ਬਲਕਾਰ ਸਿੰਘ (ਪੋ੍ਰਫੈਸਰ)
ਸਿੱਖ ਅਤੇ ਗੁਰੂ ਵਿਚਕਾਰ ਬਾਣੀ ਹੈ। ਜਦੋਂ ਜਦੋਂ ਬਾਣੀ ਦੀ ਥਾਂ ਇਤਿਹਾਸ ਅਤੇ ਪੰਥ ਨੂੰ ਵਰਤਿਆ ਹੈ, ਨਤੀਜੇ ਦੁਖਾਂਤਕ ਅਤੇ ਘਾਤਕ ਨਿਕਲਦੇ ਰਹੇ ਹਨ। ਇਸ ਨੂੰ ਸਿੱਖ-ਸਿਆਸਤ ਦੁਆਰਾ ਸੌਖਿਆਂ ਸਮਝਿਆ ਜਾ ਸਕਦਾ ਹੈ।
ਦੁਖਾਂਤ ਇਹ ਹੈ ਕਿ ਬਾਣੀ ਦੀ ਅਗਵਾਈ ਵਿਚ ਪੈਦਾ ਹੋਣ ਵਾਲੀ ਭਾਈਚਾਰਕ-ਨੈਤਿਕਤਾ ਦੇ ਸਿੱਖ-ਅਧਾਰਯੋਗਤਾ (competence), ਆਗਿਆਕਾਰੀ (sincerity) ਅਤੇ ਈਮਾਨਦਾਰੀ (honesty), ਵਰਤਮਾਨ ਵਿਚ ਸਿਖ-ਨੈਤਿਕਤਾ ਦੀ ਸਿਆਸਤ ਹੁੰਦੇ ਜਾ ਰਹੇ ਹਨ। ਇਸ ਨੂੰ ਇਤਿਹਾਸ ਦੇ ਹਵਾਲਿਆਂ ਨਾਲ ਢਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਇਸ ਉਤੇ ਪੰਥਕ ਸਿਆਸਤ ਦੀ ਲੇਬਲਿੰਗ ਕੀਤੀ ਜਾ ਰਹੀ ਹੈ। ਇਸ ਬਰੈਂਡ-ਸਿਆਸਤ ਨਾਲ ਬੰਧਕ-ਮਾਨਸਿਕਤਾ ਵਾਸਤੇ ਸਪੇਸ ਪੈਦਾ ਹੋ ਰਹੀ ਹੈ। ਇਸ ਨੂੰ ਬਾਣੀ ਦੀ ਇਸ ਚਾਬੀ ਨਾਲ ਖੋਲ੍ਹਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ:
ਪਰਮੇਸਰ ਤੇ ਭੁਲਿਆਂ ਵਿਆਪਨ ਸਭੇ ਰੋਗ॥
ਗਲਵੱਢਵੀਂ-ਸਿਆਸਤ ਵਿਚ ਅਸੀਂ ਵੱਢੀਖੋਰੀ-ਵਿਧੀਆਂ, ਦਿਲ-ਲਗਾਊ ਤੇ ਦਿਲ-ਲਭਾਊ ਵਾਅਦਿਆਂ ਵਿਚ ਵਹਿ ਕੇ ਸਿਖ-ਸਰੋਕਾਰਾਂ ‘ਤੋਂ ਦੂਰ ਜਾਈ ਜਾ ਰਹੇ ਹਾਂ। ਇਸ ਨਾਲ ਦੋਗਲੀ-ਮਾਨਸਿਕਤਾ (ਜਿਨ ਮਨਿ ਹੋਰ ਮੁਖ ਹੋਰ ਸੇ ਕਾਢੇ ਕਚਿਆ) ਸਾਹਮਣੇ ਆ ਕੇ ਆਪਣਾ ਸਿੱਕਾ ਮੰਨਵਾਉਣ ਦੀ ਕੋਸ਼ਿਸ਼ ਕਰਨ ਲਗ ਪਈ ਹੈ। ਦੋਗਲੀ-ਮਾਨਸਿਕਤਾ ਜੋ ਕਹਿੰਦੀ ਹੈ, ਉਹ ਨਹੀਂ ਕਹਿ ਰਹੀ ਹੁੰਦੀ ਅਤੇ ਜੋ ਸੋਚਦੀ ਹੈ, ਉਹ ਨਹੀਂ ਸੋਚ ਰਹੀ ਹੁੰਦੀ। ਇਸੇ irrational fantasy ਵਿਚੋਂ glittering & self destructive illusions ਨੂੰ ਜਨਮ ਦੇ ਰਹੇ ਸਰੋਕਾਰ ਸਾਹਮਣੇ ਆ ਰਹੇ ਹਨ। ਇਹ ਬਖਸ਼ਿਸ਼ਾਂ ਦੇ ਚੁਫੇਰੇ ਫੈਲੇ ਦੁਖਾਂਤ ਨਾਲ ਟਕਰਾ ਜਾਣ ਵਾਲੇ ਰਾਹ ਪੈ ਗਏ ਹਨ।open society ਦੇ ਮੁਦਈ ਸਿੱਖ, close society ਵਲ ਤੁਰ ਪਏ ਹਨ। ਸਰਬਤ ਦੇ ਭਲੇ ਵਾਲੀ ਮਾਨਸਿਕਤਾ ਗੁਆਚਦੀ ਜਾ ਰਹੀ ਹੈ। ਆਤਮ ਚੀਨਣ ਦੀ ਲੋੜ ਹੀ ਮਹਿਸੂਸ ਨਹੀਂ ਹੋ ਰਹੀ।
ਪਰਸਪਰ-ਭਰੋਸਾ, ਖੁਆਰੀ ਦੇ ਰਾਹ ਪੈ ਗਿਆ ਹੈ। (ਖੁਆਰ ਹੋਏ ਸਭ ਮਿਲਹਿਗੇ) ਬਿਬੇਕੀ-ਬਦਲਾਵ ਦੀ ਰੀਝ ਮੁਰਝਾਈ ਜਾ ਰਹੀ ਹੈ। (ਦੀਜੈ ਬੁਧ ਬਿਬੇਕਾ)
ਸਵਾਲ:
1.ਇਤਿਹਾਸ ਨੂੰ ਕਿਸ ਲੀਹ ਤੇ ਉਸਾਰਿਆ ਗਿਆ ਹੈ?
2.ਇਤਿਹਾਸ ਕਿਹੋ ਜਿਹੀ ਨੈਤਿਕਤਾ ਨੂੰ ਪੈਦਾ ਕਰਦਾ ਹੈ?
End of history & beyond history ਕੀ ਹੈ?
ਇਤਿਹਾਸ ਨੂੰ ਆਮ ਲੋਕਾਂ ਦਾ ਇਤਿਹਾਸ, ਖਾਸ ਲੋਕਾਂ ਦਾ ਇਤਿਹਾਸ ਅਤੇ ਕਿਸੇ ਵੀ ਸਮਕਾਲ ਦਾ ਇਤਿਹਾਸ ((proper history) ਵਜੋਂ ਕਿਵੇਂ ਸਮਿਝਆ ਜਾ ਸਕਦਾ ਹੈ?
