ਨਵੀਂ ਦਿੱਲੀ:ਕਥਿਤ ਵੋਟ ਚੋਰੀ ਵੋਟਰ ਵੋਟਰ ਸੂਚੀਆਂ ਦੀ ਖ਼ਾਸ ਡੂੰਘੀ ਮੁੜ ਸੁਧਾਈ (ਐੱਸਆਈਆਰ) ਅਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਖ਼ਿਲਾਫ਼ ਮੋਰਚਾ ਖੋਲ੍ਹ ਕੇ ਬੈਠੇ ਲੋਕ ਸਭਾ ਵਿਚ ਵਿਰੋਧੀ . ਧਿਰ ਦੇ ਆਗੂ ਰਾਹੁਲ ਗਾਂਧੀ ਨੇ ਐਲਾਨ ਕੀਤਾ ਹੈ ਕਿ ਇਹ ਅੰਦੋਲਨ ਹੁਣ ਰੁਕਣ ਵਾਲਾ ਨਹੀਂ, ਭਾਵੇਂ ਇਸ ਵਿਚ ਦਿਨ, ਮਹੀਨੇ ਜਾਂ ਸਾਲ ਲੱਗ ਜਾਣ
। ਇਸ ਦੇ ਨਾਲ ਹੀ ਉਨ੍ਹਾਂ ਨੇ ਸਨਸਨੀਖੇਜ਼ ਦਾਅਵਾ ਕੀਤਾ ਕਿ ਸਰਕਾਰ ਦੇ 200 ਤੋਂ ਵੱਧ ਉੱਚ ਅਧਿਕਾਰੀ ਉਨ੍ਹਾਂ ਦੇ ਸੰਪਰਕ ਵਿਚ ਹਨ ਅਤੇ ਸੀਬੀਆਈ, ਈਡੀ ਸਮੇਤ ਹਰ ਪਾਸਿਓ ਉਨ੍ਹਾਂ ਨੂੰ ਜਾਣਕਾਰੀ ਦੇ ਰਹੇ ਹਨ। ਹਾਲਾਂਕਿ ਉਨ੍ਹਾਂ ਨੇ ਕਿਸੇ ਦਾ ਨਾਂ ਨਹੀਂ ਦੱਸਿਆ।
ਰੋਸ ਮਾਰਚ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਰੋਧੀ ਧਿਰ ਦੇ ਨੇਤਾ ਨੇ ਹਮ ਖ਼ਿਆਲ ਆਗੂਆਂ ਦੇ ਸੁਪਰੀਮ ਕੋਰਟ ਵੱਲ ਮਾਰਚ ਨੂੰ ‘ਸ਼ਿਵ ਦੀ ਬਰਾਤ’ ਕਿਹਾ। ਉਨ੍ਹਾਂ ਨੇ ਸਨਸਨੀਖੇਜ਼ ਦਾਅਵਾ ਕੀਤਾ ਕਿ ਸਰਕਾਰ ਦੇ 200 ਤੋਂ ਵੱਧ ਉੱਚ ਅਧਿਕਾਰੀ ਉਨ੍ਹਾਂ ਦੇ ਸੰਪਰਕ ਵਿਚ ਹਨ ਅਤੇ ਸੀਬੀਆਈ, ਈਡੀ ਸਮੇਤ ਹਰੇ ਪਾਸਿਓ ਉਨ੍ਹਾਂ ਨੂੰ ਜਾਣਕਾਰੀ ਦੇ ਰਹੇ ਹਨ। ਹਾਲਾਂਕਿ ਉਨ੍ਹਾਂ ਨੇ ਕਿਸੇ ਦਾ ਨਾਂ ਨਹੀਂ ਦੱਸਿਆ।
ਰੋਸ ਮਾਰਚ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਰੋਧੀ ਧਿਰ ਦੇ ਨੇਤਾ ਨੇ ਹਮ ਖ਼ਿਆਲ ਆਗੂਆਂ ਦੇ ਸੁਪਰੀਮ ਕੋਰਟ ਵੱਲ ਮਾਰਚ ਨੂੰ ‘ਸ਼ਿਵ ਦੀ ਬਰਾਤ’ ਕਿਹਾ। ਉਨ੍ਹਾਂ ਨੇ ਸਾਰੇ ਦੇਸ਼ ਵਾਸੀਆਂ ਨੂੰ ਇਸ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜੇ ਕੋਈ ਸਿੱਧੇ ਤੌਰ ‘ਤੇ ਸ਼ਾਮਲ ਨਹੀਂ ਹੋ ਸਕਦਾ ਤਾਂ ਉਹ ਜਿੱਥੇ ਵੀ ਅਤੇ ਜਿਸ ਰੂਪ ਵਿਚ ਵੀ ਹੋਵੇ, ਆਪਣੀ ਆਵਾਜ਼ ਬੁਲੰਦ ਕਰੇ ਕਿਉਂਕਿ ਇਹ ਸੰਵਿਧਾਨ ਦੀ ਸਲਾਮਤੀ ਦੀ ਲੜਾਈ ਹੈ।
ਸੁਪਰੀਮ ਕੋਰਟ ਜਾਣ ਦੇ ਵਿਰੋਧੀ ਧਿਰ ਦੇ ਫ਼ੈਸਲੇ ਬਾਰੇ ਰਾਹੁਲ ਗਾਂਧੀ ਨੇ ਕਿਹਾ ਕਿ ਵੋਟ ਚੋਰੀ ਰਾਹੀਂ ਦੇਸ਼ ਦੇ ਲੋਕਤੰਤਰ ਨਾਲ ਜੋ ਗ਼ਲਤ ਹੋ ਰਿਹਾ ਹੈ, ਉਹ ਇਸ ਨੂੰ ਸਾਹਮਣੇ ਲਿਆਉਣਗੇ। ਉਨ੍ਹਾਂ ਕਿਹਾ ਕਿ ਦਿੱਲੀ ਨੂੰ ਕਿਲ੍ਹੇ ਵਿਚ ਬਦਲ ਦਿੱਤਾ ਗਿਆ ਹੈ ਅਤੇ 30 ਹਜ਼ਾਰ ਪੁਲਿਸ ਮੁਲਾਜ਼ਮ ਤਾਇਨਾਤ ਹਨ ਪਰ ਵਿਰੋਧੀ ਧਿਰ ਦੀ ਰਣਨੀਤੀ ਵੱਖਰੀ ਹੈ।ਅਸੀਂ ਦੇਸ਼ ਨੂੰ ਦਿਖਾਉਣਾ ਚਾਹੁੰਦੇ ਹਾਂ ਕਿ ਦਿੱਲੀ ਦੀ ਕਿਲ੍ਹਾਬੰਦੀ ਕਰ ਕੇ ਪ੍ਰਧਾਨ ਮੰਤਰੀ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਵੋਟ ਚੋਰੀ ਦੇ ਮਾਮਲੇ ਵਿਚ ਗਿਆਨੇਸ਼ ਸਮੇਤ ਪੰਜ ਲੋਕਾਂ ਦੇ ਮੁਲਜ਼ਮ ਹੋਣ ਦਾ ਦਾਅਵਾ ਕਰਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਨੇ ਭਾਰਤ ਦੀ ਸੋਚ ਅਤੇ ਆਤਮਾ ‘ਤੇ ਹਮਲਾਂ’ ਕੀਤਾ ਹੈ। ਨਾ ਪਿੱਛੇ ਹਟਾਂਗੇ, ਨਾ ਹੀ ਰੁਕਾਂਗੇ, ਭਾਵੇਂ ਜਿੰਨਾ ਮਰਜ਼ੀ ਸਮਾਂ ਲੱਗ ਜਾਵੇ। ਪ੍ਰਧਾਨ ਮੰਤਰੀ ‘ਤੇ ਨਿਸ਼ਾਨਾ ਸਾਧਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਨਰਿੰਦਰ ਮੋਦੀ ਦੀ ਯੋਜਨਾ ਦਾ ਖਾਕਾ ਅਤੇ ਉਨ੍ਹਾਂ ਦੀ ਕੁੰਡਲੀ ਸਾਡੇ ਕੋਲ ਹੈ ਤੇ ਇਹ ਗੱਲ ਉਹ ਵੀ ਜਾਣਦੇ ਹਨ।
