ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਨਰਿੰਦਰ ਮੋਦੀ ਇਤ ਵਾਰ ਮੁੜ ਵਿਵਾਦ ਵਿਚ ਘਿਰ ਗਏ ਹਨ। ਹੁਣ ਉਨ੍ਹਾਂ ‘ਤੇ ਇਕ ਲੜਕੀ ਦੀ ਗ਼ੈਰ-ਕਾਨੂੰਨੀ ਜਾਸੂਸੀ ਕਰਵਾਉਣ ਦੋਸ਼ਾਂ ਲੱਗੇ ਹਨ। ਕਾਂਗਰਸ ਨੇ ਬੇਸ਼ੱਕ ਇਸ ਮੁੱਦੇ ਨੂੰ ਜ਼ੋਰਸ਼ੋਰ ਨਾਲ ਉਭਾਰਿਆ ਹੈ ਪਰ ਭਾਜਪਾ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਆਪਣਾ ਉਮੀਦਵਾਰ ਬਦਲਣ ਬਾਰੇ ਮੰਗ ਠੁਕਰਾ ਦਿੱਤੀ ਹੈ ਤੇ ਕਿਹਾ ਕਿ ਇਹ ਦੋਸ਼ ਕਾਂਗਰਸ ਦੀ ਸਾਜ਼ਿਸ਼ੀ ਉਪਜ ਹੈ।
2009 ਵਿਚ ਵਾਪਰੀ ਜਾਸੂਸੀ ਦੀ ਘਟਨਾ ਜਿਸ ਨੂੰ ਹੁਣ ‘ਕੋਬਰਾਪੋਸਟ’ ਵੱਲੋਂ ਨਸ਼ਰ ਕੀਤਾ ਗਿਆ ਹੈ, ਬਾਰੇ ਭਾਜਪਾ ਨੂੰ ਘੇਰਦਿਆਂ ਕਾਂਗਰਸ ਨੇ ਆਖਿਆ ਹੈ ਕਿ ਗੁਜਰਾਤ ਦੰਗਿਆਂ ਤੇ ਝੂਠੇ ਪੁਲਿਸ ਮੁਕਾਬਲਿਆਂ ਤੋਂ ਬਾਅਦ ਮੋਦੀ ਸਰਕਾਰ ਸੂਚਨਾ ਤੇ ਪ੍ਰਸਾਰਨ ਮੰਤਰੀ ਮਨੀਸ਼ ਤਿਵਾੜੀ ਨੇ ਦੋਸ਼ ਲਾਇਆ ਕਿ ਇਸ ਤੋਂ ਪਤਾ ਚੱਲਦਾ ਹੈ ਕਿ ਭਾਜਪਾ ਕਿਹੋ ਜਿਹਾ ਰਾਜ ਦੇਣਾ ਚਾਹੁੰਦੀ ਹੈ ਤੇ ਨਾਗਰਿਕਾਂ ਦੀ ਆਜ਼ਾਦੀ ਦੇ ਇਸ ਪਾਰਟੀ ਲਈ ਕੀ ਮਾਅਨੇ ਹਨ।
ਜ਼ਿਕਰਯੋਗ ਹੈ ਕਿ ਲੜਕੀ ਦੀ ਗ਼ੈਰਕਾਨੂੰਨੀ ਜਾਸੂਸੀ ਕਰਨ ਦਾ ਇਹ ਮਾਮਲਾ ਉਸ ਵੇਲੇ ਉਜਾਗਰ ਹੋਇਆ ਜਦੋਂ ਇਸ ਬਾਰੇ ਕੋਬਰਾਪੋਸਟ ਨੇ ਇਕ ਪ੍ਰੈਸ ਕਾਨਫਰੰਸ ਵਿਚ ਸੀਡੀ ਜਾਰੀ ਕੀਤੀ। ਇਸ ਵਿਚ ਗੁਜਰਾਤ ਦੇ ਸਾਬਕਾ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਆਈਪੀਐਸ ਅਫਸਰ ਜੀ ਐਲ ਸਿੰਘਲ ਵਿਚਕਾਰ ਫੋਨ ‘ਤੇ ਹੋਈ ਗੱਲਬਾਤ ਦੇ ਅੰਸ਼ ਹਨ। ਖੋਜੀ ਕੋਬਰਾਪੋਸਟ ਤੇ ਗੁਲੇਲ ਵੱਲੋਂ ਇਸ਼ਰਤ ਜਹਾਂ ਹੱਤਿਆ ਕੇਸ ਵਿਚ ਇਹ ਫੋਨ ਵੇਰਵੇ ਸੀæਬੀæਆਈæ ਕੋਲ ਪਹਿਲਾਂ ਹੀ ਪੇਸ਼ ਕੀਤੇ ਹੋਣ ਦਾ ਦਾਅਵਾ ਕੀਤਾ ਗਿਆ ਹੈ।
ਹਾਲਾਂਕਿ ਅਗਸਤ ਤੇ ਸਤੰਬਰ 2009 ਵਿਚ ਹੋਈਆਂ ਇਨ੍ਹਾਂ ਫੋਨ ਵਾਰਤਾਵਾਂ ਵਿਚ ਸ੍ਰੀ ਮੋਦੀ ਦਾ ਨਾਂ ਨਹੀਂ ਆਉਂਦਾ ਪਰ ਵੈਬਸਾਈਟਾਂ ਦਾ ਕਹਿਣਾ ਹੈ ਕਿ ਵਾਰਤਾਵਾਂ ਸੁਣਨ ਤੋਂ ਬਾਅਦ ਰੱਤੀ ਭਰ ਵੀ ਸ਼ੱਕ ਨਹੀਂ ਰਹਿੰਦਾ ਕਿ ਇਸ ਅਪਰੇਸ਼ਨ ਵਿਚ ਸ਼ਾਮਲ ਵਿਅਕਤੀ ‘ਸਾਹਿਬ’ ਬਾਰੇ ਚੰਗੀ ਤਰ੍ਹਾਂ ਜਾਣਦੇ ਸਨ। ਇਹ ਵੀ ਦਾਅਵਾ ਕੀਤਾ ਗਿਆ ਕਿ ਸ੍ਰੀ ਮੋਦੀ ਉਸ ਲੜਕੀ ਨੂੰ 2005 ਵਿਚ ਭਾਵਨਗਰ ਨਗਰ ਨਿਗਮ ਦੇ ਜਨਤਕ ਸਮਾਗਮ ਦੌਰਾਨ ਮਿਲੇ ਸਨ ਤੇ ਲੜਕੀ ਬੰਗਲੌਰ ਦੀ ਇਕ ਆਰਕੀਟੈਕਟ ਹੈ ਤੇ ਉਸ ਦੇ ਮਾਪੇ ਗੁਜਰਾਤ ਵਿਚ ਸਨ।
Leave a Reply