ਨਵੀਂ ਦਿੱਲੀ:ਕਾਕਰੋਚ ਜਨਤਾ ਪਾਰਟੀ (ਸੀਜੇਪੀ) ਦੇ ਸੱਦੇ ‘ਤੇ ਕਰੀਬ ਇਕ ਮਹੀਨੇ ਤੇ ਜੰਤਰ-ਮੰਤਰ ‘ਤੇ ਜਾਰੀ ਸ਼ਾਂਤਮਈ ‘ ਰੋਸ ਮੁਜ਼ਾਹਰਾ ਸੋਮਵਾਰ ਨੂੰ ‘ਸੰਸਦ ਮਾਰਚ ਦੌਰਾਨ ਤਿੱਖਾ ਰੂਪ ਲੈ ਗਿਆ। ਸੀਜੇਪੀ ਦੇ ਮੁਖੀ ਅਭਿਜੀਤ ਦੀਪਕੇ ਨੇ ਸ਼ਾਂਤਮਈ ਸੰਸਦ ਮਾਰਚ ਦਾ ਸੱਦਾ ਦਿੱਤਾ ਸੀ
ਪਰ ਸੋਮਵਾਰ ਨੂੰ ਪੁਲਿਸ ਦੀਆਂ ਤਿਆਰੀਆਂ ਤੇ ਦਾਅਵਿਆਂ ਦੇ ਬਾਵਜੂਦ ਮੁਜ਼ਾਹਰਾਕਾਰੀ ਸੁਰੱਖਿਆ ਘੇਰੇ ਤੋੜਦੇ ਹੋਏ ਸੰਸਦ ਭਵਨ ਤੱਕ ਪਹੁੰਚ ਗਏ। ਇਸ ਪੂਰੇ ਘਟਨਾਕ੍ਰਮ ਦੌਰਾਨ ਲਗਪਗ 8 ਘੰਟੇ ਤੱਕ ਨਵੀਂ ਦਿੱਲੀ ਬੰਧਕ ਬਣੀ ਰਹੀ।
ਵੱਖ-ਵੱਖ ਸਥਾਨਾਂ ‘ਤੇ ਮੁਜ਼ਾਹਰਾਕਾਰੀਆਂ ਤੇ ਪੁਲਿਸ ਮੁਲਾਜ਼ਮਾਂ ਦਰਮਿਆਨ ਕਈ ਘੰਟਿਆਂ ਤੱਕ ਝੜਪਾਂ ਹੁੰਦੀਆਂ ਰਹੀਆਂ। ਸੰਸਦ ਮਾਰਗ, ਜਨਪਥ ਤੇ ਰਾਏਸੀਨਾ ਮਾਰਗ ‘ਤੇ ਮੁਜ਼ਾਹਰਾਕਾਰੀਆਂ ਨੇ ਕਰੀਬ 25 ਸਰਕਾਰੀ ਤੇ ਨਿੱਜੀ ਵਾਹਨਾਂ ਨੂੰ ਨੁਕਸਾਨ’ ਪਹੁੰਚਾਇਆ ਤੇ ਜਨਤਕ ਜਾਇਦਾਦ ਦਾ ਭਾਰੀ ਨੁਕਸਾਨ ਕੀਤਾ। ਓਧਰ, ਪੁਲਿਸ ਨੂੰ ਵਾਰ-ਵਾਰ ਲਾਠੀਚਾਰਜ ਕਰਨਾ ਪਿਆ ਅਤੇ ਅੱਥਰੂ ਗੈਸ ਦੇ ਗੋਲੇ ਛੱਡਣੇ ਪਏ। ਭਗਦੜ, ‘ਚ ਕਰੀਬ 100 ਤੋਂ ਵੱਧ ਪੁਲਿਸ ਮੁਲਾਜ਼ਮ ਕ ਅਤੇ ਮੁਜ਼ਾਹਰਾਕਾਰੀ ਜ਼ਖ਼ਮੀ ਹੋ ਗਏ। ਇਸ ਘਟਨਾ ਨੇ ਸਾਲ 2012 ਦੇ ਨਿਰਭੈਆ ਕਾਂਡ ਅਤੇ 2020 ਦੇ ਕਿਸਾਨਾਂ ਦੇ ਰੋਸ ਮੁਜ਼ਾਹਰੇ ਦੀ ਯਾਦ ਤਾਜ਼ਾ ਕਰਵਾ ਦਿੱਤੀ। ਕਰੀਬ ਇਕ ਲੱਖ ਤੋਂ ਵੱਧ ਦੀ ਗਿਣਤੀ ਵਿਚ ਪਹੁੰਚੇ ਮੁਜ਼ਾਹਰਾਕਾਰੀ ਹੁੱਲ੍ਹੜਬਾਜ਼ੀ ‘ਤੇ ਉਤਰ ਆਏ। ਭੀੜ ਦੇ ਸਾਹਮਣੇ ਦਿੱਲੀ ਪੁਲਿਸ ਅਤੇ ਨੀਮ-ਫ਼ੌਜੀ ਬਲ ਬੇਵੱਸ ਨਜ਼ਰ ਆਏ।
ਪੁਲਿਸ ਨੇ ਨਵੀਂ ਦਿੱਲੀ ਤੇ ਸੈਂਟਰਲ ਦਿੱਲੀ ਵਿਚ ਦਾਖ਼ਲ ਰੋਕਣ ਲਈ ਮਾਰਗਾਂ ‘ਤੇ ਬੈਰੀਕੇਡਿੰਗ ਕਰ ਦਿੱਤੀ। ਇਸ ਨਾਲ ਵਿਕਾਸ ਮਾਰਗ, ਐੱਨਐੱਚ-44 ਅਤੇ ਐੱਨਐੱਚ-9 ਦੇ ਨਾਲ ਨਾਲ ਦੱਖਣੀ ਦਿੱਲੀ ਤੋਂ ਆਉਣ ਵਾਲੇ ਖ਼ਾਸ ਰਸਤਿਆਂ ‘ਤੇ ਜਾਮ ਲੱਗ ਗਿਆ। ਲੋਕਾਂ ਨੂੰ ਅੱਧੇ ਘੰਟੇ ਦਾ ਸਫ਼ਰ ਤੈਅ ਕਰਨ ਵਿਚ ਦੋ ਘੰਟੇ ਤੋਂ ਵੱਧ ਦਾ ਸਮਾਂ ਲੱਗ ਗਿਆ। ਮੁਜ਼ਾਹਰਾਕਾਰੀਆਂ ਨੂੰ ਸੰਸਦ ਵੱਲ ਨਾ ਜਾਣ ਦੇਣ ਲਈ ਪੁਲਿਸ ਨੇ ਸੁਰੱਖਿਆ ਦੇ ਕਈ ਘੇਰੇ ਬਣਾਏ ਸਨ ਪਰ ਜਦੋਂ ਮੁਜ਼ਾਹਰਾਕਾਰੀ ਸੰਸਦ ਭਵਨ ਵੱਲ ਵਧਣ ਲੱਗੇ ਤਾਂ ਪੁਲਿਸ ਬੇਵੱਸ ਨਜ਼ਰ ਆਈ।
ਮੁਜ਼ਾਹਰਾਕਾਰੀ, ਪੁਲਿਸ ਵੱਲੋਂ ਲਗਾਏ ਗਏ ਬੈਰੀਕੇਡ ਨੂੰ ਤੋੜਦੇ ਹੋਏ ਪਹਿਲਾਂ ਸੰਸਦ ਮਾਰਗ ਥਾਣੇ ਤੱਕ ਪੰਹੁੰਚ ਗਏ। ਦੁਪਹਿਰ 12:30 ਵਜੇ ਮੁਜ਼ਾਹਰਾਕਾਰੀ ਰਾਏਸੀਨਾ ਮਾਰਗ ਤੋਂ ਹੋ ਕੇ ਸੰਸਦ ਭਵਨ ਲਾਗੇ ਪਹੁੰਚ ਗਏ, ਤਾਂ ਪੁਲਿਸ ਮੁਲਾਜ਼ਮਾਂ ਨੂੰ ਲਾਠੀਚਾਰਜ ਕਰਨਾ ਪਿਆ ਅਤੇ ਅੱਥਰੂ ਗੈਸ ਦੇ ਗੋਲੇ ਛੱਡਣੇ ਪਏ। ਮੁਸ਼ਕਲ ਨਾਲ ਪੁਲਿਸ ਮੁਲਾਜ਼ਮਾਂ ਨੇ ਉਥੇ ਹਾਲਾਤ ‘ਤੇ ਕਾਬੂ ਕੀਤਾ। ਇਸ ਮਗਰੋਂ ਮੁਜ਼ਾਹਰਾਕਾਰੀਆਂ ਨੇ ਸੰਸਦ ਮਾਰਗ ਹਾਈਜੈਕ ਕਰ ਲਿਆ। ਇੱਥੇ ਐੱਨਡੀਐੱਮਸੀ ਬਿਲਡਿੰਗ, ਟਾਲਸਟਾਏ ਰੋਡ ਚੌਰਾਹੇ ਤੋਂ ਲੈ ਕੇ ਸੰਸਦ ਮਾਰਗ ਥਾਣੇ ਤੱਕ ਮੁਜ਼ਾਹਰਾਕਾਰੀਆਂ ਨੇ ਕਰੀਬ 8 ਘੰਟੇ ਤੱਕ ਜ਼ੋਰਦਾਰ ਹੁੱਲ੍ਹੜਬਾਜ਼ੀ ਕੀਤੀ। ਸ਼ਨੀਵਾਰ ਸਵੇਰੇ ਸਮਾਜਿਕ ਕਾਰਕੁਨ ਸੋਨਮ ਵਾਂਗਚੁਕ ਨੂੰ ਜੰਤਰ-ਮੰਤਰ ਤੋਂ ਚੁੱਕ ਕੇ ਸਫ਼ਦਰਜੰਗ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ। ਇਸ ਤੋਂ ਬਾਅਦ ਸੀਜੇਪੀ ਦੇ ਮੁਖੀਂ ਅਭਿਜੀਤ ਦੀਪਕੇ ਨੇ ਭੁੱਖ ਹੜਤਾਲ ਸ਼ੁਰੂ ਕੀਤੀ ਤਾਂ ਇੱਥੇ ਮੁਜ਼ਾਹਰਾਕਾਰੀਆਂ ਦੀ ਗਿਣਤੀ ਵਧਣ ਲੱਗੀਂ ਸੀ। ਐਤਵਾਰ ਰਾਤ ਨੂੰ ਵੀ ਜੰਤਰ-ਮੰਤਰ ‘ਤੇ ਕਰੀਬ ਪੰਜ ਤੋਂ 6 ਹਜ਼ਾਰ ਲੋਕਾਂ ਦੀ ਭੀੜ ਰੁਕੀ ਰਹੀ ਪਰ ਪੁਲਿਸ ਇਸ ਗੱਲ ਦਾ ਅੰਦਾਜ਼ਾ ਨਹੀਂ ਲਗਾ ਸਕੀ ਕਿ ਸੋਮਵਾਰ ਨੂੰ ਭੀੜ ਬੇਕਾਬੂ ਹੋ ਸਕਦੀ ਹੈ। ਮੁਜ਼ਾਹਰਾਕਾਰੀਆਂ ਨੇ ਭਾਰਤੀ ਜੀਵਨ ਬੀਮਾ ਨਿਗਮ ਦੀ ਬਿਲਡਿੰਗ ਤੋਂ ਪੁਲਿਸ ਮੁਲਾਜ਼ਮਾਂ ‘ਤੇ ਪਥਰ ਸੁੱਟੇ, ਇਸ ਤੋਂ ਬਾਅਦ ਇੱਥੇ ਵੀ ਪੁਲਿਸਕਰਮੀਆਂ ਨੇ ਲਾਠੀਚਾਰਜ ਕੀਤਾ।
