰਦੀ ਹੈ। ḔਅਕਾਲੀḔ ਸ਼ਬਦ ਦਾ ਅਰਥ ਹੈ ਉਹ ਬੰਦਾ ਜੋ ਅਪਣੇ-ਆਪ ਨੂੰ ਅਕਾਲ ਪੁਰਖ ਦੀ ਪਰਜਾ ਸਮਝਦਾ ਹੋਵੇ। ਸਿੱਖ ਵਿਦਵਾਨ ਡਾæ ਹਰਜਿੰਦਰ ਸਿੰਘ ਦਿਲਗੀਰ ਅਨੁਸਾਰ ਸਿੱਖ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਵਾਸਤੇ ਇਹ ਸ਼ਬਦ ਇਸ ਦੇ ਜਨਮ ਤੋਂ 7 ਮਹੀਨੇ ਪਹਿਲਾਂ, ਲਹਿਰ ਵਜੋਂ ਕਾਇਮ ਹੋਏ ਮਾਹੌਲ ਵਿਚੋਂ ਸੁਤੇ-ਸਿੱਧ ਜੁੜ ਗਿਆ ਸੀ। ਜਦੋਂ 21 ਮਈ 1920 ਦੇ ਦਿਨ ਲਾਹੌਰ ਤੋਂ ਪੰਜਾਬੀ ਅਖ਼ਬਾਰ ḔਅਕਾਲੀḔ ਸ਼ੁਰੂ ਹੋਇਆ ਤਾਂ ਸੰਜੀਦਾ ਸਿੱਖ ਆਗੂਆਂ, ਕਾਰਕੁਨਾਂ ਤੇ ਪੰਥਕ ਸੋਚ ਰੱਖਣ ਵਾਲੇ ਵਿਦਵਾਨਾਂ ਦਾ ਵੱਡਾ ਹਿੱਸਾ ਇਸ ਅਖ਼ਬਾਰ ਨਾਲ ਜੁੜ ਗਿਆ। ਇਸ ਮਾਹੌਲ ਨੇ ਗੁਰਦੁਆਰਾ ਸੁਧਾਰ ਲਹਿਰ ਨੂੰ ਜਨਮ ਦਿੱਤਾ। ਇਹ ਲਹਿਰ ਛੇਤੀ ਹੀ ਅਕਾਲੀ ਲਹਿਰ ਅਖਵਾਉਣ ਲੱਗ ਪਈ। ਸ਼੍ਰੋਮਣੀ ਅਕਾਲੀ ਦਲ ਸਿੱਖ-ਪੰਥ ਦੀ ਸੇਵਾ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹਜ਼ੂਰ 14 ਦਸੰਬਰ 1920 ਨੂੰ ਬਣਾਇਆ ਗਿਆ। ਅਕਾਲੀਆਂ ਦਾ ਮੁੱਖ ਨਾਅਰਾ Ḕਮੈਂ ਮਰਾਂ ਪੰਥ ਜੀਵੇḔ ਕਾਫੀ ਚਰਚਿਤ ਰਿਹਾ। ਅਕਾਲੀ ਦਲ ਦੀ ਸਥਾਪਨਾ ਦੇ ਕੀ ਉਦੇਸ਼ ਸਨ ਅਤੇ ਉਸ ਸਮੇਂ ਅਕਾਲੀਆਂ ਦਾ ਚਰਿੱਤਰ ਕਿਹੋ ਜਿਹਾ ਸੀ, ਇਸ ਪ੍ਰਸੰਗ ਵਿਚ ਇਸ ਦੇ ਪਿਛੋਕੜ ਵੱਲ ਝਾਤ ਮਾਰਦੇ ਹਾਂ।
