ਜਿਨ੍ਹਾਂ ਸੋਚਾਂ ਦੇ ਨਾਲ ਸੀ ‘ਤਾਂਹ ਜਾਣਾ, ਪਰਜਾ ਹਾਕਮਾਂ ਦੋਹਾਂ ਨੇ ਰੱਦੀਆਂ ਜੀ।
ਨਸ਼ੇ ਚੱਕਦੇ ਵੋਟਾਂ ਦਾ ਮੁੱਲ ਲੈਂਦੇ, ਚੇਤੇ ਰਹਿੰਦੀਆਂ ਫੇਰ ਨਾ ਤੱਦੀਆਂ ਜੀ।
ਹੋ ਕੇ ਖੁਸ਼ ਤਕਰੀਰਾਂ ਨੇ ਸੁਣੀ ਜਾਂਦੇ, ਫੋਕੇ ਵਾਅਦਿਆਂ ਨਾਲ ਹੀ ਲੱਦੀਆਂ ਜੀ।
ਕਾਹਦਾ ਝੂਰਨਾ ਉਨ੍ਹਾਂ ਦੇ ਹਾਲ ਉਤੇ, ਜਿਨ੍ਹਾਂ ਆਪ ਮੁਸੀਬਤਾਂ ਸੱਦੀਆਂ ਜੀ।
ਦੱਸੇ ਖੋਲ੍ਹ ਭਵਿੱਖ ਦਾ ਹਾਲ ਜਿਹੜਾ, ਗੱਲਾਂ ਸੱਚੀਆਂ ਲਗਦੀਆਂ ਭੱਦੀਆਂ ਜੀ।
ਰੁਲਦੇ ਫਿਰਨ ਹਕੀਕਤਾਂ ਦੱਸਦੇ ਜੋ, ਗੱਪਾਂ ਕੁੱਟਿਆਂ ਮਿਲਦੀਆਂ ਗੱਦੀਆਂ ਜੀ।
Leave a Reply