ਹੋਰਮੁਜ਼ `ਤੇ ਮੁੜ ਟਕਰਾਏ ਅਮਰੀਕਾ ਅਤੇ ਈਰਾਨ

ਨਵੀਂ ਦਿੱਲੀ:ਸਟ੍ਰੇਟ ਆਫ ਹੋਰਮੁਜ਼ ਤੋਂ ਜਹਾਜ਼ਾਂ ਦੀ ਆਵਾਜਾਈ ਨੂੰ ਲੈ ਕੇ ਅਮਰੀਕਾ ਤੇ ਈਰਾਨ ਵਿਚਾਲੇ ਵਿਵਾਦ ਇਕ ਵਾਰ ਮੁੜ ਫ਼ੌਜੀ ਟਕਰਾਅ ‘ਚ ਬਦਲ ਗਿਆ। ਈਰਾਨ ਨੇ ਸ਼ਨਿਚਰਵਾਰ ਨੂੰ ਹੋਰਮੁਜ਼ ਸਟ੍ਰੇਟ ‘ਚ ਬਣਾਏ ਗਏ ਨਿਯਮਾਂ ਦੀ ਉਲੰਘਣਾ ਦਾ ਦੋਸ਼ ਲਗਾਉਂਦੇ ਹੋਏ ਸਾਈਪ੍ਰਸ ਦੇ ਝੰਡੇ ਵਾਲੇ ਇਕ ਜਹਾਜ਼ ‘ਤੇ ਡ੍ਰੋਨ ਹਮਲਾ ਕੀਤਾ। ਉਥੇ, ਇਕ ਹੋਰ ਜਹਾਜ਼ ‘ਤੇ ਚਿਤਾਵਨੀ ਫਾਇਰਿੰਗ ਕੀਤੀ ਗਈ।

ਇਸ ਦੇ ਜਵਾਬ ‘ਚ ਅਮਰੀਕਾ ਨੇ ਐਤਵਾਰ ਤੜਕੇ ਪੌਣੇ ਪੰਜ ਵਜੇ ਈਰਾਨ ‘ਤੇ ਭਿਆਨਕ ਬੰਬਾਰੀ ਸ਼ੁਰੂ ਕਰ ਦਿੱਤੀ। ਅਮਰੀਕੀ ਸੈਂਟਰਲ ਕਮਾਂਡ (ਸੇਂਟਕਾਮ) ਦੇ ਮੁਤਾਬਕ, ਇਸ ਹਫ਼ਤੇ ਤੀਜੇ ਦੌਰ ਦੇ ਹਮਲਿਆਂ ‘ਚ ਈਰਾਨ ਦੇ 140 ਟਿਕਾਣਿਆਂ ਨੂੰ ਨਿਸ਼ਾਨ ਬਣਾਇਆ ਗਿਆ। ਇਸ ਤੋਂ ਪਹਿਲਾਂ ਬੀਤੇ ਮੰਗਲਵਾਰ ਨੂੰ ਦੋਵਾਂ ਧਿਰਾਂ ਵਿਚਾਲੇ ਅਜਿਹਾ ਹੀ ਘਮਸਾਨ ਛਿੜਿਆ ਸੀ।
ਅਮਰੀਕੀ ਕਾਰਵਾਈ ਦੇ ਜਵਾਬ ‘ਚ ਈਰਾਨ ਨੇ ਪੱਛਮੀ ਏਸ਼ੀਆ ਦੇ ਕੋਈ ਦੇਸ਼ਾਂ ‘ਚ ਸਥਿਤ ਅਮਰੀਕੀ ਫ਼ੌਜੀ ਟਿਕਾਣਿਆਂ ‘ਤੇ ਮਿਜ਼ਾਈਲ ਤੇ ਡ੍ਰੋਨ ਹਮਲੇ ਕੀਤੇ। ਓਮਾਨ,ਬਹਿਰੀਨ, ਯੂਏਈ, ਕਤਰ, ਕੁਵੈਤ ਤੇ ਜਾਰਡਨ ‘ਚ ਅਮਰੀਕੀ ਟਿਕਾਣਿਆਂ ਨੂੰ ਹੈ ਨਿਸ਼ਾਨਾ ਬਣਾਏ ਜਾਣ ਦਾ ਦਾਅਵਾ ਕੀਤਾ ਗਿਆ। ਈਰਾਨ ਨੇ ਇਹ ਵੀ ਐਲਾਨ ਕੀਤਾ ? ਕਿ ਜਦ ਤੱਕ ਅਮਰੀਕਾ ਖੇਤਰ ‘ਚ ਦਖ਼ਲ ਦੇਣਾ ਬੰਦ ਨਹੀਂ ਕਰਦਾ, ਤਦ ਤੱਕ ਹੋਰਮੁਜ਼ ਤੋਂ ਜਹਾਜ਼ਾਂ ਦੀ ਆਵਾਜਾਈ ਰੁਕੀ ਰਹੇਗੀ। ਹਾਲਾਂਕਿ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਕਿ ਜਲਮਾਰਗ ਪੂਰੀ ਤਰ੍ਹਾਂ ਖੁੱਲ੍ਹਾ ਹੈ ਤੇ ਈਰਾਨ ਦਾ ਜਲਡਮਰੂਮੱਧ ‘ਤੇ ਕੋਈ ਕੰਟਰੋਲ ਨਹੀਂ ਹੈ। ਦੋਵਾਂ ਦੇਸ਼ਾਂ ਵਿਚਾਲੇ ਜਾਰੀ ਵਾਰ-ਪਲਟਵਾਰ ਨਾਲ ਅੰਤ੍ਰਿਮ ਸਮਝੌਤੇ ਦੇ ਭਵਿੱਖ ‘ਤੇ ਵੀ ਸਲ ਉੱਠਣ ਲੱਗੇ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਈਰਾਨ ਦੇ ਨਾਲ ਜੰਗਬੰਦੀ ਖ਼ਤਮ ਹੋ ਚੁੱਕੀ ਹੈ, ਹਾਲਾਂਕਿ ਗੱਲਬਾਤ ਲਈ ਦਰਵਾਜ਼ੇ ਖੁੱਲ੍ਹੇ ਹਨ। ਓਧਰ, ਓਮਾਨ ਨੇ ਡ੍ਰੋਨ ਹਮਲਿਆਂ ਦੇ ਵਿਰੋਧ ‘ਚ ਈਰਾਨ ਦੇ ਰਾਜਦੂਤ ਨੂੰ ਤਲਬ ਕੀਤਾ, ਜਦਕਿ ਅਮਰੀਕੀ ਦੂਤਘਰ ‘ ਡਕਮ ਤੇ ਮੁਸੰਦਮ ‘ਚ ਰਹਿ ਰਹੇ ਆਪਣੇ ਨਾਗਰਿਕਾਂ ਨੂੰ ਸੁਰੱਖਿਅਤ ਸਥਾਨਾਂ ‘ਤੇ ਜਾਣ ਦੀ ਸਲਾਹ ਦਿੱਤੀ। ਐਤਵਾਰ ਨੂੰ ਖਾੜੀ ਖੇਤਰ ਦੇ ਕਈ ਦੇਸ਼ਾਂ ‘ਚ ਪੂਰਾ ਦਿਨ ਹਮਲਿਆਂ ਦੇ ਸਾਇਰਨ ਵੱਜਦੇ ਰਹੇ।
ਨਿਊਯਾਰਕ ਟਾਈਮਜ਼ ਮੁਤਾਬਕ, ਈਰਾਨ ਨੇ ਦਾਅਵਾ ਕੀਤਾ ਹੈ ਕਿ ਸ਼ਨਿਚਰਵਾਰ ਨੂੰ ਬਿਨਾਂ ਮਨਜ਼ੂਰੀ ਦੇ ਹੋਰਮੁਜ਼ ਸਟ੍ਰੇਟ ਤੋਂ ਗੁਜ਼ਰ ਰਹੇ ਇਕ ਜਹਾਜ਼ ਨੂੰ ਚਿਤਾਵਨੀ ਦੇਣ ਲਈ ਪਹਿਲਾ ਵਾਰਨਿੰਗ ਸ਼ਾਟ ਮਾਰਿਆ ਗਿਆ ਸੀ। ਐਤਵਾਰ ਨੂੰ ਉਸ. ਨੇ ਇਕ ਹੋਰ ਜਹਾਜ਼ ‘ਤੇ ਹਮਲਾ ਕਰ ਕੇ ਉਸਨੂੰ ਨਾਕਾਰਾ ਕਰਨ ਦਾ ਦਾਅਵਾ ਕੀਤਾ। ਹਮਲੇ ਵਿਚ ਜਹਾਜ਼ ਦੇ ਇੰਜਣ ਵਾਲੇ ਕਮਰੇ ਵਿਚ ਅੱਗ ਲੱਗ ਗਈ ਅਤੇ ਇਕ ਕਰੂ ਦਾ ਮੈਂਬਰ ਗ਼ਾਇਬ ਹੋ ਗਿਆ। ਸਾਈਪ੍ਰਸ ਦੇ ਝੰਡੇ ਵਾਲਾ ਇਹ ਜਹਾਜ਼ ਓਮਾਨ ਤੋਂ ਰਵਾਨਾ ਹੋਇਆ ਸੀ। ਓਮਾਨ ਦੇ ਅਨੁਸਾਰ, ਜਹਾਜ਼ ‘ਤੇ ਸਵਾਰ 23 ਕਰੂ ਦੇ ਮੈਂਬਰਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ। ਕਤਰ ਨੇ ਸਾਵਧਾਨੀ ਦੇ ਤੌਰ ‘ਤੇ ਸਾਰੀਆਂ ਸਮੁੰਦਰੀ ਗਤੀਵਿਧੀਆਂ ‘ਤੇ ਰੋਕ ਲਗਾ ਦਿੱਤੀ ਹੈ। ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਓਮਾਨ ਦੇ ਵਿਦੇਸ਼ ਮੰਤਰੀ ਬਦਰ ਅਲਬੁਸੈਦੀ ਨਾਲ ਹੋਰਮੁਜ਼ ਵਿਚ ਸਹਿਯੋਗ ਬਾਰੇ ਗੱਲਬਾਤ ਕੀਤੀ। ਇਸ ਦੌਰਾਨ ਕਤਰ ਦੇ ਅਧਿਕਾਰੀ ਵੀ ਮੌਜੂਦ ਰਹੇ। ਦੂਜੇ ਪਾਸੇ, ਪ੍ਰਮੁੱਖ ਵਾਰਤਾਕਾਰ ਮੁਹੰਮਦ ਬਾਕਰ ਗਲੀਬਾਫ ਨੇ ਅਮਰੀਕਾ ਨੂੰ ਚਿਂਤਾਵਨੀ ਦਿੰਦੇ ਹੋਏ ਕਿਹਾ ਕਿ “ਇਕਤਰਫ਼ਾ ਸਮਝੌਤਿਆਂ ਦਾ ਦੌਰ ਖ਼ਤਮ ਹੋ ਚੁੱਕਾ ਹੈ।
ਅਸੀਂ ਤੁਹਾਨੂੰ (ਅਮਰੀਕਾ) ਦੱਸ ਰਹੇ ਹਾਂ ਕਿ “ਆਪਣੀ ਗੱਲ ਦਾ ਮਾਣ ਰੱਖੋ ਜਾਂ ਨਤੀਜੇ ਭੁਗਤਣ ਲਈ ਤਿਆਰ ਰਹੋ। ਹਕੀਕਤ ਦਰਵਾਜ਼ੇ ‘ਤੇ ਦਸਤਕ ਦੇ ਰਹੀ ਹੈ।“ ਆਈਆਰਜੀਸੀ ਨੇ ਦਾਅਵਾ ਕੀਤਾ ਕਿ ਅਮਰੀਕੀ ਹਮਲੇ ‘ਚ ਉਸ ਦਾ ਇਕ ਨੇਵੀ ਅਧਿਕਾਰੀ ਮਾਰਿਆ ਗਿਆ। ਇਸ ਦੇ ਨਾਲ ਹੀ ਓਮਾਨ ਦੀ ਡੁਕਮ ਬੰਦਰਗਾਹ ‘ਤੇ ਅਮਰੀਕੀ ਫ਼ੌਜੀ ਸਹਾਇਤਾ ਅਤੇ ਰੀਫਿਊਲਿੰਗ ਪਲੇਟਫਾਰਮ ਨੂੰ ਨੁਕਸਾਨ ਪਹੁੰਚਾਉਣ ਦਾ ਵੀ ਦਾਅਵਾ ਕੀਤਾ ਗਿਆ। । ਜਾਰਡਨ ਵਿਚ ਇਕ ਮਿਜ਼ਾਈਲ ਡਿੱਗਣ ਨਾਲ ਹਲਕਾ ਨੁਕਸਾਨ ਹੋਇਆ, ਜਦਕਿ ਹੋਰ ਦੇਸ਼ਾਂ ਨੇ ਬਹੁਤ ਸਾਰੀਆਂ ਮਿਜ਼ਾਈਲਾਂ ਤੇ . ਡੋਨਾਂ ਨੂੰ ਹਵਾ ‘ਚ ਹੀ ਮਾਰ ਸੁੱਟਣ ਦਾ ਦਾਅਵਾ ਕੀਤਾ। ਏਪੀ ਮੁਤਾਬਕ, ਸੇਂਟਕਾਮ ਨੇ ਕਿਹਾ ਕਿ ਨਵੇਂ ਹਮਲੇ ਈਰਾਨ ਵੱਲੋਂ ਅੰਤ੍ਰਿਮ ਸਮਝੌਤੇ (ਐੱਮਓਯੂ) ਦੀ ਪਾਲਣਾ ਨਾ ਕਰਨ ਕਾਰਨ ਕੀਤੇ ਗਏ। ਇਸ ਦੇ ਅਨੁਸਾਰ, ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਿਰਦੇਸ਼ ‘ਤੇ ਕੀਤੀ ਗਈ ਇਸ ਕਾਰਵਾਈ ਦਾ ਟੀਚਾ ਈਰਾਨ ਦੀ ਫ਼ੌਜੀ ਸਮਰੱਥਾ ਨੂੰ ਕਮਜ਼ੋਰ ਕਰਨਾ ਅਤੇ ਹੋਰਮੁਜ਼ ਤੋਂ ਜਹਾਜ਼ਾਂ ਦੀ ਸੁਰੱਖਿਅਤ ਆਵਾਜਾਈ ਯਕੀਨੀ ਬਣਾਉਣਾ ਸੀ।