3. ਪ੍ਰਾਪਤ ਅੰਤਰਦ੍ਰਿਸ਼ਟੀਆਂ ਇਤਿਹਾਸ-ਮੁਕਤ ਸੋਚ ਵਲ ਵਧ ਰਹੀਆਂ ਹਨ ਅਤੇ futureoriented, emancipatory&democratising ਨੂੰ ਮੰਜ਼ਲ ਮੰਨ ਰਹੀਆਂ ਹਨ। ਇਸ ਦੇ ਆਧਾਰ ਸਿੱਖ-ਚਿੰਤਨ ਵਿਚ ਚੜ੍ਹਦੀ-ਕਲਾ, ਜੀਵਨਮੁਕਤ ਅਤੇ ਸਰਬੱਤ ਦਾ ਭਲਾ ਵਜੋਂ ਪ੍ਰਾਪਤ ਵੀ ਹਨ ਅਤੇ ਸਕਰਮਕ ਵੀ ਹਨ। ਸਖ-ਸੁਰ ਵਿਚ ਇਹ ਇਹ ਇਤਿਹਾਸ-ਸਿਰਜਣਾ ਵਲ ਸੇਧਤ ਵੀ ਹਨ ਅਤੇ ਇਤਿਹਾਸ-ਧਾਰਕ ਮਾਨਸਿਕਤਾ ਦੀਆਂ ਸਿਰਜਕ ਵੀ ਹਨ। ਇਸ ਸੁਰ ਨਾਲੋਂ ਵਿਛੁਨਿਆ ਹੋਇਆ ਇਤਿਹਾਸ ਭੂਤਮੁਖੀ-ਇਤਿਹਾਸ-ਪੂਜਕ-ਮਾਨਸਿਕਤਾ ਪੈਦਾ ਕਰਦਾ ਆਇਆ ਹੈ ਅਤੇ ਉਸ ਨਾਲ ਵਰਤਮਾਨ ਨੂੰ ਸੁਆਰ ਸਕਣ ਦਾ ਰਾਹ ਰੋਕਦਾ ਆਇਆ ਹੈ।
ਸਿੱਖ-ਇਤਿਹਾਸ ਨੂੰ ਸਿੱਖਾਂ ਵਲੋਂ ਇਕੋ ਤਰ੍ਹਾਂ ਵੇਖਿਆ ਜਾਂਦਾ ਰਿਹਾ ਹੈ ਅਤੇ ਉਹ ਹੈ ਸਿੱਖਾਂ ਦਾ ਸ਼ਾਨਾਮੱਤਾ ਇਤਿਹਾਸ। ਇਸ ਨਾਲ ਭਵਿੱਖ ਦੇ ਮੋਹ ਵਿਚ ਸਿੱਖਾਂ ਵੱਲੋਂ ਸਿੱਖਾਂ ਦਾ ਵਰਤਮਾਨ ਵਿਸਰਦਾ ਰਿਹਾ ਹੈ ਜਾਂ ਸਿਆਸਤ ਦਾ ਸ਼ਿਕਾਰ ਹੁੰਦਾ ਰਿਹਾ ਹੈ। ਵਰਤਮਾਨ ਦੀਆਂ ਵੰਗਾਰਾਂ ਨੂੰ ਸਿੱਖ, ਬੀਤ ਗਏ (ਇਤਿਹਾਸ) ਦੇ ਹਵਾਲੇ ਨਾਲ ਨਜਿੱਠਣ ਦੀ ਕੋਸ਼ਿਸ਼ ਕਰਦੇ ਰਹੇ ਹਨ। ਇਸ ਨਾਲ ਸਾਨੂੰ ਦੂਜਿਆਂ ਦੇ ਏਜੰਡੇ ਮੁਤਾਬਿਕ ਸੋਚਣਾ ਤੇ ਵਿਚਰਨਾ ਪੈਂਦਾ ਰਿਹਾ ਹੈ। ਇਥੋਂ ਤਕ ਕਿ ਸਾਨੂੰ, ਸਾਡਾ ਇਤਿਹਾਸ ਵੀ ਦੂਜੇ ਹੀ ਦਸਦੇ ਰਹੇ ਹਨ। ਇਸ ਹਾਲਤ ਵਿਚ ਆਪਣੇ ਇਤਿਹਾਸ ਨੂੰ ਆਪ ਲਿਖਣ ਦੀ ਕੋਸ਼ਿਸ਼ ਵੀ ਦੂਜਿਆਂ ਵੱਲੋਂ ਲਿਖੇ ਇਤਿਹਾਸ ਨੂੰ ਨਾਲ ਲੈ ਕੇ ਤੁਰਦੀ ਰਹੀ ਹੈ। ਭਾਈ ਰਤਨ ਸਿੰਘ ਭੰਗੂ ਦਾ ‘ਪੰਥ ਪ੍ਰਕਾਸ਼’ ਸ਼ਰਧਾ ਰਾਮ ਫਿਲੌਰੀ ਨੂੰ ਨਾਲ ਲੈ ਕੇ ਤੁਰਦਾ ਹੈ ਅਤੇ ਦੋਵੇਂ ਕਲੋਨੀਅਲ-ਏਜੰਡੇ ਨਾਲ ਜੁੜੇ ਰਹਿੰਦੇ ਹਨ। ਕਲੋਨੀਅਲ-ਏਜੰਡਾ, ਇਤਿਹਾਸ ਦੀ ਰੌਸ਼ਨੀ ਵਿਚ ਸਿੱਖੀ ਨੂੰ ਸਮਝਣ ਦੀ ਕੋਸ਼ਿਸ਼ ਸੀ ਅਤੇ ਇਸ ਵਿਚ ਸਿੱਖ-ਇਤਿਹਾਸ ਦੇ ਊਰਜਿਤ-ਸ੍ਰੋਤ ਗੁਰਬਾਣੀ ਦਾ ਕੋਈ ਦਖਲ ਨਹੀਂ ਸੀ। ਇਤਿਹਾਸ ਦੀਆਂ ਵਿਧੀਆਂ ਨੂੰ ਜੇ ਸ੍ਰੋਤ ਅਤੇ ਡੈਟਾ ਵਿਚੋਂ ਇਕ ਚੁਣਨਾ ਪਵੇ ਤਾਂ ਡੈਟਾ, ਸ੍ਰੋਤ ਨਾਲੋਂ ਪਹਿਲ ਪ੍ਰਾਪਤ ਕਰ ਲਵੇਗਾ। ਇਸ ਵਿਚੋਂ ਦੋ ਤਰ੍ਹਾਂ ਦੇ ਇਤਿਹਾਸਕਾਰ ਪੈਦਾ ਹੋਏ ਹਨ। ਪਹਿਲੇ, ਜੋ ਗੁਰਬਾਣੀ ਨਹੀਂ ਜਾਣਦੇ ਸਨ ਅਤੇ ਇਤਿਹਾਸਕਾਰੀ ਕਰਦੇ ਰਹੇ ਸਨ। ਦੂਜੇ, ਉਹ ਜੋ ਗੁਰਬਾਣੀ ਵੀ ਜਾਣਦੇ ਸਨ ਅਤੇ ਇਤਿਹਾਸਕਾਰੀ ਵੀ ਕਰਦੇ ਰਹੇ ਸਨ। ਇਹ ਦੋਵੇਂ ਰੰਗ ਇਕ ਦੂਜੇ ਨੂੰ ਪ੍ਰਭਾਵਿਤ ਕਰਦੇ ਰਹੇ ਹਨ। ਇਸ ਨਾਲ ਇਕ ਪਾਸੇ ਸਿੱਖ-ਅਧਿਆਤਮ ਦੇ ਦਿੱਭ ਵਰਤਾਰੇ ਅੱਖੋਂ ਓਹਲੇ ਹੁੰਦੇ ਰਹੇ ਹਨ ਅਤੇ ਦੂਜੇ ਪਾਸੇ ਇਤਿਹਾਸਕ ਵਿਧੀਆਂ ਵਿਚ ਸਿੱਖ ਪਹੁੰਚ-ਵਿਧੀਆਂ ਦੀ ਸੁਤੰਤਰ ਸਥਾਪਤੀ ਦਾ ਰਾਹ ਰੁਕਦਾ ਰਿਹਾ ਹੈ। ਮਿਸਾਲ ਦੇ ਤੌਰ ‘ਤੇ ਜਿਹੋ ਜਿਹਾ ਸਿੱਖ-ਬਿਰਤਾਂਤ, ਸੋਹਣ ਸਿੰਘ ਸੀਤਲ ਦਾ ‘ਦੁਖੀਏ ਮਾਂ ਪੁਤ’, ਸੁਰਿੰਦਰ ਸਿੰਘ ਮੰਡ ਦਾ ਨਾਵਲ ‘ਬੋਲ ਮਰਦਾਨਿਆਂ’ ਅਤੇ ਬਲਦੇਵ ਸਿੰਘ ਸੜਕਨਾਮਾ ਦਾ ਨਾਵਲ ‘ਪੰਜਵਾਂ ਸਾਹਿਬਜ਼ਾਦਾ’ ਨਾਲ ਸਾਹਮਣੇ ਲਿਆਂਦਾ ਗਿਆ ਹੈ, ਉਹ ਕਿਸੇ ਵੀ ਸਥਾਪਤ ਸਿੱਖ-ਇਤਿਹਾਸਕਾਰੀ ਦੇ ਲੇਖਕ ਵਿਚੋਂ ਨਹੀਂ ਲੱਭਦਾ। ਇਨ੍ਹਾਂ ਤਿੰਨਾਂ ਪੁਸਤਕਾਂ ਨੂੰ ਪਾਰ-ਇਤਿਹਾਸਕ ਵਿਧੀ ਸਥਾਪਤ ਕਰਨ ਵਾਸਤੇ ਵਰਤਿਆ ਜਾ ਸਕਦਾ ਹੈ, ਹਾਲਾਂ ਕਿ ਇਨ੍ਹਾਂ ਤਿੰਨਾਂ ਪੁਸਤਕਾਂ ਨੂੰ ਵੀ ਗੁਰਬਾਣੀ ਦੀ ਵਿਧੀ ਵਿਚ ਨਹੀਂ ਲਿਖਿਆ ਗਿਆ। ਪਰ ਇਨ੍ਹਾਂ ਵਿਚ ਉਹ ਕੁਝ ਹੋ ਗਿਆ ਹੈ, ਜਿਸ ਦੀ ਗੱਲ ਕੀਤੀ ਜਾ ਰਹੀ ਹੈ।
ਲੋੜ ਇਹ ਸੋਚਣ ਦੀ ਹੈ ਕਿ ਕਿਹੜੇ ਕਾਰਨਾਂ ਕਰਕੇ ਸਿੱਖਾਂ ਦੇ ਚੇਤਿਆਂ ਅਤੇ ਚੇਤਨਾ ਵਿਚਕਾਰ ਤਣਾਉ ਪੈਦਾ ਹੁੰਦਾ ਜਾ ਰਿਹਾ ਹੈ। ਚੇਤਿਆਂ ਦੀ ਪ੍ਰਤੀਨਿਧ ਸਿੱਖ-ਸਿਆਸਤ ਹੋ ਗਈ ਹੈ ਅਤੇ ਚੇਤਨਾ ਦੀ ਪ੍ਰਤੀਨਿਧ ਸਿੱਖ-ਅਕਾਦਮਿਕਤਾ ਅਤੇ ਸਿੱਖਾਂ ਦੀ ਮਹਾਂਨਗਰੀ-ਮਾਨਸਿਕਤਾ ਹੋ ਗਈ ਹੈ। ਇਸ ਨਾਲ ਭਾਰਤੀ ਪ੍ਰਸੰਗ ਵਿਚ ਘਟ-ਗਿਣਤੀ ਸਿੱਖ-ਭਾਈਚਾਰਾ, ਅੱਗੋਂ ਮੁੱਖਧਾਰਾ ਅਤੇ ਘਟ-ਗਿਣਤੀ ਵਿਚਕਾਰ ਵੰਡੀਦਾ ਜਾ ਰਿਹਾ ਹੈ। ਦੁਖਾਂਤ ਇਹ ਹੈ ਕਿ ਮੁੱਖ-ਧਾਰਾ ਦੀ ਪ੍ਰਧਾਨ ਸੁਰ ਅਨਪੜ੍ਹਤਾ ਹੁੰਦੀ ਜਾ ਰਹੀ ਹੈ ਅਤੇ ਘਟ-ਗਿਣਤੀ ਦੀ ਪ੍ਰਧਾਨ ਸੁਰ ਉਪਭੋਗੀ-ਚੇਤਨਾ ਹੁੰਦੀ ਜਾ ਰਹੀ ਹੈ। ਇਹ ਵੰਡ ਬੇਸ਼ਕ ਪੱਕੀ ਨਹੀਂ, ਬਿਲਕੁਲ ਕੱਚੀ ਹੈ ਅਤੇ ਅਨਪੜ੍ਹਤਾ ਤੇ ਚੇਤਨਾ ਨੂੰ ਸਹਿਯੋਗੀ ਭੂਮਿਕਾ ਵਿਚ ਲਿਆਉਣ ਦੀਆਂ ਕੋਸ਼ਿਸ਼ਾਂ ਵੀ ਹੋ ਰਹੀਆਂ ਹਨ।
ਠਹਚਿਹ ਂਹਅਟ ੍ਹਅਨਹ, ੌਲਦ ਫਅਟਹ ੱਹਟਿੲ ਛਲੋੁਦਸ, ੱਅਲਕਨਿਗ ਨਿ ਟਹੲ ਾਂੋੋਟਸਟੲਪਸ ੋਾ ਭੁਦਹਅ, ੍ਹਨਿਦ ਫੋਚਕੲਟ ਭੋੋਕਸ, 22ਨਦ ੲਦਟਿiੋਨ, 2016, ਟੋਟਅਲ ਪਅਗੲਸ 598
ਦਸਮ ਪਾਤਸ਼ਾਹ ਹਜ਼ੂਰ ਦੇ ਜਨਮ ਵੇਲੇ (1666) ਬਿਹਾਰ ਵਿਖੇ ਮਹਾਤਮਾ ਬੁਧ (ਈਸਾ ਤੋਂ ਪੰਜ ਸਦੀਆਂ ਪਹਿਲਾਂ, ਇਕ ਪਰੰਪਰਾ ਮੁਤਾਬਿਕ 566-436 ਬੀ.ਸੀ ਅਤੇ ਦੂਜੀ ਮੁਤਾਬਿਕ 624-544 ਬੀ.ਸੀ) ਦਾ ਧਰਮ ਸਥਾਪਤ ਹੋ ਚੁਕਾ ਸੀ ਅਤੇ ਦੁਨੀਆਂ ਵਿਚ ਫੈਲ ਵੀ ਚੁਕਾ ਸੀ ਅਤੇ ਮਿਸ਼ਨਰੀ ਅਪੀਲ ਵਾਲੇ ਵਿਸ਼ਵ ਧਰਮ ਵਜੋਂ ਪਰਵਾਨ ਹੋਣ ਲਗ ਪਿਆ ਸੀ। 12ਵੀਂ ਸਦੀ ਵਿਚ ਤਾਂ ਬੁਧ ਧਰਮ ਨੂੰ ਜਲਾਵਤਨ ਕਰ ਦਿਤਾ ਗਿਆ ਸੀ। ਸਿੱਖੀ, ਬਿਹਾਰ ਵਿਚ ਨੌਵੇਂ ਪਾਤਸ਼ਾਹ ਦੀ ਅਗਵਾਈ ਵਿਚ ਅੰਗੜਾਈਆਂ ਲੈ ਰਹੀ ਸੀ ਅਤੇ ਦਸਮ ਪਾਤਸ਼ਾਹ ਜੀ ਦੇ ਜਨਮ ਨਾਲ ਪਕੇ ਪੈਰੀਂ ਹੋ ਗਈ ਸੀ। ਸਿੱਖੀ ਨੇ ਸਿਖਿਆਵਾਂ ਨੂੰ ਲੋਕ-ਅਮਲ ਵਿਚ ਉਤਾਰ ਦਿਤਾ ਸੀ। ਚੰਗਾ ਸੋਚਣਾ ਜਿੰਨਾ ਸੌਖਾ ਹੈ, ਚੰਗਾ ਕਰਨਾ ਉਨਾ ਹੀ ਔਖਾ ਹੈ।
ਗੁਰੂ, ਅਵਤਾਰ ਨਹੀਂ ਹੈ ਕਿਉਂਕਿ ਗੁਰੂ, ਮਾਤ ਲੋਕ ਵਿਚੋਂ ਅਵਤਰੇ ਜ਼ਰੂਰ ਸਨ, ਪਰ ਸਮੇਂ ਅਤੇ ਸਥਾਨ ਦੀਆਂ ਹਦਬੰਦੀਆਂ ਤੋਂ ਮੁਕਤ ਹੋ ਕੇ ਵਿਚਰਦੇ ਰਹੇ ਸਨ। ਸੋ ਧਰਮ ਦੇ ਖੇਤਰ ਵਿਚ ਬਹੁਤ ਕੁਝ ਅਜਿਹਾ ਵਾਪਰਿਆ ਜਿਸ ਨਾਲ ਇਹ ਸਾਹਮਣੇ ਆ ਗਿਆ ਕਿ ਜੀਵਨ ਮੁਕਤੀ ਦਾ ਭੇਤ ਚੇਤਨ ਪ੍ਰਚੰਡਤਾ ਦੁਆਰਾ ਹੀ ਸਾਖਸ਼ਾਤ ਹੋ ਸਕਦਾ ਹੈ। ਇਸ ਵਾਸਤੇ ਸ਼ਬਦ ਦੁਆਰਾ ਬਲਵਾਨ ਸੁਰਤਿ, ਉਸਾਰੂ ਸੁਭਾ ਅਤੇ ਸਰਬਤ ਦੇ ਭਲੇ ਵਾਲੀ ਗੁਰਮੁਖੀ ਮਾਨਸਿਕਤਾ, ਭਾਣੇ ਵਚ ਰਹਿ ਕੇ ਚੜ੍ਹਦੀ ਕਲਾ ਵਿਚ ਵਿਚਰ ਸਕਦੀ ਹੈ।
ਗੁਰੂ, ਸਕਰਮਕ ਸੁਧਾਰਕ ਹੈ ਅਤੇ ਅਜਿਹਾ ਪ੍ਰੇਮ ਦੀ ਵਿਧੀ ਨਾਲ ਬੰਦੇ ਦੀਆਂ ਸੁਤੀਆਂ ਕਲਾਂ ਨੂੰ ਜਗਾਉਣਾ ਹੈ।
ਗੁਰੂ, ਜੋਧਾ ਹੈ ਅਤੇ ਸਮਕਾਲ ਨੂੰ ‘ਸ਼ਸ਼ਤ੍ਰਨ ਸਿਉਂ ਅਤਿ ਹੀ ਰਣ ਭੀਤਰ ਜੂਝ ਮਰਉਂ ਤਉ ਸਾਚ ਪਤੀਜੈ’ ਦੀ ਵਿਧੀ ਨਾਲ ਜੇਤੂ ਤਰਕ ਨੂੰ ਪ੍ਰਚੰਡਤ ਕਰਦਾ ਹੈ।
ਗੁਰੂ ਜੀ ਨੇ ਜਿਸ ਵਿਉਂਤ ਦੀ ਨੀਂਹ ਰਖੀ, ਉਹ ਗ਼ਲਤੀ ਤੋਂ ਰਹਿਤ ਸੀ ਅਤੇ ਠੀਕ ਸਮੇਂ ਸਿਰੇ ਚੜ੍ਹਣ ਦੇ ਸਮਰਥ ਅਤੇ ਠੀਕ ਸਮੇਂ ਫਲ ਲਿਆਉਂਦੀ ਹੈ। ਗੁਰੂ ਦੀ ਬੀਰਤਾ ਦੀ ਨਦੀ, ਪ੍ਰੇਮ, ਧਰਮ ਅਤੇ ਸਦਾਚਾਰ ਦੇ ਕੰਢਿਆਂ ਵਿਚਕਾਰ ਵੈਹੰਦੀ ਰਹੀ ਹੈ।
ਗੁਰੂ, ਨੀਤੀਵੇਤਾ ਹੈ। ਭਾਈ ਵੀਰ ਸਿੰਘ ਮੁਤਿਬਕ- ‘ਉਨ੍ਹਾਂ ਦੀ ਨੀਤੀ ਸਚ ਪਰ ਸੀ ਅਰ ਸਚੀ ਦਾਨਾਈ ਪਰ ਸੀ। ਉਚੀ ਅਕਲ, ਦੂਰ ਦੀ ਸੋਝੀ, ਦਮਾਗ਼ੀ ਕਮਲ ਉਨ੍ਹਾਂ ਦੀ ਨੀਤੀ ਸੀ।
ਗੁਰੂ-ਪ੍ਰਬੰਧ ਵਿਚ ਹਰੇਕ ਨੂੰ ਆਪਣੇ ਧਰਮ ਦੀ ਪਾਲਣਾ ਦਾ ਅਧਿਕਾਰ ਸੀ। ਸਮੇਂ ਦੀ ਹਕੂਮਤ ਵਲੋਂ ਸਤਾਏ ਹੋਇਆਂ ਦੀ ਸ਼ਰਨਗਾਹ ਵੀ ਗੁਰੂ ਹੀ ਸੀ। ਗੁਰੂ, ਵਿਦਵਾਨ ਸੀ ਅਤੇ ਵਿਦਿਆ ਦਾ ਕਦਰਦਾਨ ਸੀ।
ਗੁਰੂ, ਕਵੀ ਸੀ ਅਤੇ ਸ਼ਾਤ-ਰਸ ਅਤੇ ਬੀਰ-ਰਸ ਦਾ ਸੰਤੁਲਤ ਪ੍ਰਗਟਾਵਾ ਸੀ। ਭਾਈ ਸਾਹਿਬ ਦੀ ਸੁਣੋ- ‘ਕੈਸਾ ਅਸਚਰਜ ਹੈ ਕਿ ਜੋ ਮਹਾਂਪੁਰਖ ਅਠ ਪਹਿਰ ਸ਼ਬਦ ਵਿਚ ਜੁੜ ਰਿਹਾ ਹੈ, ਜੋ ਸੰਸਾਰ ਦੇ ਸੰਕਟ ਹਰ ਰਿਹਾ ਹੈ, ਜੋ ਸਦਾਚਾਰ ਸਿਖਾਲ ਰਿਹਾ ਹੈ, ਜੋ ਜਬਰਦਸਤ ਰਾਜੇ ਅਤੇ ਮੁਗ਼ਲ ਸਲਤਨਤ ਦਾ ਮੁਕਾਬਲਾ ਕਰ ਰਿਹਾ ਹੈ, ਜੋ ਨੀਤੀ ਦੇ ਪ੍ਰਬੰਧ ਵਿਚ ਮਗਨ ਹੈ, ਜੋ ਪੰਡਤਾਂ ਦਾ ਕਦਰਦਾਨ ਹੈ, ਗੁਣੀਆਂ ਦੀ ਸਭਾ ਨੂੰ ਸੋਭਾ ਦੇ ਰਿਹਾ ਹੈ, ਉਹ ਆਪ ਕਵਿਤਾ ਕਰਦਾ ਹੈ, ਕਵਿਤਾ ਲਈ ਸਮਾਂ ਕਢਦਾ ਹੈ, ਅਰ ਹਰ ਇਕ ਦੀ ਕਵਿਤਾ ਸੰਪੂਰਨ ਕਰਦਾ ਹੈ ਅਤੇ ਸੈਂਕੜੇ ਨਵੇਂ ਛੰਦਾਂ ਦਾ ਆਪ ਨੂੰ ਕਰਤਾ ਸਾਬਤ ਕਰਦਾ ਹੈ।’
ਦਸਮ ਪਾਤਸ਼ਾਹ ਜੀ, ਕਲਾਕਾਰ, ਦੇਸ਼ ਭਗਤ ਅਤੇ ਸੂਰਮੇ ਦੇ ਨਾਲ ਨਾਲ ਨੇਸ਼ਨ ਬਿਲਡਰ ਵੀ ਸਨ। ‘ਆਪ ਨੇ ਟੁਟੀ-ਫੁਟੀ ਮਰ-ਮਿਟੀ ਪਰਜਾ ਵਚ ਕੌਮੀਅਤ ਦੀ ਨੀਂਹ ਰਖੀ ਅਰ ਕੌਮੀਅਤ ਦਾ ਮਾਦਾ ਭਰ ਕੇ ਲੋਕਾਂ ਨੂੰ ਕੌਮ ਬਨਣਾ ਸਿਖਾਲ ਦਿਤਾ। ਸਾਂਝਾ ਪਿਆਰ, ਸਾਂਝਾਂ ਭੁਜਬਲ, ਸਾਂਝੇ ਘਾਟੇ ਦੇ ਅਗੇ ਸਾਂਝ ਪ੍ਰਯਤਨ, ਸਾਂਝੇ ਲਾਭ ਪਰ ਆਪਣੇ ਹਕ ਦੂਸਰੇ ਦੇ ਫਰਜ਼ ਦਾ ਸਤਿਕਾਰ ਕਰਨਾ ਕੁਟ ਕੁਟ ਕੇ ਭਰ ਦਿਤਾ।
ਕਵੀ ਕੰਕਨ, 52 ਕਵੀਆਂ ਵਿਚੋਂ ਹੈ ਅਤੇ ਹਜ਼ੂਰੀ ਕਵੀ ਵਜੋਂ ਕਹਿੰਦਾ ਸੁਣੋ:
ਕਹਿਆ ਗੁਰੂ ਸੁਣਾਇਕੇ ਸਭਨਾ ਨੂੰ: ‘ਅਸੀਂ ਜੰਗ ਤੋਂ ਮੂਲ ਨ ਸੰਗਦੇ ਹਾਂ।
ਤੁਸੀਂ ਬਾਜ ਹੀ ਬਾਜ ਪੁਕਾਰਦੇ ਹੋ, ਅਸੀਂ ਰਾਜ ਤੁਹਾਡਾ ਭੀ ਮੰਗਦੇ ਹਾਂ।
ਕਈ ਬੈਰੀਆਂ ਦੀ ਸਾਨੂੰ ਕਾਣ ਨਾਹੀਂ, ਅਸੀਂ ਬੈਰਾਂ ਨੂੰ ਮਾਰਕੇ ਟੰਗਦੇ ਹਾਂ।
ਤੁਸੀਂ ਫੌਜ ਦਾ ਕਰੋ ਗੁਮਾਨ ਯਾਰੋ, ਅਸੀਂ ਤਾਲ ਅਕਾਲ ਦੀ ਮੰਗਦੇ ਹਾਂ।
ਸਵੈਯਾ-ਮਾਰ ਕਰੀ ਤਰਵਾਰਨ ਕੀ ਗੁਰ ਲੋਥਨ ਊਪਰ ਲੋਥ ਗਰਾਈ।
ਲੋਥ ਕੇ ਅਪਰ ਲੋਥ ਧਰੀ ਸੁ ਮਾਨੋ ਸੁਰ-ਲੋਕ ਲੌ ਸੀਢੀ ਬਨਾਈ।
ਜੋਊ ਬਚੇ ਤੇਊ ਭਾਗ ਗਏ ਤਨ ਆਪਨੇ ਸ਼ਾਹ ਸੋਂ ਜਾਇ ਸੁਨਾਈ।
ਜੀਤ ਭਈ ਰਨ ਮੇ ਗੁਰ ਕੀ ਫਰੀ ਮਧਯ ਅਕਾਸ਼ ਰਾਮਦੁਹਾਈ।
-ਬੋਲ ਮਰਦਾਨਿਆ, ਪੰਜਵਾਂ ਸਾਹਿਬਜ਼ਾਦਾ ਤੋਂ ਬਿਨਾ ਹਰਜੀਤ ਅਟਵਾਲ ਦੇ ਦੋ ਨਾਵਲ ਆਪਣਾ (ਦੁਖੀਏ ਮਾਂ ਪੁਤ) ਅਤੇ ਅਕਾਲ ਸਹਾਇ (ਸਿੱਖ ਰਾਜ ਕਿਵੇਂ ਗਿਆ) ਲਿਖੇ ਗਏ ਹਨ। ਇਹ ਕਰਨਲ ਨਰਿੰਦਰਪਾਲ ਸਿੰਘ ਵਾਲੀ ਸੁਰ ਵਿਚ ਹਨ।
-ਸਿਖੀ ਮੁਦਿਆਂ ਤੋਂ ਵਿਛੁੰਨੀ ਹੋਈ ਹੈ ਅਤੇ ਸੰਭਾਵਨਾਵਾਂ ਦਾ ਊਰਜਿਤ ਸ੍ਰੋਤ ਗੁੰਮ ਰਹਿਣ ਕਾਰਨ ਗੁਰੂ ਸਾਹਿਬਾਨ ਮਾਸਟਰ ਆਫ ਦਾ ਪਾਸੇਬਿਲਿਟੀ ਸਾਹਮਣੇ ਨਹੀਂ ਆ ਰਹੇ?
-ਨਵੀਂ ਪੀਹੜੀ ਨੂੰ ਸਮਝਾਉਣ ਲਈ ਗ੍ਰੰਥ ਨੂੰ ਸ੍ਰੋਤ ਵਜੋਂ ਅਤੇ ਪੰਥ ਨੂੰ ਪ੍ਰਾਪਤੀ ਵਜੋਂ ਲੈਣਾ ਪਵੇਗਾ। ਪ੍ਰਾਪਤੀ ਹਰ ਸਮਕਾਲ ਦੀ ਸਮਕਾਲ ਦੇ ਪ੍ਰਸੰਗ ਵਿਚ ਹੀ ਹੁੰਦੀ ਹੈ ਅਤੇ ਇਸ ਨੂੰ ਗ੍ਰੰਥ ਦੇ ਹਵਾਲੇ ਨਾਲ ਹੀ ਸਮਝਿਆ ਜਾ ਸਕਦਾ ਹੈ। ਜੇ ਇਨ੍ਹਾਂ ਦਿਹਾਂ ਵਿਚਕਾਰ ਸੰਤੁਲਨ ਵਿਗੜ ਜਾਏ ਤਾਂ ਕੇਂਦਰ ਅਤੇ ਹਾਸ਼ੀਏ ਵਰਗੀ ਦਵੈਤ ਨਾਲ ਘੜਮਸ ਪੈਦਾ ਹੋ ਸਕਦੀ ਹੈ।
-ਇਸ ਨੂੰ ਸੰਭਾਲਣ ਦੀ ਪਹਿਲ ਅਕਾਦਮੀਸ਼ਨਾ ਨੂੰ ਕਰਨੀ ਚਾਹੀਦੀ ਹੈ। ਅਜਿਹਾ ਆਈਡੀਆ ਐਂਡ ਆਈਡਿਆਲੋਜੀ ਨੂੰ ਸਮੇਂ ਦੇ ਹਾਣ ਦਾ ਉਸਾਰ ਕੇ ਹੀ ਕੀਤਾ ਜਾ ਸਕਦਾ ਹੈ। ਕੀਤਾ ਹੋਇਆ ਇਹ ਕੰਮ ਜੇ ਸਮਕਾਲੀ ਵਾਰਸਾਂ ਦੀ ਚੇਤਨਾ ਵਿਚ ਰਮ ਕੇ ਸੁਪਿਨਆਂ ਨੂੰ ਸਾਕਾਰ ਕਰਨ ਵਾਲੇ ਰਾਹ ਨਹੀਂ ਪੈਂਦਾ ਤਾਂ ਬੌਧਿਕਤਾ, ‘ਸਿਧ ਛਪ ਬੈਠੇ ਪਰਬਤੀਂ’ ਵਾਲੇ ਰਾਹ ਪੈ ਜਾਂਦੀ ਹੈ ਅਤੇ ਹਰ ਕਿਸਮ ਦੇ ਅਪੁਰਣ ਦੀਆਂ ਸਥਿਤੀਆਂ ਪੈਦਾ ਹੋ ਜਾਂਦੀਆਂ/ਸਕਦੀਆਂ/ਜਾਣਗੀਆਂ ਹਨ।
-ਸਿਖ-ਸਿਧਾਂਤਕੀ ਵਿਚ ਧਰਮ ਦੇ ਸ਼ਸ਼ਕਤੀਕਰਣ ਦੇ ਬਿੰਬ ਸੰਭਾਲੇ ਹੋਏ ਹਨ। ਇਨ੍ਹਾਂ ਦੀਆਂ ਸੰਭਾਵਨਾਵਾਂ ਨੂੰ ਸਮਝੌਤਿਆਂ ਨਾਲ, ਸਿਆਸਤ ਨਾਲ ਜਾਂ ਚਲਾਕੀਆਂ ਨਾਲ ਪਕੇ ਪੈਰੀਂ ਨਹੀਂ ਉਸਾਰਿਆ ਜਾ ਸਕਦਾ। ਇਹ ਰਾਹ ਜੂਝਣ ਵਲ ਸੇਧਤ ਤਾਂ ਹੈ ਪਰ ਕਿਸੇ ਕਿਸਮ ਦੀ ਵਧੀਕੀ ਦੀ ਆਗਿਆ ਨਹੀਂ ਦੇਂਦਾ। ਬਸ ਨਮੋ ਦੀ ਆਗਿਆ ਹੈ, ਅੰਨ੍ਹੇ ਸ਼ਰਧਾਲੂਆਂ ਵਾਂਗ ਨਹੀਂ ਜਾਗੇ ਹੋਏ ਵਾਰਸਾਂ ਵਾਂਗ:
ਜ਼ਿਆਰਤ ਕਰੋ, ਸਿਰ ਝੁਕਾਉ, ਆਂਸੂ ਬਹਾਉ ਪਿਆਰ ਮੇਂ
ਦੋ ਬਚੇ ਜ਼ਿੰਦਾ ਦਫਨ (ਹੈਂ) ਸਰਹੰਦ ਕੀ ਦੀਵਾਰ ਮੇਂ
ਏਸੇ ਦਾ ਸਮਰਥਨ ਕਰਦਾ ਹੈ ਇਹ ਗੀਤ-
ਸਰਹੰਦ ਨੂੰ ਜੇ ਚਲੇ ਹੋ ਮੇਰੇ ਪਿਆਰਿਉ, ਮੇਰੇ ਲਾਲ ਦੇ ਨਾਲ ਰਲ ਕੇ ਰਾਤ ਗੁਜ਼ਾਰਿਉ
-ਗੁਰੂ-ਪਿਤਾ ਦੇ ਹੁੰਦਿਆਂ ਗੁਰੂ-ਸੁਤ ਵਾਂਗ ਵਿਚਰਦਿਆਂ ਗੁਰੂ-ਜੋਤਿ ਦੇ ਸੰਕੇਤ ਮਿਲ ਗਏ ਸਨ।
-ਗੁਰ-ਇਤਿਹਾਸ ਵਿਚ ਦਿਭਤਾ-ਬਿੰਬ ਦਾ ਪ੍ਰਗਟਾਵਾ ਜਿਸ ਤਰ੍ਹਾਂ ਦਸਮ ਪਾਤਸ਼ਾਹ ਹਜ਼ੂਰ ਰਾਹੀਂ ਹੋਇਆ, ਉਹ ਆਪਣੇ ਵਰਗਾ ਆਪ ਸੀ। ਗੁਰੂ-ਪਰੰਪਰਾ ਦੀ ਨਿਰੰਤਰਤਾ ਵਿਚ ਉਹ ਕ੍ਰਿਸ਼ਨ ਪੂਜਕਾਂ ਨੂੰ ਕ੍ਰਿਸ਼ਨ ਲਗਦੇ ਸਨ ਅਤੇ ਬਿਹਾਰ ਦੀਆਂ ਗਲੀਆਂ ਵਿਚ ਉਹ ਕ੍ਰਿਸ਼ਨ-ਲੀਲ੍ਹਾ ਦੇ ਸ੍ਰੋਤ ਵਾਂਗ ਵਿਚਰਦੇ ਰਹੇ ਸਨ।
-ਦਸਮ ਪਾਤਸ਼ਾਹ ਜਿਥੇ ਵੀ ਹੁੰਦੇ ਸਨ, ਉਥੋਂ ਦਾ ਮਾਹੌਲ ਉਨ੍ਹਾਂ ਦੇ ਰੰਗ ਵਿਚ ਰiੰਗਆ ਜਾਂਦਾ ਸੀ। ਵਖ ਵਖ ਦੇਵਿਤਆਂ ਦੇ ਭਗਤਾਂ ਨੂੰ ਦਸਮ ਪਾਤਸ਼ਾਹ ਜੀ ਦੇ ਬਚਪਨ ਵਿਚੋਂ ਆਪਣੇ ਆਪਣੇ ਦੇਵਤੇ ਦੇ ਰੰਗ ਨਜ਼ਰ ਆਉਣ ਲਗ ਪਏ ਸਨ। ਇਹ ਦਿਭਤਾ ਦੀ ਉਸ ਪ੍ਰਤਾਪੀ ਪ੍ਰਚੰਡਤਾ ਕਰਕੇ ਵਾਪਰਿਆ ਸੀ, ਜਿਸ ਦੀ ਪ੍ਰਤਿਨਧਤਾ ਲਗਾਤਾਰ ਨਾਨਕ-ਜੋਤਿ ਕਰਦੀ ਆ ਰਹੀ ਸੀ।
ਨਤੀਜਾ ਇਹ ਕਢਿਆ ਜਾ ਸਕਦਾ ਹੈ:
1.ਦਸਮ ਪਾਤਸ਼ਾਹ ਜੀ ਨੇ ਪਟਨਾ ਸਾਹਿਬ ਨੂੰ ਜਨਮ ਭੂਮੀ ਚੁਣ ਕੇ ਬਿਹਾਰ ਦੀ ਧਰਤੀ ਤੇ ਅਧਿਆਤਿਮਕ-ਜ਼ਰਖੇਜ਼ੀਅਤ ਦਾ ਬੀਜ ਸਿੱਖ-ਸੁਰ ਵਿਚ ਬੀਜ ਦਿਤਾ ਸੀ। ਇਹ ਬਿਹਾਰੀ-ਸਭਿਆਚਾਰ ਨੂੰ ਸਿੱਖ-ਸੀਭਆਚਾਰ ਦੇ ਰੰਗ ਵਿਚ ਰੰਗ ਦੇਣਾ ਸੀ। ਇਸ ਦਾ ਪ੍ਰਗਟਾਵਾ ਨਤੀਸ਼ ਦੇ ਹਥੋਂ ਹੋ ਚੁਕਾ ਹੈ ਕਿਉਂਕਿ ਪਟਨਾ, ਸਾਰੇ ਬਿਹਾਰ ਦੇ ਰੰਗ ਦਾ ਬਿੰਬ ਹੋ ਗਿਆ ਸੀ।
2.ਦਸਮ ਪਾਸ਼ਾਹ ਜੀ ਦੋਹਾਂ ਸਿਰਿਆਂ ਦੇ ਸਵਾਮੀ ਸਨ। ਇਸ ਦਾ ਪ੍ਰਗਟਾਵਾ ਭਾਈ ਨੰਦ ਲਾਲ ਨੇ ‘ਨਾਸਰੋ ਮਨਸੂਰ’ ਰਾਹੀਂ ਕੀਤਾ, ਅਲਾ ਯਾਰ ਖਾਂ ਜੋਗੀ ਨੇ ‘ਸ਼ਹੀਦਾਨੇ ਵਫਾ’ ਰਾਹੀਂ ਕੀਤਾ ਅਤੇ ਹਤਕਾਰ/ਕਲਾਕਾਰ ਲਗਾਤਾਰ ਕਰਦੇ ਜਾ ਰਹੇ ਹਨ।
3.ਭਾਰਤੀ ਪ੍ਰਸੰਗ ਵਿਚ ਦਸਮ ਪਾਤਸ਼ਾਹ ਦੀ ਅਧਿਆਤਿਮਕ ਯਾਤਰਾ ਨੂੰ ਜਮਨਾ ਤੋਂ ਗੋਦਾਵਰੀ ਤਕ ਦੀ ਯਾਤਰਾ ਵਾਂਗ ਵੇਖਿਆ ਜਾ ਸਕਦਾ ਹੈ। ਇਹ ਕੌਮੀਅਤ ਦੀ ਨੀਂਹ ਰਖੀ ਗਈ ਸੀ ਅਤੇ ਧਰਮ ਨੂੰ ਧਰਮ ਦੀਆਂ ਹਦਬੰਦੀਆਂ ਤੋਂ ਮੁਕਤ ਕਰਨ ਦੀ ਮੁਹਿੰਮ ਸ਼ੁਰੂ ਕਰ ਦਿਤੀ ਸੀ। ਸੀ ਨੂੰ ਹੈ ਵਿਚ ਤਬਦੀਲ ਕਰਨ ਵਾਲਾ ਇਕ ਕਦਮ ਨਤੀਸ਼ ਦੀ ਅਗਵਾਈ ਵਿਚ ਪੁਟਿਆ ਜਾ ਚੁਕਾ ਹੈ। ਇਸ ਦੀ ਲਗਾਤਾਰਤਾ ਭਾਰਤ ਨੂੰ ਲੋੜੀਂਦੀ ਮੁਕਤੀ ਵਲ ਜਾਏਗਾ।
4.ਆਮ ਬੰਦੇ ਤੋਂ ਖਾਲਸਾ ਵਲ ਸ਼ੁਰੂ ਹੋਇਆ ਸਿਖ-ਸਫਰ, ਸਿਧਾਂਤ ਰੂਪ ਵਿਚ ਮਾਨਵਤਾ ਵਲ ਸੇਧਤ ਹੈ। ਜਿਵੇਂ ਇਹ ਸਫਰ ਸਿੱਖ ਤੋਂ ਖਾਲਸੇ ਦਾ ਸਫਰ ਤਹਿ ਕਰ ਚੁਕਾ ਹੈ, ਉਵੇਂ ਹੀ ਖਾਲਸੇ ਤੋਂ ਸਿੱਖ ਵਲ ਯਾਤਰਾ ਸ਼ੁਰੂ ਕਰਕੇ, ਪਹਿਲਾਂ ਸ਼ਹਿਰੀ, ਫਿਰ ਰਾਸ਼ਟਰੀ-ਸ਼ਹਿਰੀ ਅਤੇ ਫਿਰ ਅੰਤਰਰਾਸ਼ਟਰੀ-ਸ਼ਹਿਰੀ ਹੋ ਸਕਣ ਦੀ ਸਿੱਖ-ਸੋਚ ਨੂੰ ਸਾਹਮਣੇ ਲਿਆਂਦੇ ਜਾਣ ਦੀ ਲੋੜ ਹੈ, ਕਿਉਂਕਿ ਦੁਨੀਆਂ ਦੇ ਇਕ ਪਿੰਡ ਵਾਂਗ ਹੋ ਜਾਣ ਕਰਕੇ ਮਲਟੀਕਲਚਰਲ ਭਾਈਚਾਰਿਆਂ ਨੂੰ ਅਜਿਹੀ ਸਿਧਾਂਤਕੀ ਦੀ ਲੋੜ ਹੈ, ਜਿਹੋ ਜਿਹੀ ਸਿਧਾਂਤਕੀ ਸ੍ਰੀ ਗੁਰੂ ਗੰ੍ਰਥ ਸਾਹਿਬ ਨਾਲ ਸਾਹਮਣੇ ਆ ਚੁਕੀ ਹੈ।
5.ਅਜਿਹਾ ਏਜੰਡੇ ਦੀ ਨਿਸ਼ਾਨਦੇਹੀ ਨਾਲ ਹੀ ਹੋ ਸਕੇਗਾ। ਲਕੜ ਤੋਂ ਪੜ੍ਹਣ ਵਾਲੀ ਫਟੀ ਬਨਾਉਣੀ ਹੈ ਕਿ ਕਿਸੇ ਦੀ ਕੁਹਾੜੀ ਦਾ ਦਸਤਾ ਬਨਾਉਣਾ ਹੈ, ਇਸ ਦਾ ਫੈਸਲਾ ਹੀ ਏਜੰਡੇ ਦੀ ਨਿਸ਼ਾਨਦੇਹੀ ਹੈ। ਇਹ ਰਾਹ ਸਿਧਾਂਤਕੀ ਵਲ ਨੂੰ ਜਾਂਦਾ ਹੈ।
6.ਪ੍ਰਤਾਪੀ-ਦਿਭਤਾ ਨੂੰ ਸੰਸਾਰ ਵਿਚ ਪਰਵੇਸ਼ ਕਰਨ ਵਾਸਤੇ ਬਿੰਦ (ਪਿਤਾ) ਅਤੇ ਕੁਖ (ਮਾਤਾ) ਅਹਿਮ ਭਿਮਕਾ ਨਭਾਉਂਦੇ ਹਨ। ਜੀਨ-ਪ੍ਰਕਾਸ਼ਨਾ ਦੇ ਆਮ ਅਤੇ ਪਰੰਪਰਕ ਪ੍ਰਗਟਾਵਿਆਂ ਵਿਚ ਦਿਭ-ਵਿਲਖਣਤਾਵਾਂ ਕਿਵੇਂ ਵਾਪਰਦੀਆਂ ਹਨ, ਇਸ ਨੂੰ ਦਸਮ ਪਾਤਸ਼ਾਹ ਜੀ ਦੇ ਹਵਾਲੇ ਨਾਲ ਇਸ ਤਰ੍ਹਾਂ ਸਮਝਿਆ ਜਾ ਸਕਦਾ ਹੈ: ਦਿਭਤਾ, ਵਿਆਖਿਅਤ ਹੈ ਕਿਰਪਾ ਦੇ ਸਾਗਰ ਅਤੇ ਦਇਆ ਦੇ ਘਰ ਵਜੋਂ- ‘ਦਇਆ ਨਿਧਿ ਦਿਆਲੰ। ਸਦਾਯੰ ਕਿਰਪਾਲੰ।’(ਬਚਿਤ੍ਰ ਨਾਟਕ)
7.ਲਿੰਗ ਭੇਦ ਨੇ ਬਹੁਤ ਪੁਆੜੇ ਪਾਏ ਹਨ ਅਤੇ ਗੁਰੂ-ਚਿੰਤਨ ਵਿਚ ਨਾਦੀ ਅਤੇ ਬਿੰਦੀ ਦੇ ਚਕਰ ਨੂੰ ਹੀ ਤੋੜ ਦਿਤਾ ਹੈ ਅਤੇ ਇਸ ਵਾਸਤੇ ‘ਏਕ ਪਿਤਾ ਏਕਸ ਕੇ ਹਮ ਬਾਰਕ’ ਦਾ ਸਿਖ-ਸਿਧਾਂਤ ਸਥਾਪਤ ਕਰ ਦਿਤਾ ਹੈ। ਮਾਨਵਤਾ ਨੂੰ ਅਧਿਆਤਮ ਆਧਾਰਤ ਲੜੀ ਵਿਚ ਪ੍ਰੋਣ ਵਾਸਤੇ ‘ਪਿਤਾ ਗੁਰੂ ਗੋਬਿੰਦ ਸਿੰਘ, ਮਾਤਾ ਸਾਹਿਬ ਕੌਰ ਅਤੇ ਵਾਸੀ ਅਨੰਦਪੁਰ ਸਾਹਿਬ’ ਦੀ ਸਿੱਖ-ਸਿਧਾਂਤਕੀ ਪ੍ਰਾਪਤ ਮਾਨਵੀ-ਨਾਨਤਵ ਨੂੰ ਰਲ ਮਿਲ ਕੇ ਤੁਰਨ ਵਾਸਤੇ ਸਹਾਇਤਾ ਕਰ ਸਕਦੀ ਹੈ।
8. 350 ਸਾਲ ਗੁਰੂ ਦੇ ਨਾਲ ਨੂੰ 42 ਸਾਲ ਗੁਰੂ ਦੇ ਨਾਲ ਵਾਂਗ ਮਨਾਉਣ ਦੀ ਥਾਂ 1708 ਤੋਂ ਗੁਰੂ ਦੇ ਨਾਲ ਵਾਂਗ ਮਨਾਉਣਾ ਚਾਹੀਦਾ ਹੈ। ਗੁਰੂ ਜੀ ਤਾਂ ਦਿਭ ਸ਼ਕਤੀ ਸਨ ਅਤੇ ਉਹ੍ਹਾਂ ਦੀ ਗੈਰਹਾਜ਼ਰੀ ਵਿਚ ਸਿੱਖ ਗੁਰੂ ਜੀ ਨਾਲ ਕਿਵੇਂ ਤੁਰਦੇ ਰਹੇ ਅਤੇ ਇਹ ਸਿੲਖ-ਸਫਰ ਬਾਕੀ ਧਰਮੀਆਂ ਦੇ ਸਫਰ ਨਾਲੋਂ ਕਿਵੇਂ ਵਖਰਾ ਸੀ, ਇਹ ਸਾਮ੍ਹਣੇ ਲਿਆਉਣਾ ਚਾਹੀਦਾ ਹੈ।
9. ਦਿਭਤਾ ਅਤੇ ਦੁਨੀਆਂਦਾਰੀ ਦਾ ਜੋ ਸਬੰਧ ਸਿੱਖਾਂ ਨੇ ਜੀਵਿਆ, ਉਸ ਦੇ ਵੇਰਵੇ ਭਾਈ ਵੀਰ ਸਿੰਘ ਦੇ ਨਾਵਲਾਂ ਵਿਚ ਸਾਂਭੇ ਪਏ ਹਨ। ਇਹ ਲਹੂ ਵਿਚ ਰਮੀ ਹੋਈ ਸਿੱਖੀ ਦੀ ਦਾਸਤਾਨ ਹੈ। ਇਸ ਦੀਆਂ ਪਰਤਾਂ ਲਹੂ+ਸਮਝ, ਸ਼ਾਰਧਾ+ਤਰਕ, ਵਿਰਾਸਤ+ਵਰਤਮਾਨ ਅਤੇ ਸਿਧਾਂਤ+ਅਮਲ/ਅਮਲ ਦਾ ਸਿਧਾਂਤ ਹੋ ਸਕਦੀਆਂ ਹਨ। ਇਨ੍ਹਾਂ ਨੂੰ ਟਾਈਮ ਐਂਡ ਸਪੇਸ ਅਤੇ ਕਾਜ਼ ਐਂਡ ਅਫੈਕਟ ਦੇ ਹਵਾਲੇ ਨਾਲ ਵਿਸਥਾਰਿਆ ਜਾ ਸਕਦਾ ਹੈ।
10. ਸਿਖੀ, ਅਧਿਆਤਿਮਕ-ਸਕਰਮਕਤਾ ਹੈ ਅਤੇ ਇਸ ਦੀ ਦਿਭ ਅਗਵਾਈ ਸ਼ਬਦ-ਗੁਰੂ ਕਰਦਾ ਹੈ। ਬਾਣੀ ਨਾਲੋਂ ਜੇ ਇਤਿਹਾਸ ਨੂੰ ਪਹਿਲ ਦੇਵਾਂਗੇ ਤਾਂ ਵਿਸ਼ਵਾਸ਼ ਅਤੇ ਚੇਤਨਾ ਤਨਾਉ ਵਿਚ ਆ ਜਾਣਗੇ। ਕਿਸੇ ਵੀ ਸਮਕਾਲ ਵਿਚ ਬਾਣੀ ਵਲ ਪਰਤਣਾ ਹੀ ਮੁਖ ਰਿਹਾ ਹੈ ਅਤੇ ਰਹਿਣਾ ਚਾਹੀਦਾ ਹੈ।
11. ਸਿਖੀ ਨੇ ਪਰਮਾਤਮਾ ਤੋਂ ਪਰਮਾਤਮਾ ਤਕ ਦੀ ਯਾਤਰਾ ਨੂੰ ਪਰਮਾਤਮਾ ਤੋਂ ਨੈਤਿਕਤਾ ਵਲ ਯਾਤਰਾ ਵਜੋਂ ਸਾਹਮਣੇ ਲਿਆਂਦਾ ਅਤੇ ਦਸਮ ਪਾਤਸ਼ਾਹ ਜੀ ਨੂੰ ‘ਚੁਭੀ ਰਹੀ ਸੁਰਤਿ ਚਰਨਨ ਮਹਿ’ ਵਿਚੋਂ ਨਿਕਲਣ ਦਾ ਕਾਰਨ ਇਹੀ ਸੀ। ਇਹ ਮਿਹਜ਼ ਇਤਿਹਾਸ ਨਹੀਂ ਹੈ ਕਿਉਂਕਿ ਇਤਿਹਾਸ ਤਥਮੂਲਕ ਹੋਣ ਕਰਕੇ ਚੇਤਨਾ ਤੋਂ ਪਾਸੇ ਹਟ ਜਾਂਦਾ ਹੈ। ਤਪਸਵੀ-ਜੁਗਤਾਂ, ਸiੰਨਆਸਵਾਦ ਵਲ ਜਾਂਦੀਆ ਹਨ ਅਤੇ ਦਿਭਤਾ, ਦੁਨੀਆਂਦਾਰੀ ਵਲ ਪਿਠ ਕਰ ਲੈਂਦੀ ਹੈ। ਦੋਹਾਂ ਸਿਰਿਆਂ ਦੇ ਸਵਾਮੀ ਦੀ ਕਥਾ ਇਥੋਂ ਹੀ ਸ਼ੁਰੂ ਹੁੰਦੀ ਹੈ। ਇਹ ਕਰਮ ਅਤੇ ਗਿਆਨ ਦੀ ਸੰਤੁਲਨ ਸਥਾਪਨਾ ਵਲ ਜਾਣਾ ਹੈ। ਇਸ ਵਾਸਤੇ ‘ਰਾਜ ਨਾ ਚਾਹੂੰ ਮੁਕਤ ਨਾ ਚਾਹੂੰ’ ਅਤੇ ਸਵਾ ਲਖੀ ਸਤਿ ਸ੍ਰੀ ਅਕਾਲ ਦੇ ਹਵਾਲੇ ਨਾਲ ਬੀਜ-ਪ੍ਰਕਾਸ਼ ਦੀ ਗੱਲ ਕੀਤੀ ਜਾ ਸਕਦੀ ਹੈ। ਇਹ ਮੂਰਤ ਤੋਂ ਅਮੂਰਤ ਵਲ ਸਿੱਖ-ਯਾਤਰਾ ਹੈ।
12. ਸਿੱਖ ਸੁਰ ਵਿਚ ਸਮਾਧੀ, ਅਨੰਤ ਵਿਚ ਲਾਈ ਹੋਈ ਚੁਭੀ ਹੈ ਅਤੇ ਇਸ ਨਾਲ ਸੰਤੁਸ਼ਟੀ ਸੰਨਿਆਸੀ-ਅਕਰਮਕਤਾ ਹੈ। ਸਾਧਕ, ਵਿਦਵਾਨ ਅਤੇ ਯੋਧਾ ਦੇ ਨਾਨਤਵ ਦੇ ਏਕਤਵ-ਪ੍ਰਕਾਸ਼ ਦੀ ਸੰਭਾਵਨਾ ਹੀ ਸਿਖੀ ਹੈ।
