ਸੇਨੇਗਲ ਦਾ ਕਾਲ਼ਾ ਮੋਤੀ ਸਾਦੀਓ ਮਾਨੇ

ਪ੍ਰਿੰ. ਸਰਵਣ ਸਿੰਘ
ਫੋਨ: 647-785-1661
ਪਹਿਲਾਂ ਪੇਲੇ ਨੂੰ ਬ੍ਰਾਜ਼ੀਲ ਦਾ ਕਾਲ਼ਾ ਮੋਤੀ ਕਿਹਾ ਜਾਂਦਾ ਸੀ। ਹੁਣ ਸਾਦੀਓ ਮਾਨੇ ਨੂੰ ਸੇਨੇਗਲ ਦਾ ਕਾਲਾ ਮੋਤੀ ਕਿਹਾ ਜਾ ਰਿਹੈ। ਉਹ ਵੀ ਪੇਲੇ ਵਾਂਗ ਫੁਟਬਾਲ ਦਾ ਸੁਪਰਸਟਾਰ ਹੈ। ਉਹਦਾ ਜਨਮ 10 ਅਪ੍ਰੈਲ 1992 ਨੂੰ ਅਫਰੀਕੀ ਦੇਸ਼ ਸੇਨੇਗਲ ਦੇ ਪਿੰਡ ਬੰਬਾਲੀ ਵਿਚ ਗਰੀਬ ਮਾਪਿਆਂ ਦੇ ਘਰ ਹੋਇਆ ਸੀ।

ਵੱਡਾ ਹੋ ਕੇ ਉਹ ਗੋਦੜੀ ਦਾ ਲਾਲ ਨਿਕਲਿਆ। ਆਪਣੀ ਖੇਡ ਕਮਾਈ ਨਾਲ ਉਸ ਨੇ ਆਪਣੇ ਪਛੜੇ ਪਿੰਡ ਨੂੰ ਮਾਡਰਨ ਪਿੰਡ ਬਣਾਉਣ ਵਿਚ ਭਰਪੂਰ ਯੋਗਦਾਨ ਪਾਇਆ। ਸੇਧਿਊ ਦੇ ਵਿਰਾਨ ਇਲਾਕੇ ਦਾ ਪਛੜਿਆ ਪਿੰਡ ਬੰਬਾਲੀ ਹੁਣ ਸੇਨੇਗਲ ਦਾ ਮਾਡਲ ਪਿੰਡ ਹੈ। ਮਾਨੇ ਦੀਆਂ ਗੱਲਾਂ ਸੇਨੇਗਲ ‘ਚ ਹੀ ਨਹੀਂ, ਦੁਨੀਆ ਭਰ ‘ਚ ਹੁੰਦੀਆਂ ਹਨ। ਜਿੰਨਾ ਉਹ ਆਪਣੀ ਖੇਡ ਕਰਕੇ ਮਸ਼ਹੂਰ ਹੋਇਆ ਓਨਾ ਹੀ ਪਰਉਪਕਾਰੀ ਕਾਰਜਾਂ ਕਰਕੇ ਜਾਣਿਆ ਜਾਂਦਾ ਹੈ।
ਮਾਨੇ ਪੇਸ਼ਾਵਰ ਫੁੱਟਬਾਲਰ ਹੈ ਜੋ ਅਲ ਨਾਸਰ ਵੱਲੋਂ ਸੌਦੀ ਪ੍ਰੋ-ਲੀਗ ਖੇਡਦਾ ਹੈ। 19 ਸਾਲ ਦੀ ਉਮਰੇ ਉਹ ਫਰਾਂਸ ਦੇ ਮੈਟਜ਼ ਕਲੱਬ ਵੱਲੋਂ ਖੇਡਣ ਲੱਗਾ ਸੀ ਤੇ 20ਵੇਂ ਸਾਲ 4 ਮਿਲੀਅਨ ਯੂਰੋ ਦੀ ਫੀਸ ਨਾਲ ਆਸਟਰੀਆ ਦੇ ਰੈੱਡ ਬੁੱਲ ਸਾਲਜਬਰਗ ਕਲੱਬ ‘ਚ ਚਲਾ ਗਿਆ। ਅਗਲੇ ਸਾਲ ਇੰਗਲੈਂਡ ਦੇ ਸਾਊਥੈਂਪਟਨ ਕਲੱਬ ਨੇ 11.8 ਮਿਲੀਅਨ ਪੌਂਡਾਂ ਦੀ ਫੀਸ ਤਾਰ ਕੇ ਆਪਣੇ ਨਾਲ ਰਲ਼ਾ ਲਿਆ। ਉਨ੍ਹਾਂ ਦੀ ਟੀਮ ਨੇ 2015 ਦੀ ਪ੍ਰੀਮੀਅਰ ਲੀਗ ‘ਚ ਆਸਟੋਨ ਵਿੱਲਾ ਦੀ ਟੀਮ ਨੂੰ 6-1 ਗੋਲਾਂ ਨਾਲ ਹਰਾਇਆ। ਮਾਨੇ ਨੇ 2 ਮਿੰਟ 56 ਸਕਿੰਟਾਂ ‘ਚ ਹੈਟ੍ਰਿਕ ਮਾਰਨ ਦਾ ਰਿਕਾਰਡ ਰੱਖਿਆ!
2016 ‘ਚ ਉਹ 34 ਮਿਲੀਅਨ ਪੌਂਡ ਦੀ ਫੀਸ ਨਾਲ ਲਿਵਰਪੂਲ ਕਲੱਬ ਵੱਲੋਂ ਖੇਡਣ ਲੱਗਾ। ਤਦ ਤਕ ਉਹ ਫੁੱਟਬਾਲ ਦੇ ਇਤਿਹਾਸ ਵਿਚ ਅਫਰੀਕਾ ਦਾ ਸਭ ਤੋਂ ਮਹਿੰਗਾ ਖਿਡਾਰੀ ਬਣ ਚੁੱਕਾ ਸੀ। 2018-19 ਦੇ ਸੀਜ਼ਨ ਵਿਚ ਉਸ ਨੇ ਪ੍ਰੀਮੀਅਰ ਲੀਗ ਗੋਲਡਨ ਬੂਟ ਜਿੱਤਣ ਦਾ ਸਨਮਾਨ ਹਾਸਲ ਕੀਤਾ। ਅਕਤੂਬਰ 2021 ‘ਚ ਉਹ ਪ੍ਰੀਮੀਅਰ ਲੀਗ ਦਾ 100ਵਾਂ ਗੋਲ ਕਰਨ ਵਾਲਾ ਤੀਜਾ ਅਫਰੀਕਨ ਖਿਡਾਰੀ ਬਣਿਆ। ਉਹ ਫੁਟਬਾਲ ਦੇ ਸਿਰਮੌਰ ਅਵਾਰਡ ਬੈਲਨ ਡੀਓਰ ਦੀ ਚੋਣ ਸਮੇਂ 2019 ‘ਚ ਚੌਥੀ ਤੇ 2022 ਵਿਚ ਦੂਜੀ ਥਾਵੇਂ ਰਿਹਾ। ਉਸ ਨੇ ਸੇਨੇਗਲ ਵੱਲੋਂ 2012 ਦੀਆਂ ਓਲੰਪਿਕ ਖੇਡਾਂ ਵਿਚ ਭਾਗ ਲਿਆ। ਅਫਰੀਕਨ ਕੱਪ ਆਫ ਨੇਸ਼ਨਜ਼ ਦੇ 2015, 17, 19, 21, 23 ਤੇ 2025 ਫੁਟਬਾਲ ਟੂਰਨਾਮੈਂਟਾਂ ‘ਚ ਸੇਨੇਗਲ ਵੱਲੋਂ ਖੇਡਿਆ। 2019 ‘ਚ ਉਸ ਨੂੰ ‘ਅਫਰੀਕਨ ਫੁਟਬਾਲਰ ਆਫ਼ ਦਾ ਯੀਅਰ’ ਐਲਾਨਿਆ ਗਿਆ। 2022 ‘ਚ ਉਹਦੇ ਸਿਰ ‘ਅਫਰੀਕਨ ਪਲੇਅਰ ਆਫ਼ ਦਾ ਯੀਅਰ’ ਦਾ ਤਾਜ ਸਜਾਇਆ ਗਿਆ। ਉਹ ਸੇਨੇਗਲ ਵੱਲੋਂ 2018 ਦਾ ਫੀਫਾ ਆਲਮੀ ਕੱਪ ਖੇਡਿਆ, 2022 ਦੇ ਆਲਮੀ ਕੱਪ ਸਮੇਂ ਜ਼ਖਮੀ ਹੋ ਗਿਆ ਅਤੇ 2026 ਦਾ ਆਖ਼ਰੀ ਆਲਮੀ ਕੱਪ ਖੇਡ ਕੇ ਫੀਫਾ ਕੱਪ ਖੇਡਣ ਤੋਂ ਰਿਟਾਇਰ ਹੋ ਗਿਆ।
22 ਜੂਨ 2022 ਤੋਂ 30 ਜੂਨ 2025 ਤਕ ਉਹ ਜਰਮਨੀ ਦੇ ਬੇਅਰਨ ਮਿਊਨਿਖ ਕਲੱਬ ਵੱਲੋਂ ਖੇਡਿਆ। ਇਸ ਦੌਰਾਨ ਉਹਦੀ ਫੀਸ 27.4 ਮਿਲੀਅਨ ਪੌਂਡ ਤੋਂ 35 ਮਿਲੀਅਨ ਪੌਂਡ ਹੋ ਗਈ। 2025-26 ‘ਚ ਉਸ ਨੇ ਅਲ ਨਾਸਰ ਵੱਲੋਂ 10 ਗੋਲ ਆਪ ਕੀਤੇ ਤੇ 6 ਗੋਲ ਕਰਨ ‘ਚ ਸਹਾਇਕ ਬਣ ਕੇ ਸੌਦੀ ਪ੍ਰੋ-ਲੀਗ ਦਾ ਟਾਈਟਲ ਜਿੱਤਿਆ। ਕੁਝ ਸਮਾਂ ਉਸ ਦੀ ਰਿਹਾਇਸ਼ ਫਰਾਂਸ ‘ਚ ਰਹੀ, ਫਿਰ ਲਿਵਰਪੂਲ ਤੇ ਹੁਣ ਸਾਊਦੀ ਅਰਬ ਦੇ ਸ਼ਹਿਰ ਰਿਆਦ ਵਿਚ ਹੈ। ਪੱਕੀ ਰਿਹਾਇਸ਼ ਲਈ ਉਸ ਨੇ ਆਪਣੇ ਪਿੰਡ ਬੰਬਾਲੀ ਵਿਚ ਵੀ ਆਲੀਸ਼ਾਨ ਘਰ ਬਣਾ ਰੱਖਿਆ ਹੈ।
