ਪੰਜਾਬ ਵਿਚ 13.60 ਲੱਖ ਵੋਟਰ ਘਟੇ; ਸੂਚੀ `ਚ 2.01 ਕਰੋੜ ਨਾਂ

ਚੰਡੀਗੜ੍ਹ:ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਪੰਜਾਬ ‘ਚ 25 ਜੂਨ ਤੋਂ ਸ਼ੁਰੂ ਕੀਤੀ ਗਈ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਰੀ ਸੁਧਾਈ 2026 ਦੀ ਪ੍ਰਕਿਰਿਆ ਕਾਮਯਾਬੀ ਨਾਲ ਮੁਕੰਮਲ ਹੋ ਗਈ। ਪੰਜਾਬ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਦੀਆਂ ਅੰਤਿਮ ਵੋਟਰ ਸੂਚੀਆਂ ਪ੍ਰਕਾਸ਼ਿਤ ਕਰ ਦਿੱਤੀਆਂ ਗਈਆਂ ਹਨ। ਪੰਜਾਬ ਦੇ ਮੁੱਖ ਚੋਣ ਅਫ਼ਸਰ ਪੰਜਾਬ, ਅਨਿੰਦਿਤਾ ਮਿਤਰਾ ਨੇ ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਸਾਰੇ 117 ਵਿਧਾਨ ਸਭਾ ਹਲਕਿਆਂ ਦੀਆਂ ਅੰਤਿਮ ਵੋਟਰ ਸੂਚੀਆਂ ਦੀਆਂ ਹਾਰਡ ਕਾਪੀਆਂ ਤੇ ਸਾਫਟ ਕਾਪੀਆਂ ਸੌਂਪ ਦਿੱਤੀਆਂ।

ਉਨ੍ਹਾਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦੇ ਵਡਮੁੱਲੇ ਸਹਿਯੋਗ, ਖ਼ਾਸ ਕਰਕੇ ਸੂਬੇ ਭਰ ‘ਚ ਤਾਇਨਾਤ 89,395 ਬੂਥ ਲੈਵਲ ਏਜੰਟਾਂ (ਬੀਐੱਲਏਜ਼) ਦਾ ਧੰਨਵਾਦ ਕੀਤਾ, ਜਿਨ੍ਹਾਂ ਦੀ ਸਰਗਰਮ ਭਾਗੀਦਾਰੀ ਸਦਕਾ ਇਹ ਕਾਰਜ ਨੇਪਰੇ ਚੜ੍ਹ ਸਕਿਆ। ਪੰਜਾਬ ਦੇ ਮੁੱਖ ਚੋਣ ਅਫ਼ਸਰ ਅਨਿੰਦਿਤਾ ਮਿਤਰਾ ਨੇ ਦੱਸਿਆ ਕਿ ਪੰਜਾਬ ‘ਚ 9 ਜੂਨ 2026 ਤੱਕ,14,61,043 ਰਜਿਸਟਰਡ ਵੋਟਰ ਸਨ, ਜਿਨ੍ਹਾਂ ‘ਚ 1,11,76,866 ਮਰਦ 1,02,83,478 ਮਹਿਲਾ ਤੇ 699 ਥਰਡ ਜੈਂਡਰ ਵੋਟਰ ਸ਼ਾਮਲ ਸਨ। ਘਰ-ਘਰ ਜਾ ਕੇ ਵੇਰਵੇ ਦਰਜ ਕਰਨ ਦੇ ਪੜਾਅ (25 ਜੂਨ ਤੋਂ 3 ਅਗਸਤ 2026) ਦੌਰਾਨ ਬੀ.ਐਲ.ਓਜ਼ ਨੇ ਰਜਿਸਟਰਡ ਵੋਟਰਾਂ ਨੂੰ ਗਣਨਾ ਫਾਰਮ ਵੰਡੇ ਅਤੇ ਇਕੱਤਰ ਕੀਤੇ। ਖਰੜਾ ਵੋਟਰ ਸੂਚੀ 13 ਅਗਸਤ 2026 ਨੂੰ ਪ੍ਰਕਾਸ਼ਿਤ ਕੀਤੀ ਗਈ ਸੀ, ਜਿਸ ‘ਚ ਕੁੱਲ 1,93,94,435 ਵੋਟਰ ਸਨ। ਦਾਅਵੇ ਤੇ ਇਤਰਾਜ਼ ਦਰਜ ਕਰਵਾਉਣ ਸਮੇਂ ਦੌਰਾਨ ਸਰਗਰਮ ਭਾਗੀਦਾਰੀ ਲਈ ਸੂਬੇ ਭਰ ਵਿੱਚ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਖਰੜਾ ਵੋਟਰ ਸੂਚੀ ਦੀਆਂ ਕਾਪੀਆਂ ਮੁਹੱਈਆ ਕਰਵਾਈਆਂ ਗਈਆਂ ਸਨ।
ਦਾਅਵੇ ਤੇ ਇਤਰਾਜ਼ ਦਰਜ ਕਰਨ ਦੀ ਮਿਆਦ (13 ਅਗਸਤ ਤੋਂ 12 ਸਤੰਬਰ2026) ਦੌਰਾਨ ਨਾਗਰਿਕਾਂ ਨੂੰ ਖਰੜਾ ਵੋਟਰ – ਸੂਚੀ ‘ਚ ਆਪਣੇ ਵੇਰਵਿਆਂ ਦੀ ਪੜਤਾਲ = ਕਰਨ ਅਤੇ ਲੋੜ ਪੈਣ ‘ਤੇ ਦਾਅਵੇ ਜਾਂ – ਇਤਰਾਜ਼ ਦਰਜ ਕਰਵਾਉਣ ਲਈ ਉਤਸ਼ਾਹਿਤ ਕੀਤਾ ਗਿਆ। ਅਰਜ਼ੀਆਂ ਆਨਲਾਈਨ, ਈਸੀਆਈਨੈੱਟ ਮੋਬਾਈਲ ਐਪ ਰਾਹੀਂ, ਬੀ.ਐਲ.ਓਜ਼ ਰਾਹੀਂ ਆਫ਼ਲਾਈਨ ਜਾਂ ਈ.ਆਰ.ਓਜ਼ ਦੇ ਦਫ਼ਤਰਾਂ ਵਿੱਚ ਪ੍ਰਾਪਤ ਕੀਤੀਆਂ ਗਈਆਂ। ਇਸ ਦੌਰਾਨ ਸੀਈਓ ਪੰਜਾਬ, 19 ਰੋਲ ਆਬਜ਼ਰਵਰਾਂ ਅਤੇ ਜ਼ਿਲ੍ਹਾ ਚੋਣ ਅਫ਼ਸਰਾਂ ਨੇ ਫੀਲਡ ਦਾ ਵਿਆਪਕ ਦੌਰਾ ਕੀਤਾ ਅਤੇ ਪ੍ਰਾਪਤ ਹੋਏ ਦਾਅਵਿਆਂ ਤੇ ਇਤਰਾਜ਼ਾਂ ਦੀ ਸੁਪਰ-ਚੈਕਿੰਗ ਕੀਤੀ। ਨੋਟਿਸ ਪੜਾਅ/ ਦਾਅਵਿਆਂ ਤੇ ਇਤਰਾਜ਼ਾਂ ਦੇ ਨਿਪਟਾਰੇ (13 ਅਗਸਤ ਤੋਂ 8 ਅਕਤੂਬਰ 2026) ਦੌਰਾਨ ਅਣ-ਮੈਪਡ ਵੋਟਰਾਂ ਅਤੇ ਤਰੁੱਟੀਆਂ ਵਾਲੇ ਵੋਟਰਾਂ ਨੂੰ ਨੋਟਿਸ ਜਾਰੀ ਕੀਤੇ ਗਏ। ਪਿੰਡ ਪੱਧਰ ‘ਤੇ ਈਆਰਓਜ਼/ਏਈਆਰਓਜ਼ ਵੱਲੋਂ ‘ ਸੁਣਵਾਈਆਂ ਕੀਤੀਆਂ ਗਈਆਂ ਤੇ ਦਸਤਾਵੇਜ਼ਾਂ ਤੇ ਬੀਐਲਓਜ਼ ਦੀਆਂ ਰਿਪੋਰਟਾਂ ਦੀ ਪੜਤਾਲ ਉਪਰੰਤ ਫ਼ੈਸਲੇ ਲਏ ਗਏ। ਸੀਈਓ ਪੰਜਾਬ ਨੇ ਦੱਸਿਆ ਕਿ ਚੋਣ ਮਸ਼ੀਨਰੀ ਨੇ ਨੋਟਿਸ ਮਿਆਦ ਦੌਰਾਨ ਲੋਕਾਂ ਦੀ ਸਹੂਲਤ ਨੂੰ ਯਕੀਨੀ ਬਣਾਉਂਦਿਆਂ ਇੱਕ ਸੁਚਾਰੂ ਮਾਹੌਲ ਪ੍ਰਦਾਨ ਕੀਤਾ। ਪਾਰਦਰਸ਼ਤਾ ਤੇ ਕੁਸ਼ਲਤਾ ਨੂੰ ਯਕੀਨੀ ਬਣਾਉਣ ਲਈ ਰਾਜ ਤੇ ਜ਼ਿਲ੍ਹਾ ਪੱਧਰ ‘ਤੇ ਵਿਸ਼ੇਸ਼ ‘ਦਸਤਾਵੇਜ਼ ਤਸਦੀਕ ਟੀਮ’ ਦਾ ਗਠਨ ਕੀਤਾ ਗਿਆ ਸੀ। ਇਸ ਤੋਂ ਇਲਾਵਾ, – ਸੂਬੇ ਭਰ ‘ਚ ਸ਼ਿਕਾਇਤ ਨਿਵਾਰਨ ਦਾ ਮਜ਼ਬੂਤ ਪ੍ਰਬੰਧ ਕੀਤਾ ਗਿਆ, ਜਿੱਥੇ ਹਰੇਕ ਜ਼ਿਲ੍ਹੇ ‘ਚ ਜ਼ਿਲ੍ਹਾ ਸ਼ਿਕਾਇਤ ਅਫ਼ਸਰਾਂ ਨੇ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਤੇ 1950 ਹੈਲਪਲਾਈਨ ਨੰਬਰ ਰਾਹੀਂ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਵੋਟਰਾਂ ਦੀਆਂ ਸਮੱਸਿਆਵਾਂ ਹੱਲ ਕੀਤੀਆਂ ਗਈਆਂ। ਵੋਟਰਾਂ ਦੀ ਮਦਦ ਲਈ ਈਆਰਓ ਤੇ ਡੀਈਓ ਪੱਧਰ ‘ਤੇ ਹੈਲਪ ਡੈਸਕ ਵੀ ਸਥਾਪਿਤ ਕੀਤੇ ਗਏ ਸਨ।