ਸ਼੍ਰੋਮਣੀ ਅਕਾਲੀ ਦਲ ਦਾ ਜਨਮ ਗੁਰਦੁਆਰਾ ਸੁਧਾਰ ਲਹਿਰ ਚੋਂ ਹੋਇਆ ਜਿਸ ਦਾ ਉਸ ਸਮੇਂ ਮੁੱਖ ਉਦੇਸ਼ ਮਹੰਤਾਂ ਤੋਂ ਇਤਿਹਾਸਕ ਗੁਰਦੁਆਰੇ ਆਜ਼ਾਦ ਕਰਵਾਉਣਾ ਸੀ। ਇਸ ਲੰਬੇ ਸੰਘਰਸ਼ ਦੇ ਪਹਿਲੇ ਪੜਾਅ ਵਿਚ 12 ਅਕਤੂਬਰ 1920 ਨੂੰ ਭਾਈ ਮਹਿਤਾਬ ਸਿੰਘ ਬੀਰ ਦੀ ਅਗਵਾਈ ਵਿਚ ਸੰਗਤਾਂ ਨੇ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਆਜ਼ਾਦ ਕਰਵਾਇਆ। ਸੰਗਤ ਨੇ ਦੋਵਾਂ ਪਾਵਨ ਅਸਥਾਨਾਂ ਦੀ ਸੇਵਾ ਸੰਭਾਲ ਕੇ, ਭਾਈ ਤੇਜਾ ਸਿੰਘ ਭੁੱਚਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਥਾਪ ਦਿਤਾ। ਗੁਰਧਾਮਾਂ ਦੇ ਗੁਰਮਤਿ ਮਰਿਆਦਾ ਅਨੁਸਾਰ ਪ੍ਰਬੰਧ ਚਲਾਉਣ ਲਈ ਕਮੇਟੀ ਦੀ ਚੋਣ ਕਰਨ ਲਈ ਹੁਕਮਨਾਮਾ ਜਾਰੀ ਕਰ ਕੇ 15 ਨਵੰਬਰ ਨੂੰ ਪੰਥਕ ਇੱਕਠ ਬੁਲਾ ਲਿਆ ਗਿਆ। ਪੰਥਕ ਇਕੱਤਰਤਾ ਨਿਸਚਿਤ ਸਥਾਨ ਤੇ ਸਮੇਂ ਉਤੇ ਹੋਈ ਤੇ ਸਮੂਹ ਸੰਗਤ ਨੇ 175 ਅੰਮ੍ਰਿਤਧਾਰੀ ਤੇ ਰਹਿਤਵਾਨ ਸਿੰਘਾਂ ਦੀ ਪ੍ਰਬੰਧਕ ਕਮੇਟੀ ਚੁਣ ਲਈ ਜਿਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਾਂ ਦਿੱਤਾ ਗਿਆ। ਸਰਦਾਰ ਸੁੰਦਰ ਸਿੰਘ ਮਜੀਠੀਏ ਨੂੰ ਪਹਿਲੇ ਪ੍ਰਧਾਨ ਚੁਣੇ ਜਾਣ ਦਾ ਮਾਣ ਪ੍ਰਾਪਤ ਹੋਇਆ।
ਭਵਿੱਖ ਦੇ ਹਾਲਾਤ ਨੂੰ ਭਾਂਪਦਿਆਂ, ਸੰਘਰਸ਼ ਜਾਰੀ ਰੱਖਣ ਤੇ ਸਿੱਖ-ਪੰਥ ਦੇ ਹਿੱਤਾਂ ਦੀ ਰੱਖਿਆ ਕਰਨ ਵਾਸਤੇ ਇਕ ਹੋਰ ਪੰਥਕ ਜਥੇਬੰਦੀ Ḕਗੁਰਦੁਆਰਾ ਸੇਵਕ ਦਲḔ ਬਣਾਉਣ ਦੇ ਵਿਚਾਰ ਨਾਲ 14 ਦਸੰਬਰ 1920 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਹਜ਼ੂਰ ਇਕ ਹੋਰ ਪੰਥਕ ਇਕੱਠ ਬੁਲਾਇਆ ਗਿਆ। ਇਸ ਇਕੱਤਰਤਾ ਵਿਚ ਆਮ ਸੰਗਤਾਂ ਦਾ ਵਿਚਾਰ ਸੀ ਕਿ ਗੁਰਦੁਆਰਾ ਸੁਧਾਰ ਲਹਿਰ ਵਿਚ ਹਿੱਸਾ ਲੈਣ ਵਾਲਿਆਂ ਨੂੰ ਅਕਾਲੀ ਕਿਹਾ ਜਾਂਦਾ ਹੈ, ਇਸ ਲਈ ਨਵੀਂ ਜਥੇਬੰਦੀ ਦਾ ਨਾਂ Ḕਅਕਾਲੀ ਦਲḔ ਰੱਖਿਆ ਜਾਏ। ਸੋ, ਉਸ ਦਿਨ ਅਕਾਲੀ ਦਲ ਬਣਾਇਆ ਗਿਆ, ਭਾਈ ਸਰਮੁਖ ਸਿੰਘ ਝਬਾਲ ਪਹਿਲੇ ਪ੍ਰਧਾਨ ਚੁਣੇ ਗਏ। ਇਸ ਅਕਾਲੀ ਦਲ ਨੇ 29 ਮਾਰਚ 1922 ਨੂੰ ਆਪਣੇ ਛੇਵੇਂ ਮਤੇ ਅਨੁਸਾਰ ਇਸ ਜਥੇਬੰਦੀ ਦਾ ਨਾਂ ਸ਼੍ਰੋਮਣੀ ਅਕਾਲੀ ਦਲ ਰੱਖ ਲਿਆ। ਅਕਾਲੀ ਦਲ ਨੇ ਦੋ ਨੁਕਾਤੀ ਪ੍ਰੋਗਰਾਮ ਦਾ ਐਲਾਨ ਕੀਤਾ ਜੋ ਇਸ ਤਰ੍ਹਾਂ ਹੈ- ਪਹਿਲਾ, ਸਾਰੇ ਅਕਾਲੀ ਜਥਿਆਂ ਨੂੰ ਇਕੱਠੇ ਕਰ ਕੇ ਪੰਥ ਦੀ ਸੇਵਾ ਕਰਨੀ। ਦੂਜਾ, ਗੁਰਦੁਆਰਿਆਂ ਦੀ ਸੇਵਾ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੁਕਮ ਉਤੇ ਅਮਲ ਕਰਨਾ। ਮਹੰਤਾਂ ਤੋਂ ਗੁਰਦੁਆਰੇ ਆਜ਼ਾਦ ਕਰਵਾਉਣ ਲਈ ਕਈ ਮੋਰਚੇ ਲੱਗੇ, ਸਾਕੇ ਵਰਤੇ, ਪੁਰਅਮਨ ਅਕਾਲੀਆਂ Ḕਤੇ ਅੰਗਰੇਜ਼ ਸਰਕਾਰ ਦੀ ਪੁਲਿਸ ਦੀਆਂ ਡਾਂਗਾਂ ਵਰ੍ਹੀਆਂ, ਗੋਲੀਆਂ ਚਲੀਆਂ, ਸ਼ਹੀਦੀਆਂ ਹੋਈਆਂ। ਅਨੁਮਾਨ ਹੈ ਕਿ ਲਗਭਗ 500 ਸਿੰਘ ਸ਼ਹੀਦ ਹੋਏ, ਹਜ਼ਾਰਾਂ ਅੰਗਹੀਣ ਹੋ ਕੇ ਨਕਾਰਾ ਹੋਏ, ਤੀਹ ਹਜ਼ਾਰ ਨੇ ਕਾਲ ਕੋਠੜੀਆਂ ਦੀਆਂ ਮੁਸ਼ੱਕਤਾਂ ਝੱਲੀਆਂ। ਉਸ ਸਸਤੇ ਜ਼ਮਾਨੇ ਵਿਚ 15 ਲੱਖ ਰੁਪਏ ਦੇ ਜੁਰਮਾਨੇ ਭਰੇ ਅਤੇ ਹਜ਼ਾਰਾਂ ਸਿੱਖਾਂ ਨੂੰ ਸਰਕਾਰੀ ਅਹੁਦਿਆਂ ਤੋਂ ਪ੍ਰਾਪਤ ਪੈਨਸ਼ਨਾਂ ਤੋਂ ਹੱਥ ਧੋਣੇ ਪਏ। ਆਖ਼ਰ ਸਿੱਖਾਂ ਦਾ ਸਿਦਕ ਰੰਗ ਲਿਆਇਆ ਤੇ ਅੰਗਰੇਜ਼ ਸਰਕਾਰ ਨੂੰ ਪਿੱਛੇ ਹਟਣਾ ਪਿਆ ਅਤੇ ਗੁਰਦੁਆਰਾ ਐਕਟ-1925 ਪਾਸ ਕੀਤਾ। ਸਿੱਖਾਂ ਦੀ ਵੀਹਵੀਂ ਸਦੀ ਵਿਚ ਇਹ ਸਭ ਤੋਂ ਵੱਡੀ ਪ੍ਰਾਪਤੀ ਹੈ। ਇਹ ਅਕਾਲੀਆਂ ਦੇ ਮਹਾਨ ਚਰਿੱਤਰ ਤੇ ਕੁਰਬਾਨੀ ਦੀ ਦਾਸਤਾਨ ਹੈ। ਇਹ ਵੀ ਹਕੀਕਤ ਹੈ ਕਿ ਪੰਥ ਤੇ ਪੰਜਾਬ ਦੇ ਹਿਤਾਂ ਲਈ ਕੇਵਲ ਤੇ ਕੇਵਲ ਅਕਾਲੀਆਂ ਨੇ ਹੀ ਜੱਦੋ-ਜਹਿਦ ਕੀਤੀ ਹੈ। ਇਤਿਹਾਸਕ ਗੁਰਦੁਆਰੇ ਆਜ਼ਾਦ ਕਰਵਾ ਕੇ ਅਕਾਲੀਆਂ ਨੇ ਦੇਸ਼ ਦੀ ਆਜ਼ਾਦੀ ਵਿਚ ਵਧ-ਚੜ੍ਹ ਕੇ ਹਿੱਸਾ ਲਿਆ, ਜੇਲ੍ਹਾਂ ਭਰੀਆਂ, ਫਾਂਸੀਆਂ ਦੇ ਰੱਸੇ ਚੁੰਮ ਕੇ ਸ਼ਹੀਦੀਆਂ ਪਾਈਆਂ। ਅਕਾਲੀ ਦਲ ਨੇ ਦੇਸ਼-ਵੰਡ ਦਾ ਡਟ ਕੇ ਵਿਰੋਧ ਕੀਤਾ ਪਰ ਕਾਂਗਰਸ ਦੇ ਬੁੱਢੇ ਹੋ ਰਹੇ ਲੀਡਰਾਂ ਵੱਲੋਂ ਹਕੂਮਤ ਸੰਭਾਲਣ ਦੀ ਕਾਹਲੀ (ਕਿ ਕਿਤੇ ਬਿਨਾਂ ਰਾਜ ਕੀਤੇ ਹੀ ਨਾ ਮਰ ਜਾਈਏ) ਨੇ ਵੰਡ ਰੋਕਣ ਲਈ ਸੁਹਿਰਦ ਤੇ ਗੰਭੀਰ ਯਤਨ ਨਾ ਕੀਤੇ। ਆਜ਼ਾਦੀ ਮਿਲਣ ਤੋਂ ਬਾਅਦ ਭਾਸ਼ਾ ਦੇ ਆਧਾਰ Ḕਤੇ ਪੰਜਾਬੀ ਸੂਬੇ ਦੀ ਸਥਾਪਤੀ ਲਈ ਵੀ ਅਕਾਲੀ ਦਲ ਨੇ ਹੀ ਸੰਘਰਸ਼ ਕੀਤਾ, ਭਾਵੇਂ ਲੰਗੜਾ ਸੂਬਾ ਹੀ ਮਿਲਿਆ। ਸ੍ਰੀਮਤੀ ਇੰਦਰਾ ਗਾਂਧੀ ਵੱਲੋਂ 25 ਜੂਨ 1975 ਨੂੰ ਦੇਸ਼ ਵਿਚ ਲਾਈ ਐਮਰਜੈਂਸੀ ਵਿਰੁਧ 19 ਮਹੀਨੇ ਅਕਾਲੀ ਦਲ ਨੇ ਹੀ ਮੋਰਚਾ ਚਲਾਇਆ। ਸੂਬਿਆਂ ਨੂੰ ਵੱਧ ਅਧਿਕਾਰ ਦੇਣ ਲਈ ਸ੍ਰੀ ਅਨੰਦਪੁਰ ਸਾਹਿਬ ਮਤਾ ਲਾਗੂ ਕਰਨ ਲਈ ਵੀ ਧਰਮ ਯੁੱਧ ਮੋਰਚਾ ਲਗਾਇਆ ਜੋ ਸਫਲਤਾ ਪੂਰਬਕ ਚਲ ਰਿਹਾ ਸੀ ਪਰ ਸ੍ਰੀਮਤੀ ਗਾਂਧੀ ਨੇ ਸ੍ਰੀ ਦਰਬਾਰ ਸਾਹਿਬ Ḕਤੇ ਫ਼ੌਜੀ ਹਮਲਾ ਕਰ ਕੇ ਕੁਚਲ ਦਿੱਤਾ।
ਪੰਜਾਬੀ ਸੂਬੇ ਦੀ ਸਥਾਪਤੀ ਪਿੱਛੋਂ ਅਕਾਲੀ ਦਲ ਇਸ ਸੂਬੇ ਵਿਚ ਸ਼ਕਤੀਸਾਲੀ ਰਾਜਸੀ ਪਾਰਟੀ ਬਣ ਕੇ ਉਭਰਿਆ ਤੇ 1967, 1969, 1977, 1985, 1997, 2007 ਅਤੇ 2012 ਵਿਚ ਸਰਕਾਰਾਂ ਬਣਾਈਆਂ। 2012 ਵਿਚ ਭਾਜਪਾ ਨਾਲ ਮਿਲ ਕੇ ਬਣਾਈ ਸਰਕਾਰ ਚੱਲ ਰਹੀ ਹੈ। 1985 ਵਿਚ ਨਿਰੋਲ ਅਕਾਲੀ ਸਰਕਾਰ ਬਣੀ ਸੀ। ਗੁਰਦੁਆਰਾ ਐਕਟ 1925 ਲਾਗੂ ਹੋਣ ਪਿੱਛੋਂ ਹੁਣ ਤੱਕ ਸ਼੍ਰੋਮਣੀ ਕਮੇਟੀ Ḕਤੇ ਸ਼੍ਰੋਮਣੀ ਅਕਾਲੀ ਦਲ ਦਾ ਕਬਜ਼ਾ ਹੈ। ਅਕਾਲੀ ਦਲ ਕਈ ਵਾਰੀ ਦੋਫਾੜ ਵੀ ਹੋਇਆ ਤੇ ਕਈ ਅਕਾਲੀ ਦਲ (ਧੜੇ) ਬਣੇ, ਪਰ ਉਹੀ ਅਕਾਲੀ ਦਲ ḔਅਸਲੀḔ ਅਕਾਲੀ ਦਲ ਸਮਝਿਆ ਜਾਂਦਾ ਹੈ ਜਿਸ ਦਾ ਸ਼੍ਰੋਮਣੀ ਕਮੇਟੀ ਉਤੇ ਕਬਜ਼ਾ ਹੋਵੇ। ਇਸ ਸਾਲ ਜਨਵਰੀ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਉਤੇ ਵੀ ਕਬਜ਼ਾ ਹੈ। ਹਾਲ ਹੀ ਵਿਚ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਨੇ ਆਪਣਾ ਖਾਤਾ ਖੋਲ੍ਹਿਆ ਹੈ।
Leave a Reply