ਤੇਲ ਅਵੀਵ:ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਉਸ ਦਾਅਵੇ ਨੂੰ ਖ਼ਾਰਜ ਕਰ ਦਿੱਤਾ ਹੈ ਜਿਸ ਵਿਚ ਟਰੰਪ ਨੇ ਕਿਹਾ ਸੀ ਕਿ ਇਜ਼ਰਾਈਲ ਉਨ੍ਹਾਂ ਦੀ ਹਰ ਗੱਲ ਮੰਨਦਾ ਹੈ।
ਨੇਤਨਯਾਹੂ ਨੇ ਕਿਹਾ ਕਿ ਨਾ ਤਾਂ ਟਰੰਪ ਉਨ੍ਹਾਂ ਦੀ ਹਰ ਇੱਛਾ ਮੁਤਾਬਕ ਕੰਮ ਕਰਦੇ ਹਨ ਅਤੇ ਨਾ ਹੀ ਇਜ਼ਰਾਈਲ ਅਮਰੀਕੀ ਰਾਸ਼ਟਰਪਤੀ ਦੇ ਨਿਰਦੇਸ਼ਾਂ ‘ਤੇ ਚੱਲਦਾ ਹੈ। ਅਸੀਂ ਟਰੰਪ ਦੀ ਹਰ ਗੱਲ ‘ਤੇ ਸਹਿਮਤ ਨਹੀਂ ਹੁੰਦੇ। ਯਰੂਸ਼ਲਮ ਨਿਊਜ਼ ਸਿੰਡੀਕੇਟ ਦੇ ਅੰਤਰਰਾਸ਼ਟਰੀ ਨੀਤੀ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਨੇਤਨਯਾਹੂ ਨੇ ਕਿਹਾ ਕਿ ਅਮਰੀਕਾ ਅਤੇ ਇਜ਼ਰਾਈਲ ਦੋਵੇਂ ਸੁਤੰਤਰ ਅਤੇ ਆਤਮ-ਗੌਰਵ ਵਾਲੇ ਦੇਸ਼ ਹਨ।
