ਕਾਬੁਲ: ਅਫ਼ਗਾਨਿਸਤਾਨ ਨੇ ਅਮਰੀਕਾ ਨਾਲ ਦੁਵੱਲਾ ਸੁਰੱਖਿਆ ਸਮਝੌਤਾ (ਬੀæਐਸ਼ਏæ) ਸਹੀਬੰਦ ਕਰਨ ਬਾਰੇ ਨਵੀਆਂ ਸ਼ਰਤਾਂ ਲਾ ਦਿੱਤੀਆਂ ਹਨ। ਪਾਕਿਸਤਾਨੀ ਸਦਰ ਹਾਮਿਦ ਕਰਜ਼ਈ ਨੇ ਇਸ ਲਈ ਅਫ਼ਗਾਨ ਘਰਾਂ ਉਤੇ ਫੌਜੀ ਹਮਲੇ ਬੰਦ ਕਰਨ ਤੇ ਅਮਨ ਤੇ ਚੋਣ ਅਮਲ ਵਿਚ ਸਹਿਯੋਗ ਦਿੱਤੇ ਜਾਣ ਦੀਆਂ ਸ਼ਰਤਾਂ ਲਾਈਆਂ ਹਨ। ਅਮਰੀਕਾ ਵੱਲੋਂ ਅਫ਼ਗਾਨਿਸਤਾਨ ਨੂੰ ਇਹ ਸਾਲ ਖ਼ਤਮ ਹੋਣ ਤੋਂ ਪਹਿਲਾਂ ਸਮਝੌਤਾ ਸਹੀਬੰਦ ਕਰਨ ਲਈ ਕਿਹਾ ਜਾ ਰਿਹਾ ਹੈ।
ਦੋਵੇਂ ਮੁਲਕਾਂ ਦਰਮਿਆਨ ਇਸ ਸਮਝੌਤੇ ਉਤੇ ਕਈ ਮਹੀਨਿਆਂ ਤੋਂ ਗੱਲਬਾਤ ਜਾਰੀ ਹੈ। ਇਸ ਸਮਝੌਤੇ ਮੁਤਾਬਕ ਹੀ 2014 ਦੇ ਅਖ਼ੀਰ ਉਤੇ ਅਮਰੀਕਾ ਦੀ ਅਗਵਾਈ ਵਾਲੀਆਂ ਨਾਟੋ ਫੌਜਾਂ ਦੇ ਅਫ਼ਗਾਨਿਸਤਾਨ ਵਿਚ ਚਲੇ ਜਾਣ ਪਿੱਛੋਂ ਉਥੇ ਅਮਰੀਕਾ ਦੀ ਫੌਜੀ ਮੌਜੂਦਗੀ ਤੈਅ ਕੀਤੀ ਜਾਵੇਗੀ। ਇਸੇ ਦੌਰਾਨ ਅਮਰੀਕਾ ਤੇ ਪਾਕਿਸਤਾਨ ਦੇ ਰੱਖਿਆ ਸਲਾਹਕਾਰ ਗਰੁੱਪ (ਡੀæਸੀæਜੀæ) ਦੀ ਇਥੇ ਪੈਂਟਾਗਨ ਵਿਚ ਹੋਈ ਮੀਟਿੰਗ ਦੌਰਾਨ ਦੋਵੇਂ ਮੁਲਕਾਂ ਨੇ ਅਤਿਵਾਦ ਖ਼ਿਲਾਫ਼ ਲੜਾਈ ਵਿਚ ਸਹਿਯੋਗ ਜਾਰੀ ਰੱਖਣ ਦਾ ਫੈਸਲਾ ਕੀਤਾ ਤੇ ਅਫ਼ਗਾਨਿਸਤਾਨ ਦੇ ਹਾਲਾਤ ਉਤੇ ਵੀ ਚਰਚਾ ਕੀਤੀ। ਵਾਈਟ ਹਾਊਸ ਦਾ ਕਹਿਣਾ ਹੈ ਕਿ 75 ਹਜ਼ਾਰ ਅਮਰੀਕੀ ਫ਼ੌਜ ਦੀ ਵਾਪਸੀ ਦੀ ਵਿਉਂਤਬੰਦੀ ਲਈ ਤੇਜ਼ੀ ਨਾਲ ਫੈਸਲਾ ਲੈਣਾ ਜ਼ਰੂਰੀ ਹੈ ਤੇ ਰਾਸ਼ਟਰਪਤੀ ਬਰਾਕ ਓਬਾਮਾ ਵੱਲੋਂ ਅਜੇ ਇਹ ਫੈਸਲਾ ਲਿਆ ਜਾਣਾ ਹੈ ਕਿ 2014 ਤੋਂ ਬਾਅਦ ਅਫ਼ਗਾਨਿਸਤਾਨ ਵਿਚ ਅਮਰੀਕੀ ਫ਼ੌਜੀ ਰੱਖੇ ਜਾਣ ਜਾਂ ਨਹੀਂ। ਉਂਜ, ਸ੍ਰੀ ਕਰਜ਼ਈ ਨੇ ‘ਲੋਇਆ ਜਿਰਗਾ’ ਨੂੰ ਸੰਬੋਧਨ ਕਰਦਿਆਂ ਦੱਸਿਆ ਸੀ ਕਿ ਦੁਵੱਲੇ ਸਮਝੌਤੇ ਤਹਿਤ 1500 ਅਮਰੀਕੀ ਫ਼ੌਜੀ ਅਫ਼ਗਾਨਿਸਤਾਨ ਵਿਚ ਬਣੇ ਰਹਿਣਗੇ।
Leave a Reply