ਕਾਠਮੰਡੂ:ਨੇਪਾਲ ਦੇ ਸਾਬਕਾ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਹਿਮਾਲਿਅਨ ਦੇਸ਼ ‘ਚ ਤੀਜੇ ਦਿਨ ਵੀ ਪ੍ਰਦਰਸ਼ਨ ਜਾਰੀ ਰਹੇ, ਜਦਕਿ ਅਧਿਕਾਰੀਆਂ ਨੇ ਮਨੀ ਲਾਡਿੰਗ ਦੇ ਮਾਮਲੇ ‘ਚ ਤਿੰਨ ਸਾਬਕਾ ਪ੍ਰਧਾਨ ਮੰਤਰੀਆਂ ਸ਼ੇਰ ਬਹਾਦੁਰ ਦੇਊਬਾ, ਕੇਪੀ ਸ਼ਰਮਾ ਓਲੀ ਤੇ ਪੁਸ਼ਪ ਕਮਲ ਦਹਿਲ
ਦੇ ਖ਼ਿਲਾਫ਼ ਜਾਂਚ ਤੇਜ਼ ਕਰ ਦਿੱਤੀ ਹੈ।ਓਲੀ ਤੇ ਸਾਬਕਾ ਗ੍ਰਹਿ ਮੰਤਰੀ ਰਮੇਸ਼ ਲੇਖਕ ਨੂੰ ਸ਼ਨਿਚਰਵਾਰ ਨੂੰ ਪਿਛਲੇ ਸਾਲ 8 ਤੇ 9 ਸਤੰਬਰ ਨੂੰ ਜੈੱਨ ਜ਼ੀ ਅੰਦੋਲਨ ਨੂੰ ਦਬਾਉਣ ‘ਚ ਕਥਿਤ ਸ਼ਮੂਲੀਅਤ ਲਈ ਗ੍ਰਿਫ਼ਤਾਰ ਕੀਤਾ ਗਿਆ, ਜਿਸ ਵਿਚ ਲਗਪਗ ਦੋ ਦਰਜਨ ਨੌਜਵਾਨਾਂ ਸਮੇਤ 76 ਲੋਕ ਮਾਰੇ ਗਏ ਸਨ।
ਗ੍ਰਿਫ਼ਤਾਰੀ ਉਦੋਂ ਹੋਈ, ਜਦੋਂ ਹਾਲ ਹੀ ਵਿਚ ਗਠਿਤ ਬਾਲੇਂਦਰ ਸ਼ਾਹ ਸਰਕਾਰ ਨੇ ਆਪਣੀ ਪਹਿਲੀ ਕੈਬਨਿਟ ਮੀਟਿੰਗ ‘ਚ ਜੈੱਨ ਜ਼ੀ ਪ੍ਰਦਰਸ਼ਨਾਂ ਦੀ ਜਾਂਚ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਦਾ ਫ਼ੈਸਲਾ ਲਿਆ। ਸੋਮਵਾਰ ਦੀ ਸਵੇਰ ਓਲੀ ਦੀ ਕਮਿਊਨਿਸਟ ਪਾਰਟੀ ਆਫ ਨੇਪਾਲ (ਸੰਯੁਕਤ ਮਾਰਕਸਵਾਦੀ- ਲੈਨਿਨਵਾਦੀ) ਤੇ ਉਨ੍ਹਾਂ ਦੇ ਸਹਾਇਕ ਸੰਗਠਨਾਂ ਤੇ ਵਿਦਿਆਰਥੀ ਵਿੰਗ ਦੇ ਸੈਂਕੜੇ ਮੈਂਬਰ ਨਾਯਾ ਬਨੇਸ਼ਵਰ ਖੇਤਰ ‘ਚ ਇਕੱਠੇ ਹੋਏ, ਜਿਨ੍ਹਾਂ ਦੇ ਹੱਥਆਂ ‘ਚ ਕੇਪੀ ਓਲੀ ਨੂੰ ਤੁਰੰਤ ਰਿਹਾਅ ਕਰੋ ਤੇ ਬਦਲਾਖੋਰੀ ਦੀ ਸਿਆਸਤ ਖ਼ਤਮ ਕਰੋ ਵਰਗੇ ਬੈਨਰ ਸਨ।
ਸੋਮਵਾਰ ਦਾ ਪ੍ਰਦਰਸ਼ਨ ਉਮੀਦ ਮੁਤਾਬਕ ਸ਼ਾਂਤਮਈ ਰਿਹਾ, ਜਦਕਿ ਸ਼ਨਿਚਰਵਾਰ ਤੇ ਐਤਵਾਰ ਨੂੰ ਪਾਰਟੀ ਵੱਲੋਂ ਕੀਤੇ ਗਏ ਪ੍ਰਦਰਸ਼ਨਾਂ ‘ਚ ਹਿੰਸਾ ਹੋਈ ਸੀ।
ਐਤਵਾਰ ਨੂੰ ਇਕ ਦਰਜਨ ਤੋਂ ਵੱਧ ‘ਯੂਐੱਮਐੱਲ ਵਰਕਰ ਦੰਗਾ ਪੁਲਿਸ ਨਾਲ ਸੰਘਰਸ਼ ‘ਚ ਜ਼ਖ਼ਮੀ ਹੋ ਗਏ ਸਨ।
