ਦਿੱਲੀ ‘ਚ ਭਾਜਪਾ ਦੇ ਅੱਧੇ ਉਮੀਦਵਾਰ ਦਾਗੀ

ਨਵੀਂ ਦਿੱਲੀ: ਸੱਤਾਧਾਰੀ ਕਾਂਗਰਸ ‘ਤੇ ਭ੍ਰਿਸ਼ਟਾਚਾਰ ਦਾ ਦੋਸ਼ ਲਾਉਣ ਤੇ ‘ਭ੍ਰਿਸ਼ਟਾਚਾਰ ਮੁਕਤ’ ਦਿੱਲੀ ਦਾ ਦਾਅਵਾ ਕਰਨ ਵਾਲੀ ਭਾਜਪਾ ਵੱਲੋਂ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਖੜ੍ਹੇ ਕੀਤੇ 46 ਫੀਸਦੀ ਉਮੀਦਵਾਰਾਂ ਖ਼ਿਲਾਫ਼ ਅਪਰਾਧਿਕ ਮਾਮਲੇ ਦਰਜ ਹਨ। ਬਾਜਪਾ ਦੇ ਉਮੀਦਵਾਰ ਸਾਰੀਆਂ ਪਾਰਟੀਆਂ ਵੱਲੋਂ ਖੜ੍ਹੇ ਉਮੀਦਵਾਰਾਂ ਤੋਂ ਵੱਧ ਦਾਗ਼ਦਾਰ ਹਨ। 
ਦੂਜੇ ਪਾਸੇ ‘ਸਾਫ਼-ਸੁਥਰੀ ਸਿਆਸਤ’ ਕਰਨ ਦੇ ਮੁੱਦੇ ਨਾਲ ਪਹਿਲੀ ਵਾਰ ਚੋਣ ਮੈਦਾਨ ਵਿਚ ਉੱਤਰੀ ਆਮ ਆਦਮੀ ਪਾਰਟੀ ਦੇ ਵੀ ਪੰਜ ਫੀਸਦੀ ਉਮੀਦਵਾਰਾਂ ਖ਼ਿਲਾਫ਼ ਅਪਰਾਧਿਕ ਮਾਮਲੇ ਦਰਜ ਹਨ। ਐਸੋਸੀਏਸ਼ਨ ਫਾਰ ਡੈਮੋਕਰੇਟਿਕ ਰਿਫਾਰਮਸ (ਏæਡੀæਆਰ) ਤੇ ਦਿੱਲੀ ਇਲੈਕਸ਼ਨ ਵਾਚ (ਡੀæਈæਡਬਲਿਊ) ਵੱਲੋਂ ਦਿੱਲੀ ਵਿਧਾਨ ਸਭਾ ਚੋਣਾਂ ਲੜ ਰਹੇ 796 ਉਮੀਦਵਾਰਾਂ ਦੇ ਆਧਾਰ ‘ਤੇ ਤਿਆਰ ਇਕ ਰਿਪੋਰਟ ਵਿਚ ਇਹ ਖੁਲਾਸਾ ਸਾਹਮਣੇ ਆਇਆ ਹੈ।
ਰਿਪੋਰਟ ਮੁਤਾਬਕ 13 ਉਮੀਦਵਾਰਾਂ ਵਿਰੁੱਧ ਔਰਤਾਂ ‘ਤੇ ਅਤਿਆਚਾਰ ਨਾਲ ਸਬੰਧਤ ਮਾਮਲੇ ਦਰਜ ਹਨ। 14 ਉਮੀਦਵਾਰਾਂ ਖ਼ਿਲਾਫ਼ ਹੱਤਿਆ ਦੀ ਕੋਸ਼ਿਸ਼ ਤੇ ਤਿੰਨ ਉਮੀਦਵਾਰਾਂ ਖ਼ਿਲਾਫ਼ ਲੁੱਟ ਤੇ ਡਕੈਤੀ ਦੇ ਮਾਮਲੇ ਦਰਜ ਹਨ। 2008 ਵਿਚ ਹੋਈਆਂ ਦਿੱਲੀ ਵਿਧਾਨ ਸਭਾ ਚੋਣਾਂ ਦੇ ਮੁਕਾਬਲੇ 2013 ਵਿਚ ਅਪਰਾਧਿਕ ਮਾਮਲਿਆਂ ਵਾਲੇ ਉਮੀਦਵਾਰਾਂ ਦੀ ਗਿਣਤੀ ਵਧ ਗਈ ਹੈ। 2008 ਵਿਚ 790 ਉਮੀਦਵਾਰਾਂ ਵਿਚੋਂ 111 ਯਾਨਿ 14 ਫੀਸਦੀ ਉਮੀਦਵਾਰਾਂ ਖ਼ਿਲਾਫ਼ ਅਪਰਾਧਕ ਮਾਮਲੇ ਦਰਜ ਸਨ ਜੋ 2013 ਵਿਚ ਵਧ ਕੇ 16 ਫੀਸਦੀ ਹੋ ਗਏ ਹਨ। ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਸਮੇਤ ਪੰਜ ਉਮੀਦਵਾਰਾਂ ਖ਼ਿਲਾਫ਼ ਅਪਰਾਧਿਕ ਕੇਸ ਦਰਜ ਹਨ। ਕੇਜਰੀਵਾਲ ਖ਼ਿਲਾਫ਼ ਪੰਜ ਕੇਸ ਦਰਜ ਹਨ ਜਿਨ੍ਹਾਂ ਵਿਚੋਂ ਜ਼ਿਆਦਾਤਰ ਕੇਸ ਦੰਗਿਆਂ, ਸਰਕਾਰੀ ਮੁਲਾਜ਼ਮਾਂ ਦੀ ਡਿਊਟੀ ਕਰਨ ਦੀ ਰਾਹ ਵਿਚ ਰੁਕਾਵਟ ਪਾਉੁਣਾ, ਸਰਕਾਰੀ ਮੁਲਾਜ਼ਮਾਂ ਨੂੰ ਆਪਣਾ ਕੰਮ ਨਾ ਕਰਨ ਲਈ ਹਮਲਾ ਜਾਂ ਤਾਕਤ ਦੀ ਵਰਤੋਂ ਕਰਨਾ ਹੈ। ਇਸ ਰਿਪੋਰਟ ਵਿਚ ਇਕ ਹੋਰ ਦਿਲਚਸਪ ਗੱਲ ਵੇਖਣ ਵਿਚ ਆਈ ਹੈ ਕਿ 2008 ਦੇ ਮੁਕਾਬਲੇ ਅਪਰਾਧਿਕ ਪਿਛੋਕੜ ਵਾਲੇ ਉਮੀਦਵਾਰਾਂ ਦੀ ਗਿਣਤੀ ਇਸ ਵਾਰ ਘਟ ਗਈ ਹੈ ਜਦਕਿ ਭਾਜਪਾ ਦੇ ਮਾਮਲੇ ਵਿਚ ਇਸ ਗਿਣਤੀ ਵਿਚ ਵਾਧਾ ਹੋਇਆ ਹੈ।
2008 ਵਿਚ ਕਾਂਗਰਸ ਦੇ 30 ਤੇ ਭਾਜਪਾ ਦੇ 35 ਫੀਸਦੀ ਉਮੀਦਵਾਰਾਂ ਖ਼ਿਲਾਫ਼ ਅਪਰਾਧਕ ਕੇਸ ਦਰਜ ਸਨ ਜਦਕਿ 2013 ਵਿਚ ਇਹ ਗਿਣਤੀ ਕਾਂਗਰਸ ਦੇ ਮਾਮਲੇ ਵਿਚ ਘਟ ਕੇ 21 ਫੀਸਦੀ ਤੇ ਭਾਜਪਾ ਦੇ ਮਾਮਲੇ ਵਿਚ ਵਧ ਕੇ 46 ਫੀਸਦੀ ਹੋ ਗਈ ਹੈ।

Be the first to comment

Leave a Reply

Your email address will not be published.