ਪਟਿਆਲਾ: ਪੰਜਾਬ ਪੁਲਿਸ ਨੇ ਟੋਰਾਂਟੋ ਦੇ ਇਕ ਅਜਿਹੇ ਪੱਤਰਕਾਰ ਦੀ ਸ਼ਨਾਖਤ ਕੀਤੀ ਹੈ ਜੋ ਨਸ਼ਿਆਂ ਦੇ 2500 ਕਰੋੜ ਰੁਪਏ ਦੇ ਕਾਰੋਬਾਰ ਨਾਲ ਜੁੜੇ ਕਰੀਬ ਦੋ ਦਰਜਨ ਪਰਵਾਸੀ ਭਾਰਤੀਆਂ ਲਈ ਸੂਚਨਾ ਇਕੱਠੀ ਕਰਦਾ ਸੀ। ਪੁਲਿਸ ਨੇ ਛੇ ਹੋਰ ਅਜਿਹੇ ਪਰਵਾਸੀ ਭਾਰਤੀਆਂ ਦੀ ਵੀ ਸ਼ਨਾਖ਼ਤ ਕੀਤੀ ਹੈ ਜੋ ਭਾਰਤ ਵਿਚ ਨਸ਼ਿਆਂ ਦਾ ਵਪਾਰ ਚਲਾਉਣ ਦੇ ਨਾਲ-ਨਾਲ ਕੈਨੇਡਾ ਰਾਹੀਂ ਹੋਰਨਾਂ ਦੇਸ਼ਾਂ ਵਿਚ ਵੀ ਨਸ਼ਿਆਂ ਦੀ ਸਪਲਾਈ ਕਰਦੇ ਹਨ।
ਪੁਲਿਸ ਵੱਲੋਂ ਕੀਤੀ ਗਈ ਪੜਤਾਲ ਵਿਚ ਕੈਨੇਡਾ ਵਸੇ ਪੱਤਰਕਾਰ ਐਚæਐਸ ਸਿੱਧੂ ਦੇ ਨਾਂ ਦਾ ਖ਼ੁਲਾਸਾ ਹੋਇਆ ਹੈ ਜਿਸ ਨੇ ਕੁਝ ਮਹੀਨੇ ਪਹਿਲਾਂ ਉਸ ਨੇ ਆਪਣਾ ਅਖ਼ਬਾਰ ਚਲਾਇਆ ਸੀ। ਸਿੱਧੂ 2003-04 ਵਿਚ ਨਸ਼ਿਆਂ ਦੇ ਕਾਰੋਬਾਰ ਨਾਲ ਜੁੜਿਆ ਹੋਇਆ ਹੈ। ਇਸ ਮਗਰੋਂ ਇਹ ਬਰਤਰਫ਼ ਕੀਤੇ ਪੁਲਿਸ ਅਫਸਰ ਜਗਦੀਸ਼ ਭੋਲਾ ਤੇ ਐਨæਆਰæਆਈ ਡਰੱਗ ਤਸਕਰ ਅਨੂਪ ਸਿੰਘ ਕਾਹਲੋਂ ਦੇ ਸੰਪਰਕ ਵਿਚ ਆਇਆ। ਸੂਤਰਾਂ ਮੁਤਾਬਕ ਇਨ੍ਹਾਂ ਨੇ ਕੁਝ ਹੋਰ ਪਰਵਾਸੀ ਭਾਰਤੀ ਸਮਗਲਰਾਂ ਦੀ ਮਿਲੀਭੁਗਤ ਨਾਲ ਨਸ਼ਿਆਂ ਦਾ ਕਾਰੋਬਾਰ ਚਲਾਇਆ।
ਚੰਡੀਗੜ੍ਹ ਤੋਂ ਛਪਦੇ ਨਾਮੀ ਅਖਬਾਰ ਟ੍ਰਿਬਿਊਨ ਵਿਚ ਪਟਿਆਲਾ ਦੇ ਐਸ ਐਸ ਪੀ ਹਰਦਿਆਲ ਸਿੰਘ ਮਾਨ ਦੇ ਹਵਾਲੇ ਨਾਲ ਛਪੀ ਖਬਰ ਮੁਤਾਬਕ ਇਸ ਸਬੰਧੀ ਕਾਰਵਾਈ ਪਹਿਲਾਂ ਹੀ ਉਚ ਪੱਧਰ ‘ਤੇ ਚੱਲ ਰਹੀ ਹੈ ਤੇ ਸ਼ਨਾਖ਼ਤ ਕੀਤੇ ਗਏ ਇਨ੍ਹਾਂ ਪਰਵਾਸੀ ਭਾਰਤੀਆਂ ਦੀ ਗ੍ਰਿਫਤਾਰੀ ਮਹੱਤਵਪੂਰਨ ਹੈ ਕਿਉਂਕਿ ਇਸ ਨਾਲ ਬਹੁਤ ਸਾਰੇ ਅਹਿਮ ਖੁਲਾਸੇ ਹੋਣਗੇ। ਇਹ ਸਾਰੇ ਕੌਮਾਂਤਰੀ ਪੱਧਰ ‘ਤੇ ਨਸ਼ਿਆਂ ਦੀ ਸਮਗਲਿੰਗ ਨਾਲ ਜੁੜੇ ਹੋਏ ਹਨ। ਪੁਲਿਸ ਸੂਤਰਾਂ ਅਨੁਸਾਰ ਇਸ ਸਬੰਧੀ ਇੰਟਰਪੋਲ ਦੀ ਮਦਦ ਵੀ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਐਚ ਐਸ ਸਿੱਧੂ ਦੀ ਗ੍ਰਿਫਤਾਰੀ ਵੀ ਅਹਿਮ ਹੈ ਕਿਉਂਕਿ ਉਹ ਇਸ ਗਰੋਹ ਨੂੰ ਸੂਚਨਾ ਦੇਣ ਵਾਲਾ ਮੁੱਖ ਵਿਅਕਤੀ ਸੀ। ਉਸ ਦੀ ਮੀਡੀਆ ਨਾਲ ਨੇੜਤਾ ਹੋਣ ਕਰਕੇ ਉਹ ਆਪਣੇ ਸੰਪਰਕਾਂ ਰਾਹੀਂ ਪੰਜਾਬ ਤੇ ਕੈਨੇਡਾ ਦੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖਦਾ ਸੀ। ਇਸ ਵੇਲੇ ਉਹ ਨਿਆਗਰਾ ਫਾਲਜ਼ ਨੇੜੇ ਸਟੋਰ ਚਲਾਉਂਦਾ ਹੈ ਪਰ ਪੰਜਾਬ ਵਿਚ ਨਸ਼ਿਆਂ ਬਾਰੇ ਹੋਏ ਖੁਲਾਸਿਆਂ ਮਗਰੋਂ ਉਹ ਗਾਇਬ ਹੈ। ਡਰੱਗ ਸਮਗਲਿੰਗ ਦੇ ਕੇਸ ਵਿਚ ਕਈ ਪਰਵਾਸੀ ਭਾਰਤੀਆਂ ਦੇ ਨਾਂ ਸਾਹਮਣੇ ਆਉਣ ਨਾਲ ਕੈਨੇਡਾ ਤੇ ਅਮਰੀਕਾ ਦੇ ਪੰਜਾਬੀ ਭਾਈਚਾਰੇ ਵਿਚ ਤਰਥੱਲੀ ਮੱਚ ਗਈ ਹੈ।
ਟ੍ਰਿਬਿਊਨ ਵਿਚ ਪੁਲਿਸ ਸੂਤਰਾਂ ਦੇ ਹਵਾਲੇ ਨਾਲ ਛਪੀ ਖਬਰ ਅਨੁਸਾਰ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਦੇ ਇਸ ਕੇਸ ਵਿਚ ਜਗਦੀਸ਼ ਭੋਲਾ ਦੇ ਫੜ੍ਹੇ ਜਾਣ ਤੋਂ ਬਾਅਦ ਕਈ ਪਰਵਾਸੀ ਭਾਰਤੀਆਂ ਦੀ ਸ਼ਮੂਲੀਅਤ ਦਾ ਪਤਾ ਲੱਗਿਆ ਹੈ ਜਿਨ੍ਹਾਂ ਵਿਚ ਕੈਨੇਡਾ ਤੇ ਅਮਰੀਕਾ ਦੇ ਕੁਝ ਨਾਮਵਰ ਲੋਕਾਂ ਦੇ ਨਾਂ ਸ਼ਾਮਲ ਹਨ। ਇਨ੍ਹਾਂ ਵਿਚ ਯੂਬਾ ਸਿਟੀ ਨੇੜਲੇ ਸ਼ਹਿਰ ਵੁਡਲੈਂਡ ਰਹਿੰਦੇ ਕਬੱਡੀ ਪ੍ਰਮੋਟਰ ਜੌਹਨ ਸਿੰਘ ਗਿੱਲ ਤੋਂ ਇਲਾਵਾ ਦਾਰਾ ਸਿੰਘ, ਲਹਿੰਬਰ ਸਿੰਘ ਸੁੱਖਾ, ਹਰਬੰਸ ਸਿੱਧੂ (ਐਚæਐਸ ਸਿੱਧੂ), ਮੇਜਰ ਨੱਤ ਤੇ ਜਸਵਿੰਦਰ ਸ਼ੋਕਰ ਦੇ ਨਾਂ ਸਾਹਮਣੇ ਆਏ ਹਨ। ਇਸ ਖਬਰ ਦੀ ਪੁਸ਼ਟੀ ਕਰਨ ਲਈ ਜੌਹਨ ਸਿੰਘ ਗਿੱਲ ਨਾਲ ਸੰਪਰਕ ਨਹੀਂ ਹੋ ਸਕਿਆ ਪਰ ਉਨ੍ਹਾਂ ਦੇ ਨੇੜਲੇ ਸੂਤਰਾਂ ਅਨੁਸਾਰ ਇਹ ਖਬਰ ਬਿਲਕੁਲ ਹੀ ਬੇਬੁਨਿਆਦ ਹੈ ਅਤੇ ਕੁਝ ਸਵਾਰਥੀ ਹਿਤਾਂ ਵਲੋਂ ਉਨ੍ਹਾਂ ਦੇ ਅਕਸ ਨੂੰ ਖਰਾਬ ਕਰਨ ਲਈ ਗਿਣ-ਮਿਥ ਕੇ ਘੜੀ ਗਈ ਹੈ। ਇਨ੍ਹਾਂ ਸੂਤਰਾਂ ਅਨੁਸਾਰ ਉਹ ਤਾਂ 1984 ਤੋਂ ਬਾਅਦ ਭਾਰਤ ਗਏ ਹੀ ਨਹੀਂ ਹਨ। ਇਸ ਕੇਸ ਵਿਚ ਉਨ੍ਹਾਂ ਦਾ ਨਾਂ ਸਾਜ਼ਿਸ਼ ਤਹਿਤ ਲਿਆ ਗਿਆ ਹੈ। ਇਸੇ ਦੌਰਾਨ ‘ਅਜੀਤ’ ਵਿਚ ਛਪੀ ਖਬਰ ਮੁਤਾਬਕ ਪਟਿਆਲਾ ਦੇ ਐਸ਼ਐਸ਼ਪੀæ ਹਰਦਿਆਲ ਸਿੰਘ ਮਾਨ ਨੇ ਕਿਹਾ ਹੈ ਕਿ ਉਨ੍ਹਾਂ ਨੇ ਇਸ ਕੇਸ ਵਿਚ ਨਾਂਵਾਂ ਵਾਲੀ ਕੋਈ ਸੂਚੀ ਜਾਰੀ ਨਹੀਂ ਕੀਤੀ ਹੈ। ਜ਼ਿਕਰਯੋਗ ਹੈ ਕਿ ਜੌਹਨ ਸਿੰਘ ਗਿੱਲ ਕਈ ਸਾਲਾਂ ਤੋਂ ਕਬੱਡੀ ਨਾਲ ਜੁੜਿਆ ਹੋਇਆ ਹੈ। ਹਾਲ ਹੀ ਵਿਚ ਉਸ ਦੀ ਅਗਵਾਈ ਹੇਠ ਸੈਕਰਾਮੈਂਟੋ ਵਿਚ ਇਕ ਵੱਡਾ ਖੇਡ ਟੂਰਨਾਮੈਂਟ ਹੋਇਆ ਸੀ।
ਕੈਨੇਡਾ ਵਿਚ ਟਰੱਕ ਡਰਾਈਵਰ ਤੋਂ ਸ਼ੁਰੂਆਤ ਕਰਨ ਵਾਲੇ ਜਸਵਿੰਦਰ ਸ਼ੋਕਰ ਨੇ 1997 ਵਿਚ ਹਰਮਨ ਗਰੁਪ ਨਾਂ ਦੀ ਟਰੱਕਿੰਗ ਕੰਪਨੀ ਖੜ੍ਹੀ ਕੀਤੀ। ਅੱਜ ਇਸ ਕੋਲ ਸੈਂਕੜੇ ਟਰੱਕ ਤੇ 10 ਤੋਂ 15 ਹਜ਼ਾਰ ਵਰਗ ਫੁੱਟ ਰਕਬੇ ਵਿਚ ਰਿਪੇਅਰ ਗੈਰਾਜ ਤੇ ਵੇਅਰ ਹਾਊਸ ਹਨ। ਟੋਰਾਂਟੋ ਦੇ ਦੂਜੇ ਵਪਾਰੀ ਮੇਜਰ ਸਿੰਘ ਨੱਤ ਦੇ ‘ਏਸ਼ੀਅਨ ਫੂਡ ਸੈਂਟਰ’ ਨਾਂ ਹੇਠ 7-8 ਗਰੌਸਰੀ ਸਟੋਰ ਹਨ।
Leave a Reply