ਭਾਈ ਸਿੰਘ ਗੁਰਬਖਸ਼ ਨੇ ਆਣ ਕੇ ਤੇ, ਮੋਰਚਾ ਕੈਦੀਆਂ ਦਾ ਖੂਬ ਭਖਾ ਦਿੱਤਾ।
ਕਿੱਦਾਂ ਗੱਲ ਨੂੰ ਸਿਰੇ ਤੱਕ ਲੈ ਜਾਣਾ, ਇਹੋ ਨੁਕਤਾ ਵੀ ਐਨ ਜਚਾ ਦਿੱਤਾ।
ਗੱਲ ਤੁਰਦੀ-ਤੁਰਦੀ ਤੁਰ ਨਿਕਲੀ, ਲਾਮ-ਲਸ਼ਕਰਾਂ ਦੇ ਬੰਨ੍ਹ ਤਿਆਰ ਹੋ ਗਏ।
ਮਿਲੇ ਹੱਥਾਂ ਨੂੰ ਹੱਥ ਸਰਕਾਰ ਜਾਗੀ, ਉਹਦੇ ਆਪਣੇ ਵੱਖਰੇ ਵਪਾਰ ਹੋ ਗਏ।
ਆਪਣੇ ਮੋਹਰੇ ਮਿਲਣ ਨੂੰ ਭੇਜ ਦਿੱਤੇ, ਜਿਨ੍ਹਾਂ ਬੰਨ੍ਹੇ ਸੀ ਪੁਲ ਤਾਰੀਫ ਵਾਲੇ।
ਫਿਰ ਕਹਿੰਦੇ ਇਹ ਕੰਮ ਨਾ ਸੋਭਦਾ ਬਈ, ਆਪਣੇ ਨਿਕਲੇ ਇਉਂ ਦਿਲਾਂ ਦੇ ਕਾਲੇ।
Leave a Reply