ਅਰਜਨਟੀਨਾ ਨੂੰ ਹਰਾ ਕੇ ਸਪੇਨ ਬਣਿਆ ਫੀਫਾ ਵਰਲਡ ਕੱਪ ਚੈਂਪੀਅਨ

ਨਵੀਂ ਦਿੱਲੀ:ਪੂਰੀ ਦੁਨੀਆ ਨੂੰ ਕਰੀਬ ਇਕ ਮਹੀਨਾ ਰੋਮਾਂਚ, ਜੋਸ਼ ਤੇ ਉਤਸ਼ਾਹ ਨਾਲ ਲਬਾਲਬ ਰੱਖਣ ਵਾਲੇ ਫੀਫਾ ਵਰਲਡ ਕੱਪ 2026 ਲਈ ਐਤਵਾਰ ਨੂੰ ਹੋਏ ਖ਼ਿਤਾਬੀ ਮੁਕਾਬਲੇ ਵਿਚ ਸਪੇਨ ਨੇ ਅਰਜਨਟੀਨਾ ਨੂੰ 1-0 ਨਾਲ ਹਰਾ ਕੇ ਕੱਪ ‘ਤੇ ਕਬਜ਼ਾ ਕਰ ਲਿਆ।

ਨਿਊਜਰਸੀ ਸਟੇਡੀਅਮ ‘ਚ ਖੇਡੇ ਗਏ। ਮੈਚ ਦੀ 90 ਮਿੰਟ ਦੀ ਗੇਮ ਦੌਰਾਨ ਦੋਵਾਂ ਟੀਮਾਂ ਨੇ ਪੂਰਾ ਜ਼ੋਰ ਲਗਾ ਕੇ ਖੇਡਿਆ ਪਰ ਦੋਵਾਂ ‘ਚੋਂ ਕੋਈ ਵੀ ਟੀਮ ਗੋਲ ਨਾ ਕਰ ਸਕੀ। ਇਸ ਤੋਂ ਬਾਅਦ ਵਾਧੂ ਸਮਾਂ ਦਿੱਤਾ ਗਿਆ ਪਰ ਫਿਰ ਵੀ ਗੋਲ ਨਹੀਂ ਹੋਇਆ। ਦੂਜੀ ਵਾਰ ਵਾਧੂ ਟਾਈਮ ਦਿੱਤੇ ਜਾਣ ਤੋਂ ਬਾਅਦ ਸਪੇਨ ਨੇ ਗੋਲ ਕਰ ਕੇ ਅਰਜਨਟੀਨਾ ਨੂੰ ਮਾਤ ਦੇ ਦਿੱਤੀ।
ਖਿਤਾਬੀ ਮੁਕਾਬਲੇ ਲਈ ਸਪੇਨ ਤੇ ਅਰਜਨਟੀਨਾ ਦੀਆਂ ਟੀਮਾਂ ਦੇ ਆਹਮੋ-ਸਾਹਮਣੇ ਉਤਰਣ ਤੋਂ ਪਹਿਲਾਂ ਇਕ ਰੰਗਾਰੰਗ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ‘ਚ ਦੁਨੀਆ ਦੇ ਮਸ਼ਹੂਰ ਕਲਾਕਾਰਾਂ ਨੇ ਪੇਸ਼ਕਾਰੀ ਦਿੱਤੀ। ਇਸ ਪੇਸ਼ਕਾਰੀ ਦਾ ਦਰਸ਼ਕਾਂ ਨੇ ਅਨੰਦ ਮਾਣਿਆ। ਦੁਨੀਆ ਦੇ ਕੋਨੇ-ਕੋਨੇ ਤੋਂ ਖੇਡ ਪ੍ਰੇਮੀ ਇਨ੍ਹਾਂ ਇਤਿਹਾਸਕ ਪਲਾਂ ਦੇ ਗਵਾਹ ਬਣਨ ਪੁੱਜੇ ਸਨ। ਮੈਚ ਸ਼ੁਰੂ ਹੋਣ ਤੋਂ ਕਈ ਘੰਟੇ ਪਹਿਲਾਂ ਹੀ ਸਟੇਡੀਅਮ ਦੇ ਬਾਹਰ ਲੰਬੀਆਂ ਕਤਾਰਾਂ ਲੱਗੀਆਂ ਰਹੀਆਂ। ਆਪੋ-ਆਪਣੇ ਦੇਸ਼ ਦੀਆਂ ਟੀਮਾਂ ਦੇ ਪਹਿਰਾਵੇ ਅਤੇ ਰੰਗ-ਰੂਪ ‘ਚ ਪੁੱਜੇ ਖੇਡ ਪ੍ਰੇਮੀਆਂ ਦਾ ਉਤਸ਼ਾਹ ਦੇਖਿਆ ਹੀ ਬਣਦਾ ਸੀ। ਇਸੇ ਉਤਸ਼ਾਹ, ਜੋਸ਼ ਤੇ ਜਨੂੰਨ ਵਿਚਾਲੇ ‘ਪ੍ਰਸ਼ੰਸਕਾਂ ਨੇ ਅਗਲੇ ਵਿਸ਼ਵ ਕੱਪ ‘ਚ ਮੁੜ ਮਿਲਣ ਦੀ ਉਮੀਦ ਨਾਲ ਫੀਫਾ ਵਰਲਡ ਕੱਪ 2026 ਨੂੰ ਅਲਵਿਦਾ ਆਖ ਦਿੱਤਾ।