ਤਹਿਰਾਨ:ਡੋਨਲਡ ਟਰੰਪ ਨੇ ਇਰਾਨ ਵਿਰੁੱਧ ਚੱਲ ਰਹੀ ਜੰਗ ਦੇ ਭਵਿੱਖ ਬਾਰੇ ਮਿਲੇ-ਜੁਲੇ ਸੰਕੇਤ ਦਿੱਤੇ ਹਨ ।
ਇੱਕ ਪਾਸੇ ਉਨ੍ਹਾਂ ਜੰਗ ਖ਼ਤਮ ਕਰਨ ਲਈ ਕਿਸੇ ਕਾਹਲੀ ਵਿੱਚ ਨਾ ਹੋਣ ਦੀ ਗੱਲ ਕਹੀ ਹੈ, ਉੱਥੇ ਹੀ ਦੂਜੇ ਪਾਸੇ ਉਨ੍ਹਾਂ ਭਰੋਸਾ ਜਤਾਇਆ ਕਿ ਜਲਦੀ ਹੀ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿੱਚ ਤਹਿਰਾਨ ਨਾਲ ਮੁੜ ਗੱਲਬਾਤ ਸ਼ੁਰੂ ਹੋ ਸਕਦੀ ਹੈ । 14 ਦਿਨਾਂ ਦੀ ਅਸਥਾਈ ਜੰਗਬੰਦੀ ਦੀ ਮਿਆਦ ਬੁੱਧਵਾਰ ਨੂੰ ਖ਼ਤਮ ਹੋ ਗਈ ਹੈ, ਪੂਰੇ ਖੇਤਰ ਵਿੱਚ ਦਹਿਸ਼ਤ ਦਾ ਮਾਹੌਲ ਹੈ।ਸੋਸ਼ਲ ਮੀਡੀਆ ਪੋਸਟਾਂ ਅਤੇ ਟੈਲੀਫੋਨ ਇੰਟਰਵਿਊਆਂ ਰਾਹੀਂ ਰਾਸ਼ਟਰਪਤੀ ਟਰੰਪ ਨੇ ਚਿਤਾਵਨੀ ਦਿੱਤੀ ਕਿ ਕੋਈ ਸਮਝੌਤਾ ਨਾ ਹੋਇਆ, ਤਾਂ ‘ਬਹੁਤ ਸਾਰੇ ਬੰਬ’ ਚੱਲਣੇ ਸ਼ੁਰੂ ਹੋ ਜਾਣਗੇ । ਟਰੰਪ ਨੇ ਸੰਕੇਤ ਦਿੱਤਾ ਹੈ ਕਿ ਉਹ ਉਪ-ਰਾਸ਼ਟਰਪਤੀ ਜੇ.ਡੀ. ਵੈਂਸ ਦੀ ਅਗਵਾਈ ਹੇਠ ਆਪਣੀ ਗੱਲਬਾਤ ਟੀਮ ਨੂੰ ਇਸਲਾਮਾਬਾਦ ਭੇਜਣ ਦੀ ਯੋਜਨਾ ਬਣਾ ਰਹੇ ਹਨ। ਦੂਜੇ ਪਾਸੇ, ਪਾਕਿਸਤਾਨੀ ਅਹਾਰੀਆਂ ਵੀ ਦੂਜੇ ਦੌਰ ਦੀ ਗੱਲਬਾਤ ਲਈ ਤਿਆਰੀਆਂ ਹਨ, ਹਾਲਾਂਕਿ ‘ਹੋਰਮੁਜ਼ ਜਲਡਮਰੂ’ ਦੇ ਆਲੇ-ਦੁਆਲੇ ਤਾਜਾ ਟਕਰਾ ਅਧਿਕਾਰੀਆ ਨੇ ਵੀ ਦੂਜ ਦਰ ਦਾ ਗਲਬਾਤ ਲਈ ਤਿਆਰੀਆ ਜਾਰੀ ਰਹੀਆਂ।
ਇਸ ਦੌਰਾਨ ਇਰਾਨ ਨੇ ਅਮਰੀਕਾ ਨਾਲ ਗੱਲਬਾਤ ਕਰਨ ਬਾਰੇ ਸਖ਼ਤ ਰੁਖ਼ ਅਖਤਿਆਰ ਕੀਤਾ ਹੈ । ਇਰਾਨ ਦੇ ਮੁੱਖ ਗੱਲਬਾਤਕਾਰ ਅਤੇ ਸੰਸਦ ਦੇ ਸਪੀਕਰ ਮੁਹੰਮਦ ਬਘੇਰ ਕਾਲੀਬਾਫ ਨੇ ਅਮਰੀਕਾ ‘ਤੇ ਇਰਾਨ ਨੂੰ ਆਤਮ-ਸਮਰਪਣ ਲਈ ਮਜਬੂਰ ਕਰਨ ਦੇ ਦੋਸ਼ ਲਾਏ ਹਨ । ਉਨ੍ਹਾਂ ਸੋਸ਼ਲ ਮੀਡ ‘ਤੇ ਲਿਖਿਆ ਕਿ ਇਰਾਨ ਧਮਕੀਆਂ ਦੇ ਪਰਛਾਵੇਂ ਹੇਠ ਕੋਈ ਗੱਲਬਾਤ ਪ੍ਰਵਾਨ ਨਹੀਂ ਕਰੇਗਾ । ਕਾਲੀਬਾਫ ਨੇ ਦਾਅਵਾ ਕੀਤਾ ਕਿ ਇਰਾਨ ਨੇ ਜੰਗਬੰਦੀ ਦੌਰਾਨ ਜੰਗ ਦੇ ਮੈਦਾਨ ਵਿੱਚ ‘ਨਵੇਂ ਪੱਤੇ’ ਖੇਡਣ ਦੀ ਪੂਰੀ ਤਿਆਰੀ ਕਰ ਲਈ ਹੈ । ਕੌਮਾਂਤਰੀ ਭਾਈਚਾਰਾ ਹੁਣ ਨਵੇਂ ਹਾਲਾਤ ਵੱਲ ਦੇਖ ਰਿਹਾ ਹੈ, ਕਿਉਂਕਿ ਕਿਸੇ ਸਮਝੌਤੇ ਦੀ ਗੈਰ-ਮੌਜੂਦਗੀ ਵਿੱਚ ਖੇਤਰ ਵਿੱਚ ਮੁੜ ਭਿਆਨਕ ਜੰਗ ਛਿੜਨ ਦਾ ਖ਼ਤਰਾ ਬਣਿਆ ਹੋਇਆ ਹੈ।