ਮਾਨੇ ਦੀ ਜੀਵਨ ਕਹਾਣੀ ਫੁੱਟਬਾਲ ਦੇ ਸੁਪਰਸਟਾਰ ਖਿਡਾਰੀ ਦੀ ਕਹਾਣੀ ਹੀ ਨਹੀਂ, ਇਹ ਗਰੀਬੀ ਦੇ ਲਿਤਾੜੇ ਬੰਦੇ ਦੇ ਮੁੜ ਉੱਠ ਖੜ੍ਹੇ ਹੋਣ ਦੀ ਕਹਾਣੀ ਹੈ। ਇਹ ਉਸ ਨੌਜੁਆਨ ਦੀ ਵਾਰਤਾ ਹੈ ਜਿਸ ਨੇ ਪੈਦਾਇਸ਼ੀ ਗਰੀਬੀ ਨੂੰ ਆਪਣੀ ਕਮਜ਼ੋਰੀ ਨਹੀਂ ਬਣਨ ਦਿੱਤਾ। ਅੱਜ ਵੀ ਜਦੋਂ ਉਹ ਰਿਆਦ ਤੋਂ ਆਪਣੇ ਪਿੰਡ ਪਰਤਦਾ ਹੈ ਤਾਂ ਉਥੋਂ ਦੇ ਲੋਕ ਉਸ ਨੂੰ ਫੁਟਬਾਲ ਦੇ ਸੁਪਰਸਟਾਰ ਨਾਲੋਂ ਆਪਣਾ ਹੀ ਪੁੱਤਰ, ਭਰਾ, ਭਤੀਜਾ ਤੇ ਚਾਚਾ-ਤਾਇਆ ਸਮਝਦੇ ਹਨ। ਮਾਨੇ ਭਾਵੇਂ ਪਰਵਾਸੀ ਬਣ ਗਿਐ ਪਰ ਉਹ ਆਪਣੇ ਪਿੰਡ ਤੇ ਦੇਸ਼ ਨੂੰ ਨਹੀਂ ਭੁੱਲਿਆ। ਉਹਦੇ ਪੇਂਡੂ ਤੇ ਦੇਸ਼ ਵਾਸੀ ਵੀ ਉਹਨੂੰ ਕਦੇ ਨਹੀਂ ਭੁੱਲੇ। ਉਹ ਵੀ ਅੱਡੀਆਂ ਚੁੱਕ ਕੇ ਉਸ ਦੀ ਉਡੀਕ ਕਰਦੇ ਹਨ।
ਇਹ ਸੱਚ ਹੈ ਕਿ ਕਈਆਂ ਨੂੰ ਮਾਪਿਆਂ ਦੀ ਅਮੀਰੀ ਡੋਬ ਦਿੰਦੀ ਹੈ ਤੇ ਕਈਆਂ ਨੂੰ ਮਾਪਿਆਂ ਦੀ ਗਰੀਬੀ ਤਾਰ ਦਿੰਦੀ ਹੈ। ਅਮੀਰੀ ਸੰਘਰਸ਼ ਕਰਨਾ ਨਹੀਂ ਸਿਖਾਉਂਦੀ ਜਦ ਕਿ ਗਰੀਬੀ ਦਾ ਸੰਘਰਸ਼ ਕਰੇ ਬਿਨਾਂ ਸਰਦਾ ਨਹੀਂ। ਮਾਨੇ ਨੇ ਅੰਤਾਂ ਦੀ ਗ਼ਰੀਬੀ ਵੇਖੀ ਅਤੇ ਅੰਤਾਂ ਦਾ ਸੰਘਰਸ਼ ਕੀਤਾ। ਉਹਦੇ ਬਚਪਨ ਸਮੇਂ ਕੋਈ ਸੋਚ ਵੀ ਨਹੀਂ ਸੀ ਸਕਦਾ ਕਿ ਇਹ ਰੁਲਿLਆ-ਖੁਲਿLਆ ਬੱਚਾ ਕਦੇ ਪੈਰਾਂ ਸਿਰ ਵੀ ਹੋਵੇਗਾ ਜਾਂ ਯਤੀਮਾਂ ਵਾਂਗ ਦਰ-ਦਰ ਦੇ ਧੱਕੇ ਖਾਂਦਾ ਫਿਰੇਗਾ। ਉਹਦੇ ਫੁਟਬਾਲ ਖੇਡਣ ਦੇ ਜਮਾਂਦਰੂ ਸ਼ੌਕ, ਸੰਘਰਸ਼ ਤੇ ਸਖ਼ਤ ਮਿਹਨਤ ਨੇ ਐਸੇ ਰੰਗ ਭਾਗ ਲਾਏ ਕਿ ਉਹਦੀ ਦੌਲਤ ਤੇ ਸ਼ੋਹਰਤ ਦਾ ਕੋਈ ਅੰਤ ਨਾ ਰਿਹਾ। ਉਹਦੀ ਉੱਚ ਪਾਏ ਦੀ ਖੇਡ ਕਰਕੇ ਨਹੀਂ, ਉਹਦੇ ਨਿਮਰ ਸੁਭਾਅ, ਖੁੱਲ੍ਹ ਦਿਲੇ ਦਾਨੀ ਤੇ ਸੰਘਰਸ਼ ਭਰੀ ਜ਼ਿੰਦਗੀ ਜਿਓਂਦੇ ਹੋਣ ਕਰਕੇ ਵੀ ਉਹ ਬੰਬਾਲੀ ਦਾ ਮਸੀਹਾ ਮੰਨਿਆ ਜਾਂਦਾ ਹੈ।
ਬੰਬਾਲੀ ਵਿਚ ਨਾ ਸਿੱਖਿਆ ਤੇ ਨਾ ਸਿਹਤ ਸਹੂਲਤਾਂ ਸਨ ਤੇ ਨਾ ਖੇਡਾਂ ਲਈ ਕੋਈ ਚੱਜ ਦਾ ਖੇਡ ਮੈਦਾਨ ਸੀ। ਪਿੰਡ ਦੇ ਵਧੇਰੇ ਲੋਕ ਖੇਤੀਬਾੜੀ ਤੇ ਹੋਰ ਛੋਟੇ-ਮੋਟੇ ਕੰਮ ਕਰ ਕੇ ਜੂੰਨ ਗੁਜ਼ਾਰਾ ਕਰਦੇ ਸਨ। ਮਾਨੇ ਦੇ ਮਾਪੇ ਤਾਂ ਆਰਥਿਕ ਪੱਖੋਂ ਕੁਝ ਵਧੇਰੇ ਹੀ ਟੁੱਟੇ ਹੋਏ ਸਨ। ਉਨ੍ਹਾਂ ਦਾ ਸੰਯੁਕਤ ਪਰਿਵਾਰ 40 ਜੀਆਂ ਦਾ ਸੀ। ਉਹਦਾ ਪਿਤਾ ਪਿੰਡ ਦੀ ਮਸਜਿਦ ਦਾ ਇਮਾਮ ਸੀ ਤੇ ਮਾਂ ਘਰੇਲੂ ਸੁਆਣੀ। ਮਾਨੇ ਦੀ ਰੁਚੀ ਛੋਟੇ ਹੁੰਦਿਆਂ ਹੀ ਫੁੱਟਬਾਲ ਖੇਡਣ ਵੱਲ ਸੀ ਪਰ ਉਹਦਾ ਪਿਤਾ ਚਾਹੁੰਦਾ ਸੀ ਕਿ ਉਹ ਇਸਲਾਮ ਦੀ ਸਿੱਖਿਆ ਲੈ ਕੇ ਇਮਾਮ ਬਣੇ। ਉਂਜ ਉਸ ਨੇ ਪੁੱਤਰ ਨੂੰ ਛੁੱਟੀ ਦੇ ਰੱਖੀ ਸੀ ਕਿ ਉਹ ਹਾਣੀਆਂ ਨਾਲ ਫੁਟਬਾਲ ਵੀ ਖੇਡੀ ਜਾਵੇ। ਅਣਹੋਣੀ ਇਹ ਹੋਈ ਕਿ ਮਾਨੇ ਸੱਤਾਂ ਸਾਲਾਂ ਦਾ ਹੀ ਸੀ ਕਿ ਬਾਪ ਦੀ ਅਚਾਨਕ ਮੌਤ ਹੋ ਗਈ।
ਮਾਨੇ ਦੀ ਪਾਲਣਾ ਇਸਲਾਮੀ ਮਾਹੌਲ ਵਿਚ ਹੋਈ। ਉਸ ਨੇ ਲਿਖਿਆ, ‘ਜਦੋਂ ਮੈਂ ਬੱਚਾ ਸਾਂ ਤਾਂ ਮੇਰਾ ਬਾਪ ਮੇਰੇ `ਤੇ ਫਖ਼ਰ ਕਰਦਾ ਕਿਹਾ ਕਰਦਾ ਸੀ ਕਿ ਮੈਂ ਵੱਡਾ ਹੋ ਕੇ ਜ਼ਰੂਰ ਕੁਝ ਬਣਾਂਗਾ। ਉਹ ਫਰਾਖ਼ਦਿਲ ਬੰਦਾ ਸੀ। ਜਦੋਂ ਫੌਤ ਹੋਇਆ ਤਾਂ ਮੇਰੇ ਅਤੇ ਸਾਰੇ ਪਰਿਵਾਰ `ਤੇ ਡਾਢਾ ਸੰਕਟ ਆ ਪਿਆ। ਮੈਂ ਆਪਣੇ ਆਪ ਨੂੰ ਕਿਹਾ: ਹੁਣ ਮੈਨੂੰ ਹੀ ਆਪਣੀ ਮਾਤਾ ਦੀ ਮਦਦ ਤੇ ਸਾਂਭ ਸੰਭਾਲ ਕਰਨੀ ਪਵੇਗੀ। ਪਰ ਮੈਂ ਤਾਂ ਆਪ ਬੱਚਾ ਸਾਂ। ਫਿਰ ਵੀ ਮੈਂ ਜਿੰਨੇ ਜੋਗਾ ਸਾਂ ਆਪਣੀ ਮਾਂ ਦੀ ਸੇਵਾ ਕੀਤੀ।’
ਜਦੋਂ ਹੋਰ ਬੱਚੇ ਮਾਪਿਆਂ ਵੱਲੋਂ ਦਿੱਤੇ ਖਿਡਾਉਣਿਆਂ ਨਾਲ ਖੇਡਦੇ ਤਾਂ ਮਾਨੇ ਲੀਰਾਂ ਤੇ ਪਲਾਸਟਿਕ ਦੀਆਂ ਗੁੱਥੀਆਂ ਨੂੰ ਗੁੰਦ ਕੇ ਬਣਾਈ ਖਿੱਦੋ ਨਾਲ ਖੇਡਦਾ। ਬੂਟ ਨਾ ਜੁੜਦੇ ਤਾਂ ਨੰਗੇ ਪੈਰੀਂ ਖੇਡੀ ਜਾਂਦਾ। ਬਚਪਨ ਦੀਆਂ ਇਹ ਥੁੜ੍ਹਾਂ ਹੀ ਉਸ ਦੀ ਤਾਕਤ ਬਣੀਆਂ। ਜਦੋਂ ਉਹਦੇ ਬਾਪ ਦਾ ਦੇਹਾਂਤ ਹੋਇਆ ਤਾਂ ਉਨ੍ਹਾਂ ਦੇ ਪਰਿਵਾਰ ਦੀ ਆਰਥਿਕ ਹਾਲਤ ਹੋਰ ਵੀ ਨਿੱਘਰ ਗਈ। ਇਸ ਹਾਲਤ ਵਿਚ ਉਹਦੀ ਉਮਰ ਦੇ ਬੱਚੇ ਉੱਚੇ ਸੁਪਨੇ ਲੈਣੇ ਛੱਡ ਦਿੰਦੇ ਹਨ ਪਰ ਮਾਨੇ ਨੇ ਸੁਪਨੇ ਲੈਣੇ ਨਾ ਛੱਡੇ। ਉਸ ਦੀ ਮਾਂ ਤੇ ਪਰਿਵਾਰ ਦੇ ਵਡੇਰੇ ਮੈਂਬਰ ਚਾਹੁੰਦੇ ਸਨ ਕਿ ਮਾਨੇ ਸਾਰਾ ਧਿਆਨ ਪੜ੍ਹਾਈ ‘ਚ ਲਾਵੇ ਜਦ ਕਿ ਉਸ ਤੋਂ ਫੁੱਟਬਾਲ ਖੇਡੇ ਬਿਨਾਂ ਰਿਹਾ ਨਹੀ ਸੀ ਜਾਂਦਾ।
ਉਨ੍ਹਾਂ ਦਿਨਾਂ ‘ਚ ਪੇਂਡੂ ਘਰਾਂ ਵਿਚ ਟੀਵੀ ਸੈੱਟ ਨਹੀਂ ਸੀ ਆਏ। ਜਦੋਂ ਕਿਸੇ ਵੱਡੇ ਟੂਰਨਾਮੈਂਟ ਦਾ ਫੁੱਟਬਾਲ ਮੈਚ ਹੁੰਦਾ ਤਾਂ ਪਿੰਡ ਦੇ ਲੋਕ ‘ਕੱਠੇ ਹੋ ਕੇ ਮੈਚ ਵੇਖਣ ਦਾ ਪ੍ਰਬੰਧ ਕਰਦੇ। ਮਾਨੇ ਨਾਮੀ ਖਿਡਾਰੀਆਂ ਨੂੰ ਗੋਲ ਕਰਦਿਆਂ ਵੇਖਦਾ ਤਾਂ ਉਹਦੇ ਮਨ ‘ਚ ਲੂਹਰੀਆਂ ਉਠਦੀਆਂ ਕਿ ਉਹ ਵੀ ਉਨ੍ਹਾਂ ਵਰਗਾ ਬਣੇਗਾ। ਉਨ੍ਹਾਂ ਦਿਨਾਂ ‘ਚ ਕਿਸੇ ਦੇ ਖ਼ਾਬ ਖ਼ਿਆਲ ਵਿਚ ਵੀ ਨਹੀਂ ਹੋਣਾ ਕਿ ਟੀਵੀ ਦੇ ਦਰਸ਼ਕਾਂ ‘ਚ ਬੈਠਾ ਕਾਲ਼ ਕਲੂਟਾ ਮੁੰਡਾ ਕਿਸੇ ਦਿਨ ਦੁਨੀਆ ਦੇ ਨਾਮੀ ਕਲੱਬਾਂ ‘ਚ ਫੁਟਬਾਲ ਖੇਡੇਗਾ। ਨਾ ਸਿਰਫ਼ ਖੇਡੇਗਾ ਬਲਕਿ ਖੇਡਾਂ ਦੀ ਕਮਾਈ ਦਾਨ ਪੁੰਨ ਦੇ ਲੇਖੇ ਵੀ ਲਾਵੇਗਾ।
ਜਦੋਂ ਉਹ 15 ਸਾਲਾਂ ਦਾ ਹੋਇਆ ਤਾਂ ਉਸ ਨੇ ਆਪਣੇ ਇਕ ਦੋਸਤ ਨਾਲ ਰਾਜਧਾਨੀ ਡਾਕਰ ਦੀ ਫੁੱਟਬਾਲ ਅਕੈਡਮੀ ‘ਚ ਦਾਖਲ ਹੋਣ ਦੀ ਸਲਾਹ ਕੀਤੀ। ਪਰ ਪਰਿਵਾਰ ਨਹੀਂ ਸੀ ਚਾਹੁੰਦਾ ਕਿ ਉਹ ਪਿੰਡ ਤੋਂ ਸੈਂਕੜੇ ਮੀਲ ਦੂਰ ਅਕੈਡਮੀ ਵਿਚ ਦਾਖਲ ਹੋਵੇ। ਪਰਿਵਾਰ ਨੂੰ ਫੁੱਟਬਾਲ ‘ਚ ਕੋਈ ਭਵਿੱਖ ਨਹੀਂ ਸੀ ਦਿਸਦਾ। ਪਰ ਮਾਨੇ ਆਪਣਾ ਸੁਪਨਾ ਸਾਕਾਰ ਕਰਨ ਲਈ ਬਚਪਨ ਦੇ ਦੋਸਤ ਨਾਲ ਡਾਕਰ ਵੱਲ ਦੌੜ ਗਿਆ। ਉਹ ਪਿµਡ ਤੋਂ ਸੈਂਕੜੇ ਕਿਲੋਮੀਟਰ ਦੂਰ ਡਾਕਰ ਪਹੁµਚੇ ਤਾਂ ਉਨ੍ਹਾਂ ਕੋਲ ਨਾ ਚੰਗੇ ਕੱਪੜੇ ਸਨ ਅਤੇ ਨਾ ਹੀ ਜੇਬ ‘ਚ ਪੈਸੇ। ਜਦੋਂ ਉਹ ਫੁਟਬਾਲ ਅਕੈਡਮੀ ‘ਚ ਟਰਾਇਲ ਦੇਣ ਗਏ ਤਾਂ ਦਰਸ਼ਕਾਂ ਨੇ ਉਨ੍ਹਾਂ ਦੀ ਦਿੱਖ ਦੇਖ ਕੇ ਸੋਚਿਆ ਕਿ ਇਹ ਮੁµਡੇ ਤਾਂ ਐਵੇਂ ਸੈਰ ਸਪਾਟਾ ਕਰਨ ਆਏ ਹੋਣਗੇ। ਜਿਉਂ ਹੀ ਮਾਨੇ ਨੇ ਬਾਲ ਪੈਰਾਂ ਮੂਹਰੇ ਲਾਈ ਤਾਂ ਹਰ ਕੋਈ ਹੈਰਾਨ ਰਹਿ ਗਿਆ! ਉਹਦੀ ਤੇਜ਼ ਰਫæਤਾਰ, ਡ੍ਰਿਬਲਿµਗ ਅਤੇ ਆਤਮ-ਵਿਸæਵਾਸ ਨੇ ਕੋਚਾਂ ਨੂੰ ਅਜਿਹਾ ਪ੍ਰਭਾਵਿਤ ਕੀਤਾ ਕਿ ਉਹਦੀ ਚੋਣ ਹੋ ਗਈ।
ਅਕੈਡਮੀ ‘ਚ ਸਾਦਿਓ ਮਾਨੇ ਨੇ ਦਿਨ-ਰਾਤ ਮਿਹਨਤ ਕੀਤੀ। ਕੋਚਾਂ ਦਾ ਕਹਿਣਾ ਸੀ ਕਿ ਮਾਨੇ ਕੋਲ ਕੁਦਰਤੀ ਪ੍ਰਤਿਭਾ ਤਾਂ ਸੀ ਹੀ, ਉਸ ਤੋਂ ਵੀ ਵੱਡੀ ਗੱਲ ਸੀ ਕਿ ਉਹ ਰੋਜæ ਆਪਣੇ ਆਪ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰਦਾ ਸੀ। ਉਹ ਆਪਣੀਆਂ ਗਲਤੀਆਂ ਨੋਟ ਕਰਦਾ ਅਤੇ ਉਨ੍ਹਾਂ ਨੂੰ ਸੁਧਾਰਦਾ ਰਹਿੰਦਾ। ਉਸ ਦੀ ਹੋਣਹਾਰ ਪ੍ਰਤਿਭਾ ਨੇ ਜਲਦੀ ਹੀ ਯੂਰਪੀ ਕਲੱਬਾਂ ਦਾ ਧਿਆਨ ਖਿੱਚ ਲਿਆ।
2011 ‘ਚ ਮਾਨੇ ਨੇ ਫਰਾਂਸ ਦੇ ਕਲੱਬ ਮੈਟਜæ ਨਾਲ ਖੇਡਣ ਦਾ ਪਹਿਲਾ ਕਰਾਰ ਕੀਤਾ। ਮੈਟਜæ ਲਈ ਖੇਡਦੇ ਹੋਏ ਉਸ ਨੇ ਆਪਣੀ ਰਫæਤਾਰ, ਡ੍ਰਿਬਲਿµਗ ਤੇ ਹਮਲਾਵਰ ਖੇਡ ਨਾਲ ਸਭਨਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਬਚਪਨ ‘ਚ ਜਿਹੜਾ ਮੁµਡਾ ਲੀਰਾਂ ਦੀ ਬਣੀ ਖਿੱਦੋ ਨਾਲ ਨµਗੇ ਪੈਰੀਂ ਖੇਡਦਾ ਸੀ, ਉਹੀ ਯੂਰਪ ਦੇ ਵੱਡੇ ਸਟੇਡੀਅਮਾਂ ਵਿਚ ਲੱਖਾਂ ਦਰਸæਕਾਂ ਸਾਹਮਣੇ ਗੋਲ ਕਰਨ ਵਾਲਾ ਮਹਾਨ ਫੁੱਟਬਾਲਰ ਬਣ ਗਿਆ। 2012 ‘ਚ ਉਹ ਆਸਟਰੀਆ ਦੇ ਪ੍ਰਸਿੱਧ ਕਲੱਬ ਰੈੱਡ ਬੁੱਲ ਸਾਲਜæਬਰਗ ਨਾਲ ਜੁੜ ਗਿਆ। ਸਾਲਜæਬਰਗ ਦੇ ਕੋਚਾਂ ਨੇ ਉਸ ਨੂੰ ਤੇਜæ ਦੌੜਨਾ ਹੀ ਨਹੀਂ, ਸਗੋਂ ਸਹੀ ਸਮੇਂ ‘ਤੇ ਪਾਸ ਦੇਣਾ, ਦਬਾਅ ਵਿਚ ਸæਾਂਤ ਰਹਿਣਾ ਤੇ ਟੀਮ ਲਈ ਖੇਡਣਾ ਸਿਖਾਇਆ। 2013-14 ਦਾ ਸੀਜæਨ ਉਹਦੇ ਲਈ ਯਾਦਗਾਰੀ ਰਿਹਾ।
2014 ਵਿਚ ਇµਗਲੈਂਡ ਦੇ ਪ੍ਰੀਮੀਅਰ ਲੀਗ ਦੇ ਕਲੱਬ ਸਾਊਥਹੈਂਪਟਨ ਨੇ ਮਾਨੇ ਨੂੰ ਆਪਣੇ ਨਾਲ ਜੋੜ ਲਿਆ। ਪ੍ਰੀਮੀਅਰ ਲੀਗ ਦੁਨੀਆ ਦੀ ਸਭ ਤੋਂ ਮਿਆਰੀ ਫੁੱਟਬਾਲ ਲੀਗ ਮµਨੀ ਜਾਂਦੀ ਹੈ। ਮਾਨੇ ਨੇ ਆਉਣ ਸਾਰ ਆਪਣੀ ਸ਼ਾਨਦਾਰ ਛਾਪ ਛੱਡੀ। ਮਈ 2015 ‘ਚ ਸਾਊਥੈਂਪਟਨ ਵੱਲੋਂ ਉਸ ਨੇ ਔਸਟਨ ਵਿਲਾ ਵਿਰੁੱਧ 2 ਮਿµਟ 56 ਸਕਿµਟ ‘ਚ ਹੈਟ੍ਰਿਕ ਲਗਾ ਕੇ ਪ੍ਰੀਮੀਅਰ ਲੀਗ ਦੇ ਇਤਿਹਾਸ ਦੀ ਸਭ ਤੋਂ ਤੇਜæ ਹੈਟ੍ਰਿਕ ਲਾਉਣ ਦਾ ਰਿਕਾਰਡ ਰੱਖਿਆ।
2016 ਵਿਚ ਇੰਗਲੈਂਡ ਦੇ ਕਲੱਬ ਲਿਵਰਪੂਲ ਨੇ ਉਸ ਨੂੰ ਆਪਣੇ ਨਾਲ ਜੋੜ ਲਿਆ। ਮਾਨੇ ਨੇ ਆਪਣਾ ਪਹਿਲਾ ਹੀ ਸੀਜæਨ ਸæਾਨਦਾਰ ਤਰੀਕੇ ਨਾਲ ਖੇਡਿਆ। 2017-18 ਦੇ ਯੂਈਐਫਏ ਚੈਂਪੀਅਨਜæ ਲੀਗ ਸੀਜæਨ ਵਿਚ ਮਾਨੇ ਨੇ ਕਈ ਗੋਲ ਕੀਤੇ ਜਿਸ ਨਾਲ ਲਿਵਰਪੂਲ ਫਾਈਨਲ ਤੱਕ ਪਹੁµਚ ਗਿਆ। 2018 ਤੋਂ 2022 ਦਾ ਸਮਾਂ ਮਾਨੇ ਦੇ ਕੈਰੀਅਰ ਦਾ ਸਭ ਤੋਂ ਸæਾਨਦਾਰ ਦੌਰ ਮµਨਿਆ ਜਾਂਦਾ ਹੈ। ਇਸ ਦੌਰਾਨ ਉਸ ਨੇ ਨਾ ਸਿਰਫæ ਲਿਵਰਪੂਲ ਨੂੰ ਕਈ ਇਤਿਹਾਸਕ ਖ਼ਿਤਾਬ ਜਿਤਾਏ, ਸਗੋਂ ਆਪਣੇ ਦੇਸæ ਸੇਨੇਗਲ ਨੂੰ ਵੀ ਪਹਿਲੀ ਵਾਰ ਅਫਰੀਕਾ ਦਾ ਚੈਂਪੀਅਨ ਬਣਾਉਣ ‘ਚ ਅਹਿਮ ਭੂਮਿਕਾ ਨਿਭਾਈ»
2018-19 ਦੇ ਸੀਜæਨ ‘ਚ ਲਿਵਰਪੂਲ ਨੇ ਦੁਨੀਆ ਦੀਆਂ ਸਭ ਤੋਂ ਮਜæਬੂਤ ਟੀਮਾਂ ਵਿਚ ਆਪਣੀ ਜਗ੍ਹਾ ਬਣਾ ਲਈ। ਉਸ ਸੀਜæਨ ਵਿਚ ਮਾਨੇ ਨੇ ਪ੍ਰੀਮੀਅਰ ਲੀਗ ‘ਚ 22 ਗੋਲ ਕੀਤੇ ਤੇ ਗੋਲਡਨ ਬੂਟ ਦਾ ਖ਼ਿਤਾਬ ਸਾਂਝੇ ਤੌਰ ‘ਤੇ ਆਪਣੇ ਨਾਮ ਕੀਤਾ। 2019-20 ਦੇ ਪ੍ਰੀਮੀਅਰ ਲੀਗ ਸੀਜæਨ ਵਿਚ ਵੀ ਟੀਮ ਨੇ ਸæੁਰੂ ਤੋਂ ਹੀ ਸæਾਨਦਾਰ ਪ੍ਰਦਰਸæਨ ਕੀਤਾ»ਮਾਨੇ ਦਾ ਸੁਪਨਾ ਆਪਣੇ ਦੇਸæ ਸੇਨੇਗਲ ਨੂੰ ਕੋਈ ਵੱਡਾ ਖਿਤਾਬ ਜਿਤਾਉਣਾ ਸੀ। ਕਈ ਸਾਲਾਂ ਤੋਂ ਸੇਨੇਗਲ ਦੀ ਟੀਮ ਤਕੜੀ ਹੋਣ ਦੇ ਬਾਵਜ¨ਦ ਅਫਰੀਕਾ ਦਾ ਕੱਪ ਆਫæ ਨੇਸæਨਜæ ਨਹੀਂ ਸੀ ਜਿੱਤ ਸਕੀ।
2021 ਦੇ ਅਫਰੀਕਾ ਕੱਪ ਆਫæ ਨੇਸæਨਜæ ਵਿਚ ਮਾਨੇ ਨੇ ਕਪਤਾਨ ਵਜੋਂ ਟੀਮ ਦੀ ਅਗਵਾਈ ਕੀਤੀ। ਫਾਈਨਲ ‘ਚ ਸੇਨੇਗਲ ਦਾ ਮੁਕਾਬਲਾ ਮਿਸਰ ਨਾਲ ਸੀ। ਇਹ ਮੈਚ ਦੋ ਦੇਸæਾਂ ਦਾ ਨਹੀਂ, ਸਗੋਂ ਦੁਨੀਆ ਦੇ ਦੋ ਮਹਾਨ ਅਫਰੀਕੀ ਫੁਟਬਾਲਰਾਂ ਦਾ ਵੀ ਮੁਕਾਬਲਾ ਸੀ। ਪੂਰੇ ਸਮੇਂ ਤੇ ਵਾਧੂ ਸਮੇਂ ‘ਚ ਕੋਈ ਗੋਲ ਨਾ ਹੋਣ ਕਰਕੇ ਮੈਚ ਪੈਨਲਟੀ ਸæੂਟਆਊਟ ‘ਚ ਚਲਾ ਗਿਆ। ਸੇਨੇਗਲ ਲਈ ਆਖæਰੀ ਅਤੇ ਫੈਸਲਾਕੁਨ ਪੈਨਲਟੀ ਲੈਣ ਦੀ ਜ਼ਿੰਮੇਵਾਰੀ ਸਾਦਿਓ ਮਾਨੇ ਨੂੰ ਮਿਲੀ। ਪੂਰੇ ਦੇਸæ ਦੀਆਂ ਨਜæਰਾਂ ਉਹਦੇ ‘ਤੇ ਸਨ»ਮਾਨੇ ਨੇ ਪੂਰੇ ਆਤਮ-ਵਿਸæਵਾਸ ਨਾਲ ਗੇਂਦ ਨੂੰ ਜਾਲ ਵਿਚ ਪਹੁµਚਾ ਦਿੱਤਾ। ਇਸ ਗੋਲ ਨਾਲ ਸੇਨੇਗਲ ਨੇ ਇਤਿਹਾਸ ਦਾ ਪਹਿਲਾ ਅਫਰੀਕਾ ਕੱਪ ਜਿੱਤ ਲਿਆ।
ਸਾਦੀਓ ਮਾਨੇ ਨੂੰ ਸਿਰਫæ ਇੱਕ ਮਹਾਨ ਫੁੱਟਬਾਲਰ ਵਜੋਂ ਹੀ ਨਹੀਂ, ਸਗੋਂ ਇੱਕ ਮਹਾਨ ਇਨਸਾਨ ਵਜੋਂ ਵੀ ਯਾਦ ਕੀਤਾ ਜਾਵੇਗਾ। ਉਸ ਦੀ ਕਹਾਣੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਸµਦੇਸæ ਦਿµਦੀ ਰਹੇਗੀ ਕਿ ਅਸਲੀ ਸਫਲਤਾ ਆਪਣੇ ਲਈ ਨਹੀਂ, ਸਗੋਂ ਦੂਜਿਆਂ ਦੀ ਜ਼ਿੰਦਗੀ ਵਿਚ ਵੀ ਖੇੜਾ ਲਿਆਉਣ ‘ਚ ਹੁµਦੀ ਹੈ»
2019 ਵਿਚ ਮਾਨੇ ਨੇ 250000 ਪੌਂਡ ਬੰਬਾਲੀ ‘ਚ ਵੱਡਾ ਸਕੂਲ ਬਣਾਉਣ ਲਈ ਦਿੱਤੇ ਸਨ। ਮਾਰਚ 2020 ਵਿਚ ਉਸ ਨੇ 41000 ਪੌਂਡ ਕੋਵਿਡ ਦੇ ਕਹਿਰ ਤੋਂ ਖੁਲਾਸੀ ਪਾਉਣ ਲਈ ਨੈਸ਼ਨਲ ਕਮੇਟੀ ਨੂੰ ਦਿੱਤੇ ਸਨ। 500000 ਪੌਂਡ ਬੰਬਾਲੀ ‘ਚ ਹਸਪਤਾਲ ਬਣਾਉਣ ਲਈ ਦਿੱਤੇ। ਪਿੰਡ ‘ਚ ਪੈਟਰੋਲ ਪੰਪ ਲੁਆਇਆ, ਵਿਦਿਆਰਥੀਆਂ ਨੂੰ ਫ੍ਰੀ ਲੈਪਟੌਪ ਦਿੱਤੇ ਤੇ ਹੁਸ਼ਿਆਰ ਵਿਦਿਆਰਥੀਆਂ ਲਈ ਵਜ਼ੀਫ਼ੇ ਲਾਏ। ਗੱਲ ਕੀ ਪੇਂਡੂਆਂ ਦੀ ਭਰਪੂਰ ਮਦਦ ਕੀਤੀ। ਉਸ ਵੱਲੋਂ ਦਿੱਤੀ ਕੁਲ ਸਹਾਇਤਾ ਦਾ ਜੋੜ 7 ਲੱਖ ਪੌਂਡ ਤੋਂ ਵੀ ਵੱਧ ਬਣਦਾ ਹੈ। ਸੇਨੇਗਲ ਦੇ ਸਦਰ ਵੱਲੋਂ ਮਾਨੇ ਨੂੰ ‘ਗ੍ਰੈਂਡ ਆਫੀਸਰ ਆਫਲ ਦਾ ਨੈਸ਼ਨਲ ਆਰਡਰ ਆਫ਼ ਦਾ ਲਿਓਨ’ ਨਿਯੁਕਤ ਕੀਤਾ ਗਿਆ ਹੈ।
ਫੁੱਟਬਾਲ ਖੇਡਣ ਵਿਚ ਰੁੱਝੇ ਰਹਿਣ ਕਾਰਨ ਉਸ ਦਾ ਨਿਕਾਹ ਆਇਸ਼ਾ ਟਾਂਬਾ ਨਾਲ 7 ਜਨਵਰੀ 2021 ਨੂੰ ਹੋ ਸਕਿਆ। ਵੇਖਦੇ ਹਾਂ ਜੋੜੇ ਦੇ ਬੱਚੇ ਕਿਹੋ ਜਿਹੇ ਖਿਡਾਰੀ ਤੇ ਪਰਉਪਕਾਰੀ ਨਿਕਲਦੇ ਹਨ?