ਜਨਰਲ ਬਿਕਰਮ ਸਿੰਘ ਹੱਥ ਹੋਵੇਗੀ ਤਿੰਨਾਂ ਸੈਨਾਵਾਂ ਦੀ ਕਮਾਨ!

ਨਵੀਂ ਦਿੱਲੀ: ਭਾਰਤ ਸਰਕਾਰ ਨੇ ਤਿੰਨੇ ਸੈਨਾਵਾਂ ਦਾ ਇਕ ਸਾਂਝਾ ਮੁਖੀ ਨਿਯੁਕਤ ਕਰਨ ਦਾ ਫੈਸਲਾ ਲਿਆ ਹੈ ਤੇ ਕੌਮੀ ਰੱਖਿਆ ਦੇ ਸਵਾਲ ‘ਤੇ ਜਦੋਂ ਵੀ ਕਦੇ ਲੋੜ ਪਵੇਗੀ ਤਾਂ ਸਰਕਾਰ ਉਨ੍ਹਾਂ ਨਾਲ ਰਾਬਤਾ ਕਰੇਗੀ। ‘ਬਿਜ਼ਨਸ ਸਟੈਂਡਰਡ’ ਵਿਚ ਛਪੀ ਰਿਪੋਰਟ ਮੁਤਾਬਕ ਫ਼ੌਜੀ ਕਮਾਂਡ ਤੇ ਰੱਖਿਆ ਮੰਤਰਾਲੇ ਤੋਂ ਸੰਕੇਤ ਮਿਲੇ ਹਨ ਕਿ ਥਲ ਸੈਨਾ ਦੇ ਮੁਖੀ ਜਨਰਲ ਬਿਕਰਮ ਸਿੰਘ ਨੂੰ ਅਗਲੇ ਮਹੀਨੇ ਚੀਫ਼ ਆਫ਼ ਸਟਾਫ ਕਮੇਟੀ (ਸੀæਓæਐਸ਼ਸੀ) ਦਾ ਸਥਾਈ ਚੇਅਰਮੈਨ ਨਿਯੁਕਤ ਕੀਤਾ ਜਾ ਰਿਹਾ ਹੈ।
ਇਸ ਦੇ ਨਾਲ ਹੀ ਇਕਜੁੱਟ ਰੱਖਿਆ ਸਟਾਫ ਦੇ ਮੌਜੂਦਾ ਮੁਖੀ ਲੈਫਟੀਨੈਂਟ ਜਨਰਲ ਅਨਿਲ ਚੇਤ ਨੂੰ ਜਨਰਲ ਬਿਕਰਮ ਸਿੰਘ ਦੀ ਥਾਂ ਨਵਾਂ ਥਲ ਸੈਨਾ ਮੁਖੀ ਥਾਪਿਆ ਜਾ ਸਕਦਾ ਹੈ। ਸੀæਓæਐਸ਼ਸੀæ ਦਾ ਸਥਾਈ ਚੇਅਰਮੈਨ ਥਲ, ਜਲ ਤੇ ਹਵਾਈ ਸੈਨਾ ਦੇ ਮੁਖੀਆਂ ਵਾਂਗੂ ਚਾਰ ਸਟਾਰ ਜਰਨੈਲ ਕਹਾਵੇਗਾ ਪਰ ਉਸ ਕੋਲ 2001 ਵਿਚ ਮੰਤਰੀ ਸਮੂਹ ਵੱਲੋਂ ਸੁਝਾਏ ਚੀਫ਼ ਆਫ਼ ਡਿਫੈਂਸ ਸਟਾਫ (ਸੀæਡੀæਐਸ) ਨਾਲੋਂ ਘੱਟ ਤਾਕਤਾਂ ਹੋਣਗੀਆਂ।
ਉਂਜ, ਇਸ ਨਿਯੁਕਤੀ ਨਾਲ ਪਿਛਲੇ ਸਾਲ ਕੌਮੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਨਰੇਸ਼ ਚੰਦਰ ਟਾਸਕ ਫੋਰਸ ਦੀ ਇਕ ਮੁੱਖ ਸਿਫਾਰਸ਼ ਪੂਰੀ ਹੋ ਜਾਵੇਗੀ। ਹਾਲਾਂਕਿ ਤਿੰਨੋਂ ਸੈਨਾਵਾਂ ਦੇ ਮੁਖੀਆਂ ਵਿਚੋਂ ਸਭ ਤੋਂ ਸੀਨੀਅਰ ਆਪਣੇ ਅਹੁਦੇ ਕਰਕੇ ਪਹਿਲਾਂ ਹੀ ਸੀæਓਐਸ਼ਸੀ ਦਾ ਮੁਖੀ ਹੁੰਦਾ ਹੈ ਪਰ ਆਪਣੇ ਮੁੱਖ ਚਾਰਜ, ਸਟਾਫ ਤੇ ਨਿਜ਼ਾਮ ਦੀ ਘਾਟ ਕਰਕੇ ਇਹ ਅਹੁਦਾ ਕਾਗਜ਼ੀ ਮੰਨਿਆ ਜਾਂਦਾ। ਹੁਣ ਸੀæਓæਐਸ਼ਸੀæ ਦੇ ਸਥਾਈ ਚੇਅਰਮੈਨ ਕੋਲ ਹੈੱਡਕੁਆਰਟਰ ਹੋਵੇਗਾ ਤੇ ਤਿੰਨੋਂ ਸੈਨਾਵਾਂ ਦਰਮਿਆਨ ਤਾਲਮੇਲ ਬਿਠਾਉਣ ਦੇ ਸਮਰੱਥ ਹੋਵੇਗਾ।
ਰਣਨੀਤਕ ਬਰਾਦਰੀ ਤੇ ਪ੍ਰਮੁੱਖ ਫੌਜੀ ਕਮਾਂਡਰਾਂ ਵੱਲੋਂ ਇਸ ਤਜਵੀਜ਼ ਦੀ ਪੂਰੀ ਹਮਾਇਤ ਕੀਤੀ ਜਾ ਰਹੀ ਹੈ ਤੇ ਸਰਕਾਰ ਨੂੰ ਇਸ ਵਿਚ ਹਰਜੇ ਵਾਲੀ ਕੋਈ ਗੱਲ ਨਜ਼ਰ ਨਹੀਂ ਆ ਰਹੀ ਜੋ ਕਿ ਕੌਮੀ ਸੁਰੱਖਿਆ ਦੇ ਮੁੱਦੇ ‘ਤੇ ਨਰਮ ਰੁਖ਼ ਅਪਣਾਉਣ ਦੇ ਦੋਸ਼ਾਂ ਦਾ ਸਾਹਮਣਾ ਕਰਦੀ ਆ ਰਹੀ ਹੈ। ਲੰਘੀ 22 ਨਵੰਬਰ ਨੂੰ ਕੰਬਾਈਂਡ ਕਮਾਂਡਰਜ਼ ਕਾਨਫਰੰਸ ਵਿਚ ਹਵਾਈ ਸੈਨਾ ਦੇ ਮੁਖੀ ਐਨæਏæਕੇ ਬਰਾਊਨ ਨੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਮੌਜੂਦਗੀ ਵਿਚ ਕਿਹਾ ਸੀ ਕਿ ਤਿੰਨੋਂ ਸੈਨਾਵਾਂ ਦੇ ਮੁਖੀ ਸੀæਓæਐਸ਼ਸੀ ਦੇ ਸਥਾਈ ਚੇਅਰਮੈਨ ਦੀ ਨਿਯੁਕਤੀ ਲਈ ਸਹਿਮਤ ਹੋ ਗਏ ਹਨ ਤੇ ਇਹ ਚੀਫ਼ ਆਫ਼ ਡਿਫੈਂਸ ਸਟਾਫ (ਸੀæਡੀæਐਸ) ਨਿਯੁਕਤ ਕਰਨ ਵੱਲ ਇਕ ਕਦਮ ਹੋਵੇਗਾ। ਪ੍ਰਧਾਨ ਮੰਤਰੀ ਨੇ ਵੀ ਆਪਣੇ ਭਾਸ਼ਣ ਵਿਚ ਇਸ ਤਜਵੀਜ਼ ਦਾ ਹੁੰਗਾਰਾ ਭਰਿਆ ਸੀ।

Be the first to comment

Leave a Reply

Your email address will not be published.