ਸੁਖਬੀਰ ਨਾ ਡਰੇ ਨਾ ਡਰਨਗੇ: ਹਰਸਿਮਰਤ ਬਾਦਲ

ਖੰਨਾ/ਈਸੜੂ:ਸ਼ਹੀਦ ਕਰਨੈਲ ਸਿੰਘ ਈਸੜੂ ਅਤੇ ਕਿਸਾਨ ਆਗੂ ਭੁਪਿੰਦਰ ਸਿੰਘ ਦੀ ਯਾਦ ਵਿਚ ਸ਼੍ਰੋਮਣੀ ਅਕਾਲੀ ਦਲ ਵਲੋਂ ਹਲਕਾ ਖੰਨਾ ਦੇ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਦੀ ਦੇਖ ਰੇਖ ਹੇਠ ਇਕ ਭਰਵੀਂ ਕਾਨਫਰੰਸ ਕੀਤੀ ਗਈ।

ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਨੇ ਬਹੁਤ ਹੀ ਭਾਵੁਕ ਸ਼ਬਦਾਂ ਰਹੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਉੱਪਰ ਹੋਏ ਕਾਤਲਾਨਾ ਹਮਲੇ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਅੱਜ ਦੀ ਰੈਲੀ ਨੂੰ ਸੁਖਬੀਰ ਸਿੰਘ ਬਾਦਲ ਨੇ ਸੰਬੋਧਨ ਕਰਨਾ ਸੀ, ਉਹ ਨਾ ਪਹਿਲਾਂ ਡਰੇ ਹਨ ਅਤੇ ਨਾ ਹੀ ਅੱਗੇ ਡਰਨਗੇ। ਪੰਜਾਬ ਸਰਕਾਰ ਤੇ ਤਿੱਖੇ ਹਮਲੇ ਉਹ ਕਰਦਿਆਂ ਬੀਬਾ ਬਾਦਲ ਨੇ ਕਿਹਾ ਕਿ ਪੰਜਾਬ ਦਾ ਹਰ ਵਰਗ ਗੁਰੂ ਦੋਖੀ ਦੀ ਸਰਕਾਰ ਤੋਂ ਪੀੜਤ ਹੈ। ਇਸ ਸਮੇਂ ਅਕਾਲੀ ਵਰਕਰਾਂ ਦੇ ਠਾਠਾਂ ਮਾਰਦੇ ਇਕੱਠ ਨੂੰ ਸਾਬਕਾ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ, ਮਹੇਸ਼ਇੰਦਰ ਸਿੰਘ ਗਰੇਵਾਲ, ਦਲਜੀਤ ਸਿੰਘ ਚੀਮਾ, ਸ਼ਰਨਜੀਤ ਸਿੰਘ ਢਿੱਲੋਂ, ਹੀਰਾ ਸਿੰਘ ਗਾਬੜੀਆ, ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ, ਦਰਬਾਰਾ ਸਿੰਘ ਗੁਰੂ, ਦੇਸਰਾਜ ਧੁੱਗਾ, ਗੁਰਪ੍ਰੀਤ ਸਿੰਘ ਰਾਜੂ ਖੰਨਾ, ਪਰਮਜੀਤ ਸਿੰਘ ਢਿੱਲੋਂ, ਐਡ. ਅਰਸ਼ਦੀਪ ਸਿੰਘ ਕਲੇਰ ਆਦਿ ਬੁਲਾਰਿਆਂ ਨੇ ਸੰਬੰਧਨ ਕੀਤਾ। ਇਸ ਸਮੇਂ ਹਲਕਾ ਇੰਚਾਰਜ ਮਨਜੀਤ ਸਿੰਘ ਮਦਨੀਪੁਰ, ਸੀਨੀਅਰ ਮੀਤ ਪ੍ਰਧਾਨ ਇੰਜ: ਜਗਦੇਵ ਸਿੰਘ ਬੋਪਾਰਾਏ, ਸ੍ਰੋਮਣੀ ਕਮੇਟੀ ਮੈਂਬਰ ਰਘਵੀਰ ਸਿੰਘ ਸਹਾਰਨ ਮਾਜਰਾ, ਹਰਪਾਲ ਸਿੰਘ ਜੱਲਾ, ਸ਼੍ਰੋਮਣੀ ਕਮੇਟੀ ਮੈਂਬਰ ਦਵਿੰਦਰ ਸਿੰਘ ਖਟੜਾ ਦੇ ਸਪੁੱਤਰ ਜਥੇਦਾਰ ਨਵਤੇਜ ਸਿੰਘ ਖਟੜਾ, ਜਥੇਦਾਰ ਰਣਬੀਰ ਸਿੰਘ ਖਟੜਾ, ਕੌਮੀ ਮੀਤ ਪ੍ਰਧਾਨ ਗੁਰਜੀਤ ਸਿੰਘ ਪੰਧੇਰ ਖੇੜੀ, ਜੱਥੇ. ਜਸਮੇਲ ਸਿੰਘ ਬੌਦਲੀ, ਪ੍ਰਧਾਨ ਜਗਜੀਤ ਸਿੰਘ ਦੌਲਤਪੁਰ, ਪ੍ਰਧਾਨ ਪ੍ਰਿਤਪਾਲ ਸਿੰਘ ਝੱਮਟ, ਗੁਰਪ੍ਰੀਤ ਸਿੰਘ ਲਾਪਰਾ, ਪ੍ਰੋ. ਗੁਰਬਖਸ ਸਿੰਘ ਬੀਜਾ, ਸਰਬਜੀਤ . ਸਿੰਘ ਕਾਲੀਰਾਓ, ਤੇਜਿੰਦਰ ਸਿੰਘ ਇਕੋਲਾਹਾ, ਨੀਤੂ ਸਿੰਘ ਪਾਇਲ, ਸੋਹਣ ਸਿੰਘ ਭੰਗੂ, ਜਗਦੀਪ ਸਿੰਘ ਲਹਿਲ, ਮਨਜੀਤ ਸਿੰਘ ਘੁਢਾਣੀ, ਮਾਸਟਰ ਕ੍ਰਿਪਾਲ ਸਿੰਘ, ਗੁਰਮੁੱਖ ਸਿੰਘ ਕੂਹਲੀ ਖੁਰਦ, ਸੋਨੀ ਸੋਮਲ ਖੇੜੀ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਤਿੰਨਾ ਹਲਕਿਆ ਦੇ ਸਰਕਲ ਜਥੇਦਾਰਾਂ, ਪੰਚਾ, ਸਰਪੰਚਾਂ ਅਤੇ ਅਕਾਲੀ ਵਰਕਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਪਿੰਡ ਇੱਕੋਲਾਹਾ ਦੀ ਪੰਚਾਇਤ, ਜਸਦੀਪ ਕੌਰ ਯਾਦੂ, ਯਾਦਵਿੰਦਰ ਸਿੰਘ ਯਾਦੂ ਅਤੇ ਇਲਾਕੇ ਦੇ ਹੋਰ ਹਲਕਾ ਇੰਚਾਰਜਾਂ ਵਲੋਂ ਬੀਬਾ ਹਰਸਿਮਰਤ ਕੌਰ ਬਾਦਲ ਦਾ ਸਿਰੀ ਸਾਹਿਬ ਤੇ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ।