ਭਾਰਤ ਅਤੇ ਅਮਰੀਕਾ ਵਿਚਕਾਰ ਵਪਾਰ ਸਮਝੌਤਾ

ਨਵੀਂ ਦਿੱਲੀ:ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਾਲੇ ਸੋਮਵਾਰ ਨੂੰ ਫੋਨ ‘ਤੇ ਗੱਲਬਾਤ ਹੋਈ। ਇਸ ਗੱਲਬਾਤ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਵਿਚਕਾਰ ਵਪਾਰਕ ਸੰਬੰਧਾਂ ਵਿਚ ਵੱਡਾ ਸਕਾਰਾਤਮਕ ਬਦਲਾਅ ਆਇਆ ਹੈ। ਪਹਿਲਾਂ, ਰਾਸ਼ਟਰਪਤੀ ਟਰੰਪ ਨੇ ਐਲਾਨ ਕੀਤਾ

ਕਿ ਅਮਰੀਕਾ ਅਤੇ ਭਾਰਤ ਤੁਰੰਤ ਪ੍ਰਭਾਵ ਨਾਲ ਇਕ ਟ੍ਰੇਡ ਡੀਲ ‘ਤੇ ਸਹਿਮਤ ਹੋ ਗਏ ਹਨ ਅਤੇ ਅਮਰੀਕਾ ਭਾਰਤੀ ਉਤਪਾਦਾਂ ‘ਤੇ ਲਗਾਏ ਗਏ ਆਪਸੀ ਟੈਰਿਫ ਨੂੰ ਤੁਰੰਤ 25 ਫ਼ੀਸਦੀ ਤੋਂ ਘਟਾ ਕੇ 18 ਫ਼ੀਸਦੀ ਕਰ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਵੀ ਐਕਸ ‘ਤੇ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਖ਼ੁਸ਼ੀ ਹੈ ਕਿ ਭਾਰਤ ਵਿਚ ਬਣੇ ਉਤਪਾਦਾਂ ‘ਤੇ ਟੈਰਿਫ ਘਟਾ ਕੇ 18 ਫ਼ੀਸਦੀਕਰ ਦਿੱਤਾ ਗਿਆ ਹੈ। ਪਰ ਪ੍ਰਧਾਨ ਮੰਤਰੀ ਮੋਦੀ ਦੇ ਬਿਆਨ ਵਿਚ ਕਿਸੇ ਟ੍ਰੇਡ ਡੀਲ ਦਾ ਜ਼ਿਕਰ ਨਹੀਂ ਹੈ। ਉਨ੍ਹਾਂ ਨੇ ਟਰੰਪ ਦਾ 140 ਕਰੋੜ ਭਾਰਤੀਆਂ ਵੱਲੋਂ ਧੰਨਵਾਦ ਕੀਤਾ। ਜਦਕਿ ਅਮਰੀਕੀ ਰਾਜਦੂਤ ਸਰਜੀਓ ਗੋਰ ਨੇ ਵੀ ਆਪਣੀ ਇਕ ਪੋਸਟ ਵਿਚ ਲਿਖਿਆ, ‘ਇਸ ਸ਼ਾਮ ਹੋਏ ਵਪਾਰਕ ਸਮਝੌਤੇ ਨਾਲ ਮੈਂ ਉਤਸ਼ਾਹਤ ਹਾਂ।“
ਅਮਰੀਕਾ ਵੱਲੋਂ ਭਾਰਤੀ ਉਤਪਾਦਾਂ ‘ਤੇ ਰੂਸ ਤੋਂ ਤੇਲ ਖ਼ਰੀਦਣ ਦੇ ਕਾਰਨ ਲਗਾਏ ਗਏ 25 ਫ਼ੀਸਦੀ ਵਾਧੂ ਟੈਰਿਫ ਦੀ ਸਥਿਤੀ ਬਾਰੇ ਵ੍ਹਾਈਟ ਹਾਊਸ ਦੇ ਇਕ ਅਧਿਕਾਰੀ ਨੇ ਕਿਹਾ ਕਿ ਰੂਸ ਤੋਂ ਤੇਲ ਖ਼ਰੀਦ ਬੰਦ ਕਰਨ ਦੀ ਭਾਰਤ ਦੀ ਸਹਿਮਤੀ ਨੂੰ ਦੇਖਦੇ ਹੋਏ ਅਮਰੀਕਾ ਇਸ ਟੈਰਿਫ ਨੂੰ ਵੀ ਹਟਾ ਰਿਹਾ ਹੈ। ਟਰੰਪ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਭਾਰਤੀ ਪ੍ਰਧਾਨ ਮੰਤਰੀ ਨੇ ਅਮਰੀਕੀ ਉਤਪਾਦ ਖ਼ਰੀਦਣ ਲਈ ਵਚਨਬੱਧਤਾ ਦਿਖਾਈ ਅਤੇ ਅਮਰੀਕਾ ਤੋਂ ਭਾਰਤ 500 ਅਰਬ ਡਾਲਰ ਮੁੱਲ ਦੇ ਊਰਜਾ, ਤਕਨਾਲੋਜੀ, ਖੇਤੀ, ਕੋਲਾ ਅਤੇ ਹੋਰ ਅਮਰੀਕੀ ਉਤਪਾਦਾਂ ਦੀ ਖ਼ਰੀਦ ਕਰੇਗਾ। ਨਵੇਂ ਸਾਲ ਵਿਚ ਟਰੰਪ ਅਤੇ ਮੋਦੀ ਦੇ ਵਿਚਕਾਰ ਪਹਿਲੀ ਵਾਰ ਟੈਲੀਫੋਨ ‘ਤੇ ਗੱਲਬਾਤ ਹੋਈ ਹੈ। ਦੋਹਾਂ ਨੇ ਵਪਾਰ, ਰੂਸ-ਯੂਕਰੇਨ ਜੰਗ, ਊਰਜਾ ਸਹਿਯੋਗ ਵਰਗੇ ਕਈ ਮਹੱਤਵਪੂਰਨ ਮਸਲਿਆਂ ‘ਤੇ ਵੀ ਗੱਲ ਕੀਤੀ ਹੈ। ਟਰੰਪ ਨੇ ਪੋਸਟ ਵਿਚ ਲਿਖਿਆ ਕਿ ਪ੍ਰਧਾਨ ਮੰਤਰੀ ਮੋਦੀ ਉਨ੍ਹਾਂ ਦੇ ‘ਸਭ ਤੋਂ ਚੰਗੇ ਦੋਸਤਾਂ’ ਵਿੱਚੋਂ ਇਕ ਹਨ ਅਤੇ ਦੋਹਾਂ ਨੇ ਦੋਸਤੀ ਅਤੇ ਆਦਰ ਦੇ ਆਧਾਰ ‘ਤੇ ਇਹ ਸਮਝੌਤਾ ਕੀਤਾ ਹੈ।
ਮੋਦੀ ਅਤੇ ਟਰੰਪ ਦੇ ਵਿਚਕਾਰ ਹੋਈ ਗੱਲਬਾਤ ਦੀ ਪਹਿਲੀ ਜਾਣਕਾਰੀ ਭਾਰਤ ਵਿਚ ਅਮਰੀਕੀ ਰਾਜਦੂਤ ਸਰਜੀਓ ਗੋਰ ਨੇ ਦਿੱਤੀ। ਉਸ ਤੋਂ ਕੁਝ ਹੀ ਦੇਰ ਬਾਅਦ ਟਰੰਪ ਨੇ ਆਪਣੀ ਪੋਸਟ ਵਿਚ ਲਿਖਿਆ, ‘ਇਹ ਮੇਰੇ ਲਈ ਸਨਮਾਨ ਦੀ ਗੱਲ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲ ਕੀਤੀ। ਉਹ ਮੇਰੇ ਸਭ ਤੋਂ ਚੰਗੇ ਦੋਸਤਾਂ ਵਿੱਚੋਂ ਇਕ ਹਨ ਅਤੇ ਆਪਣੇ ਦੇਸ਼ ਦੇ ਇਕ ਸ਼ਕਤੀਸ਼ਾਲੀ ਅਤੇ ਆਦਰਸ਼ ਆਗੂ ਹਨ। ਅਸੀਂ ਕਈ ਮਸਲਿਆਂ ‘ਤੇ ਗੱਲ ਕੀਤੀ, ਜਿਸ ਵਿਚ ਵਪਾਰ ਅਤੇ ਰੂਸ-ਯੂਕਰੇਨ ਜੰਗ ਨੂੰ ਖ਼ਤਮ ਕਰਨ ਦੀ ਗੱਲ ਸ਼ਾਮਲ ਸੀ। ਉਨ੍ਹਾਂ ਨੇ ਰੂਸੀ ਤੇਲ ਖ਼ਰੀਦਣਾ ਬੰਦ ਕਰਨ ਅਤੇ ਅਮਰੀਕਾ ਤੋਂ ਅਤੇ ਸੰਭਵ ਤੌਰ ‘ਤੇ ਵੈਨੇਜ਼ੁਏਲਾ ਤੋਂ ਵੱਧ ਤੇਲ ਖ਼ਰੀਦਣ ‘ਤੇ ਸਹਿਮਤੀ ਦਿੱਤੀ। ਇਸ ਨਾਲ ਯੂਕਰੇਨ ਵਿਚ ਚੱਲ ਰਹੀ ਜੰਗ ਨੂੰ ਖ਼ਤਮ ਕਰਨ ਵਿਚ ਮਦਦ ਮਿਲੇਗੀ, ਜਿੱਥੇ ਹਰ ਹਫ਼ਤੇ ਹਜ਼ਾਰਾਂ ਲੋਕ ਮਾਰੇ ਜਾ ਰਹੇ ਹਨ। ਪ੍ਰਧਾਨ ਮੰਤਰੀ ਮੋਦੀ ਲਈ ਦੋਸਤੀ ਅਤੇ ਆਦਰ ਦੇ ਕਾਰਨ ਅਤੇ ਉਨ੍ਹਾਂ ਦੀ ਮੰਗ ‘ਤੇ ਤੁਰੰਤ ਪ੍ਰਭਾਵ ਨਾਲ ਅਸੀਂ ਅਮਰੀਕਾ ਅਤੇ 4 ਭਾਰਤ ਦੇ ਵਿਚਕਾਰ ਇਕ ਟ੍ਰੇਡ ਡੀਲ ‘ਤੇ ਸਹਿਮਤ ਹੋਏ ਹਾਂ, ਜਿਸ ਵਿਚ ਅਮਰੀਕਾ ਭਾਰਤ ‘ਤੇ ਲਗਾਏ ਗਏ ਆਪਸੀ ਟੈਰਿਫ ਨੂੰ 8 25 ਫ਼ੀਸਦੀ ਤੋਂ ਘਟਾ ਕੇ 18 ਫ਼ੀਸਦੀ ਕਰੇਗਾ। 11 ਉਹ ਵੀ ਅਮਰੀਕਾ ਦੇ ਖ਼ਿਲਾਫ਼ ਆਪਣੇ 6 ਟੈਰਿਫ ਅਤੇ ਗੈਰ-ਟੈਰਿਫ ਅੜਿੱਕਿਆਂ ਨੂੰ 4 ਖ਼ਤਮ ਕਰਨ ਦੀ ਦਿਸ਼ਾ ਵਿਚ ਅੱਗੇ ਵਧਣਗੇ। ਪ੍ਰਧਾਨ ਮੰਤਰੀ ਨੇ ਬਾਇ ਸ ਅਮਰੀਕਨਾ ਨੂੰ ਹੋਰ ਵੱਧ ਪੱਧਰ ‘ਤੇ ਅਪਣਾਉਣ ਦਾ ਵਾਅਦਾ ਕੀਤਾ ਹੈ, ਨਾਲ ਹੀ 1 500 ਅਰਬ ਡਾਲਰ ਤੋਂ ਵੱਧ ਦੇ ਅਮਰੀਕੀ ਊਰਜਾ, ਤਕਨਾਲੋਜੀ, ਖੇਤੀ, ਕੋਲਾ ਅਤੇ ਹੋਰ ਉਤਪਾਦਾਂ ਦੀ ਖ਼ਰੀਦ ਦਾ। ਭਾਰਤ ਨਾਲ ਸਾਡੇ ਸ਼ਾਨਦਾਰ ਸੰਬੰਧ ਅੱਗੇ ਹੋਰ ਮਜ਼ਬੂਤ ਹੋਣਗੇ। ਪ੍ਰਧਾਨ ਮੰਤਰੀ ਮੋਦੀ ਅਤੇ ਮੈਂ ਉਹ ਲੋਕ ਹਾਂ ਜੋ ਕੰਮ ਕਰਵਾਉਂਦੇ ਹਨ, ਜੋ ਜ਼ਿਆਦਾਤਰ ਲੋਕਾਂ ਬਾਰੇ ਨਹੀਂ ਕਿਹਾ ਜਾ ਸਕਦਾ। ਇਸ ਤੋਂ ਕੁਝ ਦੇਰ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਐਕਸ ‘ਤੇ ਲਿਖਿਆ, ਅੱਜ ਆਪਣੇ ਪਿਆਰੇ ਦੋਸਤ ਰਾਸ਼ਟਰਪਤੀ ਟਰੰਪ ਨਾਲ ਗੱਲ ਕਰ ਕੇ ਬਹੁਤ ਚੰਗਾ ਲੱਗਾ। ਮੈਨੂੰ ਇਸ ਗੱਲ ਦੀ ਖ਼ੁਸ਼ੀ ਹੈ ਕਿ ਮੇਡ ਇਨ ਇੰਡੀਆ ਉਤਪਾਦਾਂ ‘ਤੇ ਹੁਣ ਟੈਰਿਫ ਘਟਾ ਕੇ 18 ਫ਼ੀਸਦੀ ਕਰ ਦਿੱਤਾ ਗਿਆ ਹੈ। ਭਾਰਤ ਦੇ 1.4 ਅਰਬ ਲੋਕਾਂ ਵੱਲੋਂ ਰਾਸ਼ਟਰਪਤੀ ਟਰੰਪ ਦਾ ਇਸ ਸ਼ਾਨਦਾਰ ਐਲਾਨ ਲਈ ਹਾਰਦਿਕ ਧੰਨਵਾਦ।