ਫਿਲਮ ‘ਟੋਟਲ ਸਿਆਪਾ’ ਦਾ ਪਿਆਰ

ਪੰਜਾਬੀ ਕੁੜੀ ਤੇ ਪਾਕਿਸਤਾਨੀ ਮੁੰਡੇ ਦੀ ਕਹਾਣੀ
ਯਾਮੀ ਗੌਤਮ ਅਤੇ ਅਲੀ ਜ਼ਾਫਰ ਦੀ ਨਵੀਂ ‘ਟੋਟਲ ਸਿਆਪਾ’ ਅਗਲੇ ਸਾਲ 31 ਜਨਵਰੀ ਨੂੰ ਰਿਲੀਜ਼ ਹੋ ਰਹੀ ਹੈ। ਇਹ ਫਿਲਮ ਲੰਡਨ ਰਹਿੰਦੀ ਪੰਜਾਬੀ ਹਿੰਦੂ ਕੁੜੀ ਦੀ ਕਹਾਣੀ ਹੈ ਜਿਸ ਦਾ ਪਾਕਿਸਤਾਨੀ ਮੂਲ ਦੇ ਮੁੰਡੇ ਨਾਲ ਪਿਆਰ ਪੈ ਜਾਂਦਾ ਹੈ। ਇਹ ਫਿਲਮ ਸਪੇਨੀ ਫਿਲਮ ‘ਸੇਰੇਸ ਕੁਇਰਡਸ’ (ਓਨਲੀ ਹਿਊਮਨ) ਦਾ ਹੀ ਰੀਮੇਕ ਹੈ। ‘ਓਨਲੀ ਹਿਊਮਨ’ ਵਿਚ ਫਲਸਤੀਨੀ ਕੁੜੀ ਦਾ ਇਕ ਯਹੂਦੀ ਮੁੰਡੇ ਨਾਲ ਪਿਆਰ ਦਿਖਾਇਆ ਗਿਆ ਹੈ। ਚੰਡੀਗੜ੍ਹ ਵਿਚ ਜੰਮੀ-ਪਲੀ ਯਾਮੀ ਗੌਤਮ ਮਾਡਲ ਅਤੇ ਟੀæਵੀæ ਆਰਟਿਸਟ ਵਜੋਂ ਧੁੰਮਾਂ ਪਾਉਣ ਤੋਂ ਬਾਅਦ ਯਾਮੀ ‘ਵਿਕੀ ਡੋਨਰ’ ਫਿਲਮ ਰਾਹੀਂ ਹਿੰਦੀ ਫਿਲਮੀ ਦੁਨੀਆਂ ਵਿਚ ਆਈ ਸੀ। ਇਹ ਫਿਲਮ ਭਾਵੇਂ ਛੋਟੇ ਬਜਟ ਦੀ ਹੀ ਸੀ ਪਰ ਚੱਲ ਗਈ ਅਤੇ ਯਾਮੀ ਦੀ ਤਾਰੀਫ ਵੀ ਬੜੀ ਹੋਈ। ਇਸ ਫਿਲਮ ਵਿਚ ਉਹਨੇ ਬੰਗਾਲਣ ਦਾ ਕਿਰਦਾਰ ਨਿਭਾਇਆ ਸੀ। ਉਹਨੇ ਪੰਜਾਬੀ ਫਿਲਮ ‘ਏਕ ਨੂਰ’ (2011) ਵੀ ਕੀਤੀ। ਯਾਮੀ 2008 ਵਿਚ ਅਜੇ 20 ਸਾਲ ਦੀ ਸੀ ਜਦੋਂ ਉਹ ਪੜ੍ਹਾਈ ਛੱਡ ਕੇ ਅਦਾਕਾਰੀ ਦੇ ਕਰੀਅਰ ਲਈ ਮੁੰਬਈ ਸ਼ਿਫਟ ਕਰ ਗਈ। ਉਹਨੇ ‘ਚਾਂਦ ਕੇ ਪਾਰ ਚਲੋ’ ਨਾਂ ਦੇ ਲੜੀਵਾਰ ਨਾਲ ਸ਼ੁਰੂਆਤ ਕੀਤੀ। 2010 ਵਿਚ ਉਹਨੂੰ ਕੰਨੜ ਫਿਲਮ ਮਿਲ ਗਈ। ਉਹਦੀ ਹਿੰਦੀ ਫਿਲਮ ‘ਵਿਕੀ ਡੋਨਰ’ 2012 ਵਿਚ ਰਿਲੀਜ਼ ਹੋਈ ਸੀ। ਅਲੀ ਜ਼ਫਰ ਪਾਕਿਸਤਾਨੀ ਅਦਾਕਾਰ ਹੈ। ਇਸ ਤੋਂ ਉਹ ਗਾਇਕ, ਲੇਖਕ, ਸੰਗੀਤਕਾਰ ਅਤੇ ਪੇਂਟਰ ਵੀ ਹੈ। ਫਿਲਮ ‘ਸ਼ਰਾਰਤ’ ਦੇ ਗੀਤ ‘ਜੁਗਨੂੰਓਂ ਸੇ ਭਰ ਲੇ ਆਂਚਲ’ ਨਾਲ ਉਹਨੇ ਆਪਣਾ ਕਰੀਅਰ ਸ਼ੁਰੂ ਕੀਤਾ ਸੀ। ਉਂਝ ਅਸਲ ਧਮਾਕਾ ਉਹਦੀ ਐਲਬਮ ‘ਹੁੱਕਾ ਪਾਣੀ’ ਦੇ ਗੀਤ ‘ਚੰਨੋ’ ਨਾਲ ਹੋਇਆ ਸੀ। ਅਦਾਕਾਰੀ ਦੇ ਖੇਤਰ ਵਿਚ ਉਹ ‘ਤੇਰੇ ਬਿਨ ਲਾਦਿਨ’ ਨਾਲ ਆਇਆ। ਫਿਲਮ ਹਿੱ ਰਹੀ ਅਤੇ ਉਹਦੀ ਅਦਾਕਾਰੀ ਵੀ ਚਮਕ ਉਠੀ। ਫਿਰ ‘ਲਵ ਕਾ ਦਿ ਐਂਡ’, ‘ਮੇਰੇ ਬ੍ਰਦਰ ਕੀ ਦੁਲਹਨ’, ‘ਲੰਡਨ ਪੈਰਿਸ ਨਿਊ ਯਾਰਕ’ ਅਤੇ ‘ਚਸ਼ਮੇ ਬੱਦੂਰ’ ਫਿਲਮਾਂ ਆਈਆਂ।

Be the first to comment

Leave a Reply

Your email address will not be published.