ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਘਟੇਗੀ

ਜਲੰਧਰ:ਕੈਨੇਡਾ ਸਰਕਾਰ ਵੱਲੋਂ ਲਗਾਤਾਰ ਸਟੱਡੀ ਵੀਜ਼ਾ ਤੇ ਇਮੀਗ੍ਰੇਸ਼ਨ ਕਾਨੂੰਨਾਂ ਵਿਚ ਤਬਦੀਲੀਆਂ ਕੀਤੀਆਂ ਜਾ ਰਹੀਆਂ ਨੇ। ਸਟੱਡੀ ਵੀਜ਼ਿLਆਂ ਵਿਚ ਕਮੀ, ਘੱਟੋ-ਘੱਟ ਬੈਂਕ ਬੈਲੈਂਸ ਦੀ ਲੋੜ ਵਿਚ ਵਾਧਾ, ਕਾਲਜ ਬਦਲਣ ‘ਤੇ ਨਵਾਂ ਸਟੱਡੀ ਪਰਮਿਟ ਅਤੇ ਪੋਸਟ ਗੈਜੂਏਸ਼ਨ ਵਰਕ ਪਰਮਿਟ ਦੇ ਨਿਯਮਾਂ ਵਿਚ ਤਬਦੀਲੀਆਂ

ਨੇ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਦੀ ਦਿਲਚਸਪੀ ਨੂੰ ਘਟਾਇਆ ਹੈ। ਹਾਲ ਹੀ ਵਿਚ ਲਾਗੂ ਕੀਤੇ ਗਏ ਨਵੇਂ ਇਮੀਗ੍ਰੇਸ਼ਨ ਕਾਨੂੰਨ ਨੇ ਕੈਨੇਡਾ ਵਿਚ ਪੱਕੀ ਰਿਹਾਇਸ਼ ਦਾ ਸੁਪਨਾ ਲਗਭਗ ਤੋੜ ਦਿੱਤਾ ਹੈ। ਇਸ ਦਾ ਸਭ ਤੋਂ ਵੱਧ ਅਸਰ ਪੰਜਾਬ ਤੋਂ ਸਟੱਡੀ ਵੀਜ਼ੇ ‘ਤੇ ਜਾਣ ਵਾਲੇ ਵਿਦਿਆਰਥੀਆਂ ‘ਤੇ ਪਿਆ ਹੈ। ਕਾਬਿਲੇ ਜiLਕਰ ਹੈ ਕਿ ਪੰਜਾਬ ਤੋਂ ਹਰ ਸਾਲ ਲਗਭਗ ਡੇਢ ਲੱਖ ਵਿਦਿਆਰਥੀ ਕੈਨੇਡਾ ਦੇ ਕਾਲਜਾਂ ਵਿਚ ਦਾਖ਼ਲਾ ਲੈਂਦੇ ਹਨ। ਕੋਰਸ ਮੁਕੰਮਲ ਕਰਨ ਤੋਂ ਬਾਅਦ ਇਨ੍ਹਾਂ ਨੂੰ ਵਰਕ ਪਰਮਿਟ ਮਿਲਦਾ ਸੀ, ਜਿਸ ਦੇ ਖ਼ਤਮ ਹੋਣ ‘ਤੇ ਇਹ ਸ਼ਰਨਾਰਥੀ ਵਜੋਂ ਅਰਜ਼ੀ ਦਿੰਦੇ ਸਨ ਤੇ ਸਾਲਾਂ ਤੱਕ ਕੰਮ ਕਰਦੇ ਰਹਿੰਦੇ ਸਨ। ਹੁਣ ਇਨ੍ਹਾਂ ਵਿਦਿਆਰਥੀਆਂ ਨੂੰ ਇਕ ਸਾਲ ਦੇ ਅੰਦਰ ਅਰਜ਼ੀ ਦੇਣੀ ਪਵੇਗੀ, ਨਹੀਂ ਤਾਂ ਉਨ੍ਹਾਂ ਨੂੰ ਡਿਪੋਰਟ ਕੀਤਾ ਜਾ ਸਕਦਾ ਹੈ। ਇਸ ਨਵੇਂ ਕਾਨੂੰਨ ਕਾਰਨ ਪੰਜਾਬ ਤੋਂ ਗਏ ਵਿਦਿਆਰਥੀਆਂ ਦਾ ਕੈਨੇਡਾ ਵਿਚ ਪੱਕੀ ਰਿਹਾਇਸ਼ ਦਾ ਸੁਪਨਾ ਟੁੱਟਦਾ ਨਜ਼ਰ ਆ ਰਿਹਾ ਹੈ।
ਇੰਝ ਹਾਸਲ ਕਰ ਸਕਦੇ ਹਨ ਪੱਕੀ ਨਾਗਰਿਕਤ
ਕੈਨੇਡਾ ਵਿਚ ਸਟੱਡੀ ਵੀਜ਼ੇ ‘ਤੇ ਆਏ ਵਿਦਿਆਰਥੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਲੈ ਕੇ ਕੰਮ ਦਾ ਤਜਰਬਾ ਹਾਸਲ ਕਰ ਸਕਦੇ ਹਨ। ਇਸ ਤੋਂ ਬਾਅਦ ਐਕਸਪ੍ਰੈੱਸ ਐਂਟਰੀ ਜਾਂ ਸੂਬਾਈ ਨਾਮਜ਼ਦਗੀ ਪ੍ਰੋਗਰਾਮ (ਪੀਐੱਨਪੀ) ਰਾਹੀਂ ਪੱਕੀ ਨਾਗਰਿਕਤਾ ਹਾਸਲ ਕਰ ਸਕਦੇ ਹਨ। ਇਸ ਲਈ ਗ੍ਰੈਜੂਏਸ਼ਨ ਤੋਂ ਬਾਅਦ ਨੌਕਰੀ ਦਾ ਤਜਰਬਾ ਹੋਣਾ ਲਾਜ਼ਮੀ ਹੈ। ਹਾਲਾਂਕਿ ਹੁਣ ਕਈ ਵਿਦਿਆਰਥੀਆਂ ਨੂੰ ਇਕ ਜਾਂ ਦੋ ਸਾਲ ਦਾ ਵਰਕ ਪਰਮਿਟ ਮਿਲਦਾ ਹੈ ਅਤੇ ਉਹ ਪੱਕੀ ਨਾਗਰਿਕਤਾ ਲਈ ਸ਼ਰਨਾਰਥੀ ਵਜੋਂ ਰਹਿਣਾ ਸ਼ੁਰੂ ਕਰ ਦਿੰਦੇ ਹਨ। ਜਦੋਂ ਤੱਕ ਉਨ੍ਹਾਂ ਦੀ ਅਰਜ਼ੀ ਦਾ ਜਵਾਬ ਨਹੀਂ ਆਉਂਦਾ, ਉਦੋਂ ਤੱਕ ਉਹ ਕੰਮ ਕਰਦੇ ਰਹਿੰਦੇ ਹਨ।
ਕੰਸਲਟੈਂਟਾਂ ਕੋਲ ਰੋਜ਼ਾਨਾ ਪੁੱਛਗਿੱਛ ‘ਚ ਆਈ ਕਮੀ
ਨੰਦੜਾ ਐਸੋਸੀਏਸ਼ਨ ਆਫ ਕੰਸਲਟੈਂਟ ਆਫ ਓਵਰਸੀਜ਼ ਸਟੱਡੀ ਦੇ ਸਕੱਤਰ ਸੁਖਵਿੰਦਰ ਨੰਦੜਾ ਨੇ ਦੱਸਿਆ ਕਿ ਕੈਨੇਡਾ ਸਰਕਾਰ ਵੱਲੋਂ ਵੀਜ਼ਾ ਨਿਯਮਾਂ ਤੇ ਇਮੀਗ੍ਰੇਸ਼ਨ ਕਾਨੂੰਨਾਂ ਵਿਚ ਸਖ਼ਤੀ ਕੀਤੀ ਜਾ ਰਹੀ ਹੈ, ਜਿਸ ਨਾਲ ਵਿਦਿਆਰਥੀਆਂ ਲਈ ਕੈਨੇਡਾ ਵਿਚ ਪੱਕੀ ਨਾਗਰਿਕਤਾ ਹਾਸਲ ਕਰਨਾ ਮੁਸ਼ਕਲ ਹੋ ਰਿਹਾ ਹੈ। ਪਹਿਲਾਂ ਹੀ ਕੈਨੇਡਾ ਜਾਣ ਵਾਲੇ ਪੰਜਾਬ ਦੇ ਵਿਦਿਆਰਥੀਆਂ ਦੀ ਗਿਣਤੀ ਵਿਚ ਕਮੀ ਆਈ ਹੈ।ਪਹਿਲਾਂ ਸਟੱਡੀ ਵੀਜ਼ੇ ਲਈ ਕੰਮ ਕਰਨ ਵਾਲੇ ਕੰਸਲਟੈਂਟਾਂ ਕੋਲ ਰੋਜ਼ਾਨਾ 20 ਤੋਂ 30 ਪੁੱਛਗਿੱਛ ਸਬੰਧੀ ਸਵਾਲ ਆਉਂਦੇ ਸਨ, ਹੁਣ ਇਹ ਗਿਣਤੀ ਘੱਟ ਕੇ ਸਿਰਫ਼ 10 ਰਹਿ ਗਈ ਹੈ। ਜਿਹੜੀਆਂ ਇੰਕਵਾਇਰੀਜ਼ ਆ ਰਹੀਆਂ ਹਨ, ਉਹ ਜiLਆਦਾਤਰ ਪੀਆਰ ਦੇ ਨਿਯਮਾਂ ਬਾਰੇ ਪੁੱਛਗਿੱਛ ਸੰਬੰਧੀ ਹੁੰਦੀਆਂ ਹਨ।