ਵਾਸ਼ਿੰਗਟਨ:ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਖ਼ਿਲਾਫ਼ ਯੁੱਧ ਵਿਚ ਸ਼ਾਮਲ ਨਾ ਹੋਣ ‘ਤੇ ਨਾਟੋ ਅਤੇ ਇਟਲੀ ਦੀ ਪ੍ਰਧਾਨ ਮੰਤਰੀ ਜੋਰਜੀਆ ਮੇਲੋਨੀ ਨੂੰ ਲੰਮੇ ਹੱਥੀਂ ਲਿਆ ਹੈ। ਟਰੰਪ ਨੇ ਈਰਾਨ ਦੇ ਬਹੁਤ ਗੰਭੀਰ ਪਰਮਾਣੂ ਖ਼ਤਰੇ ਨੂੰ ਖ਼ਤਮ ਕਰਨ ਵਿਚ ਸ਼ਾਮਲ ਨਾ ਹੋਣ ‘ਤੇ ਉਨ੍ਹਾਂ ਦੀ ਕਾਫ਼ੀ ਆਲੋਚਨਾ ਕੀਤੀ। ਉਨ੍ਹਾਂ ਨੇ ਦੋਸ਼ ਲਾਇਆ ਕਿ ਸਹਿਯੋਗੀ ਅਮਰੀਕਾ ਦਾ ਸਮਰਥਨ ਕਰਨ ਵਿਚ ਅਸਫਲ ਰਹੇ ਹਨ, ਜਦਕਿ ਅਮਰੀਕਾ ਨੇ ਦਹਾਕਿਆਂ ਤੋਂ ਸੁਰੱਖਿਆ ਦੀ ਜ਼ਿੰਮੇਵਾਰੀ ਨਿਭਾਈ ਹੈ।
ਟਰੰਪ ਨੇ ਐਤਵਾਰ ਨੂੰ ਟਰੁੱਥ ਸੋਸ਼ਲ ‘ਤੇ ਇਕ ਪੋਸਟ ਵਿਚ ਈਰਾਨ ਦੇ ਪਰਮਾਣੂ ਖ਼ਤਰੇ ਨੂੰ ਖ਼ਤਮ ਕਰਨ ਦੇ ਯਤਨਾਂ ਵਿਚ ਕੁਝ ਅਮਰੀਕੀ ਸਹਿਯੋਗੀਆਂ ਦੇ ਸਿੱਧੇ ਤੌਰ ‘ਤੇ ਸ਼ਾਮਲ ਨਾ ਹੋਣ ‘ਤੇ ਨਿਰਾਸ਼ਾ ਪ੍ਰਗਟ ਕੀਤੀ। ਉਨ੍ਹਾਂ ਦੇ ਨਿਸ਼ਾਨੇ ‘ਤੇ ਖ਼ਾਸ ਤੌਰ ‘ਤੇ ਇਟਲੀ ਦੀ ਪ੍ਰਧਾਨ ਮੰਤਰੀ ਮੇਲੋਨੀ ਰਹੀ, ਜਿਨ੍ਹਾਂ ਨਾਲ ਉਨ੍ਹਾਂ ਦਾ ਰਿਸ਼ਤਾ ਹਾਲ ਹੀ ਵਿਚ ਫਰਾਂਸ ਵਿਚ ਹੋਏ ਜੀ-7 ਸਿਖਰ ਸੰਮੇਲਨ ਤੋਂ ਬਾਅਦ ਖ਼ਰਾਬ ਹੋ ਗਿਆ ਹੈ।
ਟਰੰਪ ਨੇ ਦਾਅਵਾ ਕੀਤਾ ਸੀ ਕਿ ਜੀ-7 ਸੰਮੇਲਨ ਦੌਰਾਨ ਮੇਲੋਨੀ ਉਨ੍ਹਾਂ ਨਾਲ ਫੋਟੋ ਖਿਚਵਾਉਣ ਲਈ ਬਹੁਤ ਉਤਸ਼ਾਹਤ ਸੀ ਅਤੇ ਇਸ ਲਈ ਗਿੜਗਿੜਾ ਰਹੀ ਸੀ। ਜਦਕਿ ਮੇਲੋਨੀ ਨੇ ਉਨ੍ਹਾਂ ਦੇ ਦਾਅਵੇ ਨੂੰ ਖ਼ਾਰਜ ਕਰਦਿਆਂ ਕਿਹਾ, ‘‘ਮੈਂ ਅਤੇ ਇਟਲੀ ਕਦੇ ਗਿੜਗਿੜਾਉਂਦੇ ਨਹੀਂ।“ ਅਮਰੀਕੀ ਰਾਸ਼ਟਰਪਤੀ ਨੇ ਪੋਸਟ ਵਿਚ ਲਿਖਿਆ, ‘ਨਾਟੋ ‘ਤੇ ਕਈ ਟ੍ਰਿਲੀਅਨ ਡਾਲਰ ਖ਼ਰਚ ਕਰਨ ਦੇ ਬਾਵਜੂਦ, ਉਹ, ਇਟਲੀ ਅਤੇ ਉਸ ਦੀ ਪ੍ਰਧਾਨ ਮੰਤਰੀ ਈਰਾਨ ਅਤੇ ਉਸ ਦੇ ਬਹੁਤ ਗੰਭੀਰ ਪਰਮਾਣੂ ਖ਼ਤਰੇ ਬਾਰੇ ਸੋਚਣਗੇ ਵੀ ਨਹੀਂ। ਅਸੀਂ ਦਹਾਕਿਆਂ ਤੋਂ ਉਨ੍ਹਾਂ ਦੀ ਰੱਖਿਆ ਕਰ ਰਹੇ ਹਾਂ, ਜਦੋਂ ਪਰਖ ਦਾ ਸਮਾਂ ਆਇਆ ਤਾਂ ਉਹ ਸਾਡੀ ਅਤੇ ਬਾਕੀ ਦੁਨੀਆ ਦੀ ਰੱਖਿਆ ਕਰਨ ਲਈ ਮੌਜੂਦ ਨਹੀਂ ਹੁੰਦੇ ਹਨ। ਇਹ ਚੰਗਾ ਨਹੀਂ ਹੈ।“
ਟਰੰਪ ਈਰਾਨ ਯੁੱਧ ਵਿਚ ਸ਼ਾਮਲ ਨਾ ਹੋਣ ਲਈ ਨਾਟੋ ਦੀ ਕਈ ਵਾਰ ਆਲੋਚਨਾ ਕਰ ਚੁੱਕੇ ਹਨ। ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦੀ ਧਾਰਾ ਪੰਜ ਮੁਤਾਬਕ ਮੈਂਬਰ ਦੇਸ਼ ਇਸ ਗੱਲ ‘ਤੇ ਸਹਿਮਤ ਹਨ ਕਿ ਕਿਸੇ ਇਕ ਮੈਂਬਰ ‘ਤੇ ਹਮਲਾ ਸਾਰਿਆਂ ‘ਤੇ ਹਮਲਾ ਮੰਨਿਆ ਜਾਵੇਗਾ ਅਤੇ ਅਜਿਹੇ ਹਥਿਆਰਬੰਦ ਹਮਲੇ ਦੇ ਜਵਾਬ ਵਿਚ ਸਮੂਹਿਕ ਕਾਰਵਾਈ ਲਈ ਵਚਨਬੱਧ ਹਨ।
ਟਰੰਪ ਦੀ ਧਮਕੀ ਦਾ ਈਰਾਨ ਵੱਲੋਂ ਜਵਾਬ
ਹੋਰਮੁਜ਼ ਜਲਡਮਰੂਮੱਧ ‘ਤੇ ਨਿਯੰਤਰਣ ਲੈਣ ਸੰਬੰਧੀ ਅਮਰੀਕੀ ਰਾਸ਼ਟਰਪਤੀ ਟਰੰਪ ਦੀ ਧਮਕੀ ‘ਤੇ ਈਰਾਨ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਈਰਾਨੀ ਸੰਸਦ ਦੀ ਰਾਸ਼ਟਰੀ ਸੁਰੱਖਿਆ ਕਮੇਟੀ ਦੇ ਮੁਖੀ ਇਬਰਾਹੀਮ ਅਜ਼ੀਜ਼ੀ ਨੇ ਕਿਹਾ ਕਿ ਹੋਰਮੁਜ਼ ਜਲਡਮਰੂਮੱਧ ਅਮਰੀਕਾ ਦਾ ਨਿੱਜੀ ‘ਕੈਸੀਨੋ’ ਨਹੀਂ ਹੈ।
ਅਜ਼ੀਜ਼ੀ ਨੇ ਐਕਸ ‘ਤੇ ਲਿਖਿਆ ਕਿ ਅਮਰੀਕਾ ਧਮਕੀਆਂ ਦਿੰਦਾ ਹੈ, ਜਦਕਿ ਈਰਾਨ ਕਾਰਵਾਈ ਕਰਦਾ ਹੈ। ਉਨ੍ਹਾਂ ਨੇ ਹੋਰਮੁਜ਼ ਨੂੰ ਈਰਾਨ ਦੀ ਪ੍ਰਭੂਸੱਤਾ ਵਾਲਾ ਜਲਖੇਤਰ ਦੱਸਦੇ ਹੋਏ ਕਿਹਾ ਕਿ ਇਸ ਮਹੱਤਵਪੂਰਨ ਸਮੁੰਦਰੀ ਮਾਰਗ ‘ਤੇ ਆਖ਼ਰੀ ਫ਼ੈਸਲਾ ਈਰਾਨ ਦੀ ਜਨਤਾ ਤੇ ਉਸ ਦੇ ਹਥਿਆਰਬੰਦ ਦਸਤਿਆਂ ਨੇ ਹੀ ਕਰਨਾ ਹੈ।
ਈਰਾਨ ਦੇ ਬਾਜ਼ਾਰ `ਤੇ ਅਮਰੀਕਾ ਦੀ ਨਜ਼ਰ
ਏਪੀ ਅਨੁਸਾਰ ਅਮਰੀਕੀ ਵਣਜ ਮੰਤਰੀ ਸਕਾਟ ਬੇਸੈਂਟ ਨੇ ਕਿਹਾ ਹੈ ਕਿ ਅਮਰੀਕਾ ਈਰਾਨ ਨੂੰ ਅਗਲੇ 60 ਦਿਨਾਂ ਲਈ ਤੇਲ ਵੇਚਣ ਦਾ ਲਾਇਸੈਂਸ ਜਾਰੀ ਕਰ ਰਿਹਾ ਹੈ। ਖ਼ਾਸ ਗੱਲ ਇਹ ਹੈ ਕਿ ਈਰਾਨ ਅਮਰੀਕਾ ਨੂੰ ਵੀ ਤੇਲ ਨਿਰਯਾਤ ਕਰ ਸਕੇਗਾ। ਈਰਾਨ ‘ਤੇ 1990 ਤੋਂ ਤੇਲ ਰੋਕਾਂ ਲਾਗੂ ਸਨ। ਬੇਸੈਂਟ ਨੇ ਕਿਹਾ ਕਿ ਈਰਾਨ ਨੂੰ ਇਹ ਛੋਟ 21 ਅਗਸਤ ਤੱਕ ਜਾਰੀ ਰਹੇਗੀ। ਇਸ ਦੌਰਾਨ ਵੇਂਸ ਨੇ ਕਿਹਾ ਕਿ ਅਮਰੀਕਾ ਈਰਾਨ ਦੀਆਂ ਵਿਦੇਸ਼ ਵਿਚ ਜ਼ਬਤ ਕੀਤੀਆਂ ਗਈਆਂ ਸੰਪਤੀਆਂ ਨੂੰ ਜਾਰੀ ਕਰ ਸਕਦਾ ਹੈ ਤਾਂ ਜੋ ਈਰਾਨ ਆਪਣੇ ਨਾਗਰਿਕਾਂ ਲਈ ਅਮਰੀਕੀ ਸੋਇਆਬੀਨ, ਮੱਕੀ ਅਤੇ ਕਣਕ ਖ਼ਰੀਦ ਸਕੇ। ਉਨ੍ਹਾਂ ਕਿਹਾ ਕਿ ਟਰੰਪ ਦੇ ਦਾਮਾਦ ਜੇਰੇਡ ਕੁਸ਼ਨਰ ਨੇ ਕਤਰ ਨਾਲ ਇਸ ਵਿਚਾਰ ‘ਤੇ ਗੱਲ ਕੀਤੀ ਹੈ। ਚੀਨ ਨੂੰ ਤੇਲ ਸਸਤਾ ਵੇਚ ਰਿਹੈ ਈਰਾਨ ਅਮਰੀਕਾ ਨਾਲ ਸ਼ਾਂਤੀ ਸਮਝੌਤੇ ਤੋਂ ਬਾਅਦ ਈਰਾਨ ਨੇ ਚੀਨ ਨੂੰ ਵੇਚੇ ਜਾਣ ਵਾਲੇ ਕੱਚੇ ਤੇਲ ਦੀ ਕੀਮਤਾਂ ਵਿਚ ਕਟੌਤੀ ਕਰ ਦਿੱਤੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਈਰਾਨ ਪ੍ਰਤੀ ਬੈਰਲ ਢਾਈ ਤੋਂ ਪੰਜ ਡਾਲਰ ਤੱਕ ਦੀ ਛੋਟ ‘ਤੇ ਤੇਲ ਵੇਚ ਰਿਹਾ ਹੈ। ਸਮਝੌਤੇ ਤੋਂ ਪਹਿਲਾਂ ਇਹ ਛੋਟ ਲਗਪਗ ਇਕ ਡਾਲਰ ਕਾਪੀ ਬੈਰਲ ਸੀ। ਈਰਾਨ ਨੇ ਤੇਲ ਭੇਜਣ ਦੀ ਮਾਤਰਾ ਵੀ ਵਧਾ ਦਿੱਤੀ ਹੈ। ਉਸ ਨੇ 15 ਜੂਨ ਤੋਂ ਬਾਅਦ ਕਰੀਬ 3.6 ਕਰੋੜ ਬੈਰਲ ਕੱਚੇ ਤੇਲ ਦਾ ਨਿਰਯਾਤ ਕੀਤਾ ਹੈ।
