ਮੋਦੀ ਸੋਚਿਆਂ ਬਿਨਾ ਹੀ ਗੜ੍ਹਕਦਾ ਏ ਖੂਨੀ ਦਾਗ ਉਹ ‘ਬੋਲ’ ਕੇ ਧੋਣ ਲੱਗਾ।
ਅੱਤ ਚੁੱਕ ਲਈ ਭਾਜਪਾ ਹੁਣੇ ਤੋਂ ਹੀ ਮੁੜ੍ਹਕਾ ਸਰਦੀਆਂ ਵਿਚ ਹੀ ਚੋਣ ਲੱਗਾ।
ਭ੍ਰਿਸ਼ਟਾਚਾਰ ਵਿਚ ਲਿਬੜਿਆ ਹੱਥ-ਪੰਜਾ ਪਿਠ ਰਾਹੁਲ ਦੀ ਪਿੱਛੇ ਖਲੋਣ ਲੱਗਾ।
ਸਨਅਤਕਾਰ ਵੀ ਬੰਨ੍ਹ ਕੇ ਪੰਡ ਭਾਰੀ ‘ਫੰਡ’ ਪਾਰਟੀ ਵਾਸਤੇ ਢੋਣ ਲੱਗਾ।
ਕੇਹੀ ਬਣੇਗੀ ਨਵੀਂ ਸਰਕਾਰ ਸਾਡੀ ਆਮ ਭਾਰਤੀ ਸੋਚ ਕੇ ਰੋਣ ਲੱਗਾ।
ਚੜ੍ਹਦੇ ਸਾਲ ਸਿੰਘਾਸਣ ‘ਤੇ ਬੈਠਣੇ ਲਈ ਜੰਗ ‘ਫੁੱਲ ਤੇ ਪੰਜੇ’ ਦਾ ਹੋਣ ਲੱਗਾ!
Leave a Reply