ਇਕੋ ਰੰਗ ਹੀ ਚਾੜ੍ਹਨਾ ਸਾਰਿਆਂ ਨੂੰ ਇਹ ਹੈ ਦੇਸ਼ ਦਾ ਸਭਿਆਚਾਰ ਕਹਿੰਦੇ।
ਆਪੋ ਆਪਣੇ ਰਸਮ-ਵਿਹਾਰ ਛੱਡ, ਸਾਡੇ ਰਹੋ ਜੀ ਤਾਬਿਆਦਾਰ ਕਹਿੰਦੇ।
ਫਿਰਕੇ ਵੱਖਰੇ ਕਾਸ ਨੂੰ ਰੱਖਣੇ ਨੇ ਪਉ ਸ਼ਰਣ ਵਿਚ ਸੰਘ-ਪਰਿਵਾਰ ਕਹਿੰਦੇ।
ਸੁੱਕਾ ਵਾਰ ਨਾ ਐਤਕੀਂ ਜਾਣ ਦੇਣਾ ਬੈਠੇ ‘ਕਰੋ ਜਾਂ ਮਰੋ’ ਲਈ ਤਿਆਰ ਕਹਿੰਦੇ।
ਇਕ ਦੂਜੇ ਦੇ ਪੋਤੜੇ ਫੋਲਦੇ ਨੇ ਮੂਹੋਂ ਸੁੱਟਦੇ ਨਿਰੇ ਅੰਗਿਆਰ ਕਹਿੰਦੇ।
ਬੋਲੀ ਬੋਲਦੇ ਚੰਦਰੀ ਲੂਹਣ ਵਾਲੀ, ਅੱਗਾਂ ਲਾਉਣ ਨੂੰ ਚੋਣ-ਪ੍ਰਚਾਰ ਕਹਿੰਦੇ!
Leave a Reply