ਸਚਿਨ ਤੇਂਦੁਲਕਰ ਦਾ ਸੱਚ

ਕ੍ਰਿਕਟ ਜਗਤ ਵਿਚ ਧੁੰਮਾਂ ਪਾਉਣ ਵਾਲਾ ਖਿਡਾਰੀ ਸਚਿਨ ਤੇਂਦੁਲਕਰ 24 ਸਾਲ ਦੀ ਧੁਨੰਤਰ ਖੇਡ ਪਿਛੋਂ ਆਖਰਕਾਰ ਰਿਟਾਇਰ ਹੋ ਗਿਆ। ਉਸ ਦੀ ਰਿਟਾਇਰਮੈਂਟ ਦੇ ਜਸ਼ਨ ਮਨਾਏ ਗਏ। ਉਸ ਨੂੰ ਇਕ ਤਰ੍ਹਾਂ ਨਾਲ ਗ੍ਰੈਂਡ ਵਿਦਾਇਗੀ ਦਿੱਤੀ ਗਈ। ਆਖਰੀ ਮੈਚ ਦਾ ਮੈਦਾਨ ਉਸ ਦੀ ਮਰਜ਼ੀ ਦਾ ਚੁਣਿਆ ਗਿਆ।ਉਸ ਦਿਨ ਉਸ ਨੂੰ ਕੌਮਾਂਤਰੀ ਪੱਧਰ ਉਤੇ ਖੇਡਦੇ ਨੂੰ ਪੂਰੇ 24 ਸਾਲ ਹੋ ਜਾਣੇ ਸਨ। ਸੰਸਾਰ ਭਰ ਦੀਆਂ ਅਖਬਾਰਾਂ ਵਿਚ ਉਸ ਦੀ ਵਿਦਾਇਗੀ ਦੀ ਚਰਚਾ ਹੋਈ। ਹੋਵੇ ਵੀ ਕਿਉਂ ਨਾ ਭਲਾ! ਇਨ੍ਹਾਂ 24 ਸਾਲਾਂ ਦੌਰਾਨ ਉਹਨੇ ਬੇਅੰਤ ਰਿਕਾਰਡ ਬਣਾਏ ਹਨ। ਉਹ ਮਹਿਜ਼ 16 ਸਾਲ ਦਾ ਸਕੂਲ ਪੜ੍ਹਦਾ ਬੱਚਾ ਸੀ ਜਦੋਂ ਉਹਨੇ ਕੌਮਾਂਤਰੀ ਕ੍ਰਿਕਟ ਵਿਚ ਆਪਣਾ ਝੰਡਾ ਗੱਡ ਦਿੱਤਾ। ਉਸ ਦੇ ਵਿਰੋਧੀ ਵੀ ਮੰਨਦੇ ਹਨ ਕਿ ਉਸ ਵਰਗਾ ਕੋਈ ਹੋਰ ਕ੍ਰਿਕਟ ਖਿਡਾਰੀ ਇਸ ਦੁਨੀਆਂ ਵਿਚ ਨਹੀਂ। ਆਪਣੀ ਚਾਲੀ ਸਾਲ ਦੀ ਕੁੱਲ ਉਮਰ ਵਿਚੋਂ ਉਹ ਤੀਹ ਸਾਲ ਕ੍ਰਿਕਟ ਖੇਡਿਆ ਹੈ। ਭਾਰਤ ਸਰਕਾਰ ਵੱਲੋਂ ਉਸ ਨੂੰ ਦੇਸ਼ ਦੇ ਸਭ ਤੋਂ ਉਚੇ ਸਿਵਲੀਅਨ ਐਵਾਰਡ ‘ਭਾਰਤ ਰਤਨ’ ਦੇਣ ਦੇ ਐਲਾਨ ਨੇ ਉਸ ਦੀ ਵਿਦਾਇਗੀ ਨੂੰ ਚਾਰ ਚੰਨ ਲਾ ਦਿੱਤੇ। ਉਂਜ ਇਸ ਐਲਾਨ ਦੇ ਨਾਲ ਹੀ ਉਸ ਨੂੰ ਭਾਰਤ ਰਤਨ ਨਾਲ ਨਵਾਜਣ ਦੀ ਨੁਕਤਾਚੀਨੀ ਵੀ ਆਰੰਭ ਹੋ ਗਈ। ਇਹ ਪ੍ਰਚੰਡ ਰਾਏ ਉਠ ਖੜ੍ਹੀ ਹੋਈ ਹੈ ਕਿ ਬਤੌਰ ਖਿਡਾਰੀ ਉਹ ਬਥੇਰੇ ਇਨਾਮ ਹਾਸਲ ਕਰ ਚੁੱਕਾ ਹੈ। ਅਰਜੁਨ ਇਨਾਮ ਉਹਨੇ ਸਿਰਫ 21 ਸਾਲ ਦੀ ਉਮਰ ਵਿਚ ਹੀ ਫੁੰਡ ਲਿਆ ਸੀ। ਖੇਡਾਂ ਵਿਚ ਸਰਵੋਤਮ, ਰਾਜੀਵ ਗਾਂਧੀ ਖੇਲ ਰਤਨ ਇਨਾਮ ਵੀ ਉਹਨੇ ਚਾਰ ਸਾਲ ਬਾਅਦ ਹੀ ਹਾਸਲ ਕਰ ਲਿਆ ਸੀ। ਇਸ ਤੋਂ ਇਲਾਵਾ ਪਦਮਸ੍ਰੀ ਅਤੇ ਪਦਮ ਵਿਭੂਸ਼ਣ ਇਨਾਮ ਵੀ ਉਸ ਦੀ ਝੋਲੀ ਪੈ ਚੁੱਕੇ ਸਨ। ਨਾਲੇ ਜਿਸ ਤਰ੍ਹਾਂ ਸਾਰੇ ਨੇਮ ਛਿੱਕੇ ਟੰਗ ਕੇ ਉਸ ਨੂੰ ਇਹ ਐਵਾਰਡ ਦਿੱਤਾ ਗਿਆ, ਉਸ ਨੇ ਹਰ ਸੰਜੀਦਾ ਸ਼ਖਸ ਅੱਗੇ ਸਵਾਲ ਖੜ੍ਹਾ ਕਰ ਦਿੱਤਾ ਹੈ। ਨੇਮਾਂ ਮੁਤਾਬਕ ਖੇਡ ਵਿਭਾਗ ਨੇ ਇਸ ਐਵਾਰਡ ਲਈ ਹਾਕੀ ਦੇ ਉਮਦਾ ਖਿਡਾਰੀ ਮੇਜਰ ਧਿਆਨ ਚੰਦ ਦੇ ਨਾਂ ਦੀ ਸਿਫਾਰਿਸ਼ ਕੀਤੀ ਹੋਈ ਸੀ ਪਰ ਮਨਮੋਹਨ ਸਿੰਘ ਸਰਕਾਰ ਨੇ ਮੇਜਰ ਧਿਆਨ ਸਿੰਘ ਬਾਰੇ ਕੀਤੀ ਸਿਫਾਰਿਸ਼ ਨੂੰ ਦਰਕਿਨਾਰ ਹੀ ਨਹੀਂ ਕੀਤਾ ਸਗੋਂ ਸਚਿਨ ਨੂੰ ‘ਭਾਰਤ ਰਤਨ’ ਨਾਲ ਨਵਾਜਣ ਬਾਰੇ ਫੈਸਲਾ ਰਾਤੋ-ਰਾਤ ਕਰ ਲਿਆ। ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਸਚਿਨ ਨੂੰ ‘ਭਾਰਤ ਰਤਨ’ ਦੇਣ ਲਈ ਉਸ ਦੇ ਨਾਂ ਦੀ ਸਿਫਾਰਿਸ਼ ਸ਼ੁਕਰਵਾਰ (15 ਨਵੰਬਰ) ਦੀ ਰਾਤ ਨੂੰ ਕੀਤੀ ਅਤੇ ਅਗਲੇ ਹੀ ਦਿਨ ਸਨਿਚਰਵਾਰ ਨੂੰ ਸਭ ਕੁਝ ਮਨਜ਼ੂਰ ਵੀ ਹੋ ਗਿਆ। ਸਚਿਨ ਨੂੰ ਮੇਜਰ ਧਿਆਨ ਚੰਦ ਦੇ ਮੁਕਾਬਲੇ ਇਹ ਕਹਿ ਕੇ ਇਸ ਐਵਾਰਡ ਨਾਲ ਨਵਾਜਿਆ ਗਿਆ ਕਿ ਸਚਿਨ ਦੀ ‘ਪਾਪੂਲਰ ਅਪੀਲ’ ਬਹੁਤ ਜ਼ਿਆਦਾ ਹੈ। ਇਹ ਇਕੱਲਾ ਅਜਿਹਾ ਐਵਾਰਡ ਹੈ ਜਿਸ ਦੇ ਲਈ ਕੋਈ ਪੈਨਲ ਨਹੀਂ ਬਣਦਾ, ਕੋਈ ਜਿਊਰੀ ਨਹੀਂ ਹੁੰਦੀ। ਬੱਸ, ਪ੍ਰਧਾਨ ਮੰਤਰੀ ਨਾਂ ਦੀ ਸਿਫਾਰਿਸ਼ ਕਰਦਾ ਹੈ ਅਤੇ ਰਾਸ਼ਟਰਪਤੀ ਉਸ ਉਤੇ ਮੋਹਰ ਲਾ ਦਿੰਦਾ ਹੈ।

ਹੁਣ ਪ੍ਰਧਾਨ ਮੰਤਰੀ ਡਾæ ਮਨਮੋਹਨ ਸਿੰਘ ਅਤੇ ਉਨ੍ਹਾਂ ਦੀ ਸਰਕਾਰ ਵੱਲੋਂ ਇਸ ਮਾਮਲੇ ਵਿਚ ਕੀਤੀ ਕਾਹਲ ਨੂੰ ਅਦਾਲਤ ਵਿਚ ਵੀ ਵੰਗਾਰਿਆ ਗਿਆ ਹੈ। ਮੁਜ਼ੱਫਰਪੁਰ (ਬਿਹਾਰ) ਦੇ ਐਡਵੋਕੇਟ ਸੁਧੀਰ ਕੁਮਾਰ ਓਝਾ ਨੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਗ੍ਰਹਿ ਮੰਤਰੀ ਸੁਸ਼ੀਲ ਸ਼ਿੰਦੇ ਅਤੇ ਖੇਡ ਮੰਤਰੀ ਯਤੇਂਦਰ ਸਿੰਘ ਨੂੰ ਧਿਰ ਬਣਾ ਕੇ ਅਦਾਲਤ ਵਿਚ ਕੇਸ ਦਾਇਰ ਕਰ ਦਿੱਤਾ ਹੈ। ਓਝਾ ਨੇ ਆਪਣੀ ਪਟੀਸ਼ਨ ਵਿਚ ਕਿਹਾ ਹੈ ਕਿ ਸਰਕਾਰ ਨੇ ਆਮ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ। ਦਲੀਲ ਦਿੱਤੀ ਗਈ ਹੈ ਕਿ ਸਚਿਨ ਕਦੀ ਵੀ ਨਿੱਠ ਕੇ ਦੇਸ਼ ਲਈ ਨਹੀਂ ਖੇਡਿਆ, ਉਸ ਨੇ ਸਿਰਫ ਆਪਣੇ ਲਈ ਕਰੋੜਾਂ ਰੁਪਏ ਕਮਾਏ ਹਨ। ਹਕੀਕਤ ਇਹ ਵੀ ਹੈ ਕਿ ਜਦੋਂ ਵੀ ਕਦੀ ਖੇਡ ਦੇ ਮੈਦਾਨ ਵਿਚ ਔਖਾ ਵੇਲਾ ਆਇਆ ਤਾਂ ਉਸ ਨੇ ਕਦੀ ਸਟੈਂਡ ਨਹੀਂ ਲਿਆ। 2001 ਵਿਚ ਜਦੋਂ ਮੈਚ ਰੈਫਰੀ ਮਾਈਕ ਡੈਨਿਸ ਨੇ ਉਸ ਨੂੰ ਗੇਂਦ ਨਾਲ ਛੇੜ-ਛਾੜ ਦਾ ਦੋਸ਼ੀ ਠਹਿਰਾ ਕੇ ਇਕ ਮੈਚ ਦੀ ਪਾਬੰਦੀ ਲਾ ਦਿੱਤੀ ਤਾਂ ਸਚਿਨ ਨੇ ਆਪਣੀ ਗਲਤੀ ਸਵੀਕਾਰ ਕਰਨ ਦੀ ਥਾਂ ਮੈਚ ਰੈਫਰੀ ਖਿਲਾਫ ਵੱਡੀ ਪੱਧਰ ਉਤੇ ਮੁਹਿੰਮ ਚੱਲ ਲੈਣ ਦਿੱਤੀ। ਆਖਰਕਾਰ ਇਸ ਮੈਚ ਰੈਫਰੀ ਨੂੰ ਅਗਲੇ ਮੈਚ ਵਿਚ ਮੈਦਾਨ ਵਿਚ ਵੀ ਨਾ ਵੜਨ ਦਿੱਤਾ ਗਿਆ। ਫਿਰ 2002 ਵਿਚ ਜਦੋਂ ਫਰਾਰੀ ਵਾਲਿਆਂ ਨੇ ਉਸ ਨੂੰ ਮਹਿੰਗੀ ਕਾਰ ਤੋਹਫੇ ਵਜੋਂ ਦਿੱਤੀ ਤਾਂ ਸਚਿਨ ਨੇ ਇਸ ਕਾਰ ਦੀ ਇਕ ਕਰੋੜ 13 ਲੱਖ ਰੁਪਏ ਦੀ ਕਸਟਮ ਡਿਊਟੀ ਅਦਾ ਕਰਨ ਦੀ ਥਾਂ ਸਰਕਾਰ ਨੂੰ ਇਹ ਡਿਊਟੀ ਮੁਆਫ ਕਰਨ ਲਈ ਕਹਿ ਦਿੱਤਾ ਅਤੇ ਸਰਕਾਰ ਨੇ ਵੀ ਸਾਰੇ ਨਿਯਮ ਛਿੱਕੇ ਟੰਗ ਨੇ ਇਹ ਵੱਡੀ ਰਕਮ ਮੁਆਫ ਕਰ ਦਿੱਤੀ। ਇਸ ਤੋਂ ਵੀ ਅਹਿਮ ਘਟਨਾ ਤਾਂ 2008 ਵਿਚ ਵਾਪਰੀ। ਐਂਡਰਿਊ ਸਿਗਮੰਡ ‘ਤੇ ਹਰਭਜਨ ਸਿੰਘ ਬਾਰੇ ਲੰਗੂਰ ਵਾਲੀ ਨਸਲੀ ਟਿੱਪਣੀ ਕਰਨ ਦੇ ਦੋਸ਼ ਲੱਗੇ। ਉਦੋਂ ਸਚਿਨ ਨੇ ਝੂਠ ਬੋਲਿਆ। ਇਸ ਬਾਰੇ ਐਡਮ ਗਿਲਕ੍ਰਿਸਟ ਅਤੇ ਰਿੱਕੀ ਪੌਂਟਿੰਗ ਨੇ ਆਪੋ-ਆਪਣੀਆਂ ਸਵੈ-ਜੀਵਨੀਆਂ ਵਿਚ ਸਚਿਨ ਉਤੇ ਸਵਾਲਾਂ ਦੀ ਵਾਛੜ ਕੀਤੀ ਪਰ ਸਚਿਨ ਨੇ ਕੁਝ ਵੀ ਕਹਿਣਾ ਵਾਜਬ ਨਹੀਂ ਸਮਝਿਆ। ਉਹ ਇਸ ਮਾਮਲੇ ਬਾਰੇ ਅੱਜ ਤੱਕ ਖਾਮੋਸ਼ ਹੈ। ਹੋਰ ਤਾਂ ਹੋਰ, ਇੰਨੇ ਜ਼ਿਆਦਾ ਰਿਕਾਰਡ ਬਣਾਉਣ ਦੇ ਬਾਵਜੂਦ ਕੋਈ ਅਜਿਹਾ ਯਾਦਗਾਰੀ ਮੈਚ ਨਹੀਂ ਜਿਸ ਵਿਚ ਸਚਿਨ ਨੇ ‘ਬਹਿ ਜਾ ਬਹਿ ਜਾ’ ਕਰਵਾਈ ਹੋਵੇ, ਸਗੋਂ ਅਜਿਹੇ ਮੈਚਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਜਿਨ੍ਹਾਂ ਵਿਚ ਟੀਮ ਤਾਂ ਹਾਰ ਗਈ ਪਰ ਸਚਿਨ ਨੇ ਜ਼ਰੂਰ ਰਿਕਾਰਡਾਂ ਦੀ ਝੜੀ ਲਾਈ। ਸਚਿਨ ਨੇ ਮਹਾਨ ਤਾਂ ਹੋਣਾ ਸੀ, ਜੇ ਉਹ ਖੁਦ ਇਹ ਇਨਾਮ ਧਿਆਨ ਚੰਦ ਨੂੰ ਦੇਣ ਦੀ ਵਕਾਲਤ ਕਰਦਾ, ਪਰ ਉਸ ਵਿਚ ਸ਼ਾਇਦ ਇੰਨੀ ਸੱਤਿਆ ਹੈ ਨਹੀਂ; ਇਸੇ ਕਰ ਕੇ ਉਹ ਮਹਾਨ ਵੀ ਨਹੀਂ। ਕਨਸੋਅ ਤਾਂ ਇਹ ਵੀ ਹੈ ਕਿ ਮਨਮੋਹਨ ਸਿੰਘ ਸਰਕਾਰ ਨੇ ਸਚਿਨ ਬਾਰੇ ਇਹ ਫੈਸਲਾ ਆ ਰਹੀਆਂ ਲੋਕ ਸਭਾ ਚੋਣਾਂ ਵਿਚ ਲਾਹਾ ਲੈਣ ਲਈ ਕੀਤਾ ਹੈ। ਖੁਦਾ ਖੈਰ ਕ

Be the first to comment

Leave a Reply

Your email address will not be